(ਜਦੋਂ) ਉਹ ਜੂਝ ਕੇ ਧਰਤੀ ਉਤੇ ਡਿਗ ਪਏ ਤਦ ਮੈਂ ਬੇਹੋਸ਼ ਹੋ ਗਈ ॥੮॥
ਜਦ ਤਲਵਾਰਾਂ ਨਾਲ ਬਹੁਤ ਯੁੱਧ ਕਰ ਕੇ ਦੋਵੇਂ ਭਰਾ ਮਰ ਗਏ
ਤਦ ਦੂਜੇ ਦੋ ਪੁੱਤਰ ਬਸਤ੍ਰ ਫਾੜ ਕੇ ਫ਼ਕੀਰ ਹੋ ਗਏ ॥੯॥
ਚੌਪਈ:
ਤਦ ਰਾਜਾ 'ਪੁੱਤਰ ਪੁੱਤਰ' ਕਰ ਕੇ ਰੋਇਆ
ਅਤੇ ਬੇਹੋਸ਼ ਹੋ ਕੇ ਧਰਤੀ ਉਤੇ ਲੰਬਾ ਪੈ ਗਿਆ।
ਪੰਜਵੇਂ ਦੇ ਹੱਥ ਵਿਚ ਰਾਜ-ਤਿਲਕ ਪੈ ਗਿਆ (ਭਾਵ ਪੰਜਵੇਂ ਨੂੰ ਰਾਜ-ਤਿਲਕ ਦੇ ਦਿੱਤਾ ਗਿਆ)
ਅਤੇ ਮੂਰਖ ਭੇਦ ਅਭੇਦ ਦੀ ਗੱਲ ਨੂੰ ਕੁਝ ਨਾ ਸਮਝ ਸਕਿਆ ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੯॥੪੪੬੧॥ ਚਲਦਾ॥
ਦੋਹਰਾ:
ਕਲਿੰਜਰ ਦੇਸ ਦੇ ਨੇੜੇ ਬਿਚੱਛਨ ਸੈਨ ਰਾਜਾ (ਰਾਜ ਕਰਦਾ ਸੀ)।
ਉਸ ਦੀ ਅਤਿ ਸੁੰਦਰ ਸ਼ਰੀਰ ਵਾਲੀ ਪਤਨੀ ਦਾ ਨਾਂ ਰੁਚਿ ਰਾਜ ਕੁਅਰਿ ਸੀ ॥੧॥
ਚੌਪਈ:
ਉਸ ਦੀਆਂ ਸੱਤ ਹੋਰ ਰਾਣੀਆਂ ਸਨ।
ਉਨ੍ਹਾਂ ਸਾਰੀਆਂ ਨਾਲ ਰਾਜਾ ਪ੍ਰੇਮ ਨਿਭਾਂਦਾ ਸੀ।
ਵਾਰੀ ਵਾਰੀ ਉਨ੍ਹਾਂ ਨੂੰ ਬੁਲਾਉਂਦਾ ਸੀ
ਅਤੇ ਲਿਪਟ ਲਿਪਟ ਕੇ (ਉਨ੍ਹਾਂ ਨਾਲ) ਭੋਗ ਕਰਦਾ ਸੀ ॥੨॥
ਰੁਚਿ ਰਾਜ ਕੁਅਰਿ ਨਾਂ ਦੀ ਜੋ ਰਾਣੀ ਸੀ,
ਉਹ (ਰਾਜੇ ਦਾ ਇਸ ਪ੍ਰਕਾਰ ਦਾ ਵਿਹਾਰ ਦੇਖ ਕੇ) ਮਨ ਵਿਚ ਬਹੁਤ ਕ੍ਰੋਧਿਤ ਹੋਈ।
ਮਨ ਵਿਚ ਕਹਿਣ ਲਗੀ ਕਿ ਕੀ ਯਤਨ ਕੀਤਾ ਜਾਏ
ਜਿਸ ਨਾਲ ਇਨ੍ਹਾਂ ਰਾਣੀਆਂ ਨੂੰ ਮਾਰ ਦੇਈਏ ॥੩॥
ਅੜਿਲ:
ਪਹਿਲਾਂ ਤਾਂ ਉਸ ਨੇ (ਹੋਰਨਾਂ) ਰਾਣੀਆਂ ਨਾਲ ਬਹਤੁ ਪ੍ਰੇਮ ਵਧਾਇਆ।
(ਉਸ ਨੇ) ਅਜਿਹੀ ਪ੍ਰੀਤ ਕੀਤੀ ਕਿ ਰਾਜੇ ਨੇ ਵੀ ਸੁਣ ਲਿਆ।
(ਉਸ ਨੇ) ਰੁਚਿ ਰਾਜ ਕੁਅਰਿ ਨੂੰ ਧੰਨ ਧੰਨ ਕਿਹਾ
ਜਿਸ ਨੇ ਕਲਿਯੁਗ ਵਿਚ ਆਪਣੀਆਂ ਸੌਂਕਣਾਂ ਨਾਲ ਬਹੁਤ ਅਧਿਕ ਹਿਤ ਕੀਤਾ ਹੈ ॥੪॥
ਉਸ ਨੇ ਨਦੀ ਦੇ ਕੰਢੇ ਜਾ ਕੇ ਇਕ ਕੱਖਾਂ ਦਾ ਨਿਵਾਸ ('ਤ੍ਰਿਨਾਲੈ') ਬਣਾਇਆ
ਅਤੇ ਆਪ ਸੌਂਕਣਾਂ ਨੂੰ ਬਣ ਕੇ ਕਿਹਾ
ਕਿ ਹੇ ਸਖੀਓ! ਸੁਣੋ, ਅਸੀਂ ਸਾਰੀਆਂ ਉਥੇ ਮਿਲ ਕੇ ਜਾਵਾਂਗੀਆਂ
ਮੈਂ ਅਤੇ ਤੁਸੀਂ ਉਥੇ ਮਨ ਚਾਹੇ ਭੋਗ ਕਰਾਂਗੀਆਂ ॥੫॥
(ਉਹ) ਸੌਂਕਣਾਂ ਨੂੰ ਲੈ ਕੇ ਕੱਖਾਂ ਦੇ ਨਿਵਾਸ ਵਿਚ ਗਈ
ਅਤੇ ਰਾਜੇ ਪਾਸ ਇਕ ਦਾਸੀ ਭੇਜ ਦਿੱਤੀ
ਕਿ ਹੇ ਨਾਥ! ਬਹੁਤ ਕ੍ਰਿਪਾ ਕਰ ਕੇ ਉਥੇ ਆਓ
ਅਤੇ ਆ ਕੇ ਰਾਣੀਆਂ ਨਾਲ ਮਨ ਚਾਹੇ ਭੋਗ ਕਰੋ ॥੬॥
ਸਭ ਸੌਂਕਣਾਂ ਨੂੰ ਦਾਸੀਆਂ ਸਮੇਤ ਉਥੇ ਲਿਆ ਕੇ
ਅਤੇ ਦਰਵਾਜ਼ਾ ਬੰਦ ਕਰ ਕੇ ਅੱਗ ਲਗਾ ਦਿੱਤੀ।
(ਉਹ) ਇਸਤਰੀ ਕਿਸੇ ਕੰਮ (ਦੇ ਬਹਾਨੇ) ਆਪ ਟਲ ਗਈ।
ਇਸ ਛਲ ਨਾਲ ਸਾਰੀਆਂ ਰਾਣੀਆਂ ਨੂੰ ਸਾੜ ਦਿੱਤਾ ॥੭॥
ਚੌਪਈ:
ਆਪ ਦੌੜ ਕੇ ਰਾਜੇ ਕੋਲ ਆਈ
ਅਤੇ ਰੋ ਰੋ ਕੇ ਬਹਤੁ ਵਿਥਿਆ ਦਸੀ।
ਹੇ ਦੈਵ ਦੇ ਮਾਰੇ! (ਇਥੇ) ਕਿਵੇਂ ਬੈਠੇ ਹੋ।
ਤੁਹਾਡਾ ਸਾਰਾ ਹਰਮ ਅਜ ਸੜ ਗਿਆ ਹੈ ॥੮॥
ਤੁਸੀਂ ਹੁਣ ਆਪ ਉਥੇ ਚਰਨ ਪਾਓ
ਅਤੇ ਬਲਦੀ ਅੱਗ ਵਿਚੋਂ ਇਸਤਰੀਆਂ ਨੂੰ ਕਢੋ।
ਹੁਣ ਇਥੇ ਬੈਠਣ ਨਾਲ ਕੁਝ ਹਿਤ ਨਾ ਕਰੋ
ਅਤੇ ਮੇਰੀ ਗੱਲ ਕੰਨਾਂ ਵਿਚ ਪਾ ਲਵੋ ॥੯॥
ਉਧਰ ਤੁਹਾਡੀਆਂ ਇਸਤਰੀਆਂ ਸੜ ਰਹੀਆਂ ਹਨ