ਸ਼੍ਰੀ ਦਸਮ ਗ੍ਰੰਥ

ਅੰਗ - 889


ਸੂਰਤਿ ਸੀਰਤਿ ਮੈ ਜਨੁਕ ਆਪੁ ਬਨ੍ਯੋ ਪੁਰਹੂਤ ॥੩॥

ਸ਼ਕਲ ਅਤੇ ਸੁਭਾ ਵਿਚ ਉਹ ਮਾਨੋ ਆਪ ਇੰਦਰ ਬਣਿਆ ਹੋਵੇ ॥੩॥

ਸੁਮਤਿ ਸੈਨ ਸੂਰਾ ਬਡੋ ਖੇਲਣ ਚਰਿਯੋ ਸਿਕਾਰ ॥

ਸੁਮਤਿ ਸੈਨ (ਨਾਂ ਦਾ ਉਹ) ਵੱਡਾ ਸੂਰਮਾ ਸ਼ਿਕਾਰ ਖੇਡਣ ਚੜ੍ਹਿਆ।

ਸ੍ਵਾਨ ਸਿਚਾਨੇ ਸੰਗ ਲੈ ਆਯੋ ਬਨੈ ਮੰਝਾਰ ॥੪॥

ਕੁੱਤੇ ਅਤੇ ਬਾਜ਼ ਲੈ ਕੇ ਜੰਗਲ ਵਿਚ ਆ ਪਹੁੰਚਿਆ ॥੪॥

ਸੁਮਤਿ ਸੈਨ ਸਭ ਸਭਾ ਮੈ ਐਸੇ ਉਚਰੇ ਬੈਨ ॥

ਸੁਮਤਿ ਸੈਨ ਨੇ ਸਾਰੀ ਸਭਾ ਵਿਚ ਇਸ ਤਰ੍ਹਾਂ ਕਿਹਾ

ਜਿਹ ਆਗੇ ਆਵੈ ਹਨੈ ਔ ਕੋਊ ਮ੍ਰਿਗਹਿ ਹਨੈ ਨ ॥੫॥

ਕਿ ਜੋ ਹਿਰਨ ਜਿਸ ਦੇ ਸਾਹਮਣੇ ਆਏ, ਉਹੀ (ਉਸ ਨੂੰ) ਮਾਰੇ, ਹੋਰ ਕੋਈ ਨਾ ਮਾਰੇ ॥੫॥

ਚੌਪਈ ॥

ਚੌਪਈ:

ਮ੍ਰਿਗ ਜਾ ਕੇ ਆਗੇ ਹ੍ਵੈ ਆਵੈ ॥

ਹਿਰਨ ਜਿਸ ਦੇ ਵੀ ਅਗੇ ਆਵੇ,

ਵਹੈ ਆਪਨੋ ਤੁਰੈ ਧਵਾਵੈ ॥

ਉਹੀ ਆਪਣੇ ਘੋੜੇ ਨੂੰ ਦੌੜਾਏ।

ਕੈ ਮ੍ਰਿਗ ਮਾਰੈ ਕੈ ਗਿਰਿ ਮਰੈ ॥

ਜਾਂ ਉਹ ਹਿਰਨ ਨੂੰ ਮਾਰ ਦੇਵੇ ਜਾਂ ਆਪ ਡਿਗ ਕੇ ਮਰ ਜਾਵੇ

ਯੌ ਗ੍ਰਿਹ ਕੌ ਦਰਸਨ ਨਹਿ ਕਰੈ ॥੬॥

ਅਤੇ ਇਸ ਤਰ੍ਹਾਂ ਘਰ ਆ ਕੇ ਸ਼ਕਲ ਨਾ ਦਿਖਾਏ ॥੬॥

ਹੁਕਮ ਧਨੀ ਕੋ ਐਸੋ ਭਯੋ ॥

ਵਿਧਾਤਾ ਦਾ ਕਰਨਾ ਅਜਿਹਾ ਹੋਇਆ

ਰਾਜ ਪੁਤ੍ਰ ਆਗੇ ਮ੍ਰਿਗ ਗਯੋ ॥

ਕਿ ਰਾਜ ਕੁਮਾਰ ਦੇ ਸਾਹਮਣੇ ਹੀ ਹਿਰਨ ਆ ਗਿਆ।

ਸੁਮਤਿ ਸਿੰਘ ਤਬ ਤੁਰੈ ਧਵਾਯੋ ॥

ਤਦ ਸੁਮਤਿ ਸਿੰਘ ਨੇ ਘੋੜਾ ਭਜਾਇਆ

ਪਾਛੈ ਲਗਿਯੋ ਹਿਰਨ ਕੋ ਆਯੋ ॥੭॥

ਅਤੇ ਹਿਰਨ ਦੇ ਪਿਛੇ ਲਗ ਗਿਆ ॥੭॥

ਦੋਹਰਾ ॥

ਦੋਹਰਾ:

ਪਾਛੇ ਲਾਗਿਯੋ ਹਿਰਨ ਕੇ ਰੂਪ ਪਹੂੰਚ੍ਯੋ ਆਇ ॥

ਹਿਰਨ ਦੇ ਪਿਛੇ ਲਗਿਆ ਉਹ ਰੂਪ (ਨਗਰ) ਵਿਚ ਆ ਪਹੁੰਚਿਆ।

ਦੁਹਿਤਾ ਹੇਰਿ ਵਜੀਰ ਕੀ ਰੂਪ ਰਹੀ ਮੁਰਛਾਇ ॥੮॥

ਵਜ਼ੀਰ ਦੀ ਧੀ (ਉਸ ਦੇ) ਰੂਪ ਨੂੰ ਵੇਖ ਕੇ ਮੂਰਛਿਤ ਹੋ ਗਈ ॥੮॥

ਚੌਪਈ ॥

ਚੌਪਈ:

ਪਾਨ ਖਾਇ ਕਰ ਪੁਰੀ ਬਨਈ ॥

ਪਾਨ ਖਾ ਕੇ (ਉਸ ਇਸਤਰੀ ਨੇ) ਪੁੜੀ ਬਣਾਈ

ਪੀਕ ਡਾਰਿ ਨ੍ਰਿਪ ਸੁਤ ਪਰ ਦਈ ॥

ਅਤੇ (ਪਾਨ ਦੀ) ਪੀਕ ਰਾਜ ਕੁਮਾਰ ਉਤੇ ਸੁਟ ਦਿੱਤੀ।

ਸੁਮਤਿ ਸੈਨ ਮੁਰਿ ਤਾਹਿ ਨਿਹਾਰਿਯੋ ॥

ਸੁਮਤਿ ਸੈਨ ਨੇ ਮੁੜ ਕੇ ਉਸ ਵਲ ਵੇਖਿਆ

ਤਾ ਕੋ ਸੋਕ ਦੂਰਿ ਕਰਿ ਡਾਰਿਯੋ ॥੯॥

ਅਤੇ ਉਸ ਦੇ ਮਨ ਦਾ ਦੁਖ ਦੂਰ ਕਰ ਦਿੱਤਾ ॥੯॥

ਮੰਦਰ ਪੈ ਨ੍ਰਿਪ ਸੁਤਹਿ ਬੁਲਾਯੋ ॥

ਰਾਜ ਕੁਮਾਰ ਨੂੰ (ਉਸ ਇਸਤਰੀ ਨੇ) ਮੰਦਿਰ ਵਿਚ ਬੁਲਾਇਆ

ਮਨ ਭਾਵਤ ਕੋ ਭੋਗ ਕਮਾਯੋ ॥

ਅਤੇ ਉਸ ਨਾਲ ਮਨ ਭਾਉਂਦਾ ਭੋਗ ਕੀਤਾ।

ਹਰਿਨ ਹਨਨ ਯੌ ਹੁਤੌ ਸੁ ਭਾਖ੍ਯੋ ॥

(ਰਾਜ ਕੁਮਾਰ ਨੇ) ਕਿਹਾ ਕਿ ਮੈਂ ਹਿਰਨ ਮਾਰਨ ਲਈ ਆਇਆ ਸਾਂ।

ਕਾਮਕੇਲ ਦੁਹੂੰਅਨ ਰਸ ਚਾਖ੍ਯੋ ॥੧੦॥

ਦੋਹਾਂ ਨੇ ਕਾਮ-ਕ੍ਰੀੜਾ ਦਾ ਰਸ ਚਖਿਆ ॥੧੦॥

ਚਾਰਿ ਪਹਰ ਰਜਨੀ ਸੁਖ ਪਾਯੋ ॥

ਚਾਰ ਪਹਿਰ ਰਾਤ ਸੁਖ ਪ੍ਰਾਪਤ ਕੀਤਾ

ਕਾਮਕੇਲ ਦੁਹੂੰਅਨ ਕੋ ਭਾਯੋ ॥

ਅਤੇ ਕਾਮ-ਕੇਲ ਦੋਹਾਂ ਨੂੰ ਚੰਗੀ ਲਗੀ।

ਅਤਿ ਪ੍ਰਮੁਦਿਤ ਮਨ ਭੀਤਰ ਭਏ ॥

(ਦੋਵੇਂ) ਮਨ ਵਿਚ ਬਹੁਤ ਪ੍ਰਸੰਨ ਹੋਏ

ਭਾਤਿ ਭਾਤਿ ਕੇ ਆਸਨ ਲਏ ॥੧੧॥

ਅਤੇ ਭਾਂਤ ਭਾਂਤ ਦੇ ਆਸਣ ਕੀਤੇ ॥੧੧॥

ਦੋਹਰਾ ॥

ਦੋਹਰਾ:

ਕੋਕ ਸਾਸਤ੍ਰ ਕੋ ਉਚਰੈ ਰਮਤ ਦੋਊ ਸੁਖ ਪਾਇ ॥

ਕੋਕ ਸ਼ਾਸਤ੍ਰ ਵਿਚ ਦਰਸਾਏ (ਢੰਗਾਂ) ਨਾਲ ਰਮਣ ਕਰ ਕੇ ਦੋਹਾਂ ਨੇ ਬਹੁਤ ਸੁਖ ਪ੍ਰਾਪਤ ਕੀਤਾ।

ਭਾਤਿ ਭਾਤਿ ਆਸਨ ਕਰੈ ਗਨਨਾ ਗਨੀ ਜਾਇ ॥੧੨॥

ਭਾਂਤ ਭਾਂਤ ਦੇ ਆਸਨ ਕੀਤੇ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੧੨॥

ਪ੍ਰਾਤ ਹੋਤ ਨਿਸਿ ਬਸਿ ਚਲਿਯੋ ਗਹਿਯੋ ਪਯਾਦਨ ਆਇ ॥

ਪ੍ਰਭਾਤ ਹੋਣ ਤੇ ਰਾਤ ਖ਼ਤਮ ਹੋ ਗਈ ਅਤੇ ਪਿਆਦਿਆਂ (ਸਿਪਾਹੀਆਂ) ਨੇ ਆ ਕੇ ਪਕੜ ਲਿਆ।

ਬਾਧਿ ਹਨਨ ਕੌ ਲੈ ਚਲੇ ਰਹਿਯੋ ਨ ਕਛੂ ਉਪਾਇ ॥੧੩॥

ਉਹ ਮਾਰਨ ਲਈ ਬੰਨ੍ਹ ਕੇ ਲੈ ਚਲੇ, ਬਚਣ ਦਾ ਕੋਈ ਉਪਾ ਨਾ ਰਿਹਾ ॥੧੩॥

ਚੌਪਈ ॥

ਚੌਪਈ:

ਨ੍ਰਿਪ ਸੁਤ ਬਾਧਿ ਪਯਾਦਨ ਲਯੋ ॥

ਰਾਜੇ ਦੇ ਪੁੱਤਰ ਨੂੰ ਪਿਆਦਿਆਂ ਨੇ ਬੰਨ੍ਹ ਲਿਆ।

ਦੇਖਨ ਲੋਗ ਨਗਰ ਕੋ ਗਯੋ ॥

ਨਗਰ ਦੇ ਸਾਰੇ ਲੋਕ (ਉਸ ਨੂੰ) ਵੇਖਣ ਲਈ ਗਏ।

ਰਾਜਾ ਜੂ ਕੇ ਧਾਮ ਤੇ ਨੇਰਿਯੋ ॥

(ਜਦੋਂ) ਰਾਜਾ ਜੀ ਦੇ ਘਰ ਦੇ ਨੇੜਿਓਂ (ਲੰਘੇ)

ਮਹਲਨ ਚਰੇ ਰਾਵ ਜੂ ਹੇਰਿਯੋ ॥੧੪॥

(ਤਾਂ) ਮਹੱਲਾਂ ਉਤੇ ਚੜ ਕੇ ਰਾਜਾ ਜੀ ਨੇ ਵੇਖਿਆ ॥੧੪॥

ਰੋਸਨਿ ਤੁਰਕੀ ਤੁਰਾ ਬੁਲਾਯੋ ॥

ਰੋਸ਼ਨਿ (ਰਾਇ) ਨੇ ਤੁਰਕੀ ਦੇਸ ਦਾ ਘੋੜਾ ਮੰਗਵਾਇਆ

ਆਪੁ ਪੁਰਖ ਕੋ ਭੇਖ ਬਨਾਯੋ ॥

ਅਤੇ ਆਪ ਪੁਰਸ਼ ਦਾ ਭੇਸ ਬਣਾਇਆ।

ਸਵਾ ਲਾਖ ਕੋ ਅਭਰਨ ਕਰਿਯੋ ॥

ਸਵਾ ਲੱਖ ਦੇ ਗਹਿਣੇ ਪਾ ਲਏ

ਸ੍ਯਾਮ ਬਰਨ ਕੋ ਬਾਨਾ ਧਰਿਯੋ ॥੧੫॥

ਅਤੇ ਕਾਲੇ ਰੰਗ ਦਾ ਬਾਣਾ ਸਜਾ ਲਿਆ ॥੧੫॥

ਦੋਹਰਾ ॥

ਦੋਹਰਾ:

ਤਿਹ ਕੋ ਰੂਪ ਨਿਹਾਰਿ ਕੈ ਭੂਪ ਰਹਿਯੋ ਮੁਰਛਾਇ ॥

ਉਸ (ਰੋਸਨਿ ਰਾਇ) ਦਾ ਰੂਪ ਵੇਖ ਕੇ ਰਾਜਾ ਬੇਹੋਸ਼ ਹੋ ਗਿਆ।

ਕੌਨ ਨ੍ਰਿਪਤਿ ਕੋ ਪੁਤ੍ਰ ਯਹ ਤਾ ਕੋ ਲੇਹੁ ਬੁਲਾਇ ॥੧੬॥

ਇਹ ਕਿਸ ਰਾਜੇ ਦਾ ਪੁੱਤਰ ਹੈ, ਇਸ ਨੂੰ ਬੁਲਾਓ ॥੧੬॥

ਚੌਪਈ ॥

ਚੌਪਈ: