ਸ਼੍ਰੀ ਦਸਮ ਗ੍ਰੰਥ

ਅੰਗ - 845


ਛਤ੍ਰ ਕੇਤੁ ਨ੍ਰਿਪ ਭਏ ਅਧਿਕ ਹਿਤ ਮਾਨਿਯੈ ॥

ਅਤੇ ਜਿਸ ਰਾਜੇ ਨਾਲ ਉਸ ਦਾ ਅਧਿਕ ਹਿਤ ਸੀ, (ਉਸ ਦਾ ਨਾਂ) ਛਤ੍ਰ ਕੇਤੁ ਸੀ।

ਚੰਦ੍ਰਭਗਾ ਸਰਿਤਾ ਤਟ ਭੈਸ ਚਰਾਵਈ ॥

ਚੰਦ੍ਰਭਗਾ (ਝੰਨਾ) ਨਦੀ ਦੇ ਕੰਢੇ ਉਹ ਮਹੀਆਂ ਚਰਾਉਂਦੀ ਸੀ।

ਹੋ ਜਹੀ ਰਾਵ ਨਾਵਨ ਹਿਤ ਨਿਤਪ੍ਰਤ ਆਵਈ ॥੪॥

ਉਥੇ ਹੀ ਰਾਜਾ ਨਿੱਤ ਇਸ਼ਨਾਨ ਕਰਨ ਲਈ ਆਉਂਦਾ ਸੀ ॥੪॥

ਚੌਪਈ ॥

ਚੌਪਈ:

ਗੋਰਸ ਦੁਹਨ ਤ੍ਰਿਯਹਿ ਤਹ ਲ੍ਯਾਵੈ ॥

ਦੁੱਧ ਚੋਣ ਲਈ (ਉਹ) ਇਸਤਰੀ (ਮਹੀਆਂ ਨੂੰ) ਉਥੇ ਲਿਆਉਂਦੀ ਸੀ

ਸਮੈ ਪਾਇ ਰਾਜਾ ਤਹ ਜਾਵੈ ॥

ਅਤੇ ਮੌਕਾ ਤਾੜ ਕੇ ਰਾਜਾ ਵੀ ਉਥੇ ਚਲਾ ਜਾਂਦਾ ਸੀ।

ਦੁਹਤ ਛੀਰਿ ਕਟਿਯਾ ਦੁਖ ਦੇਈ ॥

ਦੁੱਧ ਚੋਣ ਵੇਲੇ ਕਟੀ ਬਹੁਤ ਤੰਗ ਕਰਦੀ ਸੀ,

ਤ੍ਰਿਯ ਕਹ ਭਾਖਿ ਤਾਹਿ ਗਹਿ ਲੇਈ ॥੫॥

(ਤਦ ਉਹ ਗੁਜਰ) ਇਸਤਰੀ ਨੂੰ ਕਟੀ ਪਕੜਨ ਲਈ ਬੁਲਾ ਲੈਂਦਾ ॥੫॥

ਦੋਹਰਾ ॥

ਦੋਹਰਾ:

ਜਬ ਵਹੁ ਚੋਵਤ ਭੈਸ ਕੋ ਕਰਿ ਕੈ ਨੀਚਾ ਸੀਸ ॥

ਜਦੋਂ ਉਹ (ਗੁਜਰ) ਸਿਰ ਨੀਵਾਂ ਕਰ ਕੇ ਮਝ ਦੀ ਧਾਰ ਕਢਦਾ,

ਤੁਰਤ ਆਨਿ ਤ੍ਰਿਯ ਕੋ ਭਜੈ ਬਹੁ ਪੁਰਖਨ ਕੋ ਈਸ ॥੬॥

ਤਾਂ ਬਹੁਤ ਲੋਕਾਂ ਦਾ ਸੁਆਮੀ (ਅਰਥਾਤ ਰਾਜਾ) ਤੁਰਤ ਪਹੁੰਚ ਕੇ ਇਸਤਰੀ ਨਾਲ ਸੰਯੋਗ ਕਰਨ ਲਗਦਾ ॥੬॥

ਭਾਤਿ ਭਾਤਿ ਰਾਜਾ ਭਜੈ ਤਾ ਕਹ ਮੋਦ ਬਢਾਇ ॥

ਉਸ ਨਾਲ ਰਾਜਾ ਪ੍ਰਸੰਨਤਾ ਪੂਰਵਕ ਵਖ ਵਖ ਢੰਗਾਂ ਦੀ ਰਤੀ-ਕ੍ਰੀੜਾ ਕਰਦਾ।

ਚਿਮਟਿ ਚਿਮਟਿ ਸੁੰਦਰਿ ਰਮੈ ਲਪਟਿ ਲਪਟਿ ਤ੍ਰਿਯ ਜਾਇ ॥੭॥

ਉਹ ਸੁੰਦਰ ਇਸਤਰੀ ਵੀ ਚਿਮਟ ਚਿਮਟ ਕੇ ਅਤੇ ਲਿਪਟ ਲਿਪਟ ਕੇ ਰਮਣ ਕਰਦੀ ॥੭॥

ਚੋਟ ਲਗੇ ਮਹਿਖੀ ਕੰਪੈ ਦੁਘਦ ਪਰਤ ਛਿਤ ਆਇ ॥

ਸਟ ਲਗਣ ਨਾਲ ਮਝ ਹਿਲਦੀ ਸੀ ਅਤੇ ਦੁੱਧ ਧਰਤੀ ਉਤੇ ਆ ਪੈਂਦਾ ਸੀ।

ਸੰਗ ਅਹੀਰ ਅਹੀਰਨੀ ਬੋਲਤ ਕੋਪ ਬਢਾਇ ॥੮॥

ਤਾਂ ਗੁਜਰ ਗੁਜਰੀ ਨੂੰ ਗੁੱਸੇ ਨਾਲ ਬੋਲਦਾ ਸੀ ॥੮॥

ਅੜਿਲ ॥

ਅੜਿਲ:

ਸੁਨਹੁ ਅਹੀਰਨ ਬੈਨ ਕਹਾ ਤੁਮ ਕਰਤ ਹੋ ॥

ਹੇ ਗੁਜਰੀ! ਮੇਰੀ ਗੱਲ ਸੁਣ, ਤੂੰ ਕੀ ਕਰ ਰਹੀ ਹੈਂ।

ਭੂਮਿ ਗਿਰਾਵਤ ਦੂਧ ਨ ਮੋ ਤੇ ਡਰਤ ਹੋ ॥

(ਤੂੰ) ਧਰਤੀ ਉਤੇ ਦੁੱਧ ਡਿਗਣ ਦੇ ਰਹੀ ਹੈਂ, (ਤੂੰ) ਮੈਥੋਂ ਡਰਦੀ ਨਹੀਂ।

ਕਹਿਯੋ ਤ੍ਰਿਯਾ ਪਿਯ ਸਾਥ ਬਾਤ ਸੁਨਿ ਲੀਜਿਯੈ ॥

ਇਸਤਰੀ (ਪਤੀ ਨੂੰ) ਕਹਿਣ ਲਗੀ। ਹੇ ਪ੍ਰਿਯ! (ਮੇਰੀ) ਗੱਲ ਸੁਣ ਲਵੋ।

ਹੋ ਕਟੀ ਦੁਖਾਵਤ ਯਾਹਿ ਪਿਯਨ ਪੈ ਦੀਜਿਯੈ ॥੯॥

ਇਹ ਕਟੀ (ਮਝ ਨੂੰ) ਤੰਗ ਕਰਦੀ ਹੈ। ਇਸ ਨੂੰ ਵੀ ਪੀਣ ਲਈ (ਕੁਝ) ਦੁੱਧ ਦਿਓ ॥੯॥

ਦੋਹਰਾ ॥

ਦੋਹਰਾ:

ਰਾਵ ਅਹੀਰਨਿ ਦੁਇ ਤਰੁਨ ਭੋਗ ਕਰਹਿ ਸੁਖ ਪਾਇ ॥

ਰਾਜਾ ਅਤੇ ਗੁਜਰੀ ਦੋਵੇਂ ਜਵਾਨ ਹਨ ਅਤੇ ਸੰਯੋਗ ਕਰ ਕੇ ਸੁਖ ਪ੍ਰਾਪਤ ਕਰਦੇ ਹਨ।

ਲਪਟਿ ਲਪਟਿ ਰਾਜਾ ਰਮੈ ਚਿਮਟਿ ਚਿਮਟਿ ਤ੍ਰਿਯ ਜਾਇ ॥੧੦॥

ਲਿਪਟ ਲਿਪਟ ਕੇ ਰਾਜਾ ਰਮਣ ਕਰਦਾ ਹੈ ਅਤੇ ਇਸਤਰੀ ਵੀ ਨਾਲ ਚਿਮਟ ਚਿਮਟ (ਕੇ ਆਨੰਦ ਮਾਣਦੀ ਹੈ) ॥੧੦॥

ਡੋਲਤ ਮਹਿਖੀ ਨ ਰਹੈ ਬੋਲ੍ਯੋ ਬਚਨ ਅਹੀਰ ॥

ਜਦ ਮਝ ਹਿਲਣੋ ਨਾ ਰੁਕੀ ਤਾਂ ਅਹੀਰ ਨੇ ਕਿਹਾ,

ਕਹਾ ਕਰਤ ਹੋ ਗ੍ਵਾਰਨੀ ਬ੍ਰਿਥਾ ਗਵਾਵਤ ਛੀਰ ॥੧੧॥

ਹੇ ਗਵਾਲਣ! ਕੀ ਕਰਦੀ ਹੈਂ, (ਕਿਉਂ) ਵਿਅਰਥ ਵਿਚ ਦੁੱਧ ਗੰਵਾ ਰਹੀ ਹੈਂ ॥੧੧॥

ਹੋ ਅਹੀਰ ਮੈ ਕ੍ਯਾ ਕਰੋ ਕਟਿਯਾ ਮੁਹਿ ਦੁਖ ਦੇਤ ॥

(ਇਸਤਰੀ ਨੇ ਕਿਹਾ) ਹੇ ਗੁਜਰਾ! ਮੈਂ ਕੀ ਕਰਾਂ, ਮੈਨੂੰ (ਮਝ ਦਾ) ਕਟਾ ਬਹੁਤ ਤੰਗ ਕਰ ਰਿਹਾ ਹੈ।

ਯਾ ਕਹ ਚੂੰਘਨ ਦੀਜਿਯੈ ਦੁਗਧ ਜਿਯਨ ਕੇ ਹੇਤ ॥੧੨॥

(ਇਸ ਲਈ) ਇਸ ਨੂੰ ਚੁੰਘਣ ਦੇ, ਦੁੱਧ (ਇਨ੍ਹਾਂ) ਜੀਆਂ ਲਈ ਹੀ ਬਣਿਆ ਹੈ ॥੧੨॥

ਅਧਿਕ ਮਾਨਿ ਸੁਖ ਘਰ ਗਯੋ ਰਾਵ ਅਹੀਰ ਨਿਸੰਗ ॥

ਰਾਜਾ ਬਹੁਤ ਸੁਖ ਪ੍ਰਾਪਤ ਕਰ ਕੇ ਅਤੇ ਗੁਜਰ ਨਿਸੰਗ ਹੋ ਕੇ ਘਰਾਂ ਨੂੰ ਚਲੇ ਗਏ।

ਯੌ ਕਹਿ ਮੰਤ੍ਰੀ ਨ੍ਰਿਪਤਿ ਪਤਿ ਪੂਰਨ ਕੀਯੋ ਪ੍ਰਸੰਗ ॥੧੩॥

ਇਸ ਤਰ੍ਹਾਂ ਮੰਤ੍ਰੀ ਨੇ ਰਾਜਿਆਂ ਦੇ ਰਾਜੇ ਨੂੰ ਕਥਾ-ਪ੍ਰਸੰਗ ਕਹਿ ਕੇ ਪੂਰਾ ਕੀਤਾ ॥੧੩॥

ਭੇਦ ਅਹੀਰ ਨ ਕਛੁ ਲਹਿਯੋ ਆਯੋ ਅਪਨੇ ਗ੍ਰੇਹ ॥

ਗੁਜਰ ਕੋਈ ਭੇਦ ਨਾ ਸਮਝ ਕੇ ਆਪਣੇ ਘਰ ਆ ਗਿਆ।

ਰਾਮ ਭਨੈ ਤਿਨ ਤ੍ਰਿਯ ਭਏ ਅਧਿਕ ਬਢਾਯੋ ਨੇਹ ॥੧੪॥

ਰਾਮ (ਕਵੀ) ਕਹਿੰਦੇ ਹਨ ਕਿ ਉਹ ਗੁਜਰ (ਆਪਣੀ) ਇਸਤਰੀ ਨਾਲ ਹੋਰ ਅਧਿਕ ਪ੍ਰੇਮ ਕਰਨ ਲਗ ਗਿਆ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਅਠਾਈਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮॥੫੫੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅਠਾਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮॥੫੫੪॥ ਚਲਦਾ॥

ਸੋਰਠਾ ॥

ਸੋਰਠਾ:

ਬੰਦਸਾਲ ਕੇ ਮਾਹ ਨ੍ਰਿਪ ਬਰ ਦਿਯਾ ਉਠਾਇ ਸੁਤ ॥

ਸ੍ਰੇਸ਼ਠ ਰਾਜੇ ਨੇ (ਆਪਣੇ) ਪੁੱਤਰ ਨੂੰ ਉਠਾ ਕੇ ਬੰਦੀਖਾਨੇ ਵਿਚ ਭੇਜ ਦਿੱਤਾ

ਬਹੁਰੋ ਲਿਯਾ ਬੁਲਾਇ ਭੋਰ ਹੋਤ ਅਪਨੇ ਨਿਕਟਿ ॥੧॥

ਅਤੇ ਸਵੇਰ ਹੋਣ ਤੇ ਫਿਰ ਆਪਣੇ ਕੋਲ ਬੁਲਾ ਲਿਆ ॥੧॥

ਦੋਹਰਾ ॥

ਦੋਹਰਾ:

ਦੁਤਿਯਾ ਮੰਤ੍ਰੀ ਬੁਧਿ ਬਰ ਰਾਜ ਰੀਤਿ ਕੀ ਖਾਨਿ ॥

ਦੂਜੇ ਮੰਤ੍ਰੀ ਨੇ, ਜੋ ਬਹੁਤ ਬੁੱਧੀਮਾਨ ਅਤੇ ਰਾਜਨੀਤੀ ਦੀ ਖਾਣ ਸੀ,

ਚਿਤ੍ਰ ਸਿੰਘ ਰਾਜਾ ਨਿਕਟ ਕਥਾ ਬਖਾਨੀ ਆਨਿ ॥੨॥

ਚਿਤ੍ਰ ਸਿੰਘ ਰਾਜੇ ਕੋਲ ਆ ਕੇ ਕਥਾ ਸੁਣਾਈ ॥੨॥

ਚੌਪਈ ॥

ਚੌਪਈ:

ਸਰਿਤਾ ਨਿਕਟਿ ਰਾਵ ਇਕ ਰਹੈ ॥

ਇਕ ਰਾਜਾ ਨਦੀ ਦੇ ਨੇੜੇ ਰਹਿੰਦਾ ਸੀ।

ਮਦਨ ਕੇਤੁ ਨਾਮਾ ਜਗ ਕਹੈ ॥

ਉਸ ਦਾ ਮਦਨ ਕੇਤੁ ਨਾਂ ਜਗਤ ਵਿਚ ਪ੍ਰਸਿੱਧ ਸੀ।

ਮਦਨ ਮਤੀ ਤਿਯ ਤਹ ਇਕ ਬਸੀ ॥

ਉਥੇ ਇਕ ਮਦਨ ਮਤੀ ਨਾਂ ਦੀ ਇਸਤਰੀ ਰਹਿੰਦੀ ਸੀ,

ਸੰਗ ਸੁ ਤਵਨ ਰਾਇ ਕੇ ਰਸੀ ॥੩॥

ਜੋ ਰਾਜੇ ਦੇ ਪ੍ਰੇਮ ਵਿਚ ਲੀਨ ਸੀ ॥੩॥

ਦੋਹਰਾ ॥

ਦੋਹਰਾ:

ਪੈਰਿ ਨਦੀ ਕੋ ਪਾਰ ਕੋ ਉਠਿ ਨ੍ਰਿਪ ਤਿਹ ਪ੍ਰਤਿ ਜਾਇ ॥

ਰਾਜਾ (ਮਹੱਲ ਤੋਂ) ਉਠ ਕੇ ਅਤੇ ਨਦੀ ਤਰ ਕੇ ਪਰਲੇ ਪਾਸੇ ਉਸ ਪਾਸ ਜਾਂਦਾ ਸੀ।

ਭਾਤਿ ਭਾਤਿ ਤਿਹ ਨਾਰਿ ਕੋ ਭਜਤ ਅਧਿਕ ਸੁਖ ਪਾਇ ॥੪॥

ਉਸ ਇਸਤਰੀ ਨਾਲ ਤਰ੍ਹਾਂ ਤਰ੍ਹਾਂ ਦਾ ਸੰਯੋਗ ਕਰ ਕੇ ਬਹੁਤ ਅਧਿਕ ਸੁਖ ਪ੍ਰਾਪਤ ਕਰਦਾ ਸੀ ॥੪॥

ਚੌਪਈ ॥

ਚੌਪਈ:

ਕਬਹੂੰ ਪੈਰਿ ਨਦੀ ਨ੍ਰਿਪ ਜਾਵੈ ॥

ਕਦੇ ਰਾਜਾ ਨਦੀ ਤਰ ਕੇ (ਉਸ ਕੋਲ) ਜਾਂਦਾ ਸੀ


Flag Counter