ਸ਼੍ਰੀ ਦਸਮ ਗ੍ਰੰਥ

ਅੰਗ - 44


ਤਨ ਸਾਵਰੇ ਰਾਵਰੇਅੰ ਹੁਲਸੰ ॥

ਉਸੇ ਤਰ੍ਹਾਂ ਤੇਰਾ ਸਾਂਵਲਾ ਸ਼ਰੀਰ ਚਮਕਦਾ ਹੈ।

ਰਦ ਪੰਗਤਿ ਦਾਮਿਨੀਅੰ ਦਮੰਕੰ ॥

(ਤੇਰੇ) ਦੰਦਾਂ ਦੀ ਪਾਲ ਬਿਜਲੀ ਵਾਂਗ ਚਮਕਦੀ ਹੈ

ਘਟ ਘੁੰਘਰ ਘੰਟ ਸੁਰੰ ਘਮਕੰ ॥੫੮॥

ਅਤੇ ਘੁੰਘਰੂਆਂ ਤੇ ਘੰਟਿਆਂ ਦੀ ਧੁਨੀ ਬਦਲਾਂ ਦੀ ਗਰਜ ਵਾਂਗ ਹੈ ॥੫੮॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਘਟਾ ਸਾਵਣੰ ਜਾਣ ਸ੍ਯਾਮੰ ਸੁਹਾਯੰ ॥

(ਤੇਰਾ) ਸਾਂਵਲਾ ਸਰੂਪ ਸ਼ੁਭਾਇਮਾਨ ਹੈ, ਮਾਨੋ ਸਾਵਣ ਦੀ ਘਟਾ ਹੋਵੇ।

ਮਣੀ ਨੀਲ ਨਗਿਯੰ ਲਖ ਸੀਸ ਨਿਆਯੰ ॥

(ਤੇਰੇ ਇਸ ਸਾਂਵਲੇ ਰੂਪ ਨੂੰ) ਵੇਖ ਕੇ ਨੀਲ ਮਣੀਆਂ ਨੇ ਸਿਰ ਝੁਕਾ ਦਿੱਤਾ ਹੈ (ਭਾਵ ਤੇਰੇ ਸਾਂਵਲੇਪਨ ਦੀ ਸ਼ੋਭਾ ਦੇ ਮੁਕਾਬਲੇ ਆਪਣੇ ਸਰੂਪ ਨੂੰ ਹੀਨ ਸਮਝਿਆ ਹੈ)।

ਮਹਾ ਸੁੰਦਰ ਸ੍ਯਾਮੰ ਮਹਾ ਅਭਿਰਾਮੰ ॥

(ਤੇਰਾ) ਮਹਾਨ ਸੁੰਦਰ ਸਾਂਵਲਾ ਸਰੂਪ ਮਨ ਨੂੰ ਲੁਭਾਉਣ ਵਾਲਾ ਹੈ।

ਮਹਾ ਰੂਪ ਰੂਪੰ ਮਹਾ ਕਾਮ ਕਾਮੰ ॥੫੯॥

(ਤੂੰ) ਰੂਪਾਂ ਦਾ ਮਹਾ ਰੂਪ ਅਤੇ ਕਾਮਾਂ ਦਾ ਵੀ ਮਹਾ ਕਾਮ ਹੈ ॥੫੯॥

ਫਿਰੈ ਚਕ੍ਰ ਚਉਦਹ ਪੁਰੀਯੰ ਮਧਿਆਣੰ ॥

ਚੌਦਾਂ ਪੁਰੀਆਂ ਵਿਚਾਲੇ (ਤੇਰਾ) ਚੱਕਰ ਚਲਦਾ ਹੈ।

ਇਸੋ ਕੌਨ ਬੀਯੰ ਫਿਰੈ ਆਇਸਾਣੰ ॥

ਅਜਿਹਾ ਦੂਜਾ ਕੌਣ ਹੈ? ਜੋ (ਤੇਰੀ) ਆਗਿਆ ਨੂੰ ਮੋੜ ਸਕੇ।

ਕਹੋ ਕੁੰਟ ਕੌਨੇ ਬਿਖੈ ਭਾਜ ਬਾਚੇ ॥

ਦਸੋ, ਕਿਹੜੀ ਦਿਸ਼ਾ ਵਲ (ਉਹ) ਭਜ ਕੇ ਬਚ ਸਕਦਾ ਹੈ।

ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ ॥੬੦॥

(ਕਿਉਂਕਿ) ਸਭਨਾਂ ਦੇ ਸਿਰ ਉਤੇ ਕਾਲ ਨਚ ਰਿਹਾ ਹੈ ॥੬੦॥

ਕਰੇ ਕੋਟ ਕੋਊ ਧਰੈ ਕੋਟਿ ਓਟੰ ॥

(ਭਾਵੇਂ) ਕੋਈ ਕਿਲ੍ਹੇ ਬਣਾ ਲਏ ਅਤੇ (ਉਨ੍ਹਾਂ) ਕਿਲਿਆਂ ਦੀ ਓਟ ਲੈ ਲਏ,

ਬਚੈਗੋ ਨ ਕਿਉਹੂੰ ਕਰੈ ਕਾਲ ਚੋਟੰ ॥

(ਪਰ ਜਦੋਂ) ਕਾਲ ਚੋਟ ਕਰੇਗਾ (ਉਹ) ਕਿਸੇ ਤਰ੍ਹਾਂ ਬਚ ਨਹੀਂ ਸਕੇਗਾ।

ਲਿਖ ਜੰਤ੍ਰ ਕੇਤੇ ਪੜੰ ਮੰਤ੍ਰ ਕੋਟੰ ॥

(ਭਾਵੇਂ ਕੋਈ) ਕਿਤਨੇ ਹੀ ਯੰਤ੍ਰ ਲਿਖ ਲਏ ਅਤੇ ਕਰੋੜਾਂ ਮੰਤ੍ਰ ਪੜ੍ਹ ਲਏ,

ਬਿਨਾ ਸਰਨਿ ਤਾ ਕੀ ਨਹੀ ਔਰ ਓਟੰ ॥੬੧॥

ਬਿਨਾ ਉਸ ਦੀ ਸ਼ਰਨ ਦੇ ਹੋਰ ਕੋਈ ਓਟ ਨਹੀਂ ਹੈ ॥੬੧॥

ਲਿਖੰ ਜੰਤ੍ਰ ਥਾਕੇ ਪੜੰ ਮੰਤ੍ਰ ਹਾਰੈ ॥

ਯੰਤ੍ਰ ਲਿਖਣ ਵਾਲੇ ਥਕ ਗਏ ਅਤੇ ਮੰਤ੍ਰ ਪੜ੍ਹਨ ਵਾਲੇ ਹਾਰ ਗਏ।

ਕਰੇ ਕਾਲ ਕੇ ਅੰਤ ਲੈ ਕੇ ਬਿਚਾਰੇ ॥

ਜਨਮ ਤੋਂ ਅੰਤ ਕਾਲ ਤਕ ਵਿਚਾਰ ਕਰਦੇ ਰਹੇ,

ਕਿਤਿਓ ਤੰਤ੍ਰ ਸਾਧੇ ਜੁ ਜਨਮ ਬਿਤਾਇਓ ॥

ਕਿਤਨੇ ਹੀ ਤੰਤ੍ਰ ਸਾਧ ਲਏ,

ਭਏ ਫੋਕਟੰ ਕਾਜ ਏਕੈ ਨ ਆਇਓ ॥੬੨॥

ਇਨ੍ਹਾਂ ਕਰਮਾਂ ਵਿਚ ਜਨਮ ਹੀ ਬਿਤਾ ਦਿੱਤੇ, ਪਰ ਇਹ ਸਾਰੇ (ਉਦਮ) ਵਿਅਰਥ ਹੋ ਗਏ, ਇਕ ਵੀ ਕੰਮ ਨਾ ਆਇਆ ॥੬੨॥

ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ ॥

ਕਈ ਨਾਸਾਂ ਬੰਦ ਕਰ ਕੇ ਬ੍ਰਹਮਚਾਰੀ ਹੋ ਗਏ,

ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ॥

ਕਈਆਂ ਨੇ ਗਲ ਵਿਚ ਕੰਠੀ ਅਤੇ ਸਿਰ ਉਤੇ ਜਟਾਵਾਂ ਧਾਰੀਆਂ,

ਕਿਤੇ ਚੀਰ ਕਾਨੰ ਜੁਗੀਸੰ ਕਹਾਯੰ ॥

ਕਈਆਂ ਨੇ ਕੰਨ ਪੜਵਾ ਕੇ (ਆਪਣੇ ਆਪ ਨੂੰ) ਯੋਗੀਰਾਜ ਅਖਵਾਇਆ,

ਸਭੇ ਫੋਕਟੰ ਧਰਮ ਕਾਮੰ ਨ ਆਯੰ ॥੬੩॥

(ਪਰ ਇਹ) ਸਾਰੇ ਧਰਮ ਫੋਕੇ ਹਨ (ਅਤੇ ਅੰਤ ਕਾਲ ਨੂੰ) ਕਿਸੇ ਕੰਮ ਨਹੀਂ ਆਉਂਦੇ ॥੬੩॥

ਮਧੁ ਕੀਟਭੰ ਰਾਛਸੇਸੰ ਬਲੀਅੰ ॥

ਮਧੁ ਅਤੇ ਕੈਟਭ ਵਰਗੇ ਬਲਵਾਨ ਮਹਾਨ ਰਾਖਸ਼ ਹੋਏ ਹਨ,

ਸਮੇ ਆਪਨੀ ਕਾਲ ਤੇਊ ਦਲੀਅੰ ॥

(ਪਰ) ਆਪਣੀ ਵਾਰੀ 'ਤੇ ਕਾਲ ਨੇ ਉਨ੍ਹਾਂ ਨੂੰ ਮਸਲ ਦਿੱਤਾ।

ਭਏ ਸੁੰਭ ਨੈਸੁੰਭ ਸ੍ਰੋਣੰਤਬੀਜੰ ॥

ਸ਼ੁੰਭ, ਨਿਸ਼ੁੰਭ ਅਤੇ ਰਕਤ-ਬੀਜ (ਵਰਗੇ ਰਾਖਸ਼) ਹੋਏ ਹਨ,

ਤੇਊ ਕਾਲ ਕੀਨੇ ਪੁਰੇਜੇ ਪੁਰੇਜੰ ॥੬੪॥

(ਪਰ) ਉਨ੍ਹਾਂ ਨੂੰ ਵੀ ਕਾਲ ਨੇ ਪੁਰਜ਼ਾ ਪੁਰਜ਼ਾ ਕਰ ਕੇ (ਮਾਰਿਆ ਹੈ) ॥੬੪॥

ਬਲੀ ਪ੍ਰਿਥੀਅੰ ਮਾਨਧਾਤਾ ਮਹੀਪੰ ॥

ਬਲੀ, ਪ੍ਰਿਥੂ ਅਤੇ ਮਾਨਧਾਤਾ ਵਰਗੇ ਮਹਾਨ ਰਾਜੇ ਹੋਏ ਹਨ

ਜਿਨੈ ਰਥ ਚਕ੍ਰੰ ਕੀਏ ਸਾਤ ਦੀਪੰ ॥

ਜਿਨ੍ਹਾਂ ਨੇ (ਆਪਣੇ) ਰਥ ਦੇ ਪਹੀਆਂ ਨਾਲ ਸੱਤ ਦੀਪਾਂ ਦੀ ਸਿਰਜਨਾ ਕੀਤੀ ਸੀ,

ਭੁਜੰ ਭੀਮ ਭਰਥੰ ਜਗੰ ਜੀਤ ਡੰਡਿਯੰ ॥

(ਇਸੇ ਤਰ੍ਹਾਂ) ਭੀਮ ਨੇ (ਆਪਣੀਆਂ) ਭੁਜਾਵਾਂ (ਦੇ ਜ਼ੋਰ ਤੇ) ਮਹਾਭਾਰਤ (ਦੀ ਜੰਗ ਵਿਚ) ਜਗਤ ਜਿਤਣ (ਜਿਤਨਾ ਗੌਰਵ ਪ੍ਰਾਪਤ ਕੀਤਾ) ਅਤੇ (ਸਾਰਿਆਂ ਵਿਰੋਧੀਆਂ ਨੂੰ) ਦੰਡ ਦਿੱਤਾ,

ਤਿਨੈ ਅੰਤ ਕੇ ਅੰਤ ਕੌ ਕਾਲ ਖੰਡਿਯੰ ॥੬੫॥

(ਪਰ) ਉਨ੍ਹਾਂ ਨੂੰ ਵੀ ਅੰਤ ਵਿਚ ਯਮਰਾਜ ਨੇ ਕਾਲ ਦੁਆਰਾ ਮਰਵਾ ਦਿੱਤਾ ॥੬੫॥

ਜਿਨੈ ਦੀਪ ਦੀਪੰ ਦੁਹਾਈ ਫਿਰਾਈ ॥

ਜਿਨ੍ਹਾਂ ਨੇ ਦੀਪਦੀਪਾਂਤਰਾਂ ਵਿਚ (ਆਪਣੀ) ਦੁਹਾਈ ਫਿਰਾਈ

ਭੁਜਾ ਦੰਡ ਦੈ ਛੋਣਿ ਛਤ੍ਰੰ ਛਿਨਾਈ ॥

ਅਤੇ (ਆਪਣੀਆਂ) ਭੁਜਾਵਾਂ ਦੇ ਬਲ ਨਾਲ ਛਤ੍ਰੀਆਂ ਤੋਂ ਧਰਤੀ ਖੋਹ ਲਈ,

ਕਰੇ ਜਗ ਕੋਟੰ ਜਸੰ ਅਨਿਕ ਲੀਤੇ ॥

ਕਰੋੜਾਂ ਯੱਗ ਕਰਕੇ ਅਨੇਕ ਤਰ੍ਹਾਂ ਦੇ ਯਸ਼ ਪ੍ਰਾਪਤ ਕੀਤੇ,

ਵਹੈ ਬੀਰ ਬੰਕੇ ਬਲੀ ਕਾਲ ਜੀਤੇ ॥੬੬॥

(ਪਰ) ਉਨ੍ਹਾਂ ਬਾਂਕੇ ਸੂਰਮਿਆਂ ਨੂੰ ਵੀ ਬਲਵਾਨ ਕਾਲ ਨੇ ਜਿਤ ਲਿਆ ॥੬੬॥

ਕਈ ਕੋਟ ਲੀਨੇ ਜਿਨੈ ਦੁਰਗ ਢਾਹੇ ॥

ਜਿਨ੍ਹਾਂ ਨੇ ਕਈ ਕਰੋੜ ਕਿਲੇ ਜਿਤ ਲਏ ਜਾਂ ਢਾਹ ਦਿੱਤੇ,

ਕਿਤੇ ਸੂਰਬੀਰਾਨ ਕੇ ਸੈਨ ਗਾਹੇ ॥

ਕਿਤਨੇ ਹੀ ਸੂਰਬੀਰਾਂ ਦੀਆਂ ਸੈਨਾਵਾਂ ਨੂੰ ਮਧੋਲ ਦਿੱਤਾ,

ਕਈ ਜੰਗ ਕੀਨੇ ਸੁ ਸਾਕੇ ਪਵਾਰੇ ॥

ਕਿਤਨੇ ਹੀ ਯੁੱਧ ਲੜੇ ਅਤੇ ਅਦੁੱਤੀ ਸਾਕੇ ਕੀਤੇ ਜਾਂ ਸੰਘਰਸ਼ (ਰਚਾਏ)

ਵਹੈ ਦੀਨ ਦੇਖੈ ਗਿਰੇ ਕਾਲ ਮਾਰੇ ॥੬੭॥

ਉਹ ਵਿਚਾਰੇ ਵੀ ਕਾਲ ਦੇ ਮਾਰੇ ਡਿਗੇ ਹੋਏ ਵੇਖੇ ਹਨ ॥੬੭॥

ਜਿਨੈ ਪਾਤਿਸਾਹੀ ਕਰੀ ਕੋਟਿ ਜੁਗਿਯੰ ॥

ਜਿਨ੍ਹਾਂ ਨੇ ਕਰੋੜਾਂ ਯੁਗਾਂ ਤਕ ਬਾਦਸ਼ਾਹੀ ਕੀਤੀ

ਰਸੰ ਆਨਰਸੰ ਭਲੀ ਭਾਤਿ ਭੁਗਿਯੰ ॥

ਅਤੇ ਰਸਾਂ ਕਸਾਂ ਦਾ ਚੰਗੀ ਤਰ੍ਹਾਂ ਸੇਵਨ ਕੀਤਾ,

ਵਹੈ ਅੰਤ ਕੋ ਪਾਵ ਨਾਗੇ ਪਧਾਰੇ ॥

ਉਹ ਵੀ ਅੰਤ ਨੂੰ ਨੰਗੇ ਪੈਰੀਂ ਹੀ ਗਏ,

ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ॥੬੮॥

(ਉਨ੍ਹਾਂ) ਵਿਚਾਰਿਆਂ ਨੂੰ ਹਠੀ ਕਾਲ ਦਾ ਮਾਰਿਆ ਹੋਇਆ ਡਿਗਿਆ ਵੇਖਿਆ ਹੈ ॥੬੮॥

ਜਿਨੈ ਖੰਡੀਅੰ ਦੰਡ ਧਾਰੰ ਅਪਾਰੰ ॥

ਜਿਨ੍ਹਾਂ ਨੇ ਅਪਾਰ ਦੰਡਧਾਰੀਆਂ ਨੂੰ ਨਸ਼ਟ ਕਰ ਦਿੱਤਾ,

ਕਰੇ ਚੰਦ੍ਰਮਾ ਸੂਰ ਚੇਰੇ ਦੁਆਰੰ ॥

ਚੰਦ੍ਰਮਾ ਅਤੇ ਸੂਰਜ ਨੂੰ ਆਪਣੇ ਦੁਆਰ ਤੇ ਦਾਸ ਬਣਾ ਲਿਆ,

ਜਿਨੈ ਇੰਦ੍ਰ ਸੇ ਜੀਤ ਕੇ ਛੋਡਿ ਡਾਰੇ ॥

ਜਿਨ੍ਹਾਂ ਨੇ ਇੰਦਰ ਵਰਗਿਆਂ ਨੂੰ ਜਿਤ ਕੇ ਛੱਡ ਦਿੱਤਾ,

ਵਹੈ ਦੀਨ ਦੇਖੇ ਗਿਰੇ ਕਾਲ ਮਾਰੇ ॥੬੯॥

ਉਹ ਕਾਲ ਦੇ ਮਾਰੇ ਹੋਏ ਦੀਨ ਅਵਸਥਾ ਵਿਚ ਵੇਖੇ ਹਨ ॥੬੯॥


Flag Counter