ਸ਼੍ਰੀ ਦਸਮ ਗ੍ਰੰਥ

ਅੰਗ - 96


ਮਾਨੋ ਮਹਾ ਬਨ ਮੈ ਬਰ ਬ੍ਰਿਛਨ ਕਾਟਿ ਕੈ ਬਾਢੀ ਜੁਦੇ ਕੈ ਧਰੇ ਹੈ ॥੧੯੧॥

ਮਾਨੋ ਮਹਾ ਬਨ ਵਿਚ ਤ੍ਰਿਖਾਣ ਨੇ ਵਡੇ ਵਡੇ ਬ੍ਰਿਛ ਕਟ ਕੇ ਵਖਰੇ ਰਖੇ ਹੋਣ ॥੧੯੧॥

ਮਾਰ ਲਇਓ ਦਲੁ ਅਉਰ ਭਜਿਓ ਮਨ ਮੈ ਤਬ ਕੋਪ ਨਿਸੁੰਭ ਕਰਿਓ ਹੈ ॥

(ਜਦੋਂ ਕੁਝ) ਦਲ ਮਾਰ ਲਿਆ ਗਿਆ ਅਤੇ ਹੋਰ ਭਜ ਗਿਆ ਤਦੋਂ ਨਿਸ਼ੁੰਭ ਨੇ ਮਨ ਵਿਚ ਕ੍ਰੋਧ ਕੀਤਾ

ਚੰਡਿ ਕੇ ਸਾਮੁਹੇ ਆਨਿ ਅਰਿਓ ਅਤਿ ਜੁਧੁ ਕਰਿਓ ਪਗੁ ਨਾਹਿ ਟਰਿਓ ਹੈ ॥

ਅਤੇ ਚੰਡੀ ਦੇ ਸਾਹਮਣੇ ਆ ਕੇ ਡਟ ਗਿਆ। (ਉਸ ਨੇ) ਖ਼ੂਬ ਯੁੱਧ ਕੀਤਾ ਅਤੇ ਇਕ ਕਦਮ ਵੀ ਪਿਛੇ ਨਾ ਹਟਾਇਆ।

ਚੰਡਿ ਕੇ ਬਾਨ ਲਗਿਓ ਮੁਖ ਦੈਤ ਕੇ ਸ੍ਰਉਨ ਸਮੂਹ ਧਰਾਨਿ ਪਰਿਓ ਹੈ ॥

ਚੰਡੀ ਦੇ ਬਾਣ ਦੈਂਤ ਦੇ ਮੁਖ ਵਿਚ ਲਗੇ ਤਾਂ ਬਹੁਤ ਸਾਰਾ ਲਹੂ ਧਰਤੀ ਉਤੇ ਆ ਪਿਆ

ਮਾਨਹੁ ਰਾਹੁ ਗ੍ਰਸਿਓ ਨਭਿ ਭਾਨੁ ਸੁ ਸ੍ਰਉਨਤ ਕੋ ਅਤਿ ਬਉਨ ਕਰਿਓ ਹੈ ॥੧੯੨॥

ਮਾਨੋ ਆਕਾਸ਼ ਵਿਚ ਰਾਹੂ ਨੇ ਸੂਰਜ ਨੂੰ ਗ੍ਰਸ ਲਿਆ ਹੋਵੇ ਅਤੇ (ਸੂਰਜ ਨੇ) ਲਹੂ ਦੀ ਵਡੀ ਉਲਟੀ ਕੀਤੀ ਹੋਵੇ ॥੧੯੨॥

ਸਾਗ ਸੰਭਾਰਿ ਕਰੰ ਬਲੁ ਧਾਰ ਕੈ ਚੰਡਿ ਦਈ ਰਿਪੁ ਭਾਲ ਮੈ ਐਸੇ ॥

(ਦੇਵੀ ਨੇ) ਹੱਥ ਵਿਚ ਸਾਂਗ ਨੂੰ ਧਾਰਨ ਕਰ ਕੇ ਅਤੇ ਸਾਰਾ ਬਲ ਅਰਜਿਤ ਕਰ ਕੇ ਵੈਰੀ (ਦੈਂਤ) ਦੇ ਮਸਤਕ ਵਿਚ ਇਸ ਤਰ੍ਹਾਂ ਖੋਭੀ,

ਜੋਰ ਕੈ ਫੋਰ ਗਈ ਸਿਰ ਤ੍ਰਾਨ ਕੋ ਪਾਰ ਭਈ ਪਟ ਫਾਰਿ ਅਨੈਸੇ ॥

(ਜੋ) ਜ਼ੋਰ ਨਾਲ ਸਿਰ ਦੇ ਲੋਹੇ ਦੇ ਟੋਪ ਨੂੰ ਫੋੜ ਗਈ ਅਤੇ (ਸਾਂਗ ਦੀ) ਚੁੰਜ ਪਟਕੇ ਨੂੰ ਪਾੜ ਕੇ ਪਾਰ ਹੋ ਗਈ।

ਸ੍ਰਉਨ ਕੀ ਧਾਰ ਚਲੀ ਪਥ ਊਰਧ ਸੋ ਉਪਮਾ ਸੁ ਭਈ ਕਹੁ ਕੈਸੇ ॥

(ਦੈਂਤ ਦੇ ਮੱਥੇ ਤੋਂ) ਲਹੂ ਦੀ ਧਾਰ (ਨਿਕਲ ਕੇ) ਉਪਰ ਵਲ ਚਲੀ, ਉਸ ਦੀ ਉਪਮਾ ਕਿਸ ਤਰ੍ਹਾਂ ਦੀ ਹੋਈ,

ਮਾਨੋ ਮਹੇਸ ਕੇ ਤੀਸਰੇ ਨੈਨ ਕੀ ਜੋਤ ਉਦੋਤ ਭਈ ਖੁਲ ਤੈਸੇ ॥੧੯੩॥

ਮਾਨੋ ਸ਼ਿਵ ਦੇ ਤੀਜੇ ਨੈਨ ਦੇ ਖੁਲ੍ਹਣ ਨਾਲ (ਉਸ ਦੀ) ਜੋਤਿ ਪ੍ਰਗਟ ਹੋਈ ਹੋਵੇ ॥੧੯੩॥

ਦੈਤ ਨਿਕਾਸ ਕੈ ਸਾਗ ਵਹੈ ਬਲਿ ਕੈ ਤਬ ਚੰਡਿ ਪ੍ਰਚੰਡ ਕੇ ਦੀਨੀ ॥

ਉਹੀ ਸਾਂਗ (ਆਪਣੇ ਸ਼ਰੀਰ ਤੋਂ) ਕਢ ਕੇ ਦੈਂਤ ਨੇ ਜ਼ੋਰ ਨਾਲ ਪ੍ਰਚੰਡ ਚੰਡੀ ਨੂੰ ਮਾਰੀ।

ਜਾਇ ਲਗੀ ਤਿਹ ਕੇ ਮੁਖ ਮੈ ਬਹਿ ਸ੍ਰਉਨ ਪਰਿਓ ਅਤਿ ਹੀ ਛਬਿ ਕੀਨੀ ॥

(ਉਹ ਸਾਂਗ) ਉਸ (ਦੁਰਗਾ) ਦੇ ਮੂੰਹ ਵਿਚ ਜਾ ਲਗੀ, (ਫਲਸਰੂਪ) ਬਹੁਤ ਸਾਰਾ ਲਹੂ ਵਗਿਆ ਅਤੇ ਉਸ ਨੇ ਬਹੁਤ ਸ਼ੋਭਾ ਵਧਾਈ ਹੈ।

ਇਉ ਉਪਮਾ ਉਪਜੀ ਮਨ ਮੈ ਕਬਿ ਨੇ ਇਹ ਭਾਤਿ ਸੋਈ ਕਹਿ ਦੀਨੀ ॥

ਕਵੀ ਦੇ ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ, ਉਹ ਇਸ ਤਰ੍ਹਾਂ ਕਹਿ ਦਿੱਤੀ

ਮਾਨਹੁ ਸਿੰਗਲ ਦੀਪ ਕੀ ਨਾਰਿ ਗਰੇ ਮੈ ਤੰਬੋਰ ਕੀ ਪੀਕ ਨਵੀਨੀ ॥੧੯੪॥

ਮਾਨੋ ਪਦਮਿਨੀ (ਸਿੰਗਲਾਦੀਪ ਦੀ ਇਸਤਰੀ) ਦੇ ਗਲੇ ਵਿਚ ਪਾਨ ਦੀ ਤਾਜ਼ਾ ਥੁਕ ਦਿਸ ਰਹੀ ਹੋਵੇ ॥੧੯੪॥

ਜੁਧੁ ਨਿਸੁੰਭ ਕਰਿਓ ਅਤਿ ਹੀ ਜਸੁ ਇਆ ਛਬਿ ਕੋ ਕਬਿ ਕੋ ਬਰਨੈ ॥

ਨਿਸ਼ੁੰਭ ਨੇ ਬਹੁਤ ਯੁੱਧ ਕੀਤਾ ਹੈ, ਇਸ ਛਬੀ ਦਾ ਯਸ਼ ਕਿਹੜਾ ਕਵੀ ਵਰਣਨ ਕਰ ਸਕਦਾ ਹੈ?

ਨਹਿ ਭੀਖਮ ਦ੍ਰੋਣਿ ਕ੍ਰਿਪਾ ਅਰੁ ਦ੍ਰੋਣਜ ਭੀਮ ਨ ਅਰਜਨ ਅਉ ਕਰਨੈ ॥

ਭੀਸ਼ਮ, ਦ੍ਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਨੇ (ਵੀ ਅਜਿਹਾ ਯੁੱਧ) ਨਹੀਂ (ਕੀਤਾ) ਅਤੇ ਨਾ ਹੀ ਭੀਮ, ਅਰਜਨ ਅਤੇ ਕਰਨ (ਨੇ ਕੀਤਾ ਹੈ) (ਇਹ ਸਾਰੇ ਮਹਾਭਾਰਤ ਦੇ ਪ੍ਰਮੁਖ ਯੋਧੇ ਹਨ)।

ਬਹੁ ਦਾਨਵ ਕੇ ਤਨ ਸ੍ਰਉਨ ਕੀ ਧਾਰ ਛੁਟੀ ਸੁ ਲਗੇ ਸਰ ਕੇ ਫਰਨੈ ॥

ਬਹੁਤ ਸਾਰੇ ਦੈਂਤਾਂ ਦੇ ਤਨ ਵਿਚੋਂ ਲਹੂ ਦੀਆਂ ਤੱਤੀਰੀਆਂ ਫੁਟ ਰਹੀਆਂ ਹਨ (ਕਿਉਂਕਿ ਉਨ੍ਹਾਂ ਨੂੰ) ਤੀਰਾਂ ਦੀਆਂ ਮੁਖੀਆਂ (ਫਲ) ਲਗੀਆਂ ਹੋਈਆਂ ਹਨ, (ਇੰਜ ਪ੍ਰਤੀਤ ਹੁੰਦਾ ਹੈ)

ਜਨੁ ਰਾਤਿ ਕੈ ਦੂਰਿ ਬਿਭਾਸ ਦਸੋ ਦਿਸ ਫੈਲਿ ਚਲੀ ਰਵਿ ਕੀ ਕਿਰਨੈ ॥੧੯੫॥

ਮਾਨੋ ਰਾਤ ਨੂੰ ਦੂਰ ਕਰਨ ਲਈ ਪ੍ਰਭਾਤ ਵੇਲੇ ਸੂਰਜ ਦੀਆਂ ਕਿਰਨਾਂ ਦਸਾਂ ਦਿਸ਼ਾਵਾਂ ਵਿਚ ਪਸਰ ਚਲੀਆਂ ਹੋਣ ॥੧੯੫॥

ਚੰਡਿ ਲੈ ਚਕ੍ਰ ਧਸੀ ਰਨ ਮੈ ਰਿਸਿ ਕ੍ਰੁਧ ਕੀਓ ਬਹੁ ਦਾਨਵ ਮਾਰੇ ॥

ਚੰਡੀ ਚੱਕਰ ਲੈ ਕੇ ਰਣ-ਭੂਮੀ ਵਿਚ ਧਸ ਗਈ ਅਤੇ ਕ੍ਰੋਧਵਾਨ ਹੋ ਕੇ ਬਹੁਤ ਦੈਂਤ ਮਾਰ ਦਿੱਤੇ।

ਫੇਰਿ ਗਦਾ ਗਹਿ ਕੈ ਲਹਿ ਕੈ ਚਹਿ ਕੈ ਰਿਪੁ ਸੈਨ ਹਤੀ ਲਲਕਾਰੇ ॥

ਫਿਰ ਗਦਾ ਫੜ ਕੇ, ਵੇਖ ਕੇ, ਚਾਹ ਕੇ ਵੈਰੀ ਦੀ ਸੈਨਾ ਨੂੰ ਲਲਕਾਰ ਕੇ ਮਾਰਿਆ।

ਲੈ ਕਰ ਖਗ ਅਦਗ ਮਹਾ ਸਿਰ ਦੈਤਨ ਕੇ ਬਹੁ ਭੂ ਪਰ ਝਾਰੇ ॥

(ਹੱਥ ਵਿਚ) ਡਾਢੀ ਲਿਸ਼ਕਵੀਂ ('ਅਦਗ') ਵੱਡੀ ਖੜਗ ਲੈ ਕੇ ਦੈਂਤਾਂ ਦੇ ਸਿਰਾਂ ਉਤੇ ਮਾਰੀ ਅਤੇ (ਉਨ੍ਹਾਂ ਨੂੰ) ਧਰਤੀ ਉਤੇ (ਖਿੰਡਾ ਦਿੱਤਾ)।

ਰਾਮ ਕੇ ਜੁਧ ਸਮੇ ਹਨੂਮਾਨਿ ਜੁਆਨ ਮਨੋ ਗਰੂਏ ਗਿਰ ਡਾਰੇ ॥੧੯੬॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਰਾਮ ਚੰਦਰ ਦੇ ਯੁੱਧ ਵੇਲੇ ਹਨੂਮਾਨ ਨੇ ਵਡੇ ਵਡੇ ਪਰਬਤ ਲਿਆ ਕੇ ਸੁਟੇ ਹੋਣ ॥੧੯੬॥

ਦਾਨਵ ਏਕ ਬਡੋ ਬਲਵਾਨ ਕ੍ਰਿਪਾਨ ਲੈ ਪਾਨਿ ਹਕਾਰ ਕੈ ਧਾਇਓ ॥

ਇਕ ਬਹੁਤ ਬਲਵਾਨ ਦੈਂਤ ਹੱਥ ਵਿਚ ਕ੍ਰਿਪਾਨ ਲੈ ਕੇ ਲਲਕਾਰਾ ਮਾਰਦਾ ਹੋਇਆ ਅਗੇ ਵਧਿਆ।

ਕਾਢੁ ਕੈ ਖਗ ਸੁ ਚੰਡਿਕਾ ਮਿਆਨ ਤੇ ਤਾ ਤਨ ਬੀਚ ਭਲੇ ਬਰਿ ਲਾਇਓ ॥

(ਅਗੋਂ) ਚੰਡੀ ਨੇ ਮਿਆਨ ਵਿਚੋਂ ਖੜਗ ਕਢ ਕੇ ਪੂਰੇ ਜ਼ੋਰ ਨਾਲ ਉਸ ਦੇ ਸ਼ਰੀਰ ਉਤੇ ਵਾਰ ਕੀਤਾ।

ਟੂਟ ਪਰਿਓ ਸਿਰ ਵਾ ਧਰਿ ਤੇ ਜਸੁ ਇਆ ਛਬਿ ਕੋ ਕਵਿ ਕੇ ਮਨਿ ਆਇਓ ॥

ਉਸ ਦਾ ਸਿਰ ਟੁੱਟ ਕੇ ਧਰਤੀ ਉਤੇ ਡਿਗ ਪਿਆ। ਇਸ ਛਬੀ ਦਾ ਯਸ਼ ਕਵੀ ਦੇ ਮਨ ਵਿਚ ਇੰਜ ਆਇਆ


Flag Counter