ਸ਼੍ਰੀ ਦਸਮ ਗ੍ਰੰਥ

ਅੰਗ - 1070


ਕੁਟਨੀ ਬਚਨ ਸੁਨਤ ਏ ਧਾਈ ॥

ਫਫੇਕੁਟਣੀ ਇਹ ਬਚਨ ਸੁਣ ਕੇ ਚਲ ਪਈ

ਤਾਹਿ ਝੁਲਾਵਨ ਕੇ ਮਿਸੁ ਲ੍ਯਾਈ ॥

ਅਤੇ ਉਸ ਨੂੰ (ਪੀਂਘ) ਝੂਟਣ ਦੇ ਬਹਾਨੇ ਨਾਲ ਲੈ ਆਈ।

ਤਬ ਤਿਹ ਆਨ ਖਾਨ ਗਹਿ ਲੀਨੋ ॥

ਤਦ ਉਸ ਨੂੰ ਖ਼ਾਨ ਨੇ ਆ ਕੇ ਪਕੜ ਲਿਆ।

ਚਕਿਚਿਤ ਚਰਿਤ ਚੰਚਲਾ ਕੀਨੋ ॥੧੧॥

(ਤਦ) ਇਸਤਰੀ ਨੇ ਹੈਰਾਨ ਕਰ ਦੇਣ ਵਾਲਾ ਚਰਿਤ੍ਰ ਕੀਤਾ ॥੧੧॥

ਤੁਮਰੇ ਇਹੀ ਨਿਮਿਤ ਮੈ ਆਈ ॥

ਮੈਂ ਤਾਂ ਤੇਰੇ ਲਈ ਹੀ ਆਈ ਹਾਂ।

ਅਬ ਫੂਲਨ ਮੁਹਿ ਦਈ ਦਿਖਾਈ ॥

ਪਰ ਹੁਣ ਮੈਨੂੰ ਮਾਹਵਾਰੀ ('ਫੂਲਨ') ਸ਼ੁਰੂ ਹੋ ਗਈ ਹੈ।

ਅਬ ਮੁਹਿ ਜਾਨ ਧਾਮ ਕੌ ਦੀਜੈ ॥

ਹੁਣ ਮੈਨੂੰ ਘਰ ਜਾਣ ਦਿਓ।

ਪਰਸੌਂ ਬੋਲਿ ਕਲੋਲ ਕਰੀਜੈ ॥੧੨॥

ਪਰਸੋਂ ਬੁਲਾ ਕੇ ਕਲੋਲ ਕਰਨਾ ॥੧੨॥

ਅਤਿ ਮਦ ਪਾਨ ਖਾਨ ਤੁਮ ਕੀਜਹੁ ॥

(ਉਸ ਦਿਨ) ਹੇ ਖ਼ਾਨ! ਤੁਸੀਂ ਬਹੁਤ ਸ਼ਰਾਬ ਪੀਣੀ

ਲਪਟਿ ਲਪਟਿ ਮੋ ਕਹੁ ਸੁਖ ਦੀਜਹੁ ॥

ਅਤੇ ਲਿਪਟ ਲਿਪਟ ਕੇ ਮੈਨੂੰ ਸੁਖ ਦੇਣਾ।

ਪਰਸੌਂ ਅਰਧ ਰਾਤ੍ਰਿ ਮੈ ਐਹੌ ॥

ਪਰਸੋਂ ਮੈਂ ਅੱਧੀ ਰਾਤ ਨੂੰ ਆਵਾਂਗੀ

ਤੁਮਰੀ ਦੁਹਿਤਾ ਕੇ ਢਿਗ ਸ੍ਵੈਹੌ ॥੧੩॥

ਅਤੇ ਤੁਹਾਡੀ ਪੁੱਤਰੀ ਦੇ ਨਾਲ ਸਵਾਂਗੀ ॥੧੩॥

ਯੌ ਕਰਿ ਬੋਲ ਖਾਨ ਤਜਿ ਦੀਨੀ ॥

ਇਸਤਰੀ ਨੇ ਜਦੋਂ ਇਸ ਤਰ੍ਹਾਂ ਗੱਲ ਕੀਤੀ,

ਪਰਸੌ ਕੀ ਚਿੰਤਾ ਚਿਤ ਕੀਨੀ ॥

ਤਾਂ ਖ਼ਾਨ ਨੇ ਛਡ ਦਿੱਤਾ ਅਤੇ ਮਨ ਵਿਚ ਪਰਸੋਂ ਬਾਰੇ ਸੋਚਣ ਲਗਾ।

ਤਬ ਰਿਤੁ ਰਾਜ ਪ੍ਰਭਾ ਚਲਿ ਆਈ ॥

ਤਦ ਰਿਤੁ ਰਾਜ ਪ੍ਰਭਾ ਚਲ ਕੇ ਆ ਗਈ

ਵਾ ਦੁਹਿਤਾ ਢਿਗ ਸੇਜ ਬਿਛਾਈ ॥੧੪॥

ਅਤੇ ਉਸ ਦੀ ਪੁੱਤਰੀ ਦੇ ਨੇੜੇ ਸੇਜ ਵਿਛਾ ਲਈ ॥੧੪॥

ਸੋਏ ਲੋਗ ਧਾਮ ਉਠਿ ਗਈ ॥

ਜਦੋਂ ਲੋਕੀਂ ਸੌਂ ਗਏ (ਤਾਂ ਉਹ) ਉਠ ਕੇ ਘਰ ਆ ਗਈ

ਸਿਮਰਤ ਖਾਨ ਘਰੀ ਸੋ ਭਈ ॥

ਅਤੇ (ਇਧਰ ਉਸ ਨੂੰ) ਯਾਦ ਕਰਦਿਆਂ ਖ਼ਾਨ ਦੀ ਇਕ ਘੜੀ ਬੀਤ ਗਈ।

ਨਿਸੁ ਸਿਗਰੀ ਤਿਹ ਕਹ ਜਗਵਾਯੋ ॥

ਸਾਰੀ ਰਾਤ ਉਸ ਨੂੰ ਜਗਾਈ ਰਖਿਆ

ਖੋਜਤ ਤਾਹਿ ਸੁਤਾ ਢਿਗ ਆਯੋ ॥੧੫॥

ਅਤੇ ਆਖਿਰ ਲਭਦਿਆਂ ਲਭਦਿਆਂ ਪੁੱਤਰੀ ਕੋਲ ਆਇਆ ॥੧੫॥

ਰੁਤਿਸ ਪ੍ਰਭਾ ਦੁਹਿਤਾ ਲਖਿ ਧਰੀ ॥

ਉਸ ਨੇ ਪੁੱਤਰੀ ਨੂੰ ਰੁਤਿਸ ਪ੍ਰਭਾ ਸਮਝ ਲਿਆ

ਦ੍ਰਿੜ ਗਹਿ ਜਾਘ ਦੋਊ ਰਤਿ ਕਰੀ ॥

ਅਤੇ ਦੋਵੇਂ ਟੰਗਾਂ ਨੂੰ ਚੰਗੀ ਤਰ੍ਹਾਂ ਪਕੜ ਕੇ ਰਤੀ-ਕ੍ਰੀੜਾ ਕੀਤੀ।

ਹਾਇ ਹਾਇ ਕਰਿ ਰਹੀ ਪਠਾਨੀ ॥

ਉਹ ਪਠਾਣੀ ਹਾਇ ਹਾਇ ਕਰਦੀ ਰਹੀ

ਮਦ ਪੀਏ ਜੜ ਕਛੂ ਨ ਜਾਨੀ ॥੧੬॥

ਅਤੇ ਸ਼ਰਾਬ ਪੀਣ ਕਰ ਕੇ ਮੂਰਖ ਨੇ ਕੁਝ ਨਾ ਸਮਝਿਆ ॥੧੬॥

ਦੋਹਰਾ ॥

ਦੋਹਰਾ:

ਲਪਟਿ ਲਪਟਿ ਤਾ ਸੌ ਰਮਿਯੋ ਰੁਤਿਸ ਪ੍ਰਭਾ ਤਿਹ ਜਾਨਿ ॥

ਉਸ ਨੂੰ ਰੁਤਿਸ ਪ੍ਰਭਾ ਸਮਝ ਕੇ ਉਸ ਨਾਲ ਲਿਪਟ ਲਿਪਟ ਕੇ ਰਮਣ ਕੀਤਾ

ਮਦ ਉਤਰੇ ਤਿਹ ਤਜਿ ਦਿਯੋ ਅਪਨੀ ਸੁਤਾ ਪਛਾਨਿ ॥੧੭॥

ਅਤੇ ਸ਼ਰਾਬ ਦੇ ਨਸ਼ੇ ਦੇ ਉਤਰਨ ਤੇ ਉਸ ਨੂੰ ਆਪਣੀ ਪੁੱਤਰੀ ਵਜੋਂ ਪਛਾਣ ਕੇ ਤਿਆਗ ਦਿੱਤਾ ॥੧੭॥

ਧੰਨ੍ਯ ਛਤ੍ਰਿ ਜਾ ਕੋ ਧਰਮ ਸ੍ਰੀ ਰਿਤੁ ਰਾਜਿ ਕੁਮਾਰਿ ॥

ਹੇ ਰਿਤੁ ਰਾਜ ਕੁਮਾਰੀ! ਤੇਰਾ ਛਤ੍ਰੀ ਧਰਮ ਧੰਨ ਹੈ

ਸੰਗ ਸੁਤਾ ਕੇ ਕੈ ਮੁਝੈ ਗੀ ਪਤਿਬ੍ਰਤਾ ਉਬਾਰਿ ॥੧੮॥

ਜੋ ਮੈਨੂੰ ਪੁੱਤਰੀ ਨਾਲ ਸਵਾ ਕੇ ਆਪਣੇ ਪਤੀਬ੍ਰਤਾ ਧਰਮ ਨੂੰ ਬਚਾ ਲਿਆ ॥੧੮॥

ਏਕ ਮਦੀ ਦੂਜੈ ਤਰੁਨਿ ਤੀਜੇ ਅਤਿ ਧਨ ਧਾਮ ॥

ਇਕ ਸ਼ਰਾਬੀ, ਦੂਜਾ ਜਵਾਨ ਅਤੇ ਤੀਜਾ ਘਰ ਵਿਚ ਧਨ ਬਹੁਤ ਹੋਵੇ,

ਪਾਪ ਕਰੇ ਬਿਨ ਕ੍ਯੋਨ ਬਚੈ ਬਚੈ ਬਚਾਵੈ ਰਾਮ ॥੧੯॥

ਉਹ ਪਾਪ ਕੀਤੇ ਬਿਨਾ ਕਿਵੇਂ ਬਚ ਸਕਦਾ ਹੈ, (ਤਦ ਹੀ) ਬਚ ਸਕਦਾ ਹੈ, ਜੇ ਰਾਮ ਬਚਾਏ ॥੧੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੩॥੩੫੨੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੩॥੩੫੨੯॥ ਚਲਦਾ॥

ਚੌਪਈ ॥

ਚੌਪਈ:

ਪਾਡਵ ਕੇ ਪਾਚੌ ਸੁਤ ਸੂਰੇ ॥

ਪੰਡੂ ਰਾਜੇ ਦੇ ਪੰਜੇ ਪੁੱਤਰ ਬਹੁਤ ਤਕੜੇ ਸੂਰਮੇ ਸਨ।

ਅਰਜੁਨ ਭੀਮ ਜੁਧਿਸਟਰ ਰੂਰੇ ॥

ਉਹ ਸੁੰਦਰ ਅਰਜਨ, ਭੀਮ, ਯੁਧਿਸ਼ਟਰ,

ਨਕੁਲ ਅਵਰ ਸਹਦੇਵ ਭਨਿਜੈ ॥

ਨਕੁਲ ਅਤੇ ਸਹਿਦੇਵ ਕਹੇ ਜਾਂਦੇ ਹਨ।

ਜਾ ਸਮ ਉਪਜਿਯੋ ਕੌਨ ਕਹਿਜੈ ॥੧॥

ਉਨ੍ਹਾਂ ਵਰਗਾ ਹੋਰ ਕਿਹੜਾ ਪੈਦਾ ਹੋਇਆ ਹੈ ॥੧॥

ਬਾਰਹ ਬਰਖ ਬਨਬਾਸ ਬਿਤਾਯੋ ॥

ਬਾਰ੍ਹਾਂ ਸਾਲ ਬਨਬਾਸ ਬਿਤਾਉਣ ਤੋਂ ਬਾਦ

ਸੋਈ ਬਰਖ ਤ੍ਰੈਦਸੋ ਆਯੋ ॥

ਜਦ ਤੇਰ੍ਹਵਾਂ ਵਰ੍ਹਾ ਆਇਆ

ਦੇਸ ਬਿਰਾਟ ਰਾਜ ਕੇ ਗਏ ॥

ਤਾਂ ਵਿਰਾਟ ਦੇ ਰਾਜੇ ਕੋਲ ਗਏ।

ਸੋਊ ਬਰਖ ਬਿਤਾਵਤ ਭਏ ॥੨॥

ਉਥੇ ਹੀ (ਇਹ ਤੇਰ੍ਹਵਾਂ) ਸਾਲ ਬਤੀਤ ਕੀਤਾ ॥੨॥

ਦੋਹਰਾ ॥

ਦੋਹਰਾ:

ਜਬੈ ਕ੍ਰੀਚਕਹਿ ਦ੍ਰੁਪਦਜਾ ਦੇਖੀ ਨੈਨ ਪਸਾਰਿ ॥

ਜਦੋਂ ਕ੍ਰੀਚਕ ਨੇ ਦ੍ਰੋਪਤੀ ਨੂੰ ਅੱਖਾਂ ਖੋਲ੍ਹ ਕੇ ਵੇਖਿਆ

ਗਿਰਿਯੋ ਮੂਰਛਨਾ ਹ੍ਵੈ ਧਰਨਿ ਮਾਰਿ ਕਰਿਯੋ ਬਿਸੰਭਾਰ ॥੩॥

ਤਾਂ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਿਆ, ਕਾਮ ਦੇਵ ('ਮਾਰ') ਨੇ ਉਸ ਨੂੰ ਬੇਸੁੱਧ ਕਰ ਦਿੱਤਾ ॥੩॥

ਚੌਪਈ ॥

ਚੌਪਈ:

ਪ੍ਰਗਟ ਭਗਨਿ ਤਨੁ ਭੇਦ ਜਤਾਯੋ ॥

ਉਸ (ਕ੍ਰੀਚਕ) ਨੇ ਆਪਣੀ ਭੈਣ ਨੂੰ ਭੇਦ ਦੀ ਗੱਲ ਦਸੀ

ਮਿਲਨ ਦ੍ਰੁਪਦਜਾ ਕੋ ਠਹਰਾਯੋ ॥

ਅਤੇ ਦ੍ਰੋਪਤੀ ਨੂੰ ਮਿਲਣ ਦੀ ਗੱਲ ਪਕੀ ਕੀਤੀ।

ਰਾਨੀ ਪਠੈ ਸਦੇਸਨ ਦਈ ॥

ਰਾਣੀ ਨੇ (ਦ੍ਰੋਪਤੀ) ਨੂੰ ਸੁਨੇਹਾ ਭੇਜ ਦਿੱਤਾ

ਕਰ ਤੇ ਪਕਰਿ ਕਰੀਚਕ ਲਈ ॥੪॥

ਅਤੇ ਕ੍ਰੀਚਕ ਨੇ (ਉਸ ਨੂੰ) ਹੱਥ ਨਾਲ ਪਕੜ ਲਿਆ ॥੪॥

ਦੋਹਰਾ ॥

ਦੋਹਰਾ:

ਕਰਿ ਕੈ ਕਰਿ ਕੋ ਅਧਿਕ ਬਲੁ ਅੰਚਰ ਗਈ ਛੁਰਾਇ ॥

ਹੱਥ ਦਾ ਖ਼ੂਬ ਜ਼ੋਰ ਲਗਾ ਕੇ (ਦ੍ਰੋਪਤੀ) ਆਪਣਾ ਅੰਚਲ ਛੁੜਾ ਕੇ ਚਲੀ ਗਈ।

ਜਨੁ ਕਰਿ ਹੇਰੇ ਸ੍ਵਾਨ ਕੌ ਭਜਤ ਮ੍ਰਿਗੀ ਅਕੁਲਾਇ ॥੫॥

ਮਾਨੋ ਕੁਤੇ ਨੂੰ ਵੇਖ ਕੇ ਹਿਰਨੀ ਵਿਆਕੁਲ ਹੋ ਕੇ ਭਜ ਜਾਂਦੀ ਹੋਵੇ ॥੫॥

ਚੌਪਈ ॥

ਚੌਪਈ:

ਤਬ ਅਤਿ ਕੋਪ ਕਰੀਚਕ ਕਯੋ ॥

ਤਦ ਕ੍ਰੀਚਕ ਨੇ ਬਹੁਤ ਕ੍ਰੋਧ ਕੀਤਾ

ਰਾਜਾ ਹੁਤੋ ਜਹਾ ਤਹ ਅਯੋ ॥

ਅਤੇ ਉਥੇ ਆਇਆ ਜਿਥੇ ਰਾਜਾ ਬੈਠਾ ਸੀ।

ਪਾਦ ਪ੍ਰਹਾਰ ਦ੍ਰੁਪਦ ਯਹਿ ਕਿਯੋ ॥

(ਤਦ) ਦ੍ਰੋਪਤੀ ਉਤੇ ਉਸ ਨੇ ਪੈਰਾਂ ਦਾ ਵਾਰ ਕੀਤਾ।

ਪਾਚੋ ਨਿਰਖਿ ਪੰਡ ਜਨ ਲਿਯੋ ॥੬॥

ਉਸ ਨੂੰ ਪੰਜਾਂ ਪਾਂਡਵਾਂ ਨੇ ਵੇਖ ਲਿਆ ॥੬॥

ਅਤਿ ਹੀ ਕੋਪ ਭੀਮ ਤਬ ਭਰਿਯੋ ॥

ਤਦ ਭੀਮ ਬਹੁਤ ਕ੍ਰੋਧ ਨਾਲ ਭਰ ਗਿਆ,

ਰਾਜੈ ਮਨੇ ਨੈਨ ਸੌ ਕਰਿਯੋ ॥

ਪਰ ਰਾਜੇ (ਯੁਧਿਸ਼ਟਰ) ਨੇ ਅੱਖ ਦੇ ਇਸ਼ਾਰੇ ਨਾਲ ਰੋਕ ਦਿੱਤਾ।

ਬੋਲ ਦ੍ਰੁਪਦਜਾ ਨਿਕਟ ਸਿਖਾਈ ॥

(ਉਸ ਨੇ) ਦ੍ਰੋਪਤੀ ਨੂੰ ਕੋਲ ਬੁਲਾ ਕੇ ਸਿਖਾ ਦਿੱਤਾ

ਸੌ ਕ੍ਰੀਚਕ ਸੌ ਕਹੋ ਬਨਾਈ ॥੭॥

ਕਿ ਤੂੰ ਕ੍ਰੀਚਕ ਨੂੰ ਇਸ ਤਰ੍ਹਾਂ ਕਹਿ ॥੭॥

ਦੋਹਰਾ ॥

ਦੋਹਰਾ:

ਚਤੁਰਿ ਦ੍ਰੁਪਦਜਾ ਅਤਿ ਹੁਤੀ ਅਰੁ ਪਤਿ ਕਹਿਯੋ ਬਨਾਇ ॥

ਦ੍ਰੋਪਤੀ ਬਹੁਤ ਚਤੁਰ ਸੀ ਹੀ ਅਤੇ (ਫਿਰ) ਪਤੀ ਨੇ ਚੰਗੀ ਤਰ੍ਹਾਂ ਸਮਝਾ ਵੀ ਦਿੱਤਾ।

ਏਕ ਬਚਨ ਭਾਖਿਯੋ ਹੁਤੋ ਬੀਸਕ ਕਹੀ ਸੁਨਾਇ ॥੮॥

(ਪਤੀ ਨੇ ਤਾਂ) ਇਕ ਗੱਲ ਕਹੀ ਸੀ, ਉਸ ਨੇ ਵੀਹ ਗੱਲਾਂ ਬਣਾ ਕੇ ਕਹਿ ਦਿੱਤੀਆ ॥੮॥

ਚੌਪਈ ॥

ਚੌਪਈ:

ਦ੍ਰੁਪਦੀ ਯੌ ਕ੍ਰੀਚਕ ਸੌ ਕਹੀ ॥

ਦ੍ਰੋਪਤੀ ਨੇ ਕ੍ਰੀਚਕ ਨੂੰ ਇਸ ਤਰ੍ਹਾਂ ਕਿਹਾ

ਤੁਮ ਪੈ ਅਨਿਕ ਰੀਝਿ ਮੈ ਰਹੀ ॥

ਕਿ ਮੈਂ ਤੇਰੇ ਉਤੇ ਬਹੁਤ ਰੀਝ ਗਈ ਹਾਂ।

ਸੂੰਨਿਸਾਲ ਨਿਸਿ ਕੌ ਤੁਮ ਐਯਹੁ ॥

ਤੂੰ ਰਾਤ ਨੂੰ 'ਸੂੰਨਿਸਾਲ' (ਸੁੰਨੀ ਥਾਂ ਜਾਂ ਰਸੋਈ) ਵਿਚ ਆ ਜਾਈਂ

ਕਾਮ ਭੋਗ ਮੁਹਿ ਸਾਥ ਕਮੈਯਹੁ ॥੯॥

ਅਤੇ ਮੇਰੇ ਨਾਲ ਕਾਮ ਭੋਗ ਕਰੀਂ ॥੯॥

ਸੂੰਨਿਸਾਲ ਭੀਮਹਿ ਬੈਠਾਯੋ ॥

ਸੂੰਨਿਸਾਲ ਵਿਚ ਉਸ ਨੇ ਭੀਮ ਨੂੰ ਬਿਠਾ ਦਿੱਤਾ।

ਕ੍ਰੀਚਕ ਅਰਧ ਰਾਤ੍ਰਿ ਗੈ ਆਯੋ ॥

(ਉਥੇ) ਅੱਧੀ ਰਾਤ ਨੂੰ ਕ੍ਰੀਚਕ ਆ ਗਿਆ।

ਤਬ ਹੀ ਪਕਰਿ ਟਾਗ ਤੇ ਲਿਯੋ ॥

ਤਦ ਹੀ (ਕ੍ਰੀਚਕ ਨੂੰ ਭੀਮ ਨੇ) ਟੰਗਾਂ ਤੋਂ ਪਕੜ ਲਿਆ


Flag Counter