ਸ਼੍ਰੀ ਦਸਮ ਗ੍ਰੰਥ

ਅੰਗ - 1339


ਚੰਦ੍ਰਵਤੀ ਇਹ ਪੁਰੀ ਬਿਰਾਜੈ ॥

ਇਸ ਦੀ ਚੰਦ੍ਰਵਤੀ ਨਗਰੀ ਹੁੰਦੀ ਸੀ,

ਨਾਗ ਲੋਕ ਜਾ ਕੌ ਲਖਿ ਲਾਜੈ ॥

ਜਿਸ ਦੀ (ਸੁੰਦਰਤਾ ਨੂੰ) ਵੇਖ ਕੇ ਨਾਗ ਲੋਕ ਵੀ ਸ਼ਰਮਾਉਂਦਾ ਸੀ।

ਹੋਡ ਪਰੀ ਇਕ ਦਿਨ ਤਿਨ ਮਾਹ ॥

ਉਨ੍ਹਾਂ (ਰਾਜੇ ਅਤੇ ਰਾਣੀ) ਵਿਚ ਇਕ ਦਿਨ ਸ਼ਰਤ ਲਗ ਗਈ।

ਬਚਨ ਕਹਾ ਤ੍ਰਿਯ ਸੌ ਲਰ ਨਾਹ ॥੨॥

ਰਾਜੇ ਨੇ ਲੜ ਕੇ ਰਾਣੀ ਨੂੰ ਬਚਨ ਕਿਹਾ ॥੨॥

ਐਸੀ ਕਵਨ ਜਗਤ ਮੈ ਨਾਰੀ ॥

ਜਗਤ ਵਿਚ ਅਜਿਹੀ ਕਿਹੜੀ ਇਸਤਰੀ ਹੈ

ਕਾਨ ਨ ਸੁਨੀ ਨ ਨੈਨ ਨਿਹਾਰੀ ॥

(ਜਿਸ ਬਾਰੇ) ਕੰਨਾਂ ਨਾਲ ਸੁਣਿਆ ਨਾ ਹੋਵੇ, ਜਾਂ ਅੱਖਾਂ ਨਾਲ ਵੇਖਿਆ ਨਾ ਹੋਵੇ।

ਪਤਿਹਿ ਢੋਲ ਕੀ ਢਮਕ ਸੁਨਾਵੈ ॥

ਪਤੀ ਨੂੰ ਢੋਲ ਦੀ ਢਮਕ ਸੁਣਾਵੇ (ਅਰਥਾਤ ਖ਼ੁਸ਼ ਕਰੇ)

ਬਹੁਰਿ ਜਾਰ ਸੌ ਭੋਗ ਕਮਾਵੈ ॥੩॥

ਅਤੇ ਫਿਰ ਯਾਰ ਨਾਲ ਰਮਣ ਕਰੇ ॥੩॥

ਕੇਤਕ ਦਿਨ ਬੀਤਤ ਜਬ ਭਏ ॥

ਜਦ ਕਈ ਦਿਨ ਬੀਤ ਗਏ

ਤਿਯ ਕੌ ਬਚ ਸਿਮਰਨ ਹ੍ਵੈ ਗਏ ॥

ਤਾਂ ਇਸਤਰੀ ਨੂੰ (ਰਾਜੇ ਦੇ) ਬੋਲ ਯਾਦ ਹੋ ਗਏ।

ਅਸ ਚਰਿਤ੍ਰ ਕਰਿ ਪਤਿਹਿ ਦਿਖਾਊਾਂ ॥

(ਸੋਚਣ ਲਗੀ ਕਿ) ਅਜਿਹਾ ਚਰਿਤ੍ਰ ਕਰ ਕੇ ਪਤੀ ਨੂੰ ਵਿਖਾਵਾਂ।

ਭਜੌ ਜਾਰ ਅਰ ਢੋਲ ਬਜਾਊਾਂ ॥੪॥

ਢੋਲ ਵੀ ਵਜਾਵਾਂ ਅਤੇ ਯਾਰ ਨਾਲ ਰਮਣ ਵੀ ਕਰਾਂ ॥੪॥

ਤਬ ਤੇ ਇਹੈ ਟੇਵ ਤਿਨ ਡਾਰੀ ॥

ਉਦੋਂ ਤੋਂ ਉਸ ਨੇ ਇਹੋ ਆਦਤ ('ਟੇਵ') ਬਣਾ ਲਈ

ਔਰਨ ਤ੍ਰਿਯ ਸੌ ਪ੍ਰਗਟ ਉਚਾਰੀ ॥

ਅਤੇ ਹੋਰਨਾਂ ਇਸਤਰੀਆਂ ਨੂੰ ਵੀ ਸਾਫ਼ ਦਸ ਦਿੱਤਾ

ਮੈ ਧਰਿ ਸੀਸ ਪਾਨਿ ਕੋ ਸਾਜਾ ॥

ਕਿ ਮੈਂ ਸਿਰ ਉਤੇ ਪਾਣੀ ਦੀ ਗਾਗਰ ('ਪਾਨਿ ਕੋ ਸਾਜਾ') ਧਰ ਕੇ

ਭਰਿ ਲ੍ਯੈਹੌ ਜਲ ਨ੍ਰਿਪ ਕੇ ਕਾਜਾ ॥੫॥

ਰਾਜੇ ਲਈ ਪਾਣੀ ਭਰ ਕੇ ਲਿਆਵਾਂਗੀ ॥੫॥

ਬਚਨ ਸੁਨਤ ਰਾਜਾ ਹਰਖਾਨੋ ॥

(ਇਹ) ਗੱਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋ ਗਿਆ

ਤਾ ਕੌ ਅਤਿ ਪਤਿਬ੍ਰਤਾ ਜਾਨੋ ॥

ਅਤੇ ਉਸ ਨੂੰ ਅਤਿ ਅਧਿਕ ਪਤਿਬ੍ਰਤਾ ਸਮਝਣ ਲਗਾ।

ਨਿਜੁ ਸਿਰ ਕੈ ਰਾਨੀ ਘਟ ਲ੍ਯਾਵੈ ॥

(ਸੋਚਣ ਲਗਿਆ ਕਿ) ਰਾਣੀ ਆਪਣੇ ਸਿਰ ਉਤੇ ਘੜਾ ਚੁਕ ਕੇ ਲਿਆਉਂਦੀ ਹੈ

ਆਨਿ ਪਾਨਿ ਪੁਨਿ ਮੁਝੈ ਪਿਲਾਵੈ ॥੬॥

ਅਤੇ ਪਾਣੀ ਲਿਆ ਕੇ ਫਿਰ ਮੈਨੂੰ ਪਿਲਾਉਂਦੀ ਹੈ ॥੬॥

ਇਕ ਦਿਨ ਤ੍ਰਿਯ ਪਿਯ ਸੋਤ ਜਗਾਈ ॥

ਇਕ ਦਿਨ ਇਸਤਰੀ ਨੇ ਰਾਜੇ ਨੂੰ ਸੁੱਤੇ ਹੋਇਆਂ ਜਗਾਇਆ

ਲੈ ਘਟ ਕੌ ਕਰ ਚਲੀ ਬਨਾਈ ॥

ਅਤੇ ਹੱਥ ਵਿਚ ਘੜਾ ਲੈ ਕੇ ਚਲ ਪਈ।

ਜਬ ਤੁਮ ਢੋਲ ਢਮਕ ਸੁਨਿ ਲੀਜੋ ॥

(ਰਾਜੇ ਨੂੰ ਕਹਿ ਗਈ ਕਿ) ਜਦ ਤੁਸੀਂ ਢੋਲ ਦੀ ਢਮਕ ਸੁਣ ਲਵੋ

ਤਬ ਇਮਿ ਕਾਜ ਰਾਜ ਤੁਮ ਕੀਜੋ ॥੭॥

ਤਾਂ ਹੇ ਰਾਜਨ! ਤੁਸੀਂ ਇਸ ਤਰ੍ਹਾਂ ਕੰਮ ਕਰਨਾ ॥੭॥

ਪ੍ਰਥਮ ਸੁਨ੍ਯੋ ਸਭ ਢੋਲ ਬਜਾਯੋ ॥

ਜਦ (ਤੁਸੀਂ) ਢੋਲ ਦੀ ਸਭ ਤੋਂ ਪਹਿਲੀ ਧਮਕ ਸੁਣੋ,

ਜਨਿਯਹੁ ਰਾਨੀ ਡੋਲ ਧਸਾਯੋ ॥

(ਤਾਂ ਇਹ) ਸਮਝਣਾ ਕਿ ਰਾਣੀ ਨੇ ਡੋਲ ਨੂੰ (ਖੂਹ ਵਿਚ) ਲਟਕਾ ਦਿੱਤਾ ਹੈ।

ਦੁਤਿਯ ਢਮਾਕ ਸੁਨੋ ਜਬ ਗਾਢਾ ॥

ਜਦ (ਤੁਸੀਂ) ਦੂਜੀ ਭਾਰੀ ਢਮਕ ਸੁਣੋ,

ਜਨਿਯਹੁ ਤਰੁਨਿ ਕੂਪ ਤੇ ਕਾਢਾ ॥੮॥

(ਤਾਂ) ਸਮਝਣਾ ਕਿ ਰਾਣੀ ਨੇ (ਡੋਲ) ਖੂਹ ਵਿਚੋਂ ਕਢਿਆ ਹੈ ॥੮॥

ਤਹਿਕ ਲਹੌਰੀ ਰਾਇ ਭਨਿਜੈ ॥

ਉਥੇ ਇਕ ਲਹੌਰੀ ਰਾਇ (ਨਾਂ ਦਾ ਵਿਅਕਤੀ) ਦਸਿਆ ਜਾਂਦਾ ਸੀ।

ਜਾ ਸੰਗ ਤ੍ਰਿਯ ਕੋ ਹੇਤੁ ਕਹਿਜੈ ॥

ਉਸ ਨਾਲ ਰਾਣੀ ਦਾ ਪ੍ਰੇਮ-ਸੰਬੰਧ ਕਿਹਾ ਜਾਂਦਾ ਸੀ।

ਲਯੋ ਤਿਸੀ ਕੋ ਤੁਰਤ ਮੰਗਾਇ ॥

(ਰਾਣੀ ਨੇ) ਉਸ ਨੂੰ ਤੁਰਤ ਬੁਲਵਾ ਲਿਆ

ਭੋਗ ਕਿਯਾ ਅਤਿ ਰੁਚਿ ਉਪਜਾਇ ॥੯॥

ਅਤੇ ਰੁਚੀ ਪੂਰਵਕ ਉਸ ਨਾਲ ਭੋਗ ਕੀਤਾ ॥੯॥

ਪ੍ਰਥਮ ਜਾਰ ਜਬ ਧਕਾ ਲਗਾਯੋ ॥

ਜਦ ਯਾਰ ਨੇ ਪਹਿਲਾ ਜ਼ੋਰ ਲਗਾਇਆ

ਤਬ ਰਾਨੀ ਲੈ ਢੋਲ ਬਜਾਯੋ ॥

ਤਦ ਰਾਣੀ ਨੇ (ਡੱਗਾ) ਲੈ ਕੇ ਢੋਲ ਵਜਾਇਆ।

ਜਬ ਤਿਹ ਲਿੰਗ ਸੁ ਭਗ ਤੇ ਕਾਢਾ ॥

ਜਦ ਉਸ ਪੁਰਸ਼ ਨੇ ਇੰਦਰੀ ਨੂੰ ਯੋਨੀ ਤੋਂ ਬਾਹਰ ਕਢਿਆ,

ਤ੍ਰਿਯ ਦਿਯ ਢੋਲ ਢਮਾਕਾ ਗਾਢਾ ॥੧੦॥

(ਤਦ) ਰਾਣੀ ਨੇ ਤਕੜੀ ਤਰ੍ਹਾਂ ਨਾਲ ਢੋਲ ਢਮਕਾਇਆ ॥੧੦॥

ਤਬ ਰਾਜੈ ਇਹ ਭਾਤਿ ਬਿਚਾਰੀ ॥

ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ

ਡੋਰਿ ਕੂਪ ਤੇ ਨਾਰਿ ਨਿਕਾਰੀ ॥

ਕਿ ਰਾਣੀ ਨੇ ਰੱਸੀ ਖੂਹ ਵਿਚੋਂ ਕਢੀ ਹੈ।

ਤਿਨ ਤ੍ਰਿਯ ਭੋਗ ਜਾਰ ਸੌ ਕੀਨਾ ॥

ਉਸ ਇਸਤਰੀ ਨੇ ਯਾਰ ਨਾਲ ਰਮਣ ਵੀ ਕੀਤਾ

ਰਾਜਾ ਸੁਨਤ ਦਮਾਮੋ ਦੀਨਾ ॥੧੧॥

ਅਤੇ ਰਾਜੇ ਦੇ ਸੁਣਨ ਲਈ ਢੋਲ ਵੀ ਵਜਾ ਦਿੱਤਾ ॥੧੧॥

ਪ੍ਰਥਮ ਜਾਰ ਸੌ ਭੋਗ ਕਮਾਯੋ ॥

ਪਹਿਲਾਂ ਯਾਰ ਨਾਲ ਰਮਣ ਕੀਤਾ।

ਬਹੁਰੋ ਢੋਲ ਢਮਾਕ ਸੁਨਾਯੋ ॥

ਫਿਰ (ਰਾਜੇ ਨੂੰ) ਢੋਲ ਦੀ ਢਮਕ ਵੀ ਸੁਣਾ ਦਿੱਤੀ।

ਭੂਪ ਕ੍ਰਿਯਾ ਕਬਹੂੰ ਨ ਬਿਚਾਰੀ ॥

ਰਾਜੇ ਨੇ ਇਸ ਕ੍ਰਿਆ ਨੂੰ ਬਿਲਕੁਲ ਨਾ ਸਮਝਿਆ

ਕਹਾ ਚਰਿਤ੍ਰ ਕਿਯਾ ਇਮ ਨਾਰੀ ॥੧੨॥

ਕਿ ਰਾਣੀ ਨੇ ਕੀ ਚਰਿਤ੍ਰ ਕੀਤਾ ਹੈ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੭॥੬੯੨੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੭॥੬੯੨੩॥ ਚਲਦਾ॥

ਚੌਪਈ ॥

ਚੌਪਈ:

ਸਿੰਘ ਨਰਿੰਦਰ ਭੂਪ ਇਕ ਨ੍ਰਿਪ ਬਰ ॥

ਨਰਿੰਦ੍ਰ ਸਿੰਘ ਨਾਂ ਦਾ ਇਕ ਉੱਤਮ ਰਾਜਾ ਸੀ।

ਨ੍ਰਿਪਬਰਵਤੀ ਨਗਰ ਜਾ ਕੋ ਘਰ ॥

ਉਹ ਦਾ ਨ੍ਰਿਪਬਰਵਤੀ ਨਗਰ ਵਿਚ ਘਰ ਸੀ।


Flag Counter