ਸ਼੍ਰੀ ਦਸਮ ਗ੍ਰੰਥ

ਅੰਗ - 862


ਇਮਿ ਚੇਰੇ ਤਿਨ ਬਚਨ ਉਚਾਰੋ ॥

(ਫਿਰ) ਉਸ ਗ਼ੁਲਾਮ ਨੇ (ਮਾਲਕ ਨੂੰ) ਕਿਹਾ,

ਸੁਨਿ ਸਾਹਿਬ ਤੈ ਕਹਿਯੋ ਹਮਾਰੋ ॥

ਹੇ ਸੁਆਮੀ! ਮੇਰੀ ਗੱਲ ਸੁਣੋ।

ਜਬ ਯਹਿ ਤੁਹਿ ਸੋ ਯੌ ਲਖਿ ਲੈਹੈ ॥

ਜਦ ਇਹ ਤੁਹਾਨੂੰ ਸੁੱਤਾ ਹੋਇਆ ਵੇਖੇਗੀ

ਤਬ ਤੇਰੇ ਦੋਊ ਅੰਡ ਚਬੈਹੈ ॥੬॥

ਤਾਂ ਤੁਹਾਡੇ ਦੋਵੇਂ ਅੰਡਕੋਸ਼ ਚਬ ਲਵੇਗੀ ॥੬॥

ਬਤਿਯਾ ਤੇ ਪਠਾਨ ਚਿਤ ਧਾਰੀ ॥

ਉਸ ਪਠਾਣ ਨੇ ਇਹ ਗੱਲ ਮਨ ਵਿਚ ਧਾਰਨ ਕਰ ਲਈ

ਵਾ ਤ੍ਰਿਯ ਸੋ ਨਹਿ ਪ੍ਰਗਟ ਉਚਾਰੀ ॥

ਅਤੇ ਉਸ ਇਸਤਰੀ ਪ੍ਰਤਿ ਪ੍ਰਗਟ ਨਾ ਕੀਤੀ।

ਸੰਗ ਲੈ ਜਬ ਤਿਹ ਪਤਿ ਸ੍ਵੈ ਗਯੋ ॥

ਉਸ ਨੂੰ ਨਾਲ ਲੈ ਕੇ ਜਦੋਂ ਪਤੀ ਸੌਂ ਗਿਆ।

ਤਬ ਸਿਮਰਨ ਤਿਹ ਕੌ ਬਚ ਭਯੋ ॥੭॥

ਤਦ ਉਸ ਨੂੰ ਉਹ ਬੋਲ ਯਾਦ ਆਇਆ ॥੭॥

ਹੇਰਨਿ ਅੰਡ ਤ੍ਰਿਯਾ ਕਰ ਡਾਰਿਯੋ ॥

ਜਿਸ ਵੇਲੇ ਇਸਤਰੀ ਨੇ ਅੰਡਕੋਸ਼ ਵੇਖਣ ਲਈ ਹੱਥ ਪਾਇਆ,

ਪਤਿ ਚਮਕ੍ਯੋ ਕਰ ਖੜਗ ਸੰਭਾਰਿਯੋ ॥

ਤਾਂ ਪਤੀ ਨੇ ਕ੍ਰੋਧਿਤ ਹੋ ਕੇ ਤਲਵਾਰ ਨੂੰ ਖਿਚ ਲਿਆ।

ਤਬ ਹੀ ਤ੍ਰਿਯ ਤਾ ਕਹ ਹਨਿ ਦਿਯੋ ॥

ਉਸੇ ਵੇਲੇ ਉਸ ਨੇ ਇਸਤਰੀ ਨੂੰ ਮਾਰ ਦਿੱਤਾ

ਬਹੁਰੋ ਨਾਸ ਆਪਨੋ ਕਿਯੋ ॥੮॥

ਅਤੇ ਫਿਰ ਆਪਣਾ ਨਾਸ਼ ਵੀ ਕਰ ਲਿਆ ॥੮॥

ਦੋਹਰਾ ॥

ਦੋਹਰਾ:

ਖਾਨ ਪਠਾਨੀ ਆਪੁ ਮਹਿ ਲਰਿ ਮਰਿ ਭਏ ਪਰੇਤ ॥

(ਉਹ) ਖ਼ਾਨ ਅਤੇ ਪਠਾਣੀ ਆਪਸ ਵਿਚ ਲੜ ਕੇ ਮਰ ਗਏ ਅਤੇ ਪ੍ਰੇਤ ਬਣ ਗਏ।

ਨਾਸ ਦੁਹਨ ਕੋ ਹ੍ਵੈ ਗਯੋ ਵਾ ਗੁਲਾਮ ਕੇ ਹੇਤ ॥੯॥

ਦੋਹਾਂ ਦਾ ਉਸ ਗ਼ੁਲਾਮ ਕਰ ਕੇ ਵਿਨਾਸ਼ ਹੋ ਗਿਆ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੩॥੭੮੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੩॥੭੮੩॥ ਚਲਦਾ॥

ਚੌਪਈ ॥

ਚੌਪਈ:

ਬਨਿਯਾ ਏਕ ਓਡਛੇ ਰਹਈ ॥

ਇਕ ਬਨੀਆ ਓੜਛਾ ਨਗਰ ਵਿਚ ਰਹਿੰਦਾ ਸੀ।

ਅਧਿਕ ਦਰਬ ਜਾ ਕੇ ਜਗ ਕਹਈ ॥

ਉਸ ਕੋਲ ਲੋਕਾਂ ਵਲੋਂ ਬਹੁਤ ਧਨ ਦਸਿਆ ਜਾਂਦਾ ਸੀ।

ਤਿਲਕ ਮੰਜਰੀ ਤਾ ਕੀ ਨਾਰੀ ॥

ਉਸ ਦੀ ਤਿਲਕ ਮੰਜਰੀ ਨਾਂ ਦੀ ਇਸਤਰੀ ਸੀ।

ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

ਜਿਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ ॥੧॥

ਦੋਹਰਾ ॥

ਦੋਹਰਾ:

ਏਕ ਤਹਾ ਰਾਜਾ ਰਹੈ ਅਮਿਤ ਤੇਜ ਕੀ ਖਾਨ ॥

ਉਥੇ ਇਕ ਰਾਜਾ ਰਹਿੰਦਾ ਸੀ ਜੋ ਅਮਿਤ ਤੇਜ ਦੀ ਖਾਣ ਸੀ।

ਚੰਦ੍ਰ ਸੂਰ ਜਿਹ ਰਿਸ ਕਰੈ ਅਧਿਕ ਆਪੁ ਤੇ ਜਾਨਿ ॥੨॥

ਆਪਣੇ ਤੋਂ ਜ਼ਿਆਦਾ (ਸੁੰਦਰ) ਜਾਣ ਕੇ ਚੰਦ੍ਰਮਾ ਅਤੇ ਸੂਰਜ ਉਸ ਨਾਲ ਈਰਖਾ ਕਰਦੇ ਸਨ ॥੨॥

ਚੌਪਈ ॥

ਚੌਪਈ:

ਸੋ ਤ੍ਰਿਯ ਨਿਰਖਿ ਰਾਇ ਛਬਿ ਅਟਕੀ ॥

ਉਹ ਇਸਤਰੀ ਰਾਜੇ ਦੀ ਸੁੰਦਰਤਾ ਨੂੰ ਵੇਖ ਕੇ (ਉਸ ਨਾਲ) ਅਟਕ ਗਈ

ਭੂਲਿ ਗਈ ਸਭ ਹੀ ਸੁਧ ਘਟ ਕੀ ॥

ਅਤੇ ਆਪਣੇ ਸ਼ਰੀਰ ਦੀ ਸਾਰੀ ਸੁਧ ਬੁਧ ਭੁਲ ਗਈ।

ਅਧਿਕ ਨੇਹ ਰਾਜਾ ਸੌ ਠਾਨ੍ਰਯੋ ॥

(ਉਸ ਨੇ) ਰਾਜੇ ਨਾਲ ਬਹੁਤ ਪ੍ਰੇਮ ਕਰ ਲਿਆ

ਤਾ ਕਹ ਭਵਨ ਆਪਨੋ ਆਨ੍ਰਯੋ ॥੩॥

ਅਤੇ ਉਸ ਨੂੰ ਆਪਣੇ ਘਰ ਲੈ ਆਈ ॥੩॥

ਬੀਰ ਕੇਤੁ ਸੋ ਭੋਗ ਕਮਾਯੋ ॥

ਬੀਰ ਕੇਤੁ (ਨਾਂ ਦੇ ਰਾਜੇ) ਨਾਲ (ਉਸ ਨੇ) ਭੋਗ ਕੀਤਾ

ਅਧਿਕ ਹ੍ਰਿਦੈ ਮਹਿ ਸੁਖ ਉਪਜਾਯੋ ॥

ਅਤੇ ਮਨ ਵਿਚ ਬਹੁਤ ਸੁਖ ਮਨਾਇਆ।

ਚਿਮਟਿ ਚਿਮਟਿ ਤਾ ਸੌ ਰਤਿ ਕਰੀ ॥

ਉਸ ਨੇ ਚਿਮਟ ਚਿਮਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ

ਭਾਤਿ ਭਾਤਿ ਕੇ ਭੋਗਨ ਕਰੀ ॥੪॥

ਅਤੇ ਭਾਂਤ ਭਾਂਤ ਦੇ ਭੋਗ ਕੀਤੇ ॥੪॥

ਕੇਲ ਕਰਤ ਨ੍ਰਿਪ ਸੋ ਪਤਿ ਆਯੋ ॥

ਰਾਜੇ ਨਾਲ ਭੋਗ ਕਰਦਿਆਂ ਉਸ ਦਾ ਪਤੀ ਆ ਗਿਆ।

ਬਡੇ ਸੰਦੂਕ ਬਿਖੈ ਤਿਹ ਪਾਯੋ ॥

(ਤਾਂ) ਉਸ (ਰਾਜੇ) ਨੂੰ ਵੱਡੇ ਸੰਦੂਕ ਵਿਚ ਪਾ ਦਿੱਤਾ।

ਆਪੁ ਨਾਥ ਸੌ ਬਚਨ ਉਚਾਰੇ ॥

ਆਪ ਪਤੀ ਨਾਲ ਗੱਲ ਕੀਤੀ

ਸੁਨੋ ਬੈਨ ਤੁਮ ਪੀਯ ਪਿਆਰੇ ॥੫॥

ਕਿ ਹੇ ਪਿਆਰੇ! ਮੇਰੀ ਗੱਲ ਸੁਣੋ ॥੫॥

ਦੋਹਰਾ ॥

ਦੋਹਰਾ:

ਜਾਰ ਹਮਾਰੋ ਚੋਰ ਤਵ ਯਾ ਸੰਦੂਕ ਕੇ ਮਾਹਿ ॥

ਮੇਰਾ ਯਾਰ ਅਤੇ ਤੇਰਾ ਚੋਰ ਇਸ ਸੰਦੂਕ ਵਿਚ ਹੈ।

ਛੋਰਿ ਅਬੈ ਇਹ ਦੇਖਿਯੈ ਕਹੌ ਸੁ ਵਾਹਿ ਕਰਾਹਿ ॥੬॥

ਇਸ ਨੂੰ ਹੁਣੇ ਖੋਲ ਕੇ ਵੇਖੋ ਅਤੇ ਜੋ ਚਾਹੋ, ਉਹੀ ਕਰੋ ॥੬॥

ਚੌਪਈ ॥

ਚੌਪਈ:

ਸੁਨਿ ਨ੍ਰਿਪ ਅਧਿਕ ਤ੍ਰਾਸਿ ਤਿਨ ਧਾਰਿਯੋ ॥

ਰਾਜੇ ਨੇ (ਇਹ) ਸੁਣ ਕੇ ਬਹੁਤ ਡਰ ਮਨਾਇਆ

ਆਜੁ ਨਾਰਿ ਮੋ ਕੋ ਇਨ ਮਾਰਿਯੋ ॥

(ਅਤੇ ਸੋਚਿਆ ਕਿ) ਅਜ ਇਸ ਇਸਤਰੀ ਨੇ ਮੈਨੂੰ ਮਾਰ ਦਿੱਤਾ ਹੈ।

ਛੋਰਿ ਸੰਦੂਕ ਹਮੈ ਗਹਿ ਲੈਹੈ ॥

ਸੰਦੂਕ ਨੂੰ ਖੋਲ੍ਹ ਕੇ ਇਹ ਮੈਨੂੰ ਫੜ ਲਏਗਾ

ਕਾਢਿ ਕ੍ਰਿਪਾਨ ਭਏ ਬਧ ਕੈਹੈ ॥੭॥

ਅਤੇ ਕ੍ਰਿਪਾਨ ਕਢ ਕੇ ਮਾਰ ਦੇਵੇਗਾ ॥੭॥

ਕੁੰਜੀ ਡਾਰਿ ਸਾਹ ਢਿਗ ਦੀਨੀ ॥

(ਇਸਤਰੀ ਨੇ ਸੰਦੂਕ ਦੀ) ਕੁੰਜੀ ਸ਼ਾਹ ਕੋਲ ਸੁਟ ਦਿੱਤੀ

ਦ੍ਵੈ ਕਰ ਜੋਰਿ ਬੇਨਤੀ ਕੀਨੀ ॥

ਅਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ।

ਜਾਰ ਸੰਦੂਕ ਛੋਰਿ ਲਖਿ ਲੀਜੈ ॥

ਸੰਦੂਕ ਖੋਲ੍ਹ ਕੇ (ਮੇਰੇ) ਯਾਰ ਨੂੰ ਵੇਖ ਲਵੋ