ਪਹਿਲਾਂ 'ਸਤਦ੍ਰਵਨਿਨੀ' (ਸੈਂਕੜੇ ਧਾਰਾ ਬਣਾ ਕੇ ਵਗਣ ਵਾਲੀ ਨਦੀ) (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਤੇ 'ਅਰਿ' ਸ਼ਬਦ ਉਚਾਰੋ।
ਇਸ ਨੂੰ ਸਭ ਤੁਪਕ ਦਾ ਨਾਮ ਸਮਝੋ ॥੯੧੮॥
ਪਹਿਲਾਂ 'ਸਤ ਪ੍ਰਵਾਹਨਿਨਿ' (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੯॥
ਪਹਿਲਾਂ 'ਸਹਸ ਨਾਰਨਿਨਿ' ਕਥਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੨੦॥
ਅੜਿਲ:
ਪਹਿਲਾ 'ਸਤ ਦ੍ਰਵਨਨਿਨਿ' (ਸ਼ਬਦ) ਉਚਾਰੋ।
(ਫਿਰ) 'ਜਾ ਚਰ ਨਾਥ' (ਸ਼ਬਦ) ਕਹਿ ਦਿਓ।
ਉਸ ਦੇ ਅੰਤ ਉਤੇ 'ਰਿਪੁ' ਪਦ ਨੂੰ ਕਥਨ ਕਰੋ।
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੯੨੧॥
ਚੌਪਈ:
ਪਹਿਲਾਂ 'ਸਤ ਪ੍ਰਵਾਹਨਿਨਿ' (ਸ਼ਬਦ) ਕਹੋ।
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੨੨॥
ਪਹਿਲਾਂ 'ਸਤਾ ਗਾਮਿਨੀ' (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਬਖਾਨ ਕਰੋ।
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਵਿਚਾਰੋ ॥੯੨੩॥
ਪਹਿਲਾ 'ਸਤ ਤਰੰਗਨਨਿ' (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਉਤੇ 'ਅਰਿ' ਸ਼ਬਦ ਉਚਾਰੋ।
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੯੨੪॥
ਪਹਿਲਾਂ 'ਭੂਮਿ' ਸ਼ਬਦ ਨੂੰ ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੨੫॥
ਪਹਿਲਾਂ 'ਬਿਆਸਨਿਨੀ' ਸ਼ਬਦ ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੨੬॥
ਪਹਿਲਾਂ 'ਬਿਆਹਨਨੀ' (ਬਿਆਸ ਨਦੀ) ਸ਼ਬਦ ਉਚਾਰੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੯੨੭॥
ਪਹਿਲਾਂ 'ਪਾਸ ਸਕਤਿਨਨਿ' (ਆਪਣੀ ਸ਼ਕਤੀ ਨਾਲ ਪਾਸ-ਫਾਹੀ ਨੂੰ ਤੋੜਨ ਵਾਲੀ ਬਿਆਸ ਨਦੀ) (ਸ਼ਬਦ) ਉਚਾਰੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਉਸ ਦੇ ਅੰਤ ਉਤੇ 'ਰਿਪੁ' ਪਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੨੮॥
ਪਹਿਲਾਂ 'ਪਾਸ ਨਾਸਨਿਨਿ' (ਸ਼ਬਦ) ਦਾ ਉਚਾਰਨ ਕਰੋ।
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।