ਸ਼੍ਰੀ ਦਸਮ ਗ੍ਰੰਥ

ਅੰਗ - 521


ਭਾਖਤ ਭੇ ਨ੍ਰਿਪ ਸੋ ਭਜੀਐ ਬਚ ਹੈ ਨ ਕੋਊ ਬ੍ਰਿਜਨਾਥ ਕੇ ਆਗੇ ॥੨੨੧੮॥

ਰਾਜੇ ਨੂੰ ਕਹਿਣ ਲਗੇ (ਇਥੋਂ) ਭਜ ਚਲੀਏ (ਕਿਉਂਕਿ) ਸ੍ਰੀ ਕ੍ਰਿਸ਼ਨ ਦੇ ਸਾਹਮਣੇ ਕੋਈ ਜੀਉਂਦਾ ਬਚ ਨਹੀਂ ਸਕੇਗਾ ॥੨੨੧੮॥

ਭੀਰ ਪਰੀ ਜਬ ਭੂਪਤਿ ਪੈ ਤਬ ਆਪਨੇ ਜਾਨ ਕੈ ਈਸ ਨਿਹਾਰਿਯੋ ॥

ਜਦ ਰਾਜੇ ਉਤੇ ਭੀੜ ਬਣ ਗਈ ਤਾਂ ਉਸ ਨੇ ਆਪਣਾ (ਸਹਾਇਕ) ਜਾਣ ਕੇ ਸ਼ਿਵ ਵਲ ਤਕਿਆ।

ਸੰਤ ਸਹਾਇ ਕੋ ਜਾਇ ਭਿਰਿਯੋ ਬ੍ਰਿਜ ਨਾਇਕ ਸੋ ਚਿਤ ਬੀਚ ਬਿਚਾਰਿਯੋ ॥

ਉਸ (ਸ਼ਿਵ) ਨੇ ਆਪਣੇ ਮਨ ਵਿਚ ਵਿਚਾਰਿਆ ਕਿ ਸੰਤਾਂ ਦੇ ਸਹਾਇਕ ਸ੍ਰੀ ਕ੍ਰਿਸ਼ਨ ਨਾਲ ਜਾ ਕੇ ਲੜਾਈ ਕਰਾਂ।

ਆਯੁਧ ਲੈ ਅਪਨੇ ਸਭ ਹੀ ਹਰਿ ਓਰ ਸੁ ਜੁਧ ਕੇ ਕਾਜ ਸਿਧਾਰਿਯੋ ॥

ਆਪਣੇ ਸਾਰੇ ਸ਼ਸਤ੍ਰ ਲੈ ਕੇ ਯੁੱਧ ਕਰਨ ਲਈ ਸ੍ਰੀ ਕ੍ਰਿਸ਼ਨ ਵਲ ਤੁਰ ਪਿਆ।

ਆਵਤ ਹੀ ਸੁ ਕਹੋ ਅਬ ਹਉ ਜਿਹ ਭਾਤਿ ਦੁਹੂ ਤਿਹ ਠਾ ਰਨ ਪਾਰਿਯੋ ॥੨੨੧੯॥

ਆਉਂਦਿਆਂ ਹੀ ਜਿਸ ਥਾਂ ਤੇ (ਉਨ੍ਹਾਂ) ਦੋਹਾਂ ਨੇ ਯੁੱਧ ਕੀਤਾ, ਹੁਣ ਮੈਂ (ਉਸ ਪ੍ਰਸੰਗ) ਦਾ ਕਥਨ ਕਰਦਾ ਹਾਂ ॥੨੨੧੯॥

ਰੁਦ੍ਰ ਹ੍ਵੈ ਰੁਦ੍ਰ ਜਬੈ ਰਨ ਮੈ ਕਬਿ ਸ੍ਯਾਮ ਭਨੈ ਰਿਸਿ ਨਾਦ ਬਜਾਯੋ ॥

ਕਵੀ ਸ਼ਿਆਮ ਕਹਿੰਦੇ ਹਨ, ਰੁਦ੍ਰ ਨੇ ਕ੍ਰੋਧਿਤ ਹੋ ਕੇ ਜਦ ਭਿਆਨਕ ਰੂਪ ਧਾਰ ਕੇ ਨਾਦ ਵਜਾਇਆ।

ਸੂਰ ਨ ਕਾਹੂੰ ਤੇ ਨੈਕੁ ਟਿਕਿਯੋ ਗਯੋ ਭਾਜ ਗਏ ਨ ਰਤੀ ਕੁ ਦ੍ਰਿੜਾਯੋ ॥

ਕੋਈ ਸੂਰਮਾ ਜ਼ਰਾ ਜਿੰਨਾ ਵੀ ਨਾ ਟਿਕਿਆ, (ਸਾਰੇ) ਭਜ ਗਏ, ਰਤਾ ਜਿੰਨਾ ਵੀ ਦ੍ਰਿੜ੍ਹ ਨਾ ਹੋ ਸਕੇ।

ਸਤ੍ਰਨ ਕੇ ਦੁਹੂ ਸਤ੍ਰਨ ਸੰਗ ਲੈ ਰੋਖ ਹਲੀ ਸੁ ਸੋਊ ਡਰ ਪਾਯੋ ॥

ਵੈਰੀ (ਬਾਣਾਸੁਰ) ਅਤੇ ਉਸ ਦੇ ਹੋਰ ਸਾਥੀਆਂ ਨੂੰ ਬਲਰਾਮ ਨੇ ਕ੍ਰੋਧਿਤ ਹੋ ਕੇ ਡਰਾ ਦਿੱਤਾ।

ਸ੍ਰੀ ਬ੍ਰਿਜਨਾਥ ਸੋ ਸ੍ਯਾਮ ਭਨੈ ਤਬ ਹੀ ਸਿਵ ਆਇ ਕੈ ਜੁਧੁ ਮਚਾਯੋ ॥੨੨੨੦॥

(ਕਵੀ) ਸ਼ਿਆਮ ਕਹਿੰਦੇ ਹਨ, ਜਦੋਂ ਸ੍ਰੀ ਕ੍ਰਿਸ਼ਨ ਨਾਲ ਸ਼ਿਵ ਨੇ ਆ ਕੇ ਯੁੱਧ ਮਚਾਇਆ ॥੨੨੨੦॥

ਜੇ ਸਭ ਘਾਇ ਚਲਾਵਤ ਭਯੋ ਸਿਵ ਤੇ ਸਭ ਹੀ ਬ੍ਰਿਜਨਾਥ ਬਚਾਏ ॥

ਜਿਤਨੇ ਵੀ ਸ਼ਸਤ੍ਰਾਂ ਦੇ ਵਾਰ ਸ਼ਿਵ ਵਲੋਂ ਕੀਤੇ ਗਏ, ਉਨ੍ਹਾਂ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਬਚਾ ਲਿਆ।

ਤਉਨ ਸਮੈ ਸਿਵ ਕੋ ਆਪੁਨੇ ਸਭ ਸ੍ਯਾਮ ਭਨੇ ਤਕਿ ਘਾਇ ਲਗਾਏ ॥

(ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ (ਸ੍ਰੀ ਕ੍ਰਿਸ਼ਨ ਨੇ) ਤਕ ਕੇ ਸ਼ਿਵ ਉਤੇ ਵਾਰ ਕੀਤੇ ਹਨ।

ਜੁਧੁ ਕੀਯੋ ਬਹੁ ਭਾਤਿ ਦੁਹੂ ਜਿਹ ਕੋ ਸਭ ਹੀ ਸੁਰ ਦੇਖਨ ਆਏ ॥

ਦੋਹਾਂ ਨੇ ਕਈ ਤਰ੍ਹਾਂ ਦਾ ਯੁੱਧ ਕੀਤਾ ਹੈ ਜਿਸ ਨੂੰ ਵੇਖਣ ਲਈ ਸਾਰੇ ਹੀ ਦੇਵਤੇ ਵੇਖਣ ਆਏ ਹਨ।

ਅੰਤਿ ਖਿਸਾਇ ਰਿਸਾਇ ਕ੍ਰਿਪਾਨਿਧਿ ਏਕ ਗਦਾ ਹੂੰ ਸੋ ਰੁਦ੍ਰ ਗਿਰਾਏ ॥੨੨੨੧॥

ਅੰਤ ਵਿਚ ਖਿਝ ਕੇ ਕ੍ਰੋਧ ਨਾਲ ਸ੍ਰੀ ਕ੍ਰਿਸ਼ਨ ਨੇ ਇਕ ਗਦਾ ਨਾਲ ਰੁਦ੍ਰ ਨੂੰ ਧਰਤੀ ਉਤੇ ਸੁਟ ਦਿੱਤਾ ॥੨੨੨੧॥

ਚੌਪਈ ॥

ਚੌਪਈ:

ਜਬ ਰੁਦ੍ਰਹਿ ਹਰਿ ਘਾਇ ਲਗਾਯੋ ॥

ਜਦ ਰੁਦ੍ਰ ਨੂੰ ਸ੍ਰੀ ਕ੍ਰਿਸ਼ਨ ਨੇ ਘਾਇਲ ਕਰ ਦਿੱਤਾ

ਬਿਸੁਧੋ ਕਰਿ ਕਰਿ ਭੂਮਿ ਗਿਰਾਯੋ ॥

ਅਤੇ ਬੇਸੁਧ ਕਰ ਕੇ ਧਰਤੀ ਉਤੇ ਸੁਟ ਦਿੱਤਾ।

ਸੰਕਿਤ ਭਯੋ ਨ ਫਿਰਿ ਧਨੁ ਤਾਨਿਯੋ ॥

(ਉਹ) ਡਰ ਗਿਆ ਅਤੇ ਫਿਰ ਧਨੁਸ਼ ਨੂੰ ਨਾ ਤਣਿਆ।

ਸ੍ਰੀ ਜਦੁਬੀਰ ਸਹੀ ਪ੍ਰਭੁ ਜਾਨਿਯੋ ॥੨੨੨੨॥

(ਉਸ ਨੇ) ਸ੍ਰੀ ਕ੍ਰਿਸ਼ਨ ਨੂੰ ਸਹੀ ਪ੍ਰਭੂ ਵਜੋਂ ਪਛਾਣ ਲਿਆ ॥੨੨੨੨॥

ਸੋਰਠਾ ॥

ਸੋਰਠਾ:

ਰੁਦ੍ਰ ਕੋਪ ਦਯੋ ਤ੍ਯਾਗ ਜਦੁਪਤਿ ਕੋ ਬਲੁ ਹੇਰ ਕੈ ॥

ਸ੍ਰੀ ਕ੍ਰਿਸ਼ਨ ਦੇ ਬਲ ਨੂੰ ਵੇਖ ਕੇ ਸ਼ਿਵ ਨੇ ਕ੍ਰੋਧ ਛਡ ਦਿੱਤਾ।

ਪਾਇਨ ਲਾਗਿਯੋ ਆਇ ਰਹਿਯੋ ਚਰਨ ਗਹਿ ਹਰ ਦੋਊ ॥੨੨੨੩॥

ਸ਼ਿਵ ਆ ਕੇ (ਕ੍ਰਿਸ਼ਨ ਦੇ) ਚਰਨੀਂ ਲਗ ਗਿਆ ਅਤੇ ਦੋਵੇਂ ਚਰਨ ਪਕੜ ਲਏ ॥੨੨੨੩॥

ਸਵੈਯਾ ॥

ਸਵੈਯਾ:

ਰੁਦ੍ਰ ਕੀ ਦੇਖਿ ਦਸਾ ਇਹ ਭਾਤਿ ਸੁ ਆਪਹਿ ਜੁਧੁ ਕੋ ਭੂਪਤਿ ਆਯੋ ॥

ਰੁਦ੍ਰ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ, ਯੁੱਧ ਕਰਨ ਲਈ ਖ਼ੁਦ ਰਾਜਾ ਆਇਆ।

ਸ੍ਯਾਮ ਭਨੈ ਦਸ ਸੈ ਭੁਜ ਸ੍ਯਾਮ ਕੇ ਊਪਰ ਬਾਨਨ ਓਘ ਚਲਾਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਦਸ ਸੌ ਭੁਜਾਵਾਂ ਨਾਲ ਉਸ ਨੇ ਸ੍ਰੀ ਕ੍ਰਿਸ਼ਨ ਉਤੇ ਬਾਣਾਂ ਦੀ ਝੜੀ ਲਾ ਦਿੱਤੀ।

ਓਘ ਜੋ ਆਵਤ ਬਾਨਨ ਕੋ ਸਭ ਹੀ ਹਰਿ ਮਾਰਗ ਮੈ ਨਿਵਰਾਯੋ ॥

ਬਾਣਾਂ ਦਾ ਜੋ ਝੁੰਡ (ਵੈਰੀ ਵਲੋਂ) ਆਉਂਦਾ, (ਉਸ ਨੂੰ) ਸ੍ਰੀ ਕ੍ਰਿਸ਼ਨ ਮਾਰਗ ਵਿਚ ਹੀ ਪ੍ਰਭਾਵ-ਹੀਨ ਕਰ ਦਿੰਦੇ

ਸਾਰੰਗ ਆਪੁਨ ਹਾਥ ਬਿਖੈ ਧਰਿ ਕੈ ਅਰਿ ਕੋ ਬਹੁ ਘਾਇਨ ਘਾਯੋ ॥੨੨੨੪॥

ਅਤੇ ਸਾਰੰਗ (ਨਾਂ ਦਾ ਧਨੁਸ਼) ਆਪਣੇ ਹੱਥ ਵਿਚ ਲੈ ਕੇ (ਉਨ੍ਹਾਂ ਨੇ) ਵੈਰੀ ਨੂੰ ਬਹੁਤ ਬਾਣ ਮਾਰ ਮਾਰ ਕੇ ਘਾਇਲ ਕਰ ਦਿੱਤਾ ॥੨੨੨੪॥

ਸ੍ਰੀ ਬ੍ਰਿਜ ਨਾਇਕ ਕ੍ਰੁਧਿਤ ਹੁਇ ਅਪਨੇ ਕਰ ਮੈ ਧਨ ਸਾਰੰਗ ਲੈ ਕੈ ॥

ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਅਤੇ ਆਪਣੇ ਹੱਥ ਵਿਚ ਸਾਰੰਗ ਧਨੁਸ਼ ਲੈ ਕੇ

ਜੁਧੁ ਮਚਾਵਤ ਭਯੋ ਦਸ ਸੈ ਭੁਜ ਸੋ ਅਤਿ ਓਜ ਅਖੰਡ ਜਨੈ ਕੈ ॥

ਅਤੇ ਆਪਣਾ ਆਖੰਡ ਬਲ ਜਣਾ ਕੇ ਦਸ ਸੌ ਭੁਜਾਵਾਂ ਵਾਲੇ (ਸਹਸ੍ਰਬਾਹੂ) ਨਾਲ ਯੁੱਧ ਮਚਾਉਣਾ ਸ਼ੁਰੂ ਕਰ ਦਿੱਤਾ।

ਅਉਰ ਹਨੇ ਬਲਵੰਡ ਘਨੇ ਕਬਿ ਸ੍ਯਾਮ ਭਨੈ ਅਤਿ ਪਉਰਖ ਕੈ ਕੈ ॥

ਕਵੀ ਸ਼ਿਆਮ ਕਹਿੰਦਾ ਹੈ, ਆਪਣੀ ਬਹਾਦਰੀ ਕਰ ਕੇ ਹੋਰ ਵੀ ਬਹੁਤ ਸਾਰੇ ਬਲਵਾਨ ਮਾਰ ਦਿੱਤੇ।

ਛੋਰਿ ਦਯੋ ਤਿਹ ਭੂਪਤਿ ਕੋ ਰਨ ਮੈ ਤਿਹ ਕੀ ਸੁ ਭੁਜਾ ਫੁਨ ਦ੍ਵੈ ਕੈ ॥੨੨੨੫॥

ਫਿਰ ਉਸ ਰਾਜੇ ਦੀਆਂ ਦੋ ਭੁਜਾਵਾਂ ਕਰ ਕੇ ਉਸ ਨੂੰ ਰਣਭੂਮੀ ਵਿਚ ਛਡ ਦਿੱਤਾ ॥੨੨੨੫॥

ਕਬਿਯੋ ਬਾਚ ॥

ਕਵੀ ਕਹਿੰਦਾ ਹੈ:

ਸਵੈਯਾ ॥

ਸਵੈਯਾ:

ਬਾਹ ਸਹੰਸ੍ਰ ਕਹੋ ਤੁਮ ਹੀ ਅਬ ਲਉ ਜਗ ਮੈ ਨਰ ਕਾਹੂ ਕੀ ਹੋਈ ॥

ਤੁਸੀਂ ਹੀ ਦਸੋ ਕਿ ਹੁਣ ਤਕ ਜਗਤ ਵਿਚ ਕਿਸੇ ਦੀਆਂ ਹਜ਼ਾਰ ਬਾਂਹਵਾਂ ਹੋਈਆਂ ਹਨ।

ਅਉਰ ਕਹੋ ਕਿਹ ਭੂਪ ਇਤੀ ਅਪਨੇ ਗ੍ਰਿਹ ਬੀਚ ਸੰਪਤਿ ਸਮੋਈ ॥

ਹੋਰ ਦਸੋ, ਇਸ ਰਾਜੇ ਨੇ ਆਪਣੇ ਘਰ ਵਿਚ ਇਤਨੀ ਸੰਪੱਤੀ ਸਮੋਈ ਹੋਈ ਸੀ।

ਏਤੇ ਪੈ ਸੰਤ ਸੁਨੋ ਹਿਤ ਕੈ ਸਿਵ ਸੋ ਛਰੀਯਾ ਪੁਨਿ ਰਾਖਤ ਹੋਈ ॥

ਹੇ ਸੰਤ-ਜਨੋ! ਹਿਤ ਨਾਲ ਸੁਣੋ, ਇਤਨਾ ਹੋਣ ਤੇ ਵੀ ਸ਼ਿਵ ਨਾਲ ਛਲ ਕਰਨ ਵਾਲੇ ਦੀ ਫਿਰ ਕੋਈ ਰਖਿਆ ਹੋ ਸਕੀ ਹੈ।

ਤਾ ਨ੍ਰਿਪ ਕੋ ਬਰੁ ਯਾ ਬਿਧਿ ਈਸ ਦਯੋ ਜਗਦੀਸ ਕੀਓ ਭਯੋ ਸੋਈ ॥੨੨੨੬॥

ਉਸ ਰਾਜੇ ਨੂੰ ਸ਼ਿਵ ਨੇ ਇਸ ਤਰ੍ਹਾਂ ਦਾ ਵਰ ਦਿੱਤਾ ਹੋਇਆ ਸੀ, ਪਰ ਜੋ ਪਰਮਾਤਮਾ ਨੇ ਕਰਨਾ ਸੀ, ਉਹੀ ਹੋਇਆ ॥੨੨੨੬॥

ਚੌਪਈ ॥

ਚੌਪਈ:

ਜਬ ਤਿਹ ਮਾਤਿ ਬਾਤ ਸੁਨਿ ਪਾਈ ॥

ਜਦ ਉਸ ਦੀ ਮਾਤਾ ਨੇ ਖਬਰ ਸੁਣੀ

ਨ੍ਰਿਪ ਹਾਰਿਯੋ ਜੀਤਿਯੋ ਜਦੁਰਾਈ ॥

ਕਿ ਰਾਜਾ ਹਾਰ ਗਿਆ ਹੈ ਅਤੇ ਸ੍ਰੀ ਕ੍ਰਿਸ਼ਨ ਜਿਤ ਗਿਆ ਹੈ।

ਸਭ ਤਜਿ ਬਸਤ੍ਰ ਨਗਨ ਹੁਇ ਆਈ ॥

ਸਾਰੇ ਬਸਤ੍ਰ ਤਿਆਗ ਕੇ, ਨੰਗੀ ਹੋ ਕੇ ਆ ਗਈ

ਆਇ ਸ੍ਯਾਮ ਕੋ ਦਈ ਦਿਖਾਈ ॥੨੨੨੭॥

ਅਤੇ ਆ ਕੇ ਸ੍ਰੀ ਕ੍ਰਿਸ਼ਨ ਨੂੰ ਦਿਖਾਈ ਦਿੱਤੀ ॥੨੨੨੭॥

ਤਬ ਪ੍ਰਭੁ ਦ੍ਰਿਗ ਨੀਚੇ ਹੁਇ ਰਹਿਯੋ ॥

ਤਦ ਸ੍ਰੀ ਕ੍ਰਿਸ਼ਨ ਅੱਖਾਂ ਨੀਵੀਆਂ ਪਾ ਕੇ ਖੜੋ ਗਏ।

ਨੈਕ ਨ ਜੂਝਬ ਚਿਤ ਮੋ ਚਹਿਯੋ ॥

ਉਨ੍ਹਾਂ ਨੇ ਚਿਤ ਵਿਚ ਬਿਲਕੁਲ ਲੜਨਾ ਨਹੀਂ ਚਾਹਿਆ।

ਭੂਪਤਿ ਸਮੈ ਭਜਨ ਕੋ ਪਾਯੋ ॥

(ਉਸ ਵੇਲੇ) ਰਾਜੇ ਨੂੰ ਭਜਣ ਦਾ ਸਮਾਂ ਮਿਲ ਗਿਆ।

ਭਾਜਿ ਗਯੋ ਨਹਿ ਜੁਧ ਮਚਾਯੋ ॥੨੨੨੮॥

(ਉਹ) ਭਜ ਗਿਆ ਅਤੇ (ਫਿਰ) ਯੁੱਧ ਨਾ ਮਚਾਇਆ ॥੨੨੨੮॥

ਨ੍ਰਿਪ ਬਾਚ ਬੀਰਨ ਸੋ ॥

ਰਾਜੇ ਨੇ ਸੂਰਮਿਆਂ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਬਿਪਤ ਹੁਇ ਬਹੁ ਘਾਇਨ ਸੋ ਨ੍ਰਿਪ ਬੀਰਨ ਮੈ ਇਹ ਭਾਤਿ ਉਚਾਰਿਯੋ ॥

ਬਹੁਤ ਘਾਓਆਂ ਨਾਲ ਦੁੱਖੀ ਹੋ ਕੇ, ਰਾਜੇ ਨੇ ਸੂਰਮਿਆਂ ਵਿਚ ਇਸ ਤਰ੍ਹਾਂ ਕਿਹਾ


Flag Counter