ਕਿ ਰਨ ਸਿੰਘ ਬਾਗ਼ ਵਿਚਲੇ ਸਰੂ ਦੇ ਬ੍ਰਿਛ ਵਾਂਗ ਡਿਗ ਪਿਆ ॥੪੮॥
ਇਕ ਅੰਬੇਰ ਸ਼ਹਿਰ ਦਾ ਅਤੇ ਦੂਜਾ ਜੋਧਪੁਰ (ਦਾ ਰਾਜਾ) ਦੋਵੇਂ ਯੁੱਧ ਕਰਨ ਲਈ ਆਏ।
ਤਾਂ ਮੋਤੀ ਵਾਂਗ ਲਿਸ਼ਕਦੇ (ਸ਼ਰੀਰ ਵਾਲੀ) ਇਸਤਰੀ ਮਟਕਦੀ ਹੋਈ ਉਨ੍ਹਾਂ (ਦੋਹਾਂ ਰਾਜਿਆਂ ਦੇ) ਸਾਹਮਣੇ ਆਈ ॥੪੯॥
ਉਨ੍ਹਾਂ ਨੇ ਬਹੁਤ ਜ਼ੋਰ ਨਾਲ ਰਾਜ ਕੁਮਾਰੀ ਦੀ ਢਾਲ ਉਤੇ ਤਲਵਾਰ ਮਾਰੀ
ਤਾਂ (ਉਸ ਵਿਚੋਂ) ਮੋਤੀ ਵਾਂਗ ਚਮਕਦੇ ਹੋਏ ਚੰਗਿਆੜੇ ਨਿਕਲੇ ॥੫੦॥
(ਉਨ੍ਹਾਂ ਦੋ ਰਾਜਿਆਂ ਦੇ ਮਰਨ ਤੋਂ ਬਾਦ) ਤੀਜਾ ਬੂੰਦੀ ਦਾ ਰਾਜਾ ਬੜੀ ਦਲੇਰੀ ਨਾਲ ਆਇਆ,
ਜਿਵੇਂ ਗੱਜਦਾ ਹੋਇਆ ਸ਼ੇਰ ਹਿਰਨ ਦੇ ਬੱਚੇ ਉਤੇ ਆਉਂਦਾ ਹੈ ॥੫੧॥
(ਰਾਜ ਕੁਮਾਰੀ ਨੇ) ਉਸ ਦੇ ਦੋਹਾਂ ਭਰਵਟਿਆਂ ਵਿਚ ਅਜਿਹਾ ਤੀਰ ਮਾਰਿਆ
ਕਿ (ਰਾਜਾ) ਅਮਰ ਸਿੰਘ ਇਸ ਤਰ੍ਹਾਂ ਡਿਗ ਪਿਆ ਜਿਵੇਂ ਸ਼ਾਖ ਨਾਲੋਂ ਨਿੰਬੂ ਟੁਟ ਕੇ ਡਿਗ ਪੈਂਦਾ ਹੈ ॥੫੨॥
ਚੌਥਾ ਰਾਜਾ ਜੈ ਸਿੰਘ (ਬਹੁਤ ਜੋਸ਼ ਨਾਲ) ਜੰਗ ਦੇ ਮੈਦਾਨ ਵਿਚ ਆ ਗਿਆ,
ਜਿਵੇਂ 'ਕੋਹ ਕਾਫ਼' (ਪਰਬਤ ਵਿਸ਼ੇਸ਼) ਅੰਦਰ ਆ ਪਿਆ ਹੋਵੇ ॥੫੩॥
ਚੌਥੇ (ਰਾਜੇ ਨੂੰ ਵੀ) ਉਸ ਨੇ ਪਹਿਲਿਆਂ ਵਾਂਗ ਸ਼ਰਬਤ ਪਿਲਾਇਆ
ਕਿ ਉਸ ਤੋਂ ਇਕ ਕਦਮ ਵੀ ਪਿਛੇ ਨਾ ਹੋਇਆ ਗਿਆ (ਭਾਵ ਮਾਰ ਦਿੱਤਾ) ॥੫੪॥
ਫਿਰ ਇਕ ਫਰੰਗ (ਦੇਸ਼ ਦਾ) ਅਤੇ ਦੂਜਾ ਪਿਲੰਦ (ਦੇਸ਼ ਦਾ) ਬਾਦਸ਼ਾਹ ਆਇਆ।
ਉਹ ਦੋਵੇਂ ਯੁੱਧ-ਭੂਮੀ ਵਿਚ ਬਬਰ ਸ਼ੇਰ (ਵਾਂਗ ਗੱਜਦੇ ਸਨ) ॥੫੫॥
ਤੀਜਾ ਅੰਗ੍ਰੇਜ਼ ਬਾਦਸ਼ਾਹ ਸੂਰਜ ਵਾਂਗ ਜੋਤਿਮਾਨ
ਅਤੇ ਚੌਥਾ ਹਬਸ਼ ਦੇਸ਼ ਦਾ ਬਾਦਸ਼ਾਹ ਪਾਣੀ ਵਿਚ ਮਗਰਮਛ ਵਾਂਗ (ਹਲਾ ਕਰਦਾ ਹੈ) ॥੫੬॥
(ਰਾਜ ਕੁਮਾਰੀ ਨੇ) ਇਕ ਨੂੰ ਨੇਜ਼ੇ ਨਾਲ ਮਾਰਿਆ, ਦੂਜੇ ਨੂੰ ਮੁੱਕੀਆਂ ਨਾਲ,
ਤੀਜੇ ਨੂੰ ਪੈਰਾਂ ਨਾਲ ਅਤੇ ਚੌਥੇ ਨੂੰ ਢਾਲ ਨਾਲ ਮਾਰਿਆ ॥੫੭॥
(ਉਹ ਚਾਰੇ ਸੂਰਮੇ) ਅਜਿਹੇ ਡਿਗੇ ਕਿ ਫਿਰ ਉਠ ਨਾ ਸਕੇ।
ਉਨ੍ਹਾਂ ਦੀ ਜਾਨ ਆਕਾਸ਼ ਵਲ ਉਡ ਗਈ (ਅਰਥਾਤ ਮਾਰ ਦਿੱਤੇ ਗਏ) ॥੫੮॥
ਹੋਰ ਕੋਈ ਸੂਰਮਾ ਜੰਗ ਕਰਨ ਦੀ ਇੱਛਾ ਨਾਲ ਜੰਗ ਵਿਚ ਨਹੀਂ ਆਇਆ
ਜਿਵੇਂ ਮਗਰਮੱਛ ਦੇ ਸਾਹਮਣੇ ਕੋਈ ਦਲੇਰ ਨਹੀਂ ਆਉਂਦਾ ॥੫੯॥
ਰਾਤ ਨੂੰ ਰਾਤ ਦਾ ਰਾਜਾ ਚੰਦ੍ਰਮਾ (ਤਾਰਿਆਂ ਦੀ) ਫ਼ੌਜ ਲੈ ਕੇ ਚੜ੍ਹ ਪਿਆ।
ਤਦ ਬੜੀ ਮੌਜ ਨਾਲ (ਸਾਰਿਆਂ ਰਾਜਿਆਂ ਦੀ) ਸੈਨਾ ਡੇਰਿਆਂ ਉਤੇ ਆ ਗਈ ॥੬੦॥
(ਫਿਰ) ਦੂਜੇ ਦਿਨ ਪ੍ਰਕਾਸ਼ ਦਾ ਆਧਾਰ (ਸੂਰਜ) ਆਪਣੇ ਸਿੰਘਾਸਨ ਉਪਰ ਆਇਆ,
ਜਿਵੇਂ ਤਖ਼ਤ ਦਾ ਮਾਲਕ ਤਖ਼ਤ ਉਤੇ ਆ ਬੈਠਦਾ ਹੈ ॥੬੧॥
ਦੋਹਾਂ ਪਾਸਿਆਂ ਦੇ ਸੂਰਮੇ ਕਮਰ ਕਸੇ ਕਰ ਕੇ
ਅਤੇ ਢਾਲਾਂ ਹੀ ਢਾਲਾਂ ਪਕੜ ਕੇ ਮੈਦਾਨੇ ਜੰਗ ਵਿਚ ਇਕੱਠੇ ਹੋ ਗਏ ॥੬੨॥
ਦੋਹਾਂ ਪਾਸਿਆਂ ਤੋਂ ਸੂਰਮੇ ਬਦਲਾਂ ਵਾਂਗ ਗਜਦੇ ਹੋਏ ਆ ਗਏ।
(ਉਨ੍ਹਾਂ ਵਿਚੋਂ) ਕਈ ਇਕ ਜ਼ਖ਼ਮੀ ਹੋ ਗਏ ਅਤੇ ਕਈ ਮਰ ਗਏ ॥੬੩॥
ਤੀਰਾਂ ਦੀ ਸਰਸਰਾਹਟ ਅਤੇ ਬੰਦੂਕਾਂ ਦੀ ਕਾੜ ਕਾੜ ਦੀ ਆਵਾਜ਼ ਆਣ ਲਗੀ।
ਇਸ ਤਰ੍ਹਾਂ ਕਈ ਪ੍ਰਕਾਰ ਦੀਆਂ (ਆਵਾਜ਼ਾਂ ਆਣ ਲਗ ਗਈਆਂ) ॥੬੪॥
ਤੀਰਾਂ, ਤੋਪਾਂ, ਤਲਵਾਰਾਂ, ਤਬਰਾਂ (ਕੁਹਾੜੀਆਂ)
ਨੇਜ਼ਿਆਂ, ਬਰਛਿਆਂ, ਬਾਣਾਂ ਅਤੇ ਢਾਲਾਂ (ਆਦਿ ਅਸਤ੍ਰਾਂ-ਸ਼ਸਤ੍ਰਾਂ) ਨਾਲ ਯੁੱਧ ਹੋਇਆ ॥੬੫॥
ਯੁੱਧ-ਭੂਮੀ ਵਿਚ ਇਕ ਕਾਲੇ ਕਾਂ ਵਰਗਾ ਦੇਓ (ਰਾਖਸ਼) ਆਇਆ
ਜੋ ਸ਼ੇਰ ਵਾਂਗ ਗਰਜ ਰਿਹਾ ਸੀ ਅਤੇ ਹਾਥੀ ਵਾਂਗ ਮਸਤ ਸੀ ॥੬੬॥
ਉਸ ਨੇ ਤੀਰਾਂ ਦੀ ਬਦਲਾਂ ਵਾਂਗ ਬਰਖਾ ਕੀਤੀ।
ਉਸ ਦੀ ਤਲਵਾਰ ਬਦਲਾਂ ਵਿਚ ਬਿਜਲੀ ਵਾਂਗ ਚਮਕਦੀ ਸੀ ॥੬੭॥
ਢੋਲਾਂ ਦੇ ਮੂੰਹ ਵਿਚ ਵੀ ਬਹੁਤ ਜੋਸ਼ ਆ ਗਿਆ (ਭਾਵ ਬਹੁਤ ਜ਼ੋਰ ਨਾਲ ਵਜਣ ਲਗੇ)।
ਯੁੱਧ-ਭੂਮੀ ਲਾਸ਼ਾਂ ਨਾਲ ਭਰ ਗਈ ॥੬੮॥
(ਰਾਜ ਕੁਮਾਰੀ ਬਛਤਰਾ ਮਤੀ ਨੇ) ਜੋ ਵੀ ਤੀਰ ਚਲਾਇਆ
ਉਹ ਹਾਥੀਆਂ ਵਰਗੇ ਸੈਂਕੜੇ ਯੋਧਿਆਂ ਦੀਆਂ ਪਸਲੀਆਂ ਵਿਚੋਂ ਲੰਘ ਗਿਆ ॥੬੯॥
ਉਸ ਦੇਓ ਨੂੰ ਵੀ ਬਹੁਤ ਸਾਰੇ ਤੀਰ ਮਾਰੇ,
ਜਿਸ ਕਰ ਕੇ ਉਹ ਵੱਡੀ ਅਟਾਰੀ ਵਾਂਗ ਡਿਗ ਪਿਆ ॥੭੦॥
(ਫਿਰ) ਇਕ ਹੋਰ ਰਾਖਸ਼ ਗਿਰਝ ਵਾਂਗ ਜੰਗ ਦੇ ਮੈਦਾਨ ਵਿਚ ਆਇਆ।
ਉਹ ਸ਼ੇਰ ਵਾਂਗ ਭਾਰਾ ਅਤੇ ਚੀਤੇ ਵਾਂਗ ਫ਼ੁਰਤੀਲਾ ਸੀ ॥੭੧॥
ਉਸ ਨੂੰ ਵੀ (ਰਾਜ ਕੁਮਾਰੀ ਨੇ) ਗੁਰਜ ਮਾਰਿਆ,