ਅਤੇ ਇਸ ਚਰਿਤ੍ਰ ਰਾਹੀਂ ਆਪਣੇ ਆਪ ਨੂੰ ਠਗਵਾਉਂਦੀ ਰਹੀ ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੭॥੬੪੪੩॥ ਚਲਦਾ॥
ਚੌਪਈ:
ਗੌਰਿਪਾਲ ਨਾਂ ਦਾ ਇਕ ਰਾਜਾ ਸੁਣੀਂਦਾ ਸੀ
ਜਿਸ ਦੀ ਸਾਰੇ ਦੇਸ ਈਨ ਮੰਨਦੇ ਸਨ।
ਉਸ ਦੀ ਗੌਰਾ ਦੇਈ ਨਾਂ ਦੀ ਇਸਤਰੀ ਸ਼ੋਭਦੀ ਸੀ।
ਉਸ ਦਾ ਨਗਰ ਗੌਰਾਵਤੀ ਸੀ ॥੧॥
ਉਸ ਦੀ ਇਸਤਰੀ ਇਕ ਨੀਚ ਨਾਲ ਫਸੀ ਹੋਈ ਸੀ।
ਉਹ ਮੂਰਖ ਚੰਗਾ ਮੰਦਾ ਨਹੀਂ ਜਾਣਦੀ ਸੀ।
ਇਕ ਦਿਨ ਰਾਜੇ ਨੇ ਇਹ ਭੇਦ ਪਾ ਲਿਆ।
ਡਰ ਦਾ ਮਾਰਿਆ ਯਾਰ ਤੁਰਤ ਭਜ ਗਿਆ ॥੨॥
ਗੌਰਾ ਦੇਈ ਨੇ ਇਕ ਚਰਿਤ੍ਰ ਖੇਡਿਆ।
ਇਕ ਪੱਤਰ ਲਿਖ ਕੇ ਉਸ ਨੂੰ ਭੇਜਿਆ।
(ਉਸ ਨੇ ਆਪਣੇ ਆਪ ਨੂੰ) ਇਕ ਰਾਜੇ ਦੀ ਦਾਸੀ ਦਸ ਕੇ,
ਉਸ ਨੂੰ ਮਿਤਰ ਠਹਿਰਾਇਆ ॥੩॥
(ਉਸ ਨੇ) ਦਾਸੀ ਵਲੋਂ (ਉਥੇ) ਲਿਖਵਾ ਭੇਜਿਆ
ਜਿਥੇ ਉਸ ਦਾ ਮਿਤਰ ਠਹਿਰਿਆ ਹੋਇਆ ਸੀ।
ਕੁਝ ਦਿਨ ਇਥੇ ਹੀ ਘੁੰਮਦਿਆਂ ਰਹਿਣਾ
ਅਤੇ ਕਿਸੇ ਹੱਥ ਮੇਰਾ ਲਹਿਣਾ ਭੇਜ ਦੇਣਾ ॥੪॥
ਉਹ ਚਿੱਠੀ ਰਾਜੇ ਦੇ ਹੱਥ ਆ ਗਈ। (ਉਸ ਨੇ) ਸਮਝਿਆ
ਕਿ ਇਹ ਮੇਰੀ ਦਾਸੀ ਨੇ ਭੇਜੀ ਹੈ।
ਉਸ ਮੂਰਖ ਨੇ ਇਸਤਰੀ ਦਾ ਭੇਦ ਨਾ ਪਾਇਆ
ਅਤੇ ਉਸ (ਦਾਸੀ ਨਾਲੋਂ) ਆਪਣਾ ਸਨੇਹ ਖ਼ਤਮ ਕਰ ਲਿਆ ॥੫॥
ਜੇ ਸਿਆਣਾ ਹੁੰਦਾ ਤਾਂ ਭੇਦ ਨੂੰ ਪਛਾਣਦਾ।
ਉਸ ਨੇ ਇਸਤਰੀ ਦੀ ਘਾਤ ਨੂੰ ਸਚ ਕਰ ਕੇ ਸਮਝਿਆ।
ਉਸ ਮੂਰਖ ਰਾਜੇ ਨੇ ਕੁਝ ਕ੍ਰਿਆ ਨਾ ਸਮਝੀ।
ਇਸ ਤਰ੍ਹਾਂ ਉਸ ਨੂੰ ਰਾਣੀ ਛਲ ਗਈ ॥੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੮॥੬੪੪੯॥ ਚਲਦਾ॥
ਚੌਪਈ:
ਹੇ ਰਾਜਨ! ਸੁਣੋ, ਮੈਂ ਇਕ ਕਥਾ ਦਸਦਾ ਹਾਂ
ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।
ਉਗ੍ਰਦੱਤ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਉਹ ਉਗ੍ਰਾਵਤੀ ਨਗਰ ਵਿਚ ਸੁਸ਼ੋਭਿਤ ਸੀ ॥੧॥
ਉਸ ਦੇ ਘਰ ਉਗ੍ਰ ਦੇਈ ਨਾਂ ਦੀ ਪੁੱਤਰੀ ਸੀ
ਜਿਸ ਨੂੰ (ਮਾਨੋ) ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਤਿੰਨਾਂ ਨੂੰ (ਆਪ) ਸੰਵਾਰਿਆ ਹੋਵੇ।
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਬਣਾਈ ਸੀ,
ਜਿਸ ਤਰ੍ਹਾਂ ਦੀ ਇਹ ਰਾਜ ਕੁਮਾਰੀ ਸੀ ॥੨॥
ਉਥੇ ਇਕ ਅਜਬ ਰਾਇ ਨਾਂ ਦਾ ਛਤ੍ਰੀ (ਰਹਿੰਦਾ) ਸੀ
ਜੋ ਇਸ਼ਕ ਮੁਸ਼ਕ ਦੇ ਰੰਗ ਵਿਚ (ਪੂਰੀ ਤਰ੍ਹਾਂ) ਰੰਗਿਆ ਹੋਇਆ ਸੀ।
ਰਾਜ ਕੁਮਾਰੀ ਨੇ ਜਦ ਉਸ ਨੂੰ ਵੇਖਿਆ,
ਤਾਂ ਸਖੀ ਭੇਜ ਕੇ ਪਕੜ ਕੇ ਮੰਗਵਾ ਲਿਆ ॥੩॥
ਉਸ ਦੇ ਸ਼ਰੀਰ ਹੇਠਾਂ ਲਿਪਟ ਲਿਪਟ ਕੇ
ਉਸ ਨਾਲ ਕਾਮ ਭੋਗ ਕੀਤਾ।
ਇਕ ਛਿਣ ਲਈ ਵੀ ਉਹ ਉਸ ਜਵਾਨ ਨੂੰ ਛਡਣਾ ਨਹੀਂ ਸੀ ਚਾਹੁੰਦੀ,
ਪਰ ਮਾਤਾ ਪਿਤਾ ਤੋਂ ਬਹੁਤ ਡਰਦੀ ਸੀ ॥੪॥
ਉਸ ਨੇ ਇਕ ਦਿਨ ਸਭ ਦਾ ਪ੍ਰੀਤੀ ਭੋਜਨ ਕੀਤਾ।
(ਉਸ) ਚਤੁਰ ਨੇ (ਖਾਣੇ ਵਿਚ) ਜ਼ਹਿਰ ('ਸੰਬਲ ਖਾਰ') ਪਾ ਦਿੱਤੀ।
ਰਾਜੇ ਨੂੰ ਰਾਣੀ ਸਹਿਤ ਬੁਲਾਇਆ