ਅਤੇ ਰਾਣੀ ਦਾ ਸੰਯੋਗ ਸੁਖ ਮਾਣੇ।
ਦੂਜੇ ਦਿਨ ਮੈਂ ਰਾਜ ਕਰਾਂਗਾ
ਅਤੇ ਆਪਣੀ ਇਸਤਰੀ ਲੈ ਕੇ ਸੰਯੋਗ ਕਰਾਂਗਾ ॥੯॥
ਜਦ ਰਾਜੇ ਨੇ ਬਹੁਤ ਤਰ੍ਹਾਂ ਨਾਲ ਇੰਜ ਕਿਹਾ,
ਤਾਂ ਇਕ ਸਖੀ ਨੇ ਦੋਵੇਂ ਹੱਥ ਜੋੜ ਕੇ
ਰਾਜੇ ਪ੍ਰਤਿ ਇਸ ਤਰ੍ਹਾਂ ਬੋਲ ਉਚਾਰੇ,
ਹੇ ਪਿਆਰੇ ਰਾਜਨ! (ਇਸ ਬਾਰੇ) ਜੋ ਮੈਂ ਕਹਿੰਦੀ ਹਾਂ, ਉਹ ਸੁਣੋ ॥੧੦॥
ਇਕ ਵੈਦ ਹੈ, ਤੁਸੀਂ ਉਸ ਨੂੰ ਬੁਲਾਓ
ਅਤੇ ਉਸ ਤੋਂ ਇਸ ਦਾ ਇਲਾਜ ਕਰਾਓ।
ਉਹ ਛਿਣ ਵਿਚ ਇਸ ਦਾ ਦੁਖ ਦੂਰ ਕਰ ਦੇਵੇਗਾ
ਅਤੇ ਰੋਗਣ ਤੋਂ ਅਰੋਗਣ ਕਰ ਦੇਵੇਗਾ ॥੧੧॥
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ,
ਤਾਂ ਤੁਰਤ ਉਸ ਨੂੰ ਬੁਲਾਵਾ ਭੇਜ ਦਿੱਤਾ।
ਰਾਣੀ ਦੀ ਨਬਜ਼ ਵਿਖਾਈ।
(ਨਬਜ਼) ਵੇਖ ਕੇ ਸੁਖ ਪ੍ਰਦਾਨ ਕਰਨ ਵਾਲਾ ਵੈਦ ਬੋਲਿਆ ॥੧੨॥
(ਹੇ ਰਾਜਨ!) ਜਿਸ ਦੁਖ ਨੇ ਇਹ ਇਸਤਰੀ ਨੂੰ ਦੁਖੀ ਕੀਤਾ ਹੋਇਆ ਹੈ,
ਉਹ ਦੁਖ ਤੁਹਾਨੂੰ ਦਸਿਆ ਨਹੀਂ ਜਾ ਸਕਦਾ।
ਜੇ (ਪਹਿਲਾਂ) ਮੇਰੀ ਜਾਨ-ਬਖ਼ਸ਼ੀ ਕਰ ਦਿਓ
ਤਾਂ ਬਾਦ ਵਿਚ (ਮੇਰੀ) ਸਾਰੀ ਗੱਲ ਸੁਣ ਲਵੋ ॥੧੩॥
ਇਸ ਰਾਣੀ ਨੂੰ ਕਾਮ ਦੁਖੀ ਕਰ ਰਿਹਾ ਹੈ
ਅਤੇ ਤੁਸੀਂ ਇਸ ਨਾਲ ਭੋਗ ਨਹੀਂ ਕਰ ਰਹੇ ਹੋ।
ਇਸ ਲਈ ਰੋਗ ਨੇ ਇਸ ਨੂੰ ਗ੍ਰਸਿਤ ਕਰ ਲਿਆ ਹੈ।
ਮੇਰੇ ਕੋਲੋਂ ਇਸ ਦਾ (ਕੋਈ) ਉਪਚਾਰ ਨਹੀਂ ਕੀਤਾ ਜਾ ਸਕਦਾ ॥੧੪॥
ਇਹ ਇਸਤਰੀ ਕਾਮ ਭਾਵਨਾ ਨਾਲ ਭਰੀ ਹੋਈ ਮਦਮਸਤ ਹੈ।
ਤੁਸੀਂ ਇਸ ਨਾਲ ਕਾਮ-ਕ੍ਰੀੜਾ ਨਹੀਂ ਕੀਤੀ ਹੈ।
ਜਦੋਂ ਇਸ ਨਾਲ ਬਹੁਤ ਭੋਗ ਕੀਤਾ ਜਾਵੇਗਾ,
ਤਾਂ ਇਸ ਦਾ ਰੋਗ ਦੂਰ ਹੋ ਜਾਵੇਗਾ ॥੧੫॥
ਇਸ ਦਾ (ਮੇਰੇ ਪਾਸੋਂ) ਤਦ ਤੁਸੀਂ ਉਪਚਾਰ ਕਰਵਾਓ,
(ਜਦ ਪਹਿਲਾਂ) ਤੁਸੀਂ ਮੇਰੇ ਹੱਥ ਉਤੇ ਬਚਨ ਦਿਓਗੇ।
ਜਦ ਮੈਂ ਇਸ ਦਾ ਦੁਖ ਦੂਰ ਕਰ ਦਿਆਂ,
ਤਾਂ ਰਾਣੀ ਸਮੇਤ ਅੱਧਾ ਰਾਜ ਪ੍ਰਾਪਤ ਕਰਾਂ ॥੧੬॥
ਰਾਜੇ ਨੇ (ਗੱਲ ਸੁਣ ਕੇ) 'ਚੰਗਾ ਚੰਗਾ' ਕਿਹਾ
(ਅਤੇ ਸਪਸ਼ਟ ਕੀਤਾ ਕਿ) ਮੈਂ ਵੀ ਇਹੀ ਮਨ ਵਿਚ ਸੋਚ ਰਖਿਆ ਸੀ।
ਪਹਿਲਾਂ ਤੁਸੀਂ ਇਸ ਦਾ ਰੋਗ ਮਿਟਾ ਦਿਓ।
ਫਿਰ ਰਾਣੀ ਸਮੇਤ ਅੱਧਾ ਰਾਜ ਪ੍ਰਾਪਤ ਕਰੋ ॥੧੭॥
(ਵੈਦ ਨੇ) ਪਹਿਲਾਂ ਰਾਜੇ ਤੋਂ ਬਚਨ ਲਿਆ
ਅਤੇ ਫਿਰ ਇਸਤਰੀ ਦਾ ਉਪਚਾਰ ਕੀਤਾ।
ਭੋਗ ਕਰ ਕੇ ਇਸਤਰੀ ਦਾ ਰੋਗ ਮਿਟਾਇਆ
ਅਤੇ ਰਾਣੀ ਸਮੇਤ ਅੱਧਾ ਰਾਜ ਪ੍ਰਾਪਤ ਕੀਤਾ ॥੧੮॥
(ਇਸਤਰੀ ਨੇ) ਇਸ ਛਲ ਨਾਲ ਅੱਧਾ ਰਾਜ ਉਸ (ਯਾਰ) ਨੂੰ ਦਿਵਾਇਆ
ਅਤੇ ਰਾਣੀ ਨੇ ਮਿਤਰ ਨਾਲ ਸੰਯੋਗ ਸੁਖ ਮਾਣਿਆ।
ਮੂਰਖ ਰਾਜਾ ਛਲ ਨੂੰ ਨਾ ਸਮਝ ਸਕਿਆ।
ਪ੍ਰਗਟ ਰੂਪ ਵਿਚ ਆਪਣਾ ਸਿਰ ਮੁੰਨਵਾਇਆ ॥੧੯॥
ਦੋਹਰਾ:
ਇਸ ਤਰ੍ਹਾਂ ਰਾਣੀ ਨੇ ਰਾਜੇ ਨੂੰ ਛਲ ਲਿਆ ਅਤੇ ਮਿਤਰ ਨਾਲ ਰਮਣ ਕੀਤਾ।
ਉਸ ਨੂੰ ਅੱਧਾ ਰਾਜ ਦੇ ਦਿੱਤਾ, ਪਰ (ਉਸ ਦਾ) ਭੇਦ ਰਾਜਾ ('ਨਾਥ') ਨਾ ਪਾ ਸਕਿਆ ॥੨੦॥
ਚੌਪਈ:
ਇਸ ਤਰ੍ਹਾਂ ਅੱਧਾ ਰਾਜ ਉਸ (ਮਿਤਰ) ਨੂੰ ਦੇ ਦਿੱਤਾ।
ਮੂਰਖ ਪਤੀ ਨੂੰ ਇਸ ਤਰ੍ਹਾਂ ਛਲ ਲਿਆ।
ਇਕ ਦਿਨ ਯਾਰ ਰਾਣੀ ਨਾਲ ਸੰਯੋਗ ਕਰਦਾ
ਅਤੇ ਆਪ ਉਸ ਦਾ ਅੱਧਾ ਰਾਜ ਵੀ ਮਾਣਦਾ ॥੨੧॥
(ਰਾਣੀ) ਇਕ ਦਿਨ ਰਾਜੇ ਦੇ ਘਰ ਆਉਂਦੀ
ਅਤੇ ਇਕ ਦਿਨ (ਉਸ) ਇਸਤਰੀ ਨਾਲ ਯਾਰ ਸੰਯੋਗ ਕਰਦਾ।
ਇਕ ਦਿਨ ਰਾਜਾ ਰਾਜ ਕਰਦਾ
ਅਤੇ ਦੂਜੇ ਦਿਨ ਯਾਰ (ਸ਼ਾਹੀ) ਛੱਤਰ ਝੁਲਵਾਉਂਦਾ ॥੨੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੨॥੫੫੭੧॥ ਚਲਦਾ॥
ਚੌਪਈ:
ਜਿਥੇ ਰਾਜਪੁਰੀ ਨਾਂ ਦੀ ਨਗਰੀ ਸੀ,
ਉਥੇ ਰਾਜ ਸੈਨ ਨਾਂ ਦਾ ਇਕ ਰਾਜਾ ਸੀ।
ਉਸ ਦੇ ਘਰ ਰਾਜ ਦੇਈ ਨਾਂ ਦੀ ਇਸਤਰੀ ਸੀ
ਜਿਸ ਤੋਂ (ਮਾਨੋ) ਚੰਦ੍ਰਮਾ ਨੇ ਜੋਤਿ ਲਈ ਹੋਵੇ ॥੧॥
ਰਾਜੇ ਦਾ ਇਸਤਰੀ ਨਾਲ ਬਹੁਤ ਹਿਤ ਸੀ।
ਉਹੀ ਕਰਦਾ ਸੀ ਜੋ ਰਾਣੀ ਕਹਿੰਦੀ ਸੀ।
ਹੋਰ (ਕਿਸੇ) ਇਸਤਰੀ ਦੇ ਘਰ ਨਹੀਂ ਜਾਂਦਾ ਸੀ।
(ਕਿਉਂਕਿ ਉਹ ਇਸ) ਇਸਤਰੀ ਦੇ ਡਰ ਤੋਂ ਭੈ ਭੀਤ ਰਹਿੰਦਾ ਸੀ ॥੨॥
ਸਾਰੇ ਰਾਣੀ ਦੀ ਆਗਿਆ ਮੰਨਦੇ ਸਨ
ਅਤੇ ਰਾਜੇ ਨੂੰ ਕੁਝ ਨਹੀਂ ਸਮਝਦੇ ਸਨ।
(ਜਿਸ ਨੂੰ) ਰਾਣੀ ਮਾਰਨਾ ਚਾਹੁੰਦੀ, ਉਸ ਨੂੰ ਮਾਰ ਦਿੰਦੀ
ਅਤੇ ਜਿਸ ਨੂੰ ਚਾਹੁੰਦੀ, ਉਸ ਦੇ ਪ੍ਰਾਣ ਬਚਾ ਲੈਂਦੀ ॥੩॥
ਉਸ ਜਗ੍ਹਾ ਇਕ ਵੇਸਵਾ ਆਈ।
ਉਸ ਉਤੇ ਰਾਜਾ ਮੋਹਿਤ ਹੋ ਗਿਆ।
(ਉਸ ਦਾ) ਚਿਤ ਕਰਦਾ ਕਿ ਉਸ ਨੂੰ ਬੁਲਾਵੇ,