ਸ਼੍ਰੀ ਦਸਮ ਗ੍ਰੰਥ

ਅੰਗ - 581


ਭਈਰਵ ਕਰਤ ਕਹੂੰ ਭਭਕਾਰਾ ॥

ਕਿਤੇ ਭੈਰੋ ਭਭਕ ਰਹੇ ਹਨ,

ਉਡਤ ਕਾਕ ਕੰਕੈ ਬਿਕਰਾਰਾ ॥੩੦੦॥

ਕਿਤੇ ਭਿਆਨਕ ਕਾਂ ਅਤੇ ਗਿਰਝਾਂ ਉਡ ਰਹੀਆਂ ਹਨ ॥੩੦੦॥

ਬਾਜਤ ਢੋਲ ਮ੍ਰਿਦੰਗ ਨਗਾਰਾ ॥

ਢੋਲ, ਮ੍ਰਿਦੰਗ ਅਤੇ ਨਗਾਰੇ ਵਜ ਰਹੇ ਹਨ।

ਤਾਲ ਉਪੰਗ ਬੇਣ ਬੰਕਾਰਾ ॥

ਕੈਂਸੀਆਂ, ਉਪੰਗ ਅਤੇ ਬੀਨਾਂ ਵਜ ਰਹੀਆਂ ਸਨ।

ਮੁਰਲੀ ਨਾਦ ਨਫੀਰੀ ਬਾਜੇ ॥

ਮੁਰਲੀ, ਨਾਦ, ਨਫੀਰੀ (ਆਦਿ ਵਾਜੇ) ਵਜ ਰਹੇ ਸਨ।

ਭੀਰ ਭਯਾਨਕ ਹੁਐ ਤਜਿ ਭਾਜੇ ॥੩੦੧॥

ਡਰਪੋਕ ਲੋਕ ਭੈਭੀਤ ਹੋ ਕੇ (ਯੁੱਧ-ਭੂਮੀ ਨੂੰ) ਛਡ ਕੇ ਭਜ ਰਹੇ ਸਨ ॥੩੦੧॥

ਮਹਾ ਸੁਭਟ ਜੂਝੇ ਤਿਹ ਠਾਮਾ ॥

ਉਸ ਸਥਾਨ ਉਤੇ ਵੱਡੇ ਵੱਡੇ ਸੂਰਮੇ ਜੂਝ ਮੋਏ ਹਨ।

ਖਰਭਰ ਪਰੀ ਇੰਦ੍ਰ ਕੇ ਧਾਮਾ ॥

ਇੰਦਰ ਦੇ ਘਰ ਖਲਬਲੀ ਮਚ ਗਈ ਹੈ।

ਬੈਰਕ ਬਾਣ ਗਗਨ ਗਇਓ ਛਾਈ ॥

ਬੈਰਕਾਂ (ਝੰਡੇ ਜਾਂ ਨੇਜ਼ੇ) ਅਤੇ ਬਾਣ ਆਕਾਸ਼ ਵਿਚ ਛਾ ਗਏ ਹਨ

ਉਠੈ ਘਟਾ ਸਾਵਣ ਜਨੁ ਆਈ ॥੩੦੨॥

ਮਾਨੋ ਸਾਵਣ ਦੀ ਘਟ ਛਾ ਗਈ ਹੋਵੇ ॥੩੦੨॥

ਤੋਮਰ ਛੰਦ ॥

ਤੋਮਰ ਛੰਦ:

ਬਹੁ ਭਾਤਿ ਕੋਪੇ ਸਬੀਰ ॥

ਬਲਵਾਨ ਬਹੁਤ ਤਰ੍ਹਾਂ ਨਾਲ ਕ੍ਰੋਧਵਾਨ ਹੋਏ ਹਨ।

ਧਨੁ ਤਾਨਿ ਤਿਆਗਤ ਤੀਰ ॥

ਧਨੁਸ਼ਾਂ ਨੂੰ ਖਿਚ ਖਿਚ ਕੇ ਤੀਰ ਛਡਦੇ ਹਨ।

ਸਰ ਅੰਗਿ ਜਾਸੁ ਲਗੰਤ ॥

ਜਿਸ ਦੇ ਅੰਗ ਨੂੰ ਜਾ ਕੇ ਤੀਰ ਵਜਦੇ ਹਨ,

ਭਟ ਸੁਰਗਿ ਬਾਸ ਕਰੰਤ ॥੩੦੩॥

(ਉਹ) ਸੂਰਮੇ ਸਵਰਗ ਵਿਚ ਵਾਸ ਕਰਦੇ ਹਨ ॥੩੦੩॥

ਕਹੂੰ ਅੰਗ ਭੰਗ ਉਤੰਗ ॥

ਕਿਤੇ ਉੱਚੇ ਕਦ ਵਾਲੇ (ਸੂਰਮਿਆਂ ਦੇ) ਅੰਗ ਟੁਟ ਕੇ ਡਿਗੇ ਪਏ ਹਨ।

ਕਹੂੰ ਤੀਰ ਤੇਗ ਸੁਰੰਗ ॥

ਕਿਤੇ ਤੀਰਾਂ ਅਤੇ ਤੇਗਾਂ ਦਾ ਸੁੰਦਰ ਰੰਗ (ਵਿਖਾਈ ਦੇ ਰਿਹਾ ਹੈ)।

ਕਹੂੰ ਚਉਰ ਚੀਰ ਸੁਬਾਹ ॥

ਕਿਤੇ ਯੋਧਿਆਂ ਦੇ ਚੌਰ ਅਤੇ ਬਸਤ੍ਰ (ਡਿਗੇ ਪਏ ਹਨ)।

ਕਹੂੰ ਸੁਧ ਸੇਲ ਸਨਾਹ ॥੩੦੪॥

ਕਿਤੇ ਸੁੰਦਰ ਨੇਜ਼ੇ ਅਤੇ ਕਵਚ (ਟੁਟੇ ਪਏ ਹਨ) ॥੩੦੪॥

ਰਣਿ ਅੰਗ ਰੰਗਤ ਐਸ ॥

ਯੁੱਧ-ਭੂਮੀ ਵਿਚ (ਸੂਰਮਿਆਂ ਦੇ) ਅੰਗ ਇਸ ਤਰ੍ਹਾਂ ਰੰਗੇ ਪਏ ਹਨ,

ਜਨੁ ਫੁਲ ਕਿੰਸਕ ਜੈਸ ॥

ਮਾਨੋ (ਜਿਵੇਂ) ਕੇਸੂ ਦੇ ਫੁਲ (ਰੁਲ ਰਹੇ ਹੋਣ)।

ਇਕ ਐਸ ਜੂਝ ਮਰੰਤ ॥

ਇਕ (ਯੋਧੇ) ਇਸ ਤਰ੍ਹਾਂ ਜੂਝ ਕੇ ਮਰਦੇ ਹਨ,

ਜਨੁ ਖੇਲਿ ਫਾਗੁ ਬਸੰਤ ॥੩੦੫॥

ਮਾਨੋ ਫਾਗ ਖੇਡ ਕੇ (ਥਕੇ ਹੋਏ ਲੇਟੇ ਹੋਣ) ॥੩੦੫॥

ਇਕ ਧਾਇ ਆਇ ਪਰੰਤ ॥

ਇਕ ਧਾਵਾ ਕਰ ਕੇ ਆ ਪੈਂਦੇ ਹਨ,