ਸ਼੍ਰੀ ਦਸਮ ਗ੍ਰੰਥ

ਅੰਗ - 294


ਅਚਰਜ ਮਾਨ ਲੀਨੋ ਮਨ ਮੈ ਬਿਚਾਰ ਇਹ ਕਾਢ ਕੈ ਕ੍ਰਿਪਾਨ ਡਾਰੋ ਇਨ ਹੀ ਸੰਘਾਰਿ ਕੈ ॥

ਉਸ ਨੇ ਇਸ ਨੂੰ ਅਸਚਰਜ ਮੰਨਿਆ ਅਤੇ ਮਨ ਵਿਚ ਇਹ ਵਿਚਾਰ ਕੀਤਾ ਕਿ ਤਲਵਾਰ ਕਢ ਕੇ ਇਨ੍ਹਾਂ ਨੂੰ ਮਾਰ ਦੇਵਾਂ।

ਜਾਹਿੰਗੇ ਛਪਾਇ ਕੈ ਸੁ ਜਾਨੀ ਕੰਸ ਮਨ ਮਾਹਿ ਇਹੈ ਬਾਤ ਭਲੀ ਡਾਰੋ ਜਰ ਹੀ ਉਖਾਰਿ ਕੈ ॥੩੯॥

(ਕਿਉਂਕਿ) ਕੰਸ ਨੇ ਮਨ ਵਿਚ (ਇਹ ਗੱਲ) ਜਾਣ ਲਈ (ਕਿ ਜੇ ਕਰ ਇਹ ਬੱਚੇ ਨੂੰ) ਛਿਪਾ ਲੈ ਜਾਣਗੇ (ਤਾਂ ਉਹ ਹੱਥ ਨਹੀਂ ਲਗੇਗਾ)। ਇਹੋ ਗੱਲ ਚੰਗੀ ਹੈ ਕਿ (ਇਸ ਦੀ ਜੜ੍ਹ ਹੀ ਪੁਟ ਦਿਆਂ ॥੩੯॥

ਦੋਹਰਾ ॥

ਦੋਹਰਾ:

ਕੰਸ ਦੋਹੂੰ ਕੇ ਬਧ ਨਮਿਤ ਲੀਨੋ ਖੜਗ ਨਿਕਾਰਿ ॥

ਕੰਸ ਨੇ ਦੋਹਾਂ ਨੂੰ ਮਾਰਨ ਲਈ ਤਲਵਾਰ (ਮਿਆਨੋਂ) ਕੱਢ ਲਈ।

ਬਾਸੁਦੇਵ ਅਰੁ ਦੇਵਕੀ ਡਰੇ ਦੋਊ ਨਰ ਨਾਰਿ ॥੪੦॥

(ਤਦ) ਬਸੁਦੇਵ ਅਤੇ ਦੇਵਕੀ ਦੋਵੇਂ ਆਦਮੀ ਅਤੇ ਤੀਵੀਂ ਡਰ ਗਏ ॥੪੦॥

ਬਾਸੁਦੇਵ ਬਾਚ ਕੰਸ ਸੋ ॥

ਬਸੁਦੇਵ ਨੇ ਕੰਸ ਨੂੰ ਕਿਹਾ:

ਦੋਹਰਾ ॥

ਦੋਹਰਾ:

ਬਾਸਦੇਵ ਡਰੁ ਮਾਨ ਕੈ ਤਾ ਸੋ ਕਹੀ ਸੁਨਾਇ ॥

ਬਸੁਦੇਵ ਨੇ ਡਰ ਮੰਨ ਕੇ, ਉਸ ਨੂੰ (ਇਹ ਗੱਲ) ਸੁਣਾ ਕੇ ਕਹੀ,

ਜੋ ਯਾ ਹੀ ਤੇ ਜਨਮ ਹੈ ਮਾਰਹੁ ਤਾਕਹੁ ਰਾਇ ॥੪੧॥

ਹੇ ਰਾਜਨ! ਜੋ ਇਸ ਤੋਂ ਜੰਮੇਗਾ, (ਤੁਸੀਂ) ਉਸ ਨੂੰ ਮਾਰ ਦੇਣਾ ॥੪੧॥

ਕੰਸ ਬਾਚ ਮਨ ਮੈ ॥

ਕੰਸ ਨੇ ਮਨ ਵਿਚ ਕਿਹਾ:

ਦੋਹਰਾ ॥

ਦੋਹਰਾ:

ਪੁਤ੍ਰ ਹੇਤ ਕੇ ਭਾਵ ਸੌ ਮਤਿ ਇਹ ਜਾਇ ਛਪਾਇ ॥

ਪੁੱਤਰ ਦੇ ਮੋਹ ਦੇ ਭਾਵ ਕਰ ਕੇ ਕਿਤੇ ਇਹ (ਬੱਚੇ ਨੂੰ) ਛਿਪਾ ਜਾਣ,

ਬੰਦੀਖਾਨੈ ਦੇਉ ਇਨ ਇਹੈ ਬਿਚਾਰੀ ਰਾਇ ॥੪੨॥

(ਇਸ ਲਈ) ਇਨ੍ਹਾਂ ਨੂੰ ਕੈਦ-ਖਾਨੇ ਵਿਚ ਪਾ ਦੇਣਾ (ਉਚਿਤ ਹੋਵੇਗਾ) ਰਾਜੇ ਨੇ ਇਹ ਗੱਲ ਵਿਚਾਰ ਲਈ ॥੪੨॥

ਅਥ ਦੇਵਕੀ ਬਸੁਦੇਵ ਕੈਦ ਕੀਬੋ ॥

ਹੁਣ ਦੇਵਕੀ ਅਤੇ ਬਸੁਦੇਵ ਨੂੰ ਕੈਦ ਕਰਨ ਦਾ ਕਥਨ

ਸਵੈਯਾ ॥

ਸਵੈਯਾ:

ਡਾਰਿ ਜੰਜੀਰ ਲਏ ਤਿਨ ਪਾਇਨ ਪੈ ਫਿਰਿ ਕੈ ਮਥੁਰਾ ਮਹਿ ਆਯੋ ॥

(ਕੰਸ ਨੇ) ਉਨ੍ਹਾਂ ਦੇ ਪੈਰਾਂ ਵਿਚ ਸੰਗਲ ਪਾ ਦਿੱਤੇ ਅਤੇ ਮਥਰਾ ਲੈ ਆਇਆ।

ਸੋ ਸੁਨਿ ਕੈ ਸਭ ਲੋਗ ਕਥਾ ਅਤਿ ਨਾਮ ਬੁਰੋ ਜਗ ਮੈ ਨਿਕਰਾਯੋ ॥

ਉਸ ਗੱਲ ਨੂੰ ਸੁਣ ਕੇ ਸਾਰਿਆਂ ਲੋਕਾਂ ਨੇ (ਕੰਸ ਨੂੰ ਬੁਰਾ ਕਿਹਾ ਅਤੇ ਉਸ ਨੇ) ਜਗਤ ਵਿਚ ਆਪਣਾ ਨਾਮ ਬੁਰਾ ਕਰਵਾ ਲਿਆ।

ਆਨਿ ਰਖੈ ਗ੍ਰਿਹ ਆਪਨ ਮੈ ਰਖਵਾਰੀ ਕੋ ਸੇਵਕ ਲੋਗ ਬੈਠਾਯੋ ॥

(ਉਨ੍ਹਾਂ ਦੋਹਾਂ ਨੂੰ) ਲਿਆ ਕੇ ਆਪਣੇ ਘਰ ਵਿਚ (ਕੈਦ ਕਰ) ਰਖਿਆ ਅਤੇ ਰਾਖੀ ਲਈ (ਆਪਣੇ) ਸੇਵਕ ਬਿਠਾ ਦਿੱਤੇ।

ਆਨਿ ਬਡੇਨ ਕੀ ਛਾਡਿ ਦਈ ਕੁਲ ਭੀਤਰ ਆਪਨੋ ਰਾਹ ਚਲਾਯੋ ॥੪੩॥

ਕੰਸ ਨੇ ਵੱਡਿਆਂ ਦੀ ਆਨ ਸ਼ਾਨ ਛਡ ਦਿੱਤੀ ਅਤੇ ਕੁਲ ਵਿਚ ਆਪਣਾ ਹੀ ਰਾਹ ਚਲਾ ਦਿੱਤਾ ॥੪੩॥

ਕਬਿਯੋ ਬਾਚ ਦੋਹਰਾ ॥

ਕਵੀ ਨੇ ਕਿਹਾ: ਦੋਹਰਾ:

ਕਿਤਕ ਦਿਵਸ ਬੀਤੇ ਜਬੈ ਕੰਸ ਰਾਜ ਉਤਪਾਤ ॥

ਕੰਸ ਨੂੰ ਰਾਜ ਵਿਚ ਉਤਪਾਤ ਕਰਦਿਆਂ ਜਦੋਂ ਕੁਝ ਕੁ ਦਿਨ ਬੀਤ ਗਏ

ਤਬੈ ਕਥਾ ਅਉਰੈ ਚਲੀ ਕਰਮ ਰੇਖ ਕੀ ਬਾਤ ॥੪੪॥

ਤਾਂ ਕਥਾ ਹੋਰ ਚਲ ਪਈ, (ਇਹ ਸਾਰੀ) ਕਰਮ-ਰੇਖਾ ਦੀ ਗੱਲ ਹੈ ॥੪੪॥

ਪ੍ਰਥਮ ਪੁਤ੍ਰ ਦੇਵਕੀ ਕੇ ਜਨਮ ਕਥਨੰ ॥

ਦੇਵਕੀ ਦੇ ਪਹਿਲੇ ਪੁੱਤਰ ਦੇ ਜਨਮ ਦਾ ਕਥਨ

ਦੋਹਰਾ ॥

ਦੋਹਰਾ:


Flag Counter