(ਦੋਹਾਂ ਨੇ) ਕ੍ਰੋਧ ਕਰ ਕੇ ਅਨੇਕ ਤਰ੍ਹਾਂ ਨਾਲ ਯੁੱਧ ਕੀਤਾ ॥੪੫॥
ਜਿਸ ਤਰ੍ਹਾਂ ਪਹਾੜ ਦੀ ਚੋਟੀ ਤੋਂ ਮੁਢੋਂ ਪੁਟਿਆ ਬ੍ਰਿਛ ਡਿਗਦਾ ਹੈ,
ਉਸੇ ਤਰ੍ਹਾਂ ਦਕਸ਼ ਦਾ ਸਿਰ ਤ੍ਰਿਸ਼ੂਲ ਨਾਲ ਕੱਟੇ ਜਾਣ ਤੇ ਡਿਗ ਪਿਆ।
ਜਦੋਂ ਰਾਜਿਆਂ ਦਾ ਰਾਜਾ ਦਕਸ਼ ਮਾਰਿਆ ਗਿਆ ਤਾਂ ਉਸ ਦੀ ਪਈ ਹੋਈ ਦੇਹ (ਇਉਂ ਪ੍ਰਤੀਤ ਹੁੰਦੀ ਸੀ)
ਮਾਨੋ (ਇੰਦਰ ਦੇ) ਬੱਜਰ ਦਾ ਮਾਰਿਆ ਹੋਇਆ ਪਹਾੜ ਡਿਗ ਪਿਆ ਹੋਵੇ ॥੪੬॥
ਸਾਰਿਆਂ ਦਾ ਹੰਕਾਰ ਖ਼ਤਮ ਹੋ ਗਿਆ, ਸੂਰਵੀਰ ਭਜ ਗਏ
ਅਤੇ ਧੀਰਜ ਤੋਂ ਹੀਣੇ ਹੋ ਕੇ ਜ਼ਨਾਨ-ਖ਼ਾਨੇ ਅੰਦਰ ਜਾ ਵੜੇ।
ਗੱਲ ਵਿਚ ਪਲੂ ਪਾ ਕੇ ਸ਼ਿਵ ਦੇ ਚਰਨਾਂ ਉਤੇ ਡਿਗ ਪਏ
ਅਤੇ ਕਹਿਣ ਲਗੇ, "ਹੇ ਰੁਦਰ! ਕ੍ਰਿਪਾ ਕਰਕੇ ਸਹਾਇਤਾ ਕਰੋ" ॥੪੭॥
ਚੌਪਈ
ਹੇ ਸ਼ਿਵ! ਅਸੀਂ ਤੁਹਾਡੇ ਬਲ ਨੂੰ ਨਹੀਂ ਜਾਣਿਆ,
ਤੁਸੀਂ ਵੱਡੇ ਤਪਸਵੀ ਤੇ ਬਲਵਾਨ ਹੋ।
(ਇਹ) ਬਚਨ ਸੁਣਦਿਆਂ ਹੀ ਸ਼ਿਵ ਕ੍ਰਿਪਾਲੂ ਹੋ ਗਿਆ
ਅਤੇ ਛੇਤੀ ਨਾਲ ਬਕਰੇ ਦਾ ਸਿਰ ਰਾਜੇ (ਦੇ ਧੜ) ਨਾਲ ਜੋੜ ਦਿੱਤਾ ॥੪੮॥
ਸ਼ਿਵ ਨੇ 'ਕਾਲ ਪੁਰਖ' ਦਾ ਧਿਆਨ ਧਰਿਆ
ਅਤੇ ਰਾਜੇ ਦਕਸ਼ ਨੂੰ ਫਿਰ ਜੀਵਿਤ ਕਰ ਕੇ ਉਠਾ ਦਿੱਤਾ।
ਫਿਰ ਦਕਸ਼ ਰਾਜੇ ਦੀਆਂ ਪੁੱਤਰੀਆਂ ਦੇ ਸਾਰੇ ਪਤੀ ਜੀਵਿਤ ਕਰ ਦਿੱਤੇ।
(ਇਸ ਕੌਤਕ ਨੂੰ) ਵੇਖ ਕੇ ਸਾਰੇ ਸੰਤ ਪ੍ਰਸੰਨ ਹੋ ਗਏ ॥੪੯॥
(ਸਤੀ ਦੇ ਗੁਜ਼ਰਨ ਤੋਂ ਬਾਦ) ਇਸਤਰੀ ਤੋਂ ਹੀਨ ਹੋਏ ਸ਼ਿਵ ਨੂੰ ਕਾਮ ਨੇ ਬਹੁਤ ਖਿਝਾਇਆ,
ਜਿਸ ਕਰ ਕੇ ਸ਼ਿਵ ਨੇ ਬਹੁਤ ਦੁਖ ਪਾਇਆ।
(ਪਰ ਅੰਤ ਨੂੰ) ਬਹੁਤ ਕ੍ਰੋਧ ਕਰ ਕੇ ਸ਼ਿਵ ਨੇ ਕਾਮ ਨੂੰ ਸਾੜ ਦਿੱਤਾ।
ਉਸ ਦਿਨ ਤੋਂ ਕਾਮ ਦਾ ਨਾਂ 'ਬਿਤਨ' (ਤਨ ਤੋਂ ਬਿਨਾ) ਜਾਂ 'ਅਨੰਗ' ਕਿਹਾ ਜਾਣ ਲਗਾ ॥੫੦॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਰੁਦ੍ਰ ਪ੍ਰਬੰਧ ਦਕਸ਼-ਬਧ ਰੁਦ੍ਰ ਮਹਾਤਮ ਅਤੇ ਗੌਰੀ ਬੱਧ' ਯਾਰ੍ਹਵਾਂ ਅਧਿਆਇ ਸਮਾਪਤ, ਸਭ ਸ਼ੁਭ ਹੈ ॥੧੧॥
ਹੁਣ ਜਲੰਧਰ ਅਵਤਾਰ ਦਾ ਕਥਨ
ਸ੍ਰੀ ਭਗਉਤੀ ਜੀ ਸਹਾਇ
ਚੌਪਈ:
ਉਹ ਜਿਹੜੀ ਸ਼ਿਵ ਦੀ ਇਸਤਰੀ (ਹਵਨ-ਕੁੰਡ) ਵਿਚ ਸੜ ਗਈ ਸੀ,
ਉਸ ਨੇ ਹਿਮਾਚਲ ਦੇ ਘਰ ਜਨਮ ਲਿਆ।
ਜਦੋਂ (ਉਸ ਦਾ) ਬਾਲਪਣ ਖ਼ਤਮ ਹੋਇਆ ਅਤੇ ਜੁਆਨੀ ਆਈ
ਤਾਂ ਉਹ ਫਿਰ ਆਪਣੇ ਸੁਆਮੀ ਨੂੰ ਜਾ ਕੇ ਮਿਲ ਪਈ ॥੧॥
ਜਿਵੇਂ ਰਾਮ ਨਾਲ ਸੀਤਾ ਮਿਲ ਗਈ ਸੀ,
ਜਿਵੇਂ ਚੌਹਾਂ ਵੇਦਾਂ ਨਾਲ ਗੀਤਾ (ਦੀ ਵਿਚਾਰਧਾਰਾ) ਮਿਲਦੀ ਹੈ,
ਜਿਵੇਂ ਸਮੁੰਦਰ ਨਾਲ ਗੰਗਾ ਮਿਲਦੀ ਹੈ,
ਉਸੇ ਤਰ੍ਹਾਂ (ਪਾਰਬਤੀ) ਰੁਦਰ ਨਾਲ ਮਿਲ ਗਈ ॥੨॥
ਜਦੋਂ ਉਸ ਨੂੰ ਵਿਆਹ ਕੇ ਸ਼ਿਵ ਨੇ ਘਰ ਲਿਆਂਦਾ
ਤਾਂ ਜਲੰਧਰ ਉਸ ਨੂੰ ਵੇਖ ਕੇ ਮੋਹਿਤ ਹੋ ਗਿਆ।
ਉਸ ਨੇ ਇਕ ਦੂਤ ਭੇਜਿਆ
ਕਿ ਰੁਦਰ ਤੋਂ ਇਸਤਰੀ ਖੋਹ ਲਿਆਓ ॥੩॥
ਦੋਹਰਾ:
ਜਲੰਧਰ ਨੇ ਕਿਹਾ
"ਹੇ ਸ਼ਿਵ! ਜਾਂ ਤਾਂ ਆਪਣੀ ਇਸਤਰੀ ਨੂੰ ਸ਼ਿੰਗਾਰ ਕੇ ਮੇਰੇ ਘਰ ਭੇਜ ਦੇ,
ਨਹੀਂ ਤਾਂ ਤ੍ਰਿਸ਼ੂਲ ਪਕੜ ਕੇ ਮੇਰੇ ਨਾਲ ਆ ਕੇ ਯੁੱਧ ਕਰ" ॥੪॥
ਚੌਪਈ:
ਇਧਰ ਤਾਂ ਇਸ ਤਰ੍ਹਾਂ ਦੀ ਕਥਾ ਹੋਈ,
ਹੁਣ ਵਿਸ਼ਣੂ ਦੀ ਇਸਤਰੀ (ਲੱਛਮੀ) ਦੀ ਗੱਲ ਕਹਿੰਦੇ ਹਾਂ।
ਲੱਛਮੀ ਨੇ ਇਕ ਦਿਨ ਬੈਂਗਣ ਪਕਾਏ ਸਨ,
(ਉਸ ਵੇਲੇ) ਦੈਂਤਾਂ ਦੀ ਸਭਾ ਤੋਂ ਵਿਸ਼ਣੂ ਨੂੰ ਬੁਲਾਵਾ ਆ ਗਿਆ ॥੫॥
ਸ੍ਰੇਸ਼ਠ ਰਿਸ਼ੀ ਨਾਰਦ ਭੁਖ ਨਾਲ ਸਤਿਆ ਹੋਇਆ