ਸ਼੍ਰੀ ਦਸਮ ਗ੍ਰੰਥ

ਅੰਗ - 1290


ਚਾਹਤ ਤੁਮ ਸੌ ਜੂਪ ਮਚਾਯੋ ॥੮॥

ਅਤੇ ਚਾਹੁੰਦਾ ਹੈ ਕਿ ਤੇਰੇ ਨਾਲ ਜੂਆ ਖੇਡੇ ॥੮॥

ਨ੍ਰਿਪ ਕੇ ਤੀਰ ਤਰੁਨਿ ਤਬ ਗਈ ॥

ਤਦ ਕੁਮਾਰੀ ਰਾਜੇ ਕੋਲ ਗਈ

ਬਹੁ ਬਿਧਿ ਜੂਪ ਮਚਾਵਤ ਭਈ ॥

ਅਤੇ ਬਹੁਤ ਤਰ੍ਹਾਂ ਨਾਲ ਜੂਆ ਖੇਡਣਾ ਸ਼ੁਰੂ ਕੀਤਾ।

ਅਧਿਕ ਦਰਬ ਤਿਨ ਭੂਪ ਹਰਾਯੋ ॥

ਉਸ ਰਾਜੇ ਨੇ ਇਤਨਾ ਧਨ ਹਰਾ ਦਿੱਤਾ

ਬ੍ਰਹਮਾ ਤੇ ਨਹਿ ਜਾਤ ਗਨਾਯੋ ॥੯॥

ਕਿ ਬ੍ਰਹਮਾ ਕੋਲੋਂ ਵੀ ਗਿਣਿਆ ਨਹੀਂ ਜਾ ਸਕਦਾ ਸੀ ॥੯॥

ਜਬ ਨ੍ਰਿਪ ਦਰਬ ਬਹੁਤ ਬਿਧਿ ਹਾਰਾ ॥

ਜਦ ਰਾਜਾ ਬਹੁਤ ਤਰ੍ਹਾਂ ਨਾਲ ਧਨ ਹਾਰ ਗਿਆ

ਸੁਤ ਊਪਰ ਪਾਸਾ ਤਬ ਢਾਰਾ ॥

ਤਦ (ਉਸ ਨੇ ਆਪਣਾ) ਪੁੱਤਰ ਦਾਓ ਉਤੇ ਲਗਾ ਦਿੱਤਾ।

ਵਹੈ ਹਰਾਯੋ ਦੇਸ ਲਗਾਯੋ ॥

(ਜਦ) ਪੁੱਤਰ ਵੀ ਹਾਰ ਗਿਆ, ਤਾਂ (ਦਾਓ ਉਤੇ) ਦੇਸ਼ ਲਗਾ ਦਿੱਤਾ।

ਜੀਤਾ ਕੁਅਰ ਭਜ੍ਯੋ ਮਨ ਭਾਯੋ ॥੧੦॥

ਉਸ ਨੇ ਕੁੰਵਰ ਨੂੰ ਜਿਤ ਲਿਆ ਅਤੇ (ਉਸ ਨਾਲ) ਮਨ ਚਾਹਿਆ ਸੰਯੋਗ ਕੀਤਾ ॥੧੦॥

ਦੋਹਰਾ ॥

ਦੋਹਰਾ:

ਜੀਤਿ ਸਕਲ ਧਨ ਤਵਨ ਕੋ ਦੀਨਾ ਦੇਸ ਨਿਕਾਰ ॥

ਉਸ (ਰਾਜੇ) ਦਾ ਸਾਰਾ ਧਨ ਜਿਤ ਕੇ ਦੇਸੋਂ ਕਢ ਦਿੱਤਾ।

ਕੁਅਰ ਜੀਤਿ ਕਰਿ ਪਤਿ ਕਰਾ ਬਸੀ ਧਾਮ ਹ੍ਵੈ ਨਾਰ ॥੧੧॥

ਕੁੰਵਰ ਨੂੰ ਜਿਤ ਕੇ ਪਤੀ ਬਣਾਇਆ ਅਤੇ (ਉਸ ਦੇ) ਘਰ ਪਤਨੀ ਹੋ ਕੇ ਵਸ ਗਈ ॥੧੧॥

ਚੰਚਲਾਨ ਕੇ ਚਰਿਤ ਕੋ ਸਕਤ ਨ ਕੋਈ ਬਿਚਾਰ ॥

ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਵਿਚਾਰ ਨਹੀਂ ਸਕਿਆ।

ਬ੍ਰਹਮ ਬਿਸਨ ਸਿਵ ਖਟ ਬਦਨ ਜਿਨ ਸਿਰਜੀ ਕਰਤਾਰ ॥੧੨॥

ਭਾਵੇਂ ਬ੍ਰਹਮਾ, ਵਿਸ਼ਣੂ, ਸ਼ਿਵ ਅਤੇ ਕਾਰਤਿਕੇਯ ਅਤੇ ਕਰਤਾਰ (ਵੀ ਕਿਉਂ ਨਾ ਹੋਵੇ) ਜਿਸ ਨੇ ਖ਼ੁਦ ਇਸ ਨੂੰ ਸਿਰਜਿਆ ਹੈ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੬॥੬੩੦੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋ ਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੬ਵੇਂ ਚਰਿਤ੍ਰ ਦੀ ਸਮਾਪਤੀ ਸਭ ਸ਼ੁਭ ਹੈ ॥੩੩੬॥੬੩੦੭॥ ਚਲਦਾ॥

ਚੌਪਈ ॥

ਚੌਪਈ:

ਜਮਲ ਸੈਨ ਰਾਜਾ ਬਲਵਾਨਾ ॥

ਜਮਲ ਸੈਨ ਨਾਂ ਦਾ ਇਕ ਬਲਵਾਨ ਰਾਜਾ ਸੀ

ਤੀਨ ਲੋਕ ਮਾਨਤ ਜਿਹ ਆਨਾ ॥

ਜਿਸ ਦੀ ਤਿੰਨੋ ਲੋਕ ਅਧੀਨਗੀ ਸਵੀਕਾਰ ਕਰਦੇ ਸਨ।

ਜਮਲਾ ਟੋਡੀ ਕੋ ਨਰਪਾਲਾ ॥

ਉਹ ਜਮਲਾ ਟੋਡੀ ਦਾ ਰਾਜਾ ਸੀ

ਸੂਰਬੀਰ ਅਰੁ ਬੁਧਿ ਬਿਸਾਲਾ ॥੧॥

ਅਤੇ ਬਹੁਤ ਸ਼ੂਰਵੀਰ ਤੇ ਵਿਸ਼ਾਲ ਬੁੱਧੀ ਦਾ ਸੁਆਮੀ ਸੀ ॥੧॥

ਸੋਰਠ ਦੇ ਰਾਨੀ ਤਿਹ ਸੁਨਿਯਤ ॥

ਉਸ ਦੀ ਰਾਣੀ ਸੋਰਠ ਦੇ (ਦੇਈ) ਸੁਣੀਂਦੀ ਸੀ

ਦਾਨ ਸੀਲ ਜਾ ਕੋ ਜਗ ਗੁਨਿਯਤ ॥

ਜਿਸ ਨੂੰ ਸੰਸਾਰ ਵਾਲੇ ਦਾਨੀ ਅਤੇ ਸ਼ੀਲਵਾਨ ਮੰਨਦੇ ਸਨ।

ਪਰਜ ਮਤੀ ਦੁਹਿਤਾ ਇਕ ਤਾ ਕੀ ॥

ਪਰਜ ਮਤੀ ਨਾਂ ਦੀ ਉਸ ਦੀ ਇਕ ਪੁੱਤਰੀ ਸੀ

ਨਰੀ ਨਾਗਨੀ ਸਮ ਨਹਿ ਜਾ ਕੀ ॥੨॥

ਜਿਸ ਦੇ ਸਮਾਨ ਨਰੀ ਜਾਂ ਨਾਗਨੀ (ਕੋਈ ਵੀ) ਨਹੀਂ ਸੀ ॥੨॥

ਬਿਸਹਰ ਕੋ ਇਕ ਹੁਤੋ ਨ੍ਰਿਪਾਲਾ ॥

ਬਿਸਹਰ (ਸ਼ਹਿਰ) ਦਾ ਇਕ ਰਾਜਾ ਹੁੰਦਾ ਸੀ।

ਆਯੋ ਗੜ ਜਮਲਾ ਕਿਹ ਕਾਲਾ ॥

ਉਹ ਕਿਸੇ ਸਮੇਂ ਜਮਲਾ ਗੜ੍ਹ ਵਿਚ ਆਇਆ।

ਛਾਛ ਕਾਮਨੀ ਕੀ ਪੂਜਾ ਹਿਤ ॥

ਉਹ ਛਾਛ ਕਾਮਨੀ (ਸੀਤਲਾ ਦੇਵੀ) ਦੀ ਪੂਜਾ ਲਈ

ਮਨ ਕ੍ਰਮ ਬਚਨ ਇਹੈ ਕਰਿ ਕਰਿ ਬ੍ਰਤ ॥੩॥

ਮਨ, ਬਚਨ ਅਤੇ ਕਰਮ ਕਰ ਕੇ ਬ੍ਰਤ ਧਾਰ ਕੇ (ਆਇਆ ਸੀ) ॥੩॥

ਠਾਢਿ ਪਰਜ ਦੇ ਨੀਕ ਨਿਵਾਸਨ ॥

ਪਰਜ ਦੇਈ (ਆਪਣੇ) ਸੁੰਦਰ ਨਿਵਾਸ ਵਿਚ ਖੜੋਤੀ ਸੀ।

ਰਾਜ ਕੁਅਰ ਨਿਰਖਾ ਦੁਖ ਨਾਸਨ ॥

(ਉਸ ਨੇ) ਦੁਖ ਨੂੰ ਦੂਰ ਕਰਨ ਵਾਲੇ ਰਾਜ ਕੁਮਾਰ ਨੂੰ ਵੇਖਿਆ।

ਇਹੈ ਚਿਤ ਮੈ ਕੀਅਸਿ ਬਿਚਾਰਾ ॥

(ਉਸ ਨੇ) ਮਨ ਵਿਚ ਇਹੀ ਵਿਚਾਰ ਕੀਤਾ

ਬਰੌ ਯਾਹਿ ਕਰਿ ਕਵਨ ਪ੍ਰਕਾਰਾ ॥੪॥

ਕਿ ਕਿਸੇ ਤਰ੍ਹਾਂ ਨਾਲ ਇਸ ਨਾਲ ਵਿਆਹ ਕਰਾਂ ॥੪॥

ਸਖੀ ਭੇਜਿ ਤਿਹ ਧਾਮ ਬੁਲਾਯੋ ॥

ਸਖੀ ਨੂੰ ਭੇਜ ਕੇ ਉਸ ਨੂੰ ਘਰ ਬੁਲਵਾਇਆ।

ਭਾਤਿ ਭਾਤਿ ਕੋ ਭੋਗ ਕਮਾਯੋ ॥

(ਉਸ ਨਾਲ) ਭਾਂਤ ਭਾਂਤ ਦਾ ਰਮਣ ਕੀਤਾ।

ਇਹ ਉਪਦੇਸ ਤਵਨ ਕਹ ਦਯੋ ॥

ਉਸ ਨੂੰ ਇਹ ਗੱਲ (ਭੇਦ ਭਰੇ ਢੰਗ ਨਾਲ) ਸਮਝਾਈ

ਗੌਰਿ ਪੁਜਾਇ ਬਿਦਾ ਕਰ ਗਯੋ ॥੫॥

ਅਤੇ ਗੌਰੀ ਦੀ ਪੂਜਾ ਕਰਵਾ ਕੇ ਘਰ ਭੇਜ ਦਿੱਤਾ ॥੫॥

ਬਿਦਾ ਕੀਆ ਤਿਹ ਐਸ ਸਿਖਾਇ ॥

ਉਸ ਨੂੰ ਇਸ ਤਰ੍ਹਾਂ ਸਿਖਾ ਕੇ ਵਿਦਾ ਕੀਤਾ।

ਆਪੁ ਨ੍ਰਿਪਤਿ ਸੋ ਕਹੀ ਜਤਾਇ ॥

ਆਪ ਰਾਜੇ ਨੂੰ ਜਤਾ ਕੇ ਕਿਹਾ

ਮਨੀਕਰਨ ਤੀਰਥ ਮੈ ਜੈ ਹੌ ॥

ਕਿ ਮੈਂ ਮਨੀਕਰਨ ਤੀਰਥ ਉਤੇ ਜਾ ਰਹੀ ਹਾਂ

ਨਾਇ ਧੋਇ ਜਮਲਾ ਫਿਰਿ ਐ ਹੌ ॥੬॥

ਅਤੇ ਇਸ਼ਨਾਨ ਕਰ ਕੇ ਫਿਰ ਜਮਲਾ ਗੜ੍ਹ ਆ ਜਾਵਾਂਗੀ ॥੬॥

ਜਾਤ ਤੀਰਥ ਜਾਤ੍ਰਾ ਕਹ ਭਈ ॥

ਉਹ ਗਈ ਤਾਂ ਤੀਰਥ ਯਾਤ੍ਰਾ ਉਤੇ,

ਸਹਿਰ ਬੇਸਹਿਰ ਮੋ ਚਲਿ ਗਈ ॥

ਪਰ ਬੇਸਹਿਰ ਨਗਰ ਵਿਚ ਜਾ ਪਹੁੰਚੀ।

ਹੋਤ ਤਵਨ ਸੌ ਭੇਦ ਜਤਾਯੋ ॥

ਉਥੇ ਉਸ ਨੂੰ ਸਾਰਾ ਭੇਦ ਦਸਿਆ

ਮਨ ਮਾਨਤ ਕੇ ਭੋਗ ਕਮਾਯੋ ॥੭॥

ਅਤੇ ਮਨ ਭਾਉਂਦਾ ਰਮਣ ਕੀਤਾ ॥੭॥

ਕਾਮ ਭੋਗ ਕਰਿ ਕੈ ਘਰ ਰਾਖੀ ॥

(ਉਸ ਰਾਜੇ ਨੇ) ਉਸ ਨਾਲ ਕਾਮ-ਕ੍ਰੀੜਾ ਕਰ ਕੇ ਘਰ ਵਿਚ ਹੀ ਰਖ ਲਿਆ

ਰਛਪਾਲਕਨ ਸੋ ਅਸ ਭਾਖੀ ॥

ਅਤੇ ਪਹਿਰੇਦਾਰਾਂ ਨੂੰ ਇਸ ਤਰ੍ਹਾਂ ਕਿਹਾ

ਬੇਗਿ ਨਗਰ ਤੇ ਇਨੈ ਨਿਕਾਰਹੁ ॥

ਕਿ ਇਨ੍ਹਾਂ (ਇਸ ਦੇ ਸਾਥੀਆਂ) ਨੂੰ ਤੁਰਤ ਨਗਰ ਵਿਚੋਂ ਕਢ ਦਿਓ

ਹਾਥ ਉਠਾਵੈ ਤਿਹ ਹਨਿ ਮਾਰਹੁ ॥੮॥

ਅਤੇ ਜੋ ਹੱਥ ਚੁਕੇ, ਉਸ ਨੂੰ ਮਾਰ ਮੁਕਾਓ ॥੮॥


Flag Counter