ਸ਼੍ਰੀ ਦਸਮ ਗ੍ਰੰਥ

ਅੰਗ - 207


ਘੋਰਿ ਘੋਰਿ ਦਸੋ ਦਿਸਾ ਨਹਿ ਸੂਰਬੀਰ ਪ੍ਰਮਾਥ ॥

ਦਸਾਂ ਦਿਸ਼ਾਵਾਂ ਵਿੱਚ ਸੂਰਵੀਰਾਂ ਨੇ ਘੇਰਾ ਘੱਤਿਆ ਹੋਇਆ ਸੀ।

ਆਇ ਕੈ ਜੂਝੇ ਸਬੈ ਰਣ ਰਾਮ ਏਕਲ ਸਾਥ ॥੬੮॥

ਇਕੱਲੇ ਰਾਮ ਨਾਲ ਆ ਕੇ ਸਾਰੇ ਸੂਰਮੇ ਰਣ-ਭੂਮੀ ਵਿੱਚ ਲੜ ਰਹੇ ਸਨ ॥੬੮॥

ਰਸਾਵਲ ਛੰਦ ॥

ਰਸਾਵਲ ਛੰਦ

ਰਣੰ ਪੇਖਿ ਰਾਮੰ ॥

ਰਣ-ਭੂਮੀ ਵਿੱਚ ਧਰਮ ਸਥਾਨ ਦੇ ਝੰਡੇ ਵਾਂਗ

ਧੁਜੰ ਧਰਮ ਧਾਮੰ ॥

ਰਾਮ (ਅਡੋਲ) ਦਿਸ ਰਹੇ ਸਨ।

ਚਹੂੰ ਓਰ ਢੂਕੇ ॥

ਚੌਹਾਂ ਪਾਸਿਆਂ ਤੋਂ (ਰਾਖਸ਼ ਨੇੜੇ) ਢੁੱਕੇ ਹੋਏ ਸਨ

ਮੁਖੰ ਮਾਰ ਕੂਕੇ ॥੬੯॥

ਅਤੇ ਮੂੰਹ ਤੋਂ ਮਾਰੋ ਮਾਰੋ ਬੋਲ ਰਹੇ ਸਨ ॥੬੯॥

ਬਜੇ ਘੋਰ ਬਾਜੇ ॥

ਘੋਰ ਵਾਜੇ ਵੱਜਦੇ ਸਨ।

ਧੁਣੰ ਮੇਘ ਲਾਜੇ ॥

(ਜਿਨ੍ਹਾਂ ਦੀ) ਆਵਾਜ਼ ਅੱਗੇ ਬੱਦਲ (ਦੀ ਧੁਨੀ) ਲੱਜਾ ਰਹੀ ਸੀ।

ਝੰਡਾ ਗਡ ਗਾੜੇ ॥

ਪੱਕੇ ਝੰਡੇ ਗਡ ਕੇ

ਮੰਡੇ ਬੈਰ ਬਾੜੇ ॥੭੦॥

ਵੈਰ ਵਧਾ ਕੇ ਲੜ ਰਹੇ ਸਨ ॥੭੦॥

ਕੜਕੇ ਕਮਾਣੰ ॥

ਕਮਾਨਾਂ ਕੜਕਦੀਆਂ ਸਨ,

ਝੜਕੇ ਕ੍ਰਿਪਾਣੰ ॥

ਤਲਵਾਰਾਂ ਝਟਕਦੀਆਂ ਸਨ।

ਢਲਾ ਢੁਕ ਢਾਲੈ ॥

ਢਾਲਾਂ ਤੋਂ ਢੁੱਕ-ਢੁੱਕ ਕੇ ਸ਼ਬਦ ਹੁੰਦੇ ਸਨ

ਚਲੀ ਪੀਤ ਪਾਲੈ ॥੭੧॥

ਅਤੇ ਤਲਵਾਰਾਂ ਚਲਦੀਆਂ ਸਨ ॥੭੧॥

ਰਣੰ ਰੰਗ ਰਤੇ ॥

(ਯੋਧੇ) ਰਣ-ਰੰਗ ਵਿੱਚ (ਇਉਂ) ਰਤੇ ਹੋਏ ਸਨ,

ਮਨੋ ਮਲ ਮਤੇ ॥

ਮਾਨੋ ਮਸਤ ਮਲ ਫਿਰਦੇ ਹੋਣ।

ਸਰੰ ਧਾਰ ਬਰਖੇ ॥

ਤੀਰਾਂ ਦਾ ਮੀਂਹ ਵਸਦਾ ਸੀ।

ਮਹਿਖੁਆਸ ਕਰਖੈ ॥੭੨॥

ਵੱਡਿਆਂ ਧਨੁਸ਼ਾਂ ਨੂੰ ਖਿੱਚਿਆ ਜਾ ਰਿਹਾ ਸੀ ॥੭੨॥

ਕਰੀ ਬਾਨ ਬਰਖਾ ॥

ਤੀਰਾਂ ਦੀ ਬਰਖਾ ਕਰਦੇ ਸਨ।

ਸੁਣੇ ਜੀਤ ਕਰਖਾ ॥

ਜਿੱਤ ਦੇ ਗੀਤ ਸੁਣਦੇ ਸਨ।

ਸੁਬਾਹੰ ਮਰੀਚੰ ॥

ਸੁਬਾਹੂ ਅਤੇ ਮਰੀਚ ਦੈਂਤ ਮੌਤ ਦੀ ਇੱਛਾ ਕਰਕੇ

ਚਲੇ ਬਾਛ ਮੀਚੰ ॥੭੩॥

(ਰਾਮ ਦੇ) ਸਾਹਮਣੇ ਆ ਗਏ ॥੭੩॥

ਇਕੈ ਬਾਰ ਟੂਟੇ ॥

ਦੋਵੇਂ ਦੈਂਤ ਇਕੋ ਵਾਰ (ਇਸ ਤਰ੍ਹਾਂ) ਟੁੱਟ ਕੇ ਆ ਪਏ,

ਮਨੋ ਬਾਜ ਛੂਟੇ ॥

ਮਾਨੋ ਬਾਜ ਛੁੱਟ ਕੇ ਆਏ ਹੋਣ।

ਲਯੋ ਘੋਰਿ ਰਾਮੰ ॥

(ਇਉਂ) ਰਾਮ ਨੂੰ ਘੇਰ ਲਿਆ

ਸਸੰ ਜੇਮ ਕਾਮੰ ॥੭੪॥

ਜਿਵੇਂ ਚੰਦ੍ਰਮਾ ਨੂੰ ਕਾਮਦੇਵ ਨੂੰ ਘੇਰ ਲਿਆ ਸੀ ॥੭੪॥

ਘਿਰਯੋ ਦੈਤ ਸੈਣੰ ॥

ਇਉਂ ਦੈਂਤ ਦੀ ਸੈਨਾ ਨੇ (ਰਾਮ ਨੂੰ) ਘੇਰ ਲਿਆ

ਜਿਮੰ ਰੁਦ੍ਰ ਮੈਣੰ ॥

ਜਿਵੇਂ ਰੁਦ੍ਰ ਨੂੰ ਕਾਮ ਨੇ ਘੇਰਿਆ ਸੀ।

ਰੁਕੇ ਰਾਮ ਜੰਗੰ ॥

ਰਾਮ ਜੀ ਜੰਗ ਵਿੱਚ ਇਉਂ ਡੱਟੇ ਹੋਏ ਸਨ

ਮਨੋ ਸਿੰਧ ਗੰਗੰ ॥੭੫॥

ਮਾਨੋ ਸਮੁੰਦਰ ਵਿੱਚ ਗੰਗਾ ਮਿਲੀ ਹੁੰਦੀ ਹੈ ॥੭੫॥

ਰਣੰ ਰਾਮ ਬਜੇ ॥

ਰਣ ਵਿੱਚ ਰਾਮ ਲਲਕਾਰਦੇ ਸਨ,

ਧੁਣੰ ਮੇਘ ਲਜੇ ॥

(ਜਿਸ ਅੱਗੇ) ਬੱਦਲਾਂ ਦੀ ਧੁਨ ਸਰਮਸਾਰ ਹੁੰਦੀ ਸੀ।

ਰੁਲੇ ਤਛ ਮੁਛੰ ॥

ਵੱਢੇ ਟੁੱਕੇ (ਸੂਰਮੇ) ਰੁਲ ਰਹੇ ਸਨ।

ਗਿਰੇ ਸੂਰ ਸ੍ਵਛੰ ॥੭੬॥

ਸ੍ਰੇਸ਼ਠ ਸੂਰਮੇ ਡਿੱਗੇ ਹੋਏ ਸਨ ॥੭੬॥

ਚਲੈ ਐਂਠ ਮੁਛੈਂ ॥

(ਰਾਖਸ਼) ਮੁੱਛਾਂ ਨੂੰ ਵੱਟ ਚੜ੍ਹਾ ਕੇ ਚਲੇ ਆਉਂਦੇ ਸਨ,

ਕਹਾ ਰਾਮ ਪੁਛੈਂ ॥

ਪੁੱਛਦੇ ਸਨ-ਰਾਮ ਕਿੱਥੇ ਹੈ?

ਅਬੈ ਹਾਥਿ ਲਾਗੇ ॥

ਜੇ ਹੁਣ (ਸਾਡੇ) ਹੱਥ ਲੱਗ ਜਾਏ

ਕਹਾ ਜਾਹੁ ਭਾਗੈ ॥੭੭॥

ਤਾਂ ਫਿਰ ਕਿੱਥੇ ਭੱਜ ਕੇ ਜਾਏਗਾ ॥੭੭॥

ਰਿਪੰ ਪੇਖ ਰਾਮੰ ॥

ਰਾਮ ਨੇ ਵੈਰੀ ਨੂੰ ਵੇਖ ਲਿਆ

ਹਠਿਯੋ ਧਰਮ ਧਾਮੰ ॥

ਅਤੇ ਧਰਮ-ਧਾਮ ਸਰੂਪ (ਰਾਮ) ਡੱਟ ਗਏ।

ਕਰੈ ਨੈਣ ਰਾਤੰ ॥

(ਉਸ ਨੇ ਰੋਹ ਨਾਲ) ਨੈਣ ਲਾਲ ਕਰ ਲਏ,

ਧਨੁਰ ਬੇਦ ਗਯਾਤੰ ॥੭੮॥

ਉਹ ਧਨੁਰ ਵੇਦ ਨੂੰ ਚੰਗੀ ਤਰ੍ਹਾਂ ਜਾਣਦੇ ਸਨ ॥੭੮॥

ਧਨੰ ਉਗ੍ਰ ਕਰਖਿਯੋ ॥

ਰਾਮ ਨੇ ਕਠੋਰ ਧਨੁਸ਼ ਨੂੰ ਖਿੱਚਿਆ

ਸਰੰਧਾਰ ਬਰਖਿਯੋ ॥

ਅਤੇ ਤੀਰਾਂ ਦੀ ਬਰਖਾ ਸ਼ੁਰੂ ਕਰ ਦਿੱਤੀ।

ਹਣੀ ਸਤ੍ਰ ਸੈਣੰ ॥

ਵੈਰੀ ਸੈਨਾ ਮਾਰ ਦਿੱਤੀ।

ਹਸੇ ਦੇਵ ਗੈਣੰ ॥੭੯॥

(ਇਹ ਵੇਖ ਕੇ) ਆਕਾਸ਼ ਵਿੱਚ ਦੇਵਤੇ ਹੱਸਣ ਲੱਗੇ ॥੭੯॥

ਭਜੀ ਸਰਬ ਸੈਣੰ ॥

ਸਾਰੀ ਸੈਨਾ ਭੱਜ ਗਈ।