ਸ਼੍ਰੀ ਦਸਮ ਗ੍ਰੰਥ

ਅੰਗ - 128


ਨਹੀ ਜਾਨ ਜਾਈ ਕਛੂ ਰੂਪ ਰੇਖੰ ॥

(ਉਸ ਦਾ) ਕੁਝ ਵੀ ਰੂਪ ਅਤੇ ਆਕਾਰ ਜਾਣਿਆ ਨਹੀਂ ਜਾ ਸਕਦਾ,

ਕਹਾ ਬਾਸੁ ਤਾ ਕੋ ਫਿਰੈ ਕਉਨ ਭੇਖੰ ॥

(ਨਾ ਇਹ ਪਤਾ ਲਗਦਾ ਹੈ ਕਿ) ਉਸ ਦਾ ਵਾਸ ਕਿਥੇ ਹੈ ਅਤੇ ਕਿਹੜੇ ਭੇਸ ਵਿਚ ਫਿਰ ਰਿਹਾ ਹੈ;

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥

ਉਸ ਦਾ ਕੀ ਨਾਂ ਹੈ ਅਤੇ ਕੀ ਕਰ ਕੇ ਜਾਣਿਆ ਜਾਂਦਾ ਹੈ।

ਕਹਾ ਮੈ ਬਖਾਨੋ ਕਹੈ ਮੈ ਨ ਆਵੈ ॥੬॥

ਮੈਂ (ਉਸ ਦਾ) ਕੀ ਬਖਾਨ ਕਰਾਂ (ਕਿਉਂਕਿ ਉਹ) ਕਥਨ ਵਿਚ ਨਹੀਂ ਆਉਂਦਾ ॥੬॥

ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ॥

(ਉਹ) ਜੂਨਾਂ ਵਿਚ ਨਹੀਂ ਆਉਂਦਾ, ਜਿਤਿਆ ਨਹੀਂ ਜਾ ਸਕਦਾ, ਪਰਮ ਰੂਪ ਵਾਲਾ ਅਤੇ (ਸਭ ਦਾ) ਮੁਖੀ ਹੈ;

ਅਛੇਦੀ ਅਭੇਦੀ ਅਰੂਪੀ ਮਹਾਨੈ ॥

ਅਛੇਦ, ਅਭੇਦ, ਅਰੂਪ ਅਤੇ ਮਹਾਨ ਹੈ;

ਅਸਾਧੇ ਅਗਾਧੇ ਅਗੰਜੁਲ ਗਨੀਮੇ ॥

ਅਸਾਧ, ਅਗਾਧ ਅਤੇ ਵੈਰੀਆਂ ਤੋਂ ਮਾਰੇ ਨਾ ਜਾ ਸਕਣ ਵਾਲਾ ਹੈ;

ਅਰੰਜੁਲ ਅਰਾਧੇ ਰਹਾਕੁਲ ਰਹੀਮੇ ॥੭॥

(ਉਹ) ਆਰਾਧਕ ਨੂੰ ਰੰਜ ਤੋਂ ਮੁਕਤ ਕਰਨ ਵਾਲਾ ਅਤੇ ਰਿਹਾ (ਆਜ਼ਾਦ) ਕਰਾਉਣ ਵਾਲਾ ਦਿਆਲੂ ਹੈ ॥੭॥

ਸਦਾ ਸਰਬਦਾ ਸਿਧਦਾ ਬੁਧਿ ਦਾਤਾ ॥

ਸਦਾ ਸਭ ਨੂੰ ਦੇਣ ਵਾਲਾ, ਸਿੱਧੀ ਪ੍ਰਦਾਨ ਕਰਨ ਵਾਲਾ ਅਤੇ ਬੁੱਧੀ ਦੇਣ ਵਾਲਾ ਹੈ।

ਨਮੋ ਲੋਕ ਲੋਕੇਸ੍ਵਰੰ ਲੋਕ ਗ੍ਯਾਤਾ ॥

(ਉਸ) ਸਾਰਿਆਂ ਲੋਕਾਂ ਦੇ ਸੁਆਮੀ ਅਤੇ ਸਾਰਿਆਂ ਲੋਕਾਂ ਨੂੰ ਜਾਣਨ ਵਾਲੇ ਨੂੰ ਨਮਸਕਾਰ ਹੈ।

ਅਛੇਦੀ ਅਭੈ ਆਦਿ ਰੂਪੰ ਅਨੰਤੰ ॥

(ਉਹ) ਅਛੇਦ, ਭੈ-ਰਹਿਤ, ਆਦਿ-ਰੂਪ ਵਾਲਾ ਅਤੇ ਅਨੰਤ ਹੈ।

ਅਛੇਦੀ ਅਛੈ ਆਦਿ ਅਦ੍ਵੈ ਦੁਰੰਤੰ ॥੮॥

ਅਛੇਦ, ਅਛੈ (ਨਸ਼ਟ ਨਾ ਹੋਣ ਵਾਲਾ) ਆਦਿ-ਰੂਪ, ਅਦ੍ਵੈਤ-ਸਰੂਪ ਅਤੇ ਕਠਨਤਾ ਨਾਲ ਪ੍ਰਾਪਤ ਹੋਣ ਵਾਲਾ (ਦੁਰੰਤੰ) ਹੈ ॥੮॥

ਨਰਾਜ ਛੰਦ ॥

ਨਰਾਜ ਛੰਦ:

ਅਨੰਤ ਆਦਿ ਦੇਵ ਹੈ ॥

(ਤੂੰ) ਅੰਤ ਤੋਂ ਬਿਨਾ ਅਤੇ ਆਦਿ-ਦੇਵ ਹੈਂ;

ਬਿਅੰਤ ਭਰਮ ਭੇਵ ਹੈ ॥

ਬੇਅੰਤ ਅਤੇ ਭਰਮਾਂ ਤੋਂ ਭਿੰਨ ਹੈ;

ਅਗਾਧਿ ਬਿਆਧਿ ਨਾਸ ਹੈ ॥

ਅਗਾਧ ਅਤੇ ਵਿਆਧੀਆਂ ਦਾ ਨਾਸ਼ਕ ਹੈਂ;

ਸਦੈਵ ਸਰਬ ਪਾਸ ਹੈ ॥੧॥੯॥

ਸਦਾ ਸਭ ਦੇ ਕੋਲ ਹੈ ॥੧॥੯॥

ਬਚਿਤ੍ਰ ਚਿਤ੍ਰ ਚਾਪ ਹੈ ॥

(ਤੇਰੀ) ਕਮਾਨ ('ਚਾਪ') ਦਾ ਸਰੂਪ ('ਚਿਤ੍ਰ') ਅਲੌਕਿਕ ਹੈ (ਸੰਕੇਤ ਇੰਦਰ-ਧਨੁਸ਼ ਵਲ ਹੈ);

ਅਖੰਡ ਦੁਸਟ ਖਾਪ ਹੈ ॥

(ਤੂੰ) ਅਖੰਡ ਰੂਪ ਵਾਲਾ ਅਤੇ ਦੁਸ਼ਟਾਂ ਨੂੰ ਨਸ਼ਟ ਕਰਨ ਵਾਲਾ ਹੈਂ,

ਅਭੇਦ ਆਦਿ ਕਾਲ ਹੈ ॥

(ਤੂੰ) ਨਾ ਭੇਦਿਆ ਜਾ ਸਕਣਾ ਵਾਲਾ

ਸਦੈਵ ਸਰਬ ਪਾਲ ਹੈ ॥੨॥੧੦॥

ਅਤੇ ਆਦਿ-ਕਾਲ ਵਾਲਾ ਹੈਂ; ਸਦਾ ਸਭ ਦੀ ਪਾਲਣਾ ਕਰਨ ਵਾਲਾ ਹੈਂ ॥੨॥੧੦॥

ਅਖੰਡ ਚੰਡ ਰੂਪ ਹੈ ॥

(ਤੂੰ) ਅਖੰਡ ਅਤੇ ਪ੍ਰਚੰਡ ਰੂਪ ਵਾਲਾ ਹੈਂ;

ਪ੍ਰਚੰਡ ਸਰਬ ਸ੍ਰੂਪ ਹੈ ॥

ਬਹੁਤ ਤੇਜ ਵਾਲਾ ਅਤੇ ਸਰਬ ਸਰੂਪਾਂ ਵਾਲਾ ਹੈਂ;

ਕਾਲ ਹੂੰ ਕੇ ਕਾਲ ਹੈ ॥

ਕਾਲ ਦਾ ਵੀ ਕਾਲ ਹੈਂ;

ਸਦੈਵ ਰਛਪਾਲ ਹੈ ॥੩॥੧੧॥

ਸਦਾ ਹੀ ਰਖਿਆ ਕਰਨ ਵਾਲਾ ਹੈਂ ॥੩॥੧੧॥

ਕ੍ਰਿਪਾਲ ਦਿਆਲ ਰੂਪ ਹੈ ॥

(ਤੂੰ) ਕ੍ਰਿਪਾਲੂ ਅਤੇ ਦਿਆਲੂ ਰੂਪ ਵਾਲਾ ਹੈਂ;

ਸਦੈਵ ਸਰਬ ਭੂਪ ਹੈ ॥

ਸਦਾ ਸਭ ਦਾ ਰਾਜਾ ਹੈਂ;

ਅਨੰਤ ਸਰਬ ਆਸ ਹੈ ॥

ਅਨੰਤ ਅਤੇ ਸਭ ਦੀਆਂ ਆਸ਼ਾਵਾਂ (ਪੂਰੀਆਂ ਕਰਨ ਵਾਲਾ) ਹੈਂ;

ਪਰੇਵ ਪਰਮ ਪਾਸ ਹੈ ॥੪॥੧੨॥

ਬਹੁਤ ਪਰੇ ਵੀ ਹੈ ਅਤੇ ਬਹੁਤ ਨੇੜੇ ਵੀ ॥੪॥੧੨॥

ਅਦ੍ਰਿਸਟ ਅੰਤ੍ਰ ਧਿਆਨ ਹੈ ॥

(ਤੂੰ) ਅਦ੍ਰਿਸ਼ਟ (ਨ ਦਿਖਣ ਵਾਲਾ) ਅਤੇ (ਸਭ ਦੇ) ਧਿਆਨ ਵਿਚ (ਸਥਿਤ) ਹੈਂ;

ਸਦੈਵ ਸਰਬ ਮਾਨ ਹੈ ॥

ਸਦਾ ਸਭ ਦਾ ਮਾਣ ਹੈਂ;

ਕ੍ਰਿਪਾਲ ਕਾਲ ਹੀਨ ਹੈ ॥

ਕ੍ਰਿਪਾਲੂ ਅਤੇ ਕਾਲ ਤੋਂ ਰਹਿਤ ਹੈਂ;

ਸਦੈਵ ਸਾਧ ਅਧੀਨ ਹੈ ॥੫॥੧੩॥

ਸਦਾ ਸੰਤਾਂ ਦੇ ਅਧੀਨ ਹੈਂ ॥੫॥੧੩॥

ਭਜਸ ਤੁਯੰ ॥

(ਇਸ ਲਈ ਮੈਂ ਸਦਾ) ਤੈਨੂੰ ਭਜਦਾ ਹਾਂ,

ਭਜਸ ਤੁਯੰ ॥ ਰਹਾਉ ॥

ਤੈਨੂੰ ਸਿਮਰਦਾ ਹਾਂ। ਰਹਾਉ।

ਅਗਾਧਿ ਬਿਆਧਿ ਨਾਸਨੰ ॥

(ਤੂੰ) ਅਗਾਧ ਅਤੇ ਵਿਆਧੀਆਂ ਨੂੰ ਨਸ਼ਟ ਕਰਨ ਵਾਲਾ ਹੈਂ;

ਪਰੇਯੰ ਪਰਮ ਉਪਾਸਨੰ ॥

ਬਹੁਤ ਹੀ ਪਰੇ ਅਤੇ ਸ੍ਰੇਸ਼ਠ ਉਪਾਸਨਾ ਦੇ ਯੋਗ ਹੈਂ।

ਤ੍ਰਿਕਾਲ ਲੋਕ ਮਾਨ ਹੈ ॥

ਤਿੰਨਾਂ ਕਾਲਾਂ ਵਿਚ ਲੋਕੀਂ (ਤੈਨੂੰ) ਮੰਨਦੇ ਹਨ;

ਸਦੈਵ ਪੁਰਖ ਪਰਧਾਨ ਹੈ ॥੬॥੧੪॥

(ਤੂੰ) ਸਦਾ ਪ੍ਰਧਾਨ ਪੁਰਖ ਹੈਂ ॥੬॥੧੪॥

ਤਥਸ ਤੁਯੰ ॥

ਤੂੰ ਹੀ ਅਜਿਹਾ ਹੈਂ,

ਤਥਸ ਤੁਯੰ ॥ ਰਹਾਉ ॥

ਤੂੰ ਹੀ ਅਜਿਹਾ ਹੈਂ। ਰਹਾਉ।

ਕ੍ਰਿਪਾਲ ਦਿਆਲ ਕਰਮ ਹੈ ॥

(ਹੇ) ਕ੍ਰਿਪਾਲੂ! ਦਿਆਲਤਾ (ਤੇਰਾ) ਕਰਮ ਹੈ;

ਅਗੰਜ ਭੰਜ ਭਰਮ ਹੈ ॥

(ਹੇ) ਅਗੰਜ! (ਤੂੰ) ਭਰਮਾਂ ਨੂੰ ਭੰਨਦਾ ਹੈਂ;

ਤ੍ਰਿਕਾਲ ਲੋਕ ਪਾਲ ਹੈ ॥

(ਤੂੰ) ਤਿੰਨਾਂ ਕਾਲਾਂ ਵਿਚ ਲੋਕਾਂ ਨੂੰ ਪਾਲਦਾ ਹੈਂ;

ਸਦੈਵ ਸਰਬ ਦਿਆਲ ਹੈ ॥੭॥੧੫॥

ਸਦਾ ਸਭ ਉਤੇ ਦਿਆਲ ਹੁੰਦਾ ਹੈਂ ॥੭॥੧੫॥

ਜਪਸ ਤੁਯੰ ॥

(ਮੈਂ) ਤੈਨੂੰ ਜਪਦਾ ਹਾਂ;

ਜਪਸ ਤੁਯੰ ॥ ਰਹਾਉ ॥

(ਮੈਂ) ਤੈਨੂੰ ਆਰਾਧਦਾ ਹਾਂ। ਰਹਾਉ।

ਮਹਾਨ ਮੋਨ ਮਾਨ ਹੈ ॥

(ਤੂੰ) ਮਹਾਨ ਮੋਨੀ ਮੰਨਿਆ ਜਾਣ ਵਾਲਾ ਹੈਂ;


Flag Counter