ਸ਼੍ਰੀ ਦਸਮ ਗ੍ਰੰਥ

ਅੰਗ - 1053


ਰਾਜ ਜਾਰ ਕੌ ਲੈ ਦਿਯੋ ਐਸੇ ਖੇਲਿ ਖਿਲਾਰਿ ॥੧੨॥

ਅਤੇ ਰਾਜ ਆਪਣੇ ਪ੍ਰੇਮੀ ਨੂੰ ਲੈ ਦਿੱਤਾ। ਇਸ ਤਰ੍ਹਾਂ ਦੀ ਖੇਡ ਖੇਡੀ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੭॥੩੩੦੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੭॥੩੩੦੮॥ ਚਲਦਾ॥

ਦੋਹਰਾ ॥

ਦੋਹਰਾ:

ਪਛਿਮ ਕੋ ਰਾਜਾ ਰਹੈ ਰਨ ਮੰਡਨ ਸਿੰਘ ਨਾਮ ॥

ਪੱਛਮ (ਦੇਸ਼) ਵਿਚ ਰਨ ਮੰਡਨ ਸਿੰਘ ਨਾਂ ਦਾ ਇਕ ਰਾਜਾ ਸੀ

ਦੇਸ ਦੇਸ ਕੇ ਏਸ ਜਿਹ ਪੂਜਤ ਆਠੋ ਜਾਮ ॥੧॥

ਜਿਸ ਨੂੰ ਦੇਸ ਦੇਸ ਦੇ ਰਾਜੇ ਅੱਠੇ ਪਹਿਰ ਪੂਜਦੇ ਸਨ ॥੧॥

ਵਾ ਰਾਜਾ ਕੀ ਬਲਿਭਾ ਜੋਤਿ ਮਤੀ ਸੁਭ ਕਾਰਿ ॥

ਉਸ ਰਾਜੇ ਦੀ ਜੋਤਿ ਮਤੀ ਨਾਂ ਦੀ ਸ਼ੁਭ ਕੰਮ ਕਰਨ ਵਾਲੀ ਇਸਤਰੀ ਸੀ।

ਤੀਨ ਭਵਨ ਭੀਤਰ ਨਹੀ ਜਾ ਸਮ ਰਾਜ ਕੁਮਾਰਿ ॥੨॥

ਉਸ ਵਰਗੀ ਤਿੰਨਾਂ ਲੋਕਾਂ ਵਿਚ ਕੋਈ ਰਾਜ ਕੁਮਾਰੀ ਨਹੀਂ ਸੀ ॥੨॥

ਚੌਪਈ ॥

ਚੌਪਈ:

ਏਕ ਪਾਤ੍ਰ ਰਾਜਾ ਪਹਿ ਆਈ ॥

(ਇਕ ਵਾਰ) ਇਕ ਵੇਸਵਾ ('ਪਾਤ੍ਰ') ਰਾਜੇ ਕੋਲ ਆਈ।

ਨਿਜੁ ਹਾਥਨ ਬਿਧਿ ਜਾਨੁ ਬਨਾਈ ॥

(ਉਹ ਇਤਨੀ ਸੁੰਦਰ ਸੀ) ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਉਸ ਨੂੰ ਬਣਾਇਆ ਹੋਵੇ।

ਤਾ ਪਰ ਅਟਕ ਰਾਵ ਕੀ ਭਈ ॥

ਉਸ ਉਤੇ ਰਾਜਾ ਮੋਹਿਤ ਹੋ ਗਿਆ

ਰਾਨੀ ਬਿਸਰਿ ਹ੍ਰਿਦੈ ਤੈ ਗਈ ॥੩॥

ਅਤੇ ਰਾਣੀ ਹਿਰਦੇ ਵਿਚੋਂ ਵਿਸਰ ਗਈ ॥੩॥

ਦੋਹਰਾ ॥

ਦੋਹਰਾ:

ਤਬ ਰਾਨੀ ਚਿਤ ਕੇ ਬਿਖੈ ਰਹੀ ਅਧਿਕ ਹੀ ਖੀਝਿ ॥

ਤਦ ਰਾਣੀ ਮਨ ਵਿਚ ਬਹੁਤ ਹੀ ਖਿਝੀ

ਵਾ ਬੇਸ੍ਵਾ ਪਰਿ ਰਾਵ ਕੀ ਸੁਨਿ ਸ੍ਰਵਨਨ ਅਤਿ ਰੀਝਿ ॥੪॥

ਜਦ ਉਸ ਨੇ ਰਾਜੇ ਨੂੰ ਵੇਸਵਾ ਉਤੇ ਰੀਝਿਆ ਹੋਇਆ ਸੁਣਿਆ ॥੪॥

ਚੌਪਈ ॥

ਚੌਪਈ:

ਦੇਸ ਦੇਸ ਖਬਰੈ ਦੈ ਗਈ ॥

ਦੇਸ ਦੇਸ ਵਿਚ ਖ਼ਬਰ ਪਹੁੰਚ ਗਈ

ਬੇਸ੍ਵਨ ਰੀਝਿ ਰਾਵ ਕੀ ਭਈ ॥

ਕਿ ਰਾਜਾ ਵੇਸਵਾ ਉਤੇ ਮੋਹਿਤ ਹੋ ਗਿਆ ਹੈ।

ਅਬਲਾ ਦੇਸ ਦੇਸ ਤੇ ਆਈ ॥

(ਤਦ) ਦੇਸ ਦੇਸ ਤੋਂ ਇਸਤਰੀਆਂ ਆ ਗਈਆਂ

ਆਨਿ ਰਾਵ ਕੀ ਪੁਰੀ ਸੁਹਾਈ ॥੫॥

ਅਤੇ ਆ ਕੇ ਰਾਜੇ ਦੀ ਨਗਰੀ ਨੂੰ ਸੁਸ਼ੋਭਿਤ ਕਰਨ ਲਗੀਆਂ ॥੫॥

ਦੋਹਰਾ ॥

ਦੋਹਰਾ:

ਤਬ ਰਾਨੀ ਕ੍ਰੁਧਿਤ ਭਈ ਧਾਰਿ ਬਦਨ ਮੈ ਮੌਨ ॥

ਤਦ ਰਾਣੀ ਕ੍ਰੋਧਿਤ ਹੋ ਕੇ ਮੁਖ ਵਿਚ ਚੁਪ ਧਾਰਨ ਕਰ ਲਈ (ਅਤੇ ਸੋਚਣ ਲਗੀ ਕਿ)

ਨ੍ਰਿਪ ਅਟਕੇ ਬੇਸ੍ਵਨ ਭਏ ਹਮੈ ਸੰਭਰਿ ਹੈ ਕੌਨ ॥੬॥

ਰਾਜਾ ਤਾਂ ਵੇਸਵਾਵਾਂ ਵਿਚ ਅਟਕ ਗਿਆ ਹੈ, (ਹੁਣ) ਸਾਡੀ ਸੰਭਾਲ ਕੌਣ ਕਰੇਗਾ ॥੬॥

ਚੌਪਈ ॥

ਚੌਪਈ:

ਐਸੋ ਜਤਨ ਕਛੂ ਅਬ ਕਰਿਯੈ ॥

ਹੁਣ ਕੋਈ ਅਜਿਹਾ ਯਤਨ ਕੀਤਾ ਜਾਏ,

ਜਾ ਤੇ ਇਨ ਬੇਸ੍ਵਨ ਕੌ ਮਰਿਯੈ ॥

ਜਿਸ ਨਾਲ ਇਨ੍ਹਾਂ ਸਾਰੀਆਂ ਵੇਸਵਾਵਾਂ ਨੂੰ ਮਾਰ ਦਿੱਤਾ ਜਾਏ।

ਲਖਤ ਰਾਵ ਕੇ ਪ੍ਰੀਤਿ ਜਨਾਊ ॥

(ਉਨ੍ਹਾਂ ਵੇਸਵਾਵਾਂ ਨਾਲ) ਰਾਜੇ ਦੇ ਵੇਖਦਿਆਂ ਪ੍ਰੀਤ ਦਾ ਵਿਖਾਵਾ ਕਰਾਂ

ਛਲਿ ਸੋ ਬਡੋ ਕਲੇਸ ਮਿਟਾਊ ॥੭॥

ਪਰ ਛਲ ਕਰ ਕੇ (ਇਨ੍ਹਾਂ ਦੀ ਮੌਜੂਦਗੀ ਦਾ) ਵੱਡਾ ਕਲੇਸ਼ ਮਿਟਾ ਦਿਆਂ ॥੭॥

ਅਧਿਕ ਪ੍ਰੀਤ ਬੇਸ੍ਵਨ ਸੌ ਕੀਨੀ ॥

(ਉਸ ਨੇ) ਵੇਸਵਾਵਾਂ ਨਾਲ ਬਹੁਤ ਪ੍ਰੀਤ ਜਤਾਈ

ਲਛਮੀ ਬਹੁਤ ਸਭਨ ਕਹ ਦੀਨੀ ॥

ਅਤੇ ਸਭ ਨੂੰ ਬਹੁਤ ਧਨ ਦਿੱਤਾ।

ਪ੍ਰੀਤਿ ਕਰਤ ਜਿਹ ਨ੍ਰਿਪਤਿ ਹਮਾਰੋ ॥

(ਅਤੇ ਮੂੰਹੋਂ ਕਹਿੰਦੀ ਕਿ) ਜਿਸ ਨਾਲ ਸਾਡੇ ਰਾਜਾ ਜੀ ਪਿਆਰ ਕਰਨ,

ਸੋ ਹਮ ਕੌ ਪ੍ਰਾਨਨ ਤੇ ਪ੍ਯਾਰੋ ॥੮॥

ਉਹ ਸਾਨੂੰ ਪ੍ਰਾਣਾਂ ਨਾਲੋਂ ਵੀ ਅਧਿਕ ਪਿਆਰੀ ਹੈ ॥੮॥

ਇਹ ਸੁਨਿ ਬੈਨ ਫੂਲ ਨ੍ਰਿਪ ਗਯੋ ॥

ਇਹ ਬੋਲ ਸੁਣ ਕੇ ਰਾਜਾ ਫੁਲ ਗਿਆ

ਭੇਦ ਅਭੇਦ ਨ ਪਾਵਤ ਭਯੋ ॥

ਅਤੇ (ਕਿਸੇ ਪ੍ਰਕਾਰ ਦੇ) ਗੁਝੇ ਭੇਦ ਨੂੰ ਸਮਝ ਨਾ ਸਕਿਆ।

ਯਾ ਸੌ ਕਰਤ ਪ੍ਰੀਤਿ ਮੈ ਭਾਰੀ ॥

(ਸਗੋਂ ਸੋਚਣ ਲਗਿਆ ਕਿ) ਜਿਨ੍ਹਾਂ ਨਾਲ ਮੈਂ ਬਹੁਤ ਪ੍ਰੇਮ ਕਰਦਾ ਹਾਂ,

ਰਾਨੀ ਕਰਤ ਤਾਹਿ ਰਖਵਾਰੀ ॥੯॥

ਰਾਣੀ ਉਨ੍ਹਾਂ ਦੀ ਰਾਖੀ ਕਰਦੀ ਹੈ ॥੯॥

ਦੋਹਰਾ ॥

ਦੋਹਰਾ:

ਸਭ ਰਾਨੀ ਬੇਸ੍ਵਨ ਸਹਿਤ ਲੀਨੀ ਨਿਕਟਿ ਬੁਲਾਇ ॥

(ਰਾਜੇ ਨੇ) ਸਾਰੀਆਂ ਰਾਣੀਆਂ ਨੂੰ ਵੇਸਵਾਵਾਂ ਸਮੇਤ ਆਪਣੇ ਕੋਲ ਬੁਲਾ ਲਿਆ

ਭਾਤਿ ਭਾਤਿ ਕੇ ਸੁਖ ਕਿਯੇ ਤਿਨ ਤੇ ਗੀਤ ਗਵਾਇ ॥੧੦॥

ਅਤੇ ਉਨ੍ਹਾਂ ਤੋਂ ਗੀਤ ਗਵਾ ਗਵਾ ਕੇ ਬਹੁਤ ਸੁਖ ਪ੍ਰਾਪਤ ਕੀਤਾ ॥੧੦॥

ਚੌਪਈ ॥

ਚੌਪਈ:

ਐਸੋ ਚਰਿਤ ਨਿਤ ਨ੍ਰਿਪ ਕਰਈ ॥

ਇਸ ਤਰ੍ਹਾਂ ਦੇ ਕੰਮ ਰਾਜਾ ਹਰ ਰੋਜ਼ ਕਰਦਾ

ਕਛੁ ਰਾਨਿਨ ਤੇ ਸੰਕ ਨ ਧਰਈ ॥

ਅਤੇ ਰਾਣੀਆਂ ਤੋਂ ਕੁਝ ਵੀ ਸੰਗ ਨਾ ਕਰਦਾ।

ਸਭ ਬੇਸ੍ਵਨ ਤੇ ਧਾਮ ਲੁਟਾਵੈ ॥

(ਰਾਜਾ) ਸਾਰੀਆਂ ਵੇਸਵਾਵਾਂ ਉਤੇ ਘਰ ਲੁਟਾ ਰਿਹਾ ਸੀ।

ਜੋਤਿ ਮਤੀ ਜਿਯ ਮੈ ਪਛੁਤਾਵੈ ॥੧੧॥

ਜੋਤਿ ਮਤੀ (ਰਾਣੀ) ਮਨ ਵਿਚ ਬਹੁਤ ਪਛਤਾਉਂਦੀ ਸੀ (ਭਾਵ ਦੁਖੀ ਹੁੰਦੀ ਸੀ) ॥੧੧॥

ਤਬ ਰਾਨੀ ਨ੍ਰਿਪ ਤੀਰ ਉਚਾਰੋ ॥

ਤਦ ਰਾਣੀ ਨੇ ਰਾਜੇ ਕੋਲ ਕਿਹਾ,

ਸੁਨੋ ਨ੍ਰਿਪਤਿ ਜੂ ਬਚਨ ਹਮਾਰੋ ॥

ਹੇ ਰਾਜਾ ਜੀ! ਮੇਰੀ ਗੱਲ ਸੁਣੋ।


Flag Counter