ਸ਼੍ਰੀ ਦਸਮ ਗ੍ਰੰਥ

ਅੰਗ - 1283


ਇਕ ਇਕ ਤੇ ਕਰਿ ਦ੍ਵੈ ਦ੍ਵੈ ਡਾਰੇ ॥

ਇਕ ਇਕ ਦੇ ਦੋ ਦੋ ਟੋਟੇ ਕਰ ਦਿੱਤੇ।

ਘੋਰਾ ਸਹਿਤ ਘਾਇ ਜੋ ਘਏ ॥

ਘੋੜਿਆਂ ਸਹਿਤ ਜੋ ਮਾਰੇ ਗਏ,

ਦ੍ਵੈ ਤੇ ਚਾਰਿ ਟੂਕ ਤੇ ਭਏ ॥੧੫॥

ਉਹ ਦੋ ਤੋਂ ਚਾਰ ਟੋਟੇ ਹੋ ਗਏ ॥੧੫॥

ਦੋਹਰਾ ॥

ਦੋਹਰਾ:

ਇਹ ਬਿਧਿ ਬੀਰ ਬਿਦਾਰ ਬਹੁ ਨਦੀ ਤੁਰੰਗ ਤਰਾਇ ॥

ਇਸ ਤਰ੍ਹਾਂ ਬਹੁਤ ਸੂਰਮੇ ਮਾਰ ਕੇ ਅਤੇ ਨਦੀ ਵਿਚ ਘੋੜੇ ਨੂੰ ਤੈਰਾ ਕੇ

ਜਹਾ ਮਿਤ੍ਰ ਕੋ ਗ੍ਰਿਹ ਹੁਤੋ ਤਹੀ ਨਿਕਾਸ੍ਰਯੋ ਆਇ ॥੧੬॥

ਉਥੇ ਜਾ ਪਹੁੰਚੀ ਜਿਥੇ ਮਿਤਰ ਦਾ ਘਰ ਸੀ ॥੧੬॥

ਚੌਪਈ ॥

ਚੌਪਈ:

ਜਬ ਤਿਹ ਆਨਿ ਤੁਰੰਗਮ ਦੀਯੋ ॥

ਜਦ ਉਸ ਨੇ ਆ ਕੇ ਘੋੜਾ ਦਿੱਤਾ

ਕਾਮ ਭੋਗ ਤਾ ਸੈ ਦ੍ਰਿੜ ਕੀਯੋ ॥

ਤਾਂ ਉਸ ਨੇ ਵੀ ਉਸ ਨਾਲ ਚੰਗੀ ਤਰ੍ਹਾਂ ਰਤੀਕਰਮ ਕੀਤਾ।

ਜੌ ਪਾਛੇ ਤਿਨ ਫੌਜ ਨਿਹਾਰੀ ॥

ਜਦ (ਮਿਤਰ ਨੇ) ਉਸ ਦੇ ਪਿਛੇ ਫ਼ੌਜ ਨੂੰ (ਲਗਿਆ) ਵੇਖਿਆ,

ਇਹ ਬਿਧਿ ਸੌ ਤਿਹ ਤ੍ਰਿਯਹਿ ਉਚਾਰੀ ॥੧੭॥

ਤਾਂ ਉਸ ਨੂੰ ਇਸਤਰੀ ਨੇ ਇਸ ਤਰ੍ਹਾਂ ਕਿਹਾ ॥੧੭॥

ਅੜਿਲ ॥

ਅੜਿਲ:

ਬੁਰੋ ਕਰਮ ਹਮ ਕਰਿਯੋ ਤੁਰੰਗ ਨ੍ਰਿਪ ਕੋ ਹਰਿਯੋ ॥

ਅਸੀਂ ਮਾੜਾ ਕੰਮ ਕੀਤਾ ਹੈ ਜੋ ਰਾਜੇ ਦਾ ਘੋੜਾ ਚੁਰਾਇਆ ਹੈ।

ਆਪੁ ਆਪੁਨੇ ਪਗਨ ਕੁਹਾਰਾ ਕੌ ਮਰਿਯੋ ॥

ਆਪਣੇ ਪੈਰਾਂ ਉਤੇ ਆਪ ਕੁਹਾੜਾ ਮਾਰਿਆ ਹੈ।

ਅਬ ਏ ਤੁਰੰਗ ਸਮੇਤ ਪਕਰਿ ਲੈ ਜਾਇ ਹੈ ॥

ਹੁਣ ਇਹ ਘੋੜੇ ਸਮੇਤ ਪਕੜ ਕੇ ਲੈ ਜਾਣਗੇ।

ਹੋ ਫਾਸੀ ਦੈਹੈ ਦੁਹੂੰ ਕਿ ਸੂਰੀ ਦ੍ਰਯਾਇ ਹੈ ॥੧੮॥

ਦੋਹਾਂ ਨੂੰ ਫਾਂਸੀ ਦੇਣਗੇ ਜਾਂ ਸੂਲੀ ਉਤੇ ਟੰਗਣਗੇ ॥੧੮॥

ਚੌਪਈ ॥

ਚੌਪਈ:

ਤ੍ਰਿਯ ਭਾਖ੍ਯੋ ਪਿਯ ਸੋਕ ਨ ਕਰੋ ॥

ਇਸਤਰੀ ਨੇ ਕਿਹਾ, ਹੇ ਪ੍ਰੀਤਮ! ਦੁਖੀ ਨਾ ਹੋਵੋ।

ਬਾਜ ਸਹਿਤ ਦੋਊ ਬਚੇ ਬਿਚਰੋ ॥

ਇਹੀ ਸਮਝੋ ਕਿ ਘੋੜੇ ਸਮੇਤ ਦੋਵੇਂ ਬਚੇ ਹੋਏ ਹਾਂ।

ਐਸੋ ਚਰਿਤ ਅਬੈ ਮੈ ਕਰਿ ਹੋ ॥

ਮੈਂ ਹੁਣੇ ਅਜਿਹਾ ਚਰਿਤ੍ਰ ਕਰਦੀ ਹਾਂ

ਦੁਸਟਨ ਡਾਰਿ ਸਿਰ ਛਾਰਿ ਉਬਰਿ ਹੋ ॥੧੯॥

ਕਿ ਦੁਸ਼ਟਾਂ ਦੇ ਸਿਰ ਸੁਆਹ ਪਾ ਕੇ ਬਚ ਜਾਵਾਂਗੇ ॥੧੯॥

ਤਹਾ ਪੁਰਖ ਕੋ ਭੇਸ ਬਨਾਇ ॥

ਉਸ ਨੇ ਪੁਰਸ਼ ਦੇ ਬਸਤ੍ਰ ਪਾ ਲਏ

ਦਲ ਕਹ ਮਿਲੀ ਅਗਮਨੇ ਜਾਇ ॥

ਅਤੇ ਫ਼ੌਜ ਨੂੰ ਅਗੋਂ ਜਾ ਕੇ ਮਿਲੀ।

ਕਹੀ ਹਮਾਰੋ ਸਤਰ ਉਬਾਰੋ ॥

ਕਹਿਣ ਲਗੀ ਕਿ ਮੇਰੇ ਪਰਦੇ ('ਸਤਰ') ਨੂੰ ਬਚਾਓ

ਔਰ ਗਾਵ ਤੇ ਸਕਲ ਨਿਹਾਰੋ ॥੨੦॥

ਅਤੇ ਹੋਰ ਸਾਡੇ ਪਿੰਡ ਤੋਂ ਚੰਗੀ ਤਰ੍ਹਾਂ ਨਾਲ ਵੇਖ ਲਵੋ ॥੨੦॥

ਮਿਲਿ ਦਲ ਧਾਮ ਅਗਮਨੇ ਜਾਇ ॥

ਫ਼ੌਜ ਨੂੰ ਮਿਲ ਕੇ ਅਗੋਂ ਹੀ ਘਰ ਜਾ ਪਹੁੰਚੀ

ਬਾਜ ਪਾਇ ਝਾਝਰ ਪਹਿਰਾਇ ॥

ਅਤੇ ਘੋੜੇ ਦੇ ਪੈਰਾਂ ਵਿਚ ਝਾਂਝਰ ਪਾ ਦਿੱਤੀ।

ਸਕਲ ਗਾਵ ਤਿਨ ਕਹ ਦਿਖਰਾਈ ॥

ਉਨ੍ਹਾਂ ਨੂੰ ਸਾਰਾ ਪਿੰਡ ਵਿਖਾ ਕੇ

ਫਿਰਿ ਤਿਹ ਠੌਰਿ ਤਿਨੈ ਲੈ ਆਈ ॥੨੧॥

ਫਿਰ ਉਨ੍ਹਾਂ ਨੂੰ ਉਥੇ ਹੀ ਲੈ ਆਈ ॥੨੧॥

ਪਰਦਾ ਲੇਤ ਤਾਨਿ ਆਗੇ ਤਿਨ ॥

ਉਸ ਨੇ ਉਨ੍ਹਾਂ ਅਗੇ ਪਰਦਾ ਤਾਣ ਦਿੱਤਾ

ਦੇਖਹੁ ਜਾਇ ਜਨਾਨਾ ਕਹਿ ਜਿਨ ॥

ਕਿ ਮਤਾਂ ਕੋਈ ਇਸਤਰੀਆਂ ਨੂੰ ਵੇਖ ਲਏ।

ਆਗੇ ਕਰਿ ਸਭਹਿਨ ਕੇ ਬਾਜਾ ॥

ਉਨ੍ਹਾਂ ਸਾਰਿਆਂ ਦੇ ਅਗੇ ਘੋੜੇ ਨੂੰ ਕਰ ਕੇ

ਇਹ ਛਲ ਬਾਮ ਨਿਕਾਰਿਯੋ ਰਾਜਾ ॥੨੨॥

ਉਸ ਇਸਤਰੀ ਨੇ ਇਸ ਛਲ ਨਾਲ ਰਾਜੇ ਨੂੰ ਕਢ ਦਿੱਤਾ ॥੨੨॥

ਸੋ ਆਂਗਨ ਲੈ ਤਿਨੈ ਦਿਖਾਵੈ ॥

ਉਹ ਉਨ੍ਹਾਂ ਨੂੰ (ਇਕ) ਵੇਹੜਾ ਵਿਖਾ ਦਿੰਦੀ ਸੀ

ਆਗੇ ਬਹੁਰਿ ਕਨਾਤ ਤਨਾਵੈ ॥

ਅਤੇ ਫਿਰ ਅਗੇ ਕਨਾਤ ਤਾਣ ਦਿੰਦੀ ਸੀ।

ਆਗੇ ਕਰਿ ਕਰਿ ਬਾਜ ਨਿਕਾਰੈ ॥

ਅਗੇ ਕਰ ਕਰ ਕੇ ਉਹ ਘੋੜੇ ਨੂੰ ਹੋਰ ਅਗੇ ਨੂੰ ਕਰੀ ਜਾਂਦੀ।

ਨੇਵਰ ਕੇ ਬਾਜਤ ਝਨਕਾਰੈ ॥੨੩॥

ਉਸ ਦੀ ਝਾਂਝਰ ਦੀ ਆਵਾਜ਼ ਆ ਰਹੀ ਸੀ ॥੨੩॥

ਬਹੂ ਬਧੂ ਤਿਨ ਕੀ ਵਹੁ ਜਾਨੈ ॥

ਉਸ ਘੋੜੇ ਨੂੰ ਉਸ ਦੀ ਪਤਨੀ ਜਾਂ ਬਹੂ ਸਮਝ ਰਹੇ ਸਨ

ਬਾਜੀ ਕਹ ਮੂਰਖ ਨ ਪਛਾਨੈ ॥

ਅਤੇ ਮੂਰਖ ਲੋਕ ਘੋੜੇ ਨੂੰ ਨਹੀਂ ਪਛਾਣ ਰਹੇ ਸਨ।

ਨੇਵਰ ਕੈ ਬਾਜਤ ਝਨਕਾਰਾ ॥

ਝਾਂਝਰ ਦੀ ਝਨਕਾਰ ਹੋ ਰਹੀ ਸੀ

ਭੇਦ ਅਭੇਦ ਨ ਜਾਤ ਬਿਚਾਰਾ ॥੨੪॥

ਅਤੇ ਕੋਈ ਭੇਦ ਅਭੇਦ ਸਮਝਿਆ ਨਹੀਂ ਜਾ ਰਿਹਾ ਸੀ ॥੨੪॥

ਦੁਹਿਤਾ ਬਹੂ ਤਿਨੈ ਕਰਿ ਜਾਨੈ ॥

ਉਸ ਨੂੰ ਉਹ ਧੀ ਜਾਂ ਬਹੂ ਸਮਝ ਰਹੇ ਸਨ

ਸੁਨਿ ਸੁਨਿ ਧੁਨਿ ਨੇਵਰ ਕੀ ਕਾਨੈ ॥

ਉਹ ਝਾਂਝਰ ਦੀ ਆਵਾਜ਼ ਨੂੰ ਕੰਨਾਂ ਨਾਲ ਸੁਣ ਕੇ।

ਭੇਦ ਅਭੇਦ ਕਛੂ ਨ ਬਿਚਾਰੀ ॥

ਉਨ੍ਹਾਂ ਨੇ ਭੇਦ ਅਭੇਦ ਕੁਝ ਨਾ ਵਿਚਾਰਿਆ।

ਇਹ ਛਲ ਛਲੈ ਪੁਰਖ ਸਭ ਨਾਰੀ ॥੨੫॥

ਇਸ ਤਰ੍ਹਾਂ ਉਸ ਇਸਤਰੀ ਨੇ ਸਾਰਿਆਂ ਬੰਦਿਆਂ ਨੂੰ ਛਲ ਲਿਆ ॥੨੫॥

ਜਵਨ ਰੁਚਾ ਜ੍ਯੋਂ ਤ੍ਯੋਂ ਤਿਹ ਭਜਾ ॥

(ਇਸਤਰੀ ਨੂੰ) ਜੋ ਵੀ ਚੰਗਾ ਲਗਦਾ ਹੈ, ਉਸ ਨੂੰ ਜਿਵੇਂ ਕਿਵੇਂ ਪ੍ਰਾਪਤ ਕਰ ਲੈਂਦੀ ਹੈ।

ਜਿਯ ਜੁ ਨ ਭਾਯੋ ਤਿਹ ਕੌ ਤਜਾ ॥

ਜੋ ਮਨ ਨੂੰ ਚੰਗਾ ਨਹੀਂ ਲਗਦਾ ਹੈ, ਉਸ ਨੂੰ ਛਡ ਦਿੰਦੀ ਹੈ।

ਇਨ ਇਸਤ੍ਰੀਨ ਕੇ ਚਰਿਤ ਅਪਾਰਾ ॥

ਇਨ੍ਹਾਂ ਇਸਤਰੀਆਂ ਦੇ ਚਰਿਤ੍ਰ ਅਪਾਰ ਹਨ,