ਸ਼੍ਰੀ ਦਸਮ ਗ੍ਰੰਥ

ਅੰਗ - 1284


ਜਿਨੈ ਨ ਬਿਧਨਾ ਸਕਤ ਬਿਚਾਰਾ ॥੨੬॥

ਜਿਨ੍ਹਾਂ ਨੂੰ ਵਿਧਾਤਾ ਵੀ ਨਹੀਂ ਵਿਚਾਰ ਸਕਿਆ ਹੈ ॥੨੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੨॥੬੨੨੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੨॥੬੨੨੮॥ ਚਲਦਾ॥

ਚੌਪਈ ॥

ਚੌਪਈ:

ਸੁਨਹੋ ਰਾਜ ਕੁਅਰਿ ਇਕ ਬਾਤਾ ॥

ਹੇ ਰਾਜਨ! (ਮੈਂ ਤੁਹਾਨੂੰ) ਇਕ ਕੁਮਾਰੀ ਦੀ ਗੱਲ ਸੁਣਾਉਂਦਾ ਹਾਂ

ਤ੍ਰਿਯ ਚਰਿਤ੍ਰ ਜੋ ਕਿਯ ਬਿਖ੍ਯਾਤਾ ॥

ਜਿਸ ਨੇ ਬੜਾ ਪ੍ਰਸਿੱਧ ਚਰਿਤ੍ਰ ਕੀਤਾ ਸੀ।

ਪਸਚਿਮ ਦਿਸਾ ਹੁਤੀ ਇਕ ਨਗਰੀ ॥

ਪੱਛਮ ਵਾਲੇ ਪਾਸੇ ਇਕ ਨਗਰੀ ਸੀ।

ਹੰਸ ਮਾਲਨੀ ਨਾਮ ਉਜਗਰੀ ॥੧॥

ਉਸ ਦਾ ਹੰਸ ਮਾਲਨੀ ਨਾਮ ਜਣਿਆ ਜਾਂਦਾ ਸੀ ॥੧॥

ਹੰਸ ਸੈਨ ਜਿਹ ਰਾਜ ਬਿਰਾਜੈ ॥

ਉਥੇ ਹੰਸ ਸੈਨ ਨਾਂ ਦਾ ਰਾਜਾ ਰਾਜ ਕਰਦਾ ਸੀ।

ਹੰਸ ਪ੍ਰਭਾ ਜਾ ਕੀ ਤ੍ਰਿਯ ਰਾਜੈ ॥

ਉਸ ਦੀ ਇਸਤਰੀ ਦਾ ਨਾਂ ਹੰਸ ਪ੍ਰਭਾ ਸੀ।

ਰੂਪਵਾਨ ਗੁਨਵਾਨੁਜਿਯਾਰੀ ॥

ਉਹ ਰੂਪਵਾਨ, ਗੁਣਵਾਨ ਅਤੇ ਸੁੰਦਰ ਸੀ।

ਜਾਹਿਰ ਲੋਕ ਚੌਦਹੂੰ ਪ੍ਯਾਰੀ ॥੨॥

(ਉਹ) ਪਿਆਰੀ ਚੌਦਾਂ ਲੋਕਾਂ ਵਿਚ ਪ੍ਰਸਿੱਧ ਸੀ ॥੨॥

ਤਹ ਇਕ ਸਾਹੁ ਸੁਤਾ ਦੁਤਿਮਾਨਾ ॥

ਉਥੇ ਇਕ ਸ਼ਾਹ ਦੀ ਸੁੰਦਰ ਪੁੱਤਰੀ ਸੀ

ਬਹੁਰਿ ਜਿਯਤ ਜਿਹ ਨਿਰਖਿ ਸਸਾਨਾ ॥

ਜਿਸ ਨੂੰ ਵੇਖ ਕੇ ਸਹਿਕਦਾ ਹੋਇਆ (ਆਦਮੀ) ਫਿਰ ਜੀ ਪੈਂਦਾ ਸੀ।

ਜੋਬਨ ਭਯੋ ਅਧਿਕ ਤਿਹ ਜਬ ਹੀ ॥

ਜਦੋਂ ਉਹ ਭਰ ਜਵਾਨ ਹੋ ਗਈ

ਬਹੁਤਨ ਸਾਥ ਬਿਹਾਰਤ ਤਬ ਹੀ ॥੩॥

ਤਦ ਬਹੁਤ ਬੰਦਿਆਂ ਨਾਲ ਵਿਚਰਨ ਲਗ ਗਈ ॥੩॥

ਇਕ ਦਿਨ ਭੇਸ ਪੁਰਖ ਕੋ ਧਾਰਿ ॥

(ਉਸ ਨੇ) ਇਕ ਦਿਨ ਪੁਰਸ਼ ਦਾ ਭੇਸ ਧਾਰ ਕੇ

ਨਿਜੁ ਪਤਿ ਸਾਥ ਕਰੀ ਬਹੁ ਰਾਰਿ ॥

ਆਪਣੇ ਪਤੀ ਨਾਲ ਬਹੁਤ ਝਗੜਾ ਕੀਤਾ।

ਲਾਤ ਮੁਸਟ ਕੇ ਕਰਤ ਪ੍ਰਹਾਰ ॥

ਉਹ ਲੱਤਾਂ ਅਤੇ ਮੁੱਕਿਆਂ ਨਾਲ ਮਾਰ ਰਹੀ ਸੀ

ਸੋ ਤਿਹ ਨਾਰਿ ਨ ਸਕੈ ਬਿਚਾਰਿ ॥੪॥

ਅਤੇ ਉਹ ਉਸ ਨੂੰ ਆਪਣੀ ਇਸਤਰੀ ਵਜੋਂ ਨਹੀਂ ਪਛਾਣ ਰਿਹਾ ਸੀ ॥੪॥

ਤਾ ਸੌ ਲਰਿ ਕਾਜੀ ਪਹਿ ਗਈ ॥

ਉਹ ਉਸ ਨਾਲ ਲੜ ਕੇ ਕਾਜ਼ੀ ਕੋਲ ਗਈ

ਲੈ ਇਲਾਮ ਪ੍ਰਯਾਦਨ ਸੰਗ ਅਈ ॥

ਅਤੇ ਪਰਵਾਨਾ ਲੈ ਕੇ ਪਿਆਦਿਆਂ ਨਾਲ ਆ ਗਈ।

ਐਚ ਪਤਿਹਿ ਲੈ ਤਹਾ ਸਿਧਾਈ ॥

ਪਤੀ ਨੂੰ ਖਿਚ ਕੇ ਉਥੇ ਲੈ ਗਈ

ਕੋਤਵਾਰ ਕਾਜੀ ਜਿਹ ਠਾਈ ॥੫॥

ਜਿਸ ਥਾਂ ਤੇ ਕੋਤਵਾਲ ਅਤੇ ਕਾਜ਼ੀ ਸਨ ॥੫॥

ਪ੍ਰਯਾਦਨ ਸਾਥ ਦ੍ਵਾਰ ਪਤਿ ਥਿਰ ਕਰਿ ॥

ਪਿਆਦਿਆਂ ਨਾਲ ਪਤੀ ਨੂੰ ਦਰਵਾਜ਼ੇ ਉਤੇ ਖੜਾ ਕਰ ਕੇ

ਦਿਨ ਕਹ ਗਈ ਮਿਤ੍ਰ ਅਪਨੇ ਘਰ ॥

ਦਿਨੇ ਹੀ ਮਿਤਰ ਕੋਲ ਚਲੀ ਗਈ।

ਤਾ ਸੰਗ ਕਰਿ ਕ੍ਰੀੜਾ ਕੀ ਗਾਥਾ ॥

ਉਸ ਨਾਲ ਕੇਲਿ ਦੀ ਗੱਲ ਕਰ ਕੇ

ਲੈ ਆਈ ਸਾਹਿਦ ਕਹਿ ਸਾਥਾ ॥੬॥

(ਉਸ ਨੂੰ) ਗਵਾਹ ਬਣਾ ਕੇ ਨਾਲ ਲੈ ਆਈ ॥੬॥

ਅੜਿਲ ॥

ਅੜਿਲ:

ਜਾਰ ਪ੍ਰਯਾਦਨ ਪਤਿ ਜੁਤਿ ਦ੍ਵਾਰੇ ਠਾਢਿ ਕਰ ॥

ਯਾਰ ਨੂੰ ਪਿਆਦਿਆਂ ਅਤੇ ਪਤੀ ਨਾਲ ਦੁਆਰ ਉਤੇ ਖੜਾ ਕਰ ਕੇ

ਦੁਤਿਯ ਮਿਤ੍ਰ ਕੇ ਗਈ ਦਿਵਸ ਕਹ ਨਾਰਿ ਘਰ ॥

ਉਹ ਦੂਜੇ ਮਿਤਰ ਦੇ ਘਰ ਦਿਨੇ ਚਲੀ ਗਈ।

ਕਾਮ ਭੋਗ ਤਿਹ ਸਾਥਿ ਕੀਯਾ ਰੁਚਿ ਮਾਨਿ ਕਰਿ ॥

ਉਸ ਨਾਲ ਰੁਚੀ ਪੂਰਵਕ ਕਾਮ ਕ੍ਰੀੜਾ ਕੀਤੀ।

ਹੋ ਸਾਹਿਦ ਕੈ ਲ੍ਯਾਈ ਅਪਨੇ ਤਿਹ ਸਾਥ ਧਰਿ ॥੭॥

ਉਸ ਨੂੰ ਵੀ ਗਵਾਹ ਬਣਾ ਕੇ ਨਾਲ ਲੈ ਆਈ ॥੭॥

ਚੌਪਈ ॥

ਚੌਪਈ:

ਕਹਾ ਲਗੇ ਮੈ ਕਹੋ ਉਚਰਿ ਕਰਿ ॥

ਮੈਂ ਕਿਥੋਂ ਤਕ ਬਖਾਨ ਕਰਾਂ।

ਇਹ ਬਿਧਿ ਗਈ ਬਹੁਤਨ ਕੇ ਘਰ ॥

ਇਸ ਤਰ੍ਹਾਂ ਉਹ ਬਹੁਤ ਯਾਰਾਂ ਦੇ ਘਰ ਗਈ।

ਸੰਗ ਸਾਹਿਦ ਸਭ ਹੀ ਕਰਿ ਲੀਨੇ ॥

ਸਭ ਨੂੰ ਗਵਾਹ ਬਣਾ ਲਿਆ

ਸਕਲ ਰੁਜੂ ਕਾਜੀ ਕੇ ਕੀਨੇ ॥੮॥

ਅਤੇ ਸਾਰੇ ਕਾਜ਼ੀ ਦੇ ਧਿਆਨ ਵਿਚ ਲਿਆਂਦੇ ॥੮॥

ਤਿਹ ਅਪਨੀ ਅਪਨੀ ਤੇ ਮਾਨੈ ॥

ਸਭ ਉਸ ਨੂੰ ਆਪਣੀ ਆਪਣੀ ਹੀ ਸਮਝਦੇ ਸਨ

ਏਕ ਏਕ ਕੋ ਭੇਦ ਨ ਜਾਨੈ ॥

ਅਤੇ ਇਕ ਦੂਜੇ ਦਾ ਭੇਦ ਨਹੀਂ ਜਾਣਦੇ ਸਨ।

ਜੁ ਤ੍ਰਿਯ ਕਹਤ ਸੋ ਪੁਰਖ ਬਖਾਨਤ ॥

ਜੋ ਉਹ ਇਸਤਰੀ ਕਹਿੰਦੀ, ਉਹੀ ਉਹ ਮਰਦ ਕਹਿੰਦੇ

ਆਪੁ ਆਪੁ ਕੀ ਬਾਤ ਨ ਜਾਨਤ ॥੯॥

ਅਤੇ ਆਪਸ ਵਿਚ ਦੀ ਗੱਲ ਨਹੀਂ ਸਮਝਦੇ ਸਨ ॥੯॥

ਸਭ ਸਾਹਿਦ ਜਬ ਨਜਰਿ ਗੁਜਰੇ ॥

ਜਦ ਸਾਰੇ ਗਵਾਹ ਨਜ਼ਰੋਂ ਲੰਘ ਗਏ

ਏਕ ਬਚਨ ਵਹ ਤ੍ਰਿਯਾ ਉਚਰੇ ॥

ਤਾਂ ਇਸਤਰੀ ਨੇ ਇਕ ਗੱਲ ਕਹੀ।

ਤਬ ਕਾਜੀ ਸਾਚੀ ਇਹ ਕੀਨੋ ॥

ਤਦ ਕਾਜ਼ੀ ਨੇ ਉਸ ਗੱਲ ਨੂੰ ਸੱਚਾ ਮੰਨ ਲਿਆ

ਦਰਬ ਬਟਾਇ ਅਰਧ ਤਿਹ ਦੀਨੋ ॥੧੦॥

ਅਤੇ ਅੱਧਾ ਧਨ ਵੰਡ ਕੇ ਉਸ ਨੂੰ ਦੇ ਦਿੱਤਾ ॥੧੦॥

ਕਿਨੂੰ ਨ ਤਾ ਕੋ ਭੇਦ ਬਿਚਾਰਾ ॥

ਕਿਸੇ ਨੇ ਵੀ ਉਸ ਦੇ ਭੇਦ ਨੂੰ ਨਾ ਸਮਝਿਆ

ਕਸ ਚਰਿਤ੍ਰ ਇਹ ਨਾਰਿ ਦਿਖਾਰਾ ॥

ਕਿ ਇਸ ਇਸਤਰੀ ਨੇ ਕੀ ਚਰਿਤ੍ਰ ਕਰ ਵਿਖਾਇਆ ਹੈ।

ਔਰਨ ਕੀ ਕੋਊ ਕਹਾ ਬਖਾਨੈ ॥

ਹੋਰਾਂ ਦੀ ਗੱਲ ਕੋਈ ਕੀ ਕਰੇ।


Flag Counter