ਸ਼੍ਰੀ ਦਸਮ ਗ੍ਰੰਥ

ਅੰਗ - 1228


ਜਾ ਤੇ ਮੋਹਿ ਸਦਾ ਤੁਮ ਪਾਵਹੁ ॥

ਜਿਸ ਕਰ ਕੇ ਤੂੰ ਮੈਨੂੰ ਸਦਾ ਲਈ ਪ੍ਰਾਪਤ ਕਰ ਲੈਏ।

ਭੇਦ ਦੂਸਰੋ ਪੁਰਖ ਨ ਪਾਵੈ ॥

(ਇਸ ਗੱਲ ਦਾ) ਭੇਦ ਕੋਈ ਦੂਜਾ ਬੰਦਾ ਨਾ ਪਾ ਸਕੇ।

ਲਹੈ ਨ ਸ੍ਵਾਨ ਨ ਭੂਸਨ ਆਵੈ ॥੨੧॥

ਨਾ ਕੁੱਤਾ ਵੇਖੇ ਅਤੇ ਨਾ ਭੌਂਕਣ ਲਈ ਆਵੇ ॥੨੧॥

ਰਾਨੀ ਸੁਨੀ ਬਾਤ ਐਸੀ ਜਬ ॥

ਰਾਣੀ ਨੇ ਜਦ ਇਸ ਤਰ੍ਹਾਂ ਦੀ ਗੱਲ ਸੁਣੀ,

ਬਚਨ ਕਹਾ ਹਸਿ ਕਰਿ ਪਿਯ ਸੋ ਤਬ ॥

ਤਦ ਹਸ ਕੇ ਪ੍ਰੀਤਮ ਨਾਲ ਇਸ ਤਰ੍ਹਾਂ ਬੋਲ ਸਾਂਝੇ ਕੀਤੇ।

ਰੋਮ ਨਾਸ ਤੁਮ ਬਦਨ ਲਗਾਵਹੁ ॥

(ਉਸ ਨੇ ਕਿਹਾ) ਤੂੰ ਆਪਣੇ ਮੁਖ ('ਬਦਨ') ਉਤੇ ਰੋਮਨਾਸਨੀ ਲਗਾ ਲੈ

ਸਕਲ ਨਾਰਿ ਕੋ ਭੇਸ ਬਨਾਵਹੁ ॥੨੨॥

ਅਤੇ ਇਸਤਰੀ ਦਾ ਸਾਰਾ ਭੇਸ ਬਣਾ ਲੈ ॥੨੨॥

ਰੋਮਾਤਕ ਰਾਨਿਯਹਿ ਮੰਗਾਯੋ ॥

ਰਾਣੀ ਨੇ ਰੋਮਨਾਸਨੀ ਮੰਗਵਾਈ

ਤਾ ਕੇ ਬਦਨ ਸਾਥ ਲੈ ਲਾਯੋ ॥

ਅਤੇ ਲੈ ਕੇ ਉਸ ਦੇ ਸਾਰੇ ਮੂੰਹ ਉਤੇ ਲਗਾ ਦਿੱਤੀ।

ਸਭ ਹੀ ਕੇਸ ਦੂਰਿ ਜਬ ਭਏ ॥

ਜਦ (ਮੂੰਹ ਦੇ) ਸਾਰੇ ਵਾਲ ਉਤਰ ਗਏ,

ਤਾ ਕਹ ਬਸਤ੍ਰ ਨਾਰਿ ਕੇ ਦਏ ॥੨੩॥

ਤਾਂ ਉਸ ਨੂੰ ਇਸਤਰੀ ਦੇ ਬਸਤ੍ਰ ਪਵਾ ਦਿੱਤੇ ॥੨੩॥

ਬੀਨਾ ਦਈ ਕੰਧ ਤਾ ਕੈ ਪਰ ॥

ਉਸ ਦੇ ਮੋਢੇ ਉਤੇ ਵੀਣਾ ਟਿਕਾ ਦਿੱਤੀ

ਸੁਨਨ ਨਮਿਤਿ ਰਾਖਿਯੋ ਤਾ ਕੌ ਘਰ ॥

ਅਤੇ (ਸੰਗੀਤ) ਸੁਣਨ ਲਈ ਉਸ ਨੂੰ ਘਰ ਰਖ ਲਿਆ।

ਜਬ ਰਾਜਾ ਤਾ ਕੇ ਗ੍ਰਿਹ ਆਵੈ ॥

ਜਦ ਰਾਜਾ ਉਸ (ਰਾਣੀ) ਦੇ ਘਰ ਆਉਂਦਾ,

ਤਬ ਤੰਤ੍ਰੀ ਸੌ ਬੈਠਿ ਬਜਾਵੈ ॥੨੪॥

ਤਦ ਉਹ ਬੈਠ ਕੇ ਤੰਤੀ ਵਜਾਉਂਦੀ ॥੨੪॥

ਰਾਜ ਬੀਨ ਸੁਨਿ ਤ੍ਰਿਯ ਤਿਹ ਮਾਨੈ ॥

ਰਾਜਾ (ਉਸ ਤੋਂ) ਵੀਣਾ ਸੁਣ ਕੇ ਉਸ ਨੂੰ ਇਸਤਰੀ ਮੰਨਦਾ

ਪੁਰਖ ਵਾਹਿ ਇਸਤ੍ਰੀ ਪਹਿਚਾਨੈ ॥

ਅਤੇ ਉਸ ਪੁਰਸ਼ ਨੂੰ (ਉਹ) ਇਸਤਰੀ ਸਮਝਦਾ।

ਤਾ ਕੋ ਹੇਰਿ ਰੂਪ ਲਲਚਾਨਾ ॥

ਉਸ ਦਾ ਰੂਪ ਵੇਖ ਕੇ (ਰਾਜਾ) ਲਲਚਾ ਗਿਆ

ਘਰ ਬਾਹਰ ਤਜਿ ਭਯੋ ਦਿਵਾਨਾ ॥੨੫॥

ਅਤੇ ਘਰ ਬਾਹਰ ਛਡ ਕੇ (ਉਸ ਦਾ) ਦੀਵਾਨਾ ਹੋ ਗਿਆ ॥੨੫॥

ਇਕ ਦੂਤੀ ਤਬ ਰਾਇ ਬੁਲਾਇਸਿ ॥

ਤਦ ਰਾਜੇ ਨੇ ਇਕ ਦੂਤੀ ਨੂੰ ਬੁਲਾਇਆ

ਅਧਿਕ ਦਰਬ ਦੈ ਤਹਾ ਪਠਾਇਸਿ ॥

ਅਤੇ ਬਹੁਤ ਧਨ ਦੇ ਕੇ ਉਸ ਪਾਸ ਭੇਜਿਆ।

ਜਬ ਰਾਨੀ ਐਸੇ ਸੁਨਿ ਪਾਈ ॥

ਜਦ ਰਾਣੀ ਨੇ ਇਸ ਤਰ੍ਹਾਂ ਦੀ (ਗੱਲ) ਸੁਣੀ,

ਬਚਨ ਕਹਾ ਤਾ ਸੋ ਮੁਸਕਾਈ ॥੨੬॥

ਤਾਂ ਹਸ ਕੇ ਉਸ ਨੂੰ ਕਹਿਣ ਲਗੀ ॥੨੬॥

ਜਿਨਿ ਤੋ ਕੋ ਰਾਜਾ ਯਹ ਬਰੈ ॥

ਮਤਾਂ ਇਹ ਰਾਜਾ ਤੈਨੂੰ ਵਰ ਲਵੇ

ਹਮ ਸੋ ਨੇਹੁ ਸਕਲ ਤਜਿ ਡਰੈ ॥

ਅਤੇ ਮੇਰੇ ਨਾਲ ਸਾਰਾ ਸਨੇਹ ਛਡ ਦੇਵੇਂ।

ਮੈ ਅਪਨੇ ਸੰਗ ਲੈ ਤੁਹਿ ਸ੍ਵੈਹੋ ॥

ਮੈਂ ਤੈਨੂੰ ਆਪਣੇ ਨਾਲ ਲੈ ਕੇ ਸਵਾਂਗੀ

ਚਿਤ ਕੇ ਸਕਲ ਸੋਕ ਕਹ ਖ੍ਵੈਹੋ ॥੨੭॥

ਅਤੇ ਚਿਤ ਦੇ ਸਾਰੇ ਗ਼ਮ ਦੂਰ ਕਰ ਦਿਆਂਗੀ ॥੨੭॥

ਜੋ ਤਾ ਪਹਿ ਨ੍ਰਿਪ ਸਖੀ ਪਠਾਵੈ ॥

ਉਸ ਪਾਸ (ਜਦ) ਰਾਜਾ ਸਖੀ ਨੂੰ ਭੇਜਦਾ

ਸੋ ਚਲਿ ਤੀਰ ਤਵਨ ਕੈ ਆਵੈ ॥

ਅਤੇ ਉਹ ਚਲ ਕੇ ਉਸ ਪਾਸ ਆਉਂਦੀ।

ਰਾਨੀ ਕੇ ਸੰਗ ਸੋਤ ਨਿਹਾਰੈ ॥

(ਤਾਂ) ਉਸ ਨੂੰ ਰਾਣੀ ਨਾਲ ਸੁਤਿਆਂ ਵੇਖਦੀ

ਇਹ ਬਿਧਿ ਨ੍ਰਿਪ ਸੋ ਜਾਇ ਉਚਾਰੈ ॥੨੮॥

ਅਤੇ ਉਸੇ ਤਰ੍ਹਾਂ ਰਾਜੇ ਨੂੰ ਜਾ ਦਸਦੀ ॥੨੮॥

ਰਾਨੀ ਨ੍ਰਿਪਤਿ ਭੇਦ ਲਖ ਗਈ ॥

(ਰਾਜੇ ਨੇ ਸੋਚਿਆ ਕਿ) ਰਾਣੀ ਮੇਰਾ ਭੇਦ ਸਮਝ ਗਈ ਹੈ,

ਤਾ ਤੇ ਵਹਿ ਛੋਰਤ ਨਹਿ ਭਈ ॥

ਇਸ ਲਈ ਉਹ (ਉਸ ਨੂੰ) ਛਡ ਨਹੀਂ ਰਹੀ।

ਅਪਨੇ ਸੰਗ ਤਾਹਿ ਲੈ ਸੋਈ ॥

(ਇਸੇ ਲਈ) ਉਸ ਨੂੰ ਨਾਲ ਲੈ ਕੇ ਸੌਂਦੀ ਹੈ

ਹਮਰੋ ਦਾਵ ਨ ਲਾਗਤ ਕੋਈ ॥੨੯॥

ਅਤੇ ਮੇਰਾ ਕੋਈ ਦਾਓ ਨਹੀਂ ਲਗਦਾ ਹੈ ॥੨੯॥

ਜਬ ਇਹ ਭਾਤਿ ਨ੍ਰਿਪਤਿ ਸੁਨਿ ਪਾਵੈ ॥

ਜਦ ਰਾਜਾ ਇਸ ਤਰ੍ਹਾਂ ਸੁਣਦਾ

ਤਹ ਤਿਹ ਆਪੁ ਬਿਲੋਕਨ ਆਵੈ ॥

ਤਾਂ ਉਥੇ ਆਪ ਵੇਖਣ ਲਈ ਆਉਂਦਾ।

ਤ੍ਰਿਯ ਸੋ ਸੋਤ ਜਾਰ ਕੋ ਹੇਰੈ ॥

(ਜਦ) ਉਹ (ਆਪਣੀ) ਯਾਰ ਨੂੰ ਰਾਣੀ ਨਾਲ ਸੁਤਾ ਵੇਖਦਾ,

ਨਿਹਫਲ ਜਾਇ ਤਿਨੈ ਨਾਹਿ ਛੇਰੈ ॥੩੦॥

ਤਾਂ ਉਨ੍ਹਾਂ ਨੂੰ ਨਾ ਛੇੜਦਾ (ਅਤੇ ਉਸ ਦਾ ਉਦਮ) ਨਿਸਫਲ ਹੋ ਜਾਂਦਾ ॥੩੦॥

ਮਾਥੋ ਧੁਨ੍ਰਯੋ ਨ੍ਰਿਪਤਿ ਸੌ ਕਹਿਯੋ ॥

ਰਾਜੇ ਨੇ ਮੱਥੇ (ਸਿਰ) ਨੂੰ ਹਿਲਾਇਆ ਅਤੇ ਇਸ ਤਰ੍ਹਾਂ (ਮਨ ਵਿਚ) ਕਿਹਾ

ਹਮਰੋ ਭੇਦ ਰਾਨਿਯਹਿ ਲਹਿਯੋ ॥

ਕਿ ਰਾਣੀ ਨੂੰ ਮੇਰੇ ਭੇਦ ਦਾ ਪਤਾ ਲਗ ਗਿਆ ਹੈ।

ਤਾ ਤੇ ਯਾਹਿ ਸੰਗ ਲੈ ਸੋਈ ॥

ਇਸ ਲਈ ਇਸ ਨੂੰ ਨਾਲ ਲੈ ਕੇ ਸੁਤੀ ਪਈ ਹੈ

ਮੇਰੀ ਘਾਤ ਨ ਲਾਗਤ ਕੋਈ ॥੩੧॥

ਅਤੇ ਮੇਰਾ ਕੋਈ ਦਾਓ ਨਹੀਂ ਲਗ ਰਿਹਾ ॥੩੧॥

ਉਨ ਰਾਨੀ ਐਸੋ ਤਬ ਕੀਯੋ ॥

ਉਸ ਰਾਣੀ ਨੇ ਤਦ ਇਸ ਤਰ੍ਹਾਂ ਕੀਤਾ

ਭੇਦ ਭਾਖਿ ਸਖਯਿਨ ਸਭ ਦੀਯੋ ॥

ਅਤੇ ਸਭ ਦਾਸੀਆਂ ਨੂੰ ਭੇਦ ਸਮਝਾ ਦਿੱਤਾ

ਜੋ ਇਹ ਸੋਤ ਅਨਤ ਨ੍ਰਿਪ ਪਾਵੈ ॥

ਕਿ ਜੇ ਰਾਜਾ ਇਸ ਨੂੰ ਹੋਰ ਕਿਤੇ ਸੁਤੀ ਹੋਈ ਵੇਖੇਗਾ

ਪਕਰਿ ਭੋਗਬੇ ਕਾਜ ਮੰਗਾਵੈ ॥੩੨॥

ਤਾਂ ਭੋਗ ਕਰਨ ਲਈ ਮੰਗਵਾ ਲਵੇਗਾ ॥੩੨॥

ਮੈ ਸੋਵਤ ਤਾ ਤੇ ਇਹ ਸੰਗਾ ॥

ਇਸ ਲਈ ਮੈਂ ਇਸ ਨਾਲ


Flag Counter