ਦੱਤ ਅਗੇ ਚਲ ਪਿਆ,
ਮਾਨੋ ਅੱਗ ਦੀ ਮਣੀ ਹੋਵੇ ॥੨੬੯॥
ਇਥੇ ਬਾਰ੍ਹਵਾਂ ਗੁਰੂ 'ਲੜਕੀ ਗੁਡੀ ਖੇਡਦੀ' ਪ੍ਰਸੰਗ ਸਮਾਪਤ ॥੧੨॥
ਹੁਣ ਦਾਸ ਰੂਪ ਤੇਰ੍ਹਵੇਂ ਗੁਰੂ ਦਾ ਕਥਨ
ਤੋਮਰ ਛੰਦ:
ਤਦ ਮਹਾਨ ਦੱਤ ਦੇਵ
ਜੋ ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਹੈ,
ਅਦਭੁਤ ਉੱਤਮ ਸ਼ਰੀਰ ਵਾਲਾ ਹੈ,
ਪ੍ਰਭਾਤ ਵੇਲੇ ਹਰਿ ਨਾਮ ਲੈਂਦਾ ਹੈ ॥੨੭੦॥
(ਉਸ ਦੇ) ਕਲੰਕ ਰਹਿਤ ਉਜਲੇ ਸ਼ਰੀਰ ਨੂੰ ਵੇਖ ਕੇ,
ਗੰਗਾ ਦੀਆਂ ਲਹਿਰਾਂ ਲਜਾ ਰਹੀਆਂ ਹਨ।
ਭੈ ਤੋਂ ਰਹਿਤ, (ਪੰਜ) ਭੂਤਾਂ ਤੋਂ ਬਿਨਾ
(ਦੱਤ ਦੀ) ਜੋਤਿ ਨੂੰ ਵੇਖ ਕੇ ਰਾਜੇ ਮਹਾਰਾਜੇ ਸ਼ਰਮਿੰਦੇ ਹੁੰਦੇ ਹਨ ॥੨੭੧॥
(ਉਸ ਨੇ) ਇਕ ਸੇਵਕ ਨੂੰ ਵੇਖਿਆ
ਜਿਸ ਵਿਚ ਅਨੇਕਾਂ ਗੁਣ ਸਨ।
ਅੱਧ ਰਾਤ ਵੇਲੇ ਦੁਆਰ ਉਤੇ ਖੜੋਤਾ ਸੀ,
(ਉਸ ਵੇਲੇ) ਬਦਲਾਂ ਵਿਚੋਂ ਮੀਂਹ ਵਰ੍ਹ ਰਿਹਾ ਸੀ ॥੨੭੨॥
ਅੱਧੀ ਰਾਤ ਵੇਲੇ ਦੱਤ ਨੇ ਵੇਖਿਆ
ਕਿ ਅਪਾਰ ਗੁਣਵਾਨ ਅਤੇ ਬਲਵਾਨ (ਸੇਵਕ ਖੜੋਤਾ ਹੈ)
ਅਤੇ ਮੂਸਲਾਧਾਰ ਬਾਰਸ਼ ਪੈ ਰਹੀ ਹੈ।
ਦੱਤ ('ਮਹੰਤ') ਨੇ ਆਪਣੀਆਂ ਅੱਖਾਂ ਨਾਲ ਵੇਖ ਲਿਆ ॥੨੭੩॥
ਉਹ ਇਸ ਤਰ੍ਹਾਂ ਇਕ-ਚਿਤ ਹੋ ਕੇ ਖੜੋਤਾ ਸੀ
ਜਿਵੇਂ ਕੋਈ ਸੋਨੇ ਦੀ ਮੂਰਤੀ ਹੋਵੇ।
ਉਸ ਦੀ ਦ੍ਰਿੜ੍ਹ ਮਤ ਵੇਖ ਕੇ,
ਦੱਤ ਮਨ ਵਿਚ ਬਹੁਤ ਪ੍ਰਸੰਨ ਹੋਇਆ ॥੨੭੪॥
ਠੰਡ ਅਤੇ ਧੁਪ ਨੂੰ ਨਹੀਂ ਮੰਨਦਾ ਹੈ
ਅਤੇ ਨਾ ਹੀ ਛਾਂ ਵਿਚ (ਖੜੋਣ ਦਾ) ਮਨ ਵਿਚ ਧਿਆਨ ਲਿਆਂਦਾ ਹੈ।
(ਕਰਤੱਵ ਤੋਂ) ਬਿਲਕੁਲ ਅੰਗ ਨਹੀਂ ਮੋੜਦਾ।
(ਉਹ) ਅਭੰਗ (ਸਰੂਪ ਵਾਲਾ) ਇਕ ਪੈਰ ਉਤੇ ਖੜੋਤਾ ਹੈ ॥੨੭੫॥
ਉਸ ਦੇ ਕੋਲ ਜਾ ਕੇ ਦੱਤ ਨੇ
ਉਸ ਨੂੰ ਚੰਗੀ ਤਰ੍ਹਾਂ ਵੇਖਿਆ ਹੈ।
(ਉਹ) ਨਿਰਜਨ ਅਤੇ ਡਰਾਉਣੀ ਅੱਧੀ ਰਾਤ ਨੂੰ
ਤਲਵਾਰ ਲੈ ਕੇ ਨਿਰਲਿਪਤ ਖੜਾ ਹੈ ॥੨੭੬॥
ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ।
ਭੂਮੀ ਅਤੇ ਖ਼ਜ਼ਾਨੇ ਵਾਲੇ ਵੀ ਭਿਜ ਰਹੇ ਹਨ (ਅਰਥਾਂਤਰ-ਭਜ ਰਹੇ ਹਨ)।
(ਇੰਜ) ਆਭਾਸ ਹੁੰਦਾ ਹੈ ਕਿ ਜਗਤ ਦੇ ਸਾਰੇ ਜੀਵ
(ਬਾਰਸ਼ ਵਿਚ ਭਿਜਣ ਤੋਂ) ਡਰਦੇ ਹੋਏ ਉਠ ਕੇ ਭਜ ਗਏ ਹਨ ॥੨੭੭॥
(ਪਰ) ਇਹ (ਸੇਵਕ) ਰਾਜੇ ਦੇ ਦੁਆਰ ਉਤੇ ਖੜੋਤਾ ਹੈ
ਅਤੇ ਮਨ ਵਿਚ ਗ਼ੌਰ (ਧਿਆਨ) ਨਾਲ ਜਾਪ ਜਪਦਾ ਹੈ।
(ਉਹ ਕਰਤੱਵ ਪਾਲਣ ਤੋਂ) ਜ਼ਰਾ ਵੀ ਅੰਗ ਨਹੀਂ ਮੋੜਦਾ।
(ਉਹ) ਅਭੰਗ (ਸਰੂਪ ਵਾਲਾ) ਇਕ ਪੈਰ ਉਤੇ ਖੜੋਤਾ ਹੈ ॥੨੭੮॥
ਹੱਥ ਵਿਚ ਭਿਆਨਕ ਤਲਵਾਰ ਲਈ ਹੋਈ ਹੈ।
(ਉਹ ਤਲਵਾਰ) ਅਗਨੀ ਵਾਂਗ ਉਜਲੇ ਰੂਪ ਨਾਲ ਚਮਕ ਰਹੀ ਸੀ,
ਮਾਨੋ ਉਹ ਕਿਸੇ ਦਾ ਵੀ ਮਿਤਰ ਨਾ ਹੋਵੇ।
ਇਸ ਤਰ੍ਹਾਂ (ਉਹ) ਪਰਮ ਪਵਿਤ੍ਰ ਹੈ ॥੨੭੯॥
(ਉਹ) ਜ਼ਰਾ ਜਿੰਨਾ ਵੀ ਪੈਰ ਨਹੀਂ ਚੁਕਦਾ।
ਬਹੁਤ ਢੰਗਾਂ ਨਾਲ ਕਰਤੱਵ ਨਿਭਾ ਰਿਹਾ ਹੈ।
ਬਿਨਾ ਕਿਸੇ ਆਸ ਦੇ ਰਾਜੇ ਦਾ ਭਗਤ ਸੀ।