ਸ਼੍ਰੀ ਦਸਮ ਗ੍ਰੰਥ

ਅੰਗ - 638


ਬਪੁ ਦਤ ਕੋ ਧਰਿ ਆਪ ॥

ਅਤੇ (ਉਸ ਨੇ) ਆਪ ਆ ਕੇ ਦੱਤ ਦਾ ਸ਼ਰੀਰ ਧਾਰਨ ਕੀਤਾ।

ਉਪਜਿਓ ਨਿਸੂਆ ਧਾਮਿ ॥

ਅਨਸੂਆ ਦੇ ਘਰ ਪੈਦਾ ਹੋਇਆ।

ਅਵਤਾਰ ਪ੍ਰਿਥਮ ਸੁ ਤਾਮ ॥੩੬॥

(ਉਸ ਦਾ) ਇਹ ਪਹਿਲਾ ਅਵਤਾਰ ਹੋਇਆ ॥੩੬॥

ਪਾਧਰੀ ਛੰਦ ॥

ਪਾਧਰੀ ਛੰਦ:

ਉਪਜਿਓ ਸੁ ਦਤ ਮੋਨੀ ਮਹਾਨ ॥

ਮਹਾ ਮੋਨੀ ਸਰੂਪ ਵਾਲਾ ਦੱਤ ਪੈਦਾ ਹੋਇਆ,

ਦਸ ਚਾਰ ਚਾਰ ਬਿਦਿਆ ਨਿਧਾਨ ॥

ਜੋ ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ।

ਸਾਸਤ੍ਰਗਿ ਸੁਧ ਸੁੰਦਰ ਸਰੂਪ ॥

(ਉਹ) ਸ਼ਾਸਤ੍ਰਾਂ ਦਾ ਗਿਆਤਾ ਅਤੇ ਸ਼ੁੱਧ ਸੁੰਦਰ ਸਰੂਪ ਵਾਲਾ ਸੀ

ਅਵਧੂਤ ਰੂਪ ਗਣ ਸਰਬ ਭੂਪ ॥੩੭॥

ਅਤੇ ਅਵਧੂਤ ਰੂਪ ਵਾਲਾ ਅਤੇ ਸਾਰਿਆਂ ਗਣਾਂ ਦਾ ਰਾਜਾ ਸੀ ॥੩੭॥

ਸੰਨਿਆਸ ਜੋਗ ਕਿਨੋ ਪ੍ਰਕਾਸ ॥

(ਉਸ ਨੇ) ਸੰਨਿਆਸ ਅਤੇ ਯੋਗ ਦਾ ਪ੍ਰਕਾਸ਼ ਕੀਤਾ।

ਪਾਵਨ ਪਵਿਤ ਸਰਬਤ੍ਰ ਦਾਸ ॥

(ਉਹ) ਪਾਵਨ, ਪਵਿਤ੍ਰ ਅਤੇ ਸਭ ਦਾ ਦਾਸ ਸੀ।

ਜਨ ਧਰਿਓ ਆਨਿ ਬਪੁ ਸਰਬ ਜੋਗ ॥

ਮਾਨੋ ਸਾਰਿਆਂ ਯੋਗਾਂ ਨੇ ਆ ਕੇ ਸ਼ਰੀਰ ਧਾਰਨ ਕੀਤਾ ਹੋਵੇ।

ਤਜਿ ਰਾਜ ਸਾਜ ਅਰੁ ਤਿਆਗ ਭੋਗ ॥੩੮॥

(ਉਸ ਨੇ) ਰਾਜ ਸਾਜ ਅਤੇ ਭੋਗ ਤਿਆਗ ਦਿੱਤੇ ਸਨ ॥੩੮॥

ਆਛਿਜ ਰੂਪ ਮਹਿਮਾ ਮਹਾਨ ॥

(ਉਹ) ਨਾ ਨਸ਼ਟ ਹੋਣ ਵਾਲੇ ਰੂਪ ਵਾਲਾ, ਮਹਾਨ ਮਹਿਮਾ ਵਾਲਾ,

ਦਸ ਚਾਰਵੰਤ ਸੋਭਾ ਨਿਧਾਨ ॥

ਚੌਦਾਂ (ਵਿਦਿਆਵਾਂ) ਵਾਲਾ ਅਤੇ ਸ਼ੋਭਾ ਦਾ ਖ਼ਜ਼ਾਨਾ ਸੀ।

ਰਵਿ ਅਨਿਲ ਤੇਜ ਜਲ ਸੋ ਸੁਭਾਵ ॥

ਸੂਰਜ, ਵਾਯੂ, ਅਗਨੀ ਅਤੇ ਜਲ ਦੇ ਸੁਭਾ ਵਾਲਾ ਸੀ।

ਉਪਜਿਆ ਜਗਤ ਸੰਨ੍ਯਾਸ ਰਾਵ ॥੩੯॥

(ਉਹ) 'ਸੰਨਿਆਸ-ਰਾਜ' ਵਜੋਂ ਜਗਤ ਵਿਚ ਪੈਦਾ ਹੋਇਆ ॥੩੯॥

ਸੰਨ੍ਯਾਸ ਰਾਜ ਭਏ ਦਤ ਦੇਵ ॥

ਦੱਤ ਸੰਨਿਆਸ-ਰਾਜ ਦੇ ਰੂਪ ਵਿਚ ਪੈਦਾ ਹੋਇਆ

ਰੁਦ੍ਰਾਵਤਾਰ ਸੁੰਦਰ ਅਜੇਵ ॥

(ਜੋ) ਨਾ ਜਿਤੇ ਜਾ ਸਕਣ ਵਾਲੇ ਰੁਦ੍ਰ ਦਾ ਅਵਤਾਰ ਸੀ।

ਪਾਵਕ ਸਮਾਨ ਭਯੇ ਤੇਜ ਜਾਸੁ ॥

ਜਿਸ ਦਾ ਤੇਜ ਅਗਨੀ ਵਰਗਾ ਸੀ।

ਬਸੁਧਾ ਸਮਾਨ ਧੀਰਜ ਸੁ ਤਾਸੁ ॥੪੦॥

ਉਸ ਦਾ ਧੀਰਜ ਧਰਤੀ ਵਰਗਾ ਸੀ ॥੪੦॥

ਪਰਮੰ ਪਵਿਤ੍ਰ ਭਏ ਦੇਵ ਦਤ ॥

ਦੱਤ ਦੇਵ ਪਰਮ ਪਵਿਤ੍ਰ ਹੋਇਆ ਸੀ।

ਆਛਿਜ ਤੇਜ ਅਰੁ ਬਿਮਲ ਮਤਿ ॥

(ਉਸ ਦਾ) ਤੇਜ ਅਣਛਿਜ ਸੀ ਅਤੇ ਬੁੱਧੀ ਨਿਰਮਲ ਸੀ।

ਸੋਵਰਣ ਦੇਖਿ ਲਾਜੰਤ ਅੰਗ ॥

(ਜਿਸ ਦਾ) ਸ਼ਰੀਰ ਵੇਖ ਕੇ ਸੋਨਾ ਲਜਿਤ ਹੁੰਦਾ ਸੀ

ਸੋਭੰਤ ਸੀਸ ਗੰਗਾ ਤਰੰਗ ॥੪੧॥

ਅਤੇ ਸਿਰ ਉਤੇ ਗੰਗਾ ਦੀਆਂ ਲਹਿਰਾਂ ਵਾਂਗ (ਜਟਾਵਾਂ) ਸ਼ੋਭਦੀਆਂ ਸਨ ॥੪੧॥

ਆਜਾਨ ਬਾਹੁ ਅਲਿਪਤ ਰੂਪ ॥

(ਉਸ ਦੀਆਂ) ਗੋਡਿਆਂ ਤਕ ਬਾਂਹਵਾਂ ਸਨ ਅਤੇ ਨਿਰਲਿਪਤ ਰੂਪ ਸੀ।

ਆਦਗ ਜੋਗ ਸੁੰਦਰ ਸਰੂਪ ॥

ਪ੍ਰਚੰਡ ਯੋਗ ਵਾਲਾ ਅਤੇ ਸੁੰਦਰ ਸਰੂਪ ਵਾਲਾ ਸੀ।

ਬਿਭੂਤ ਅੰਗ ਉਜਲ ਸੁ ਬਾਸ ॥

ਅੰਗਾਂ ਉਪਰ ਲਗੀ ਵਿਭੂਤੀ ਤੋਂ ਉਜਲੀ ਵਾਸਨਾ ਆਉਂਦੀ ਸੀ।

ਸੰਨਿਆਸ ਜੋਗ ਕਿਨੋ ਪ੍ਰਕਾਸ ॥੪੨॥

(ਉਸ ਨੇ) ਸੰਨਿਆਸ ਯੋਗ ਦਾ ਪ੍ਰਕਾਸ਼ ਕੀਤਾ ਸੀ ॥੪੨॥

ਅਵਿਲੋਕਿ ਅੰਗ ਮਹਿਮਾ ਅਪਾਰ ॥

(ਉਸ ਦੇ) ਅੰਗਾਂ ਦੀ ਮਹਿਮਾ ਅਪਰ ਅਪਾਰ ਦਿਸਦੀ ਸੀ।

ਸੰਨਿਆਸ ਰਾਜ ਉਪਜਾ ਉਦਾਰ ॥

(ਇਸ ਪ੍ਰਕਾਰ) ਸੰਨਿਆਸ ਰਾਜ ਪੈਦਾ ਹੋਇਆ ਸੀ।

ਅਨਭੂਤ ਗਾਤ ਆਭਾ ਅਨੰਤ ॥

(ਉਸ ਦਾ) ਸ਼ਰੀਰ ਅਦਭੁਤ ਸੀ ਅਤੇ ਅਨੰਤ ਚਮਕ ਦਮਕ ਸੀ।

ਮੋਨੀ ਮਹਾਨ ਸੋਭਾ ਲਸੰਤ ॥੪੩॥

(ਉਹ) ਮਹਾਨ ਮੋਨੀ ਸੀ (ਅਤੇ ਉਸ ਦੀ) ਸ਼ੋਭਾ ਚਮਕਦੀ ਸੀ ॥੪੩॥

ਆਭਾ ਅਪਾਰ ਮਹਿਮਾ ਅਨੰਤ ॥

(ਉਸ ਦੀ) ਅਪਾਰ ਕਾਂਤੀ ਅਤੇ ਬੇਅੰਤ ਮਹਿਮਾ ਸੀ।

ਸੰਨ੍ਯਾਸ ਰਾਜ ਕਿਨੋ ਬਿਅੰਤ ॥

(ਉਹ) ਸੰਨਿਆਸ ਰਾਜ ਬੇਅੰਤ (ਸ਼ਕਤੀ ਵਾਲਾ) ਸੀ।

ਕਾਪਿਆ ਕਪਟੁ ਤਿਹ ਉਦੇ ਹੋਤ ॥

ਉਸ ਦੇ ਜਨਮ ਲੈਂਦਿਆਂ ਹੀ ਕਪਟ ਕੰਬਣ ਲਗ ਗਿਆ ਸੀ।

ਤਤਛਿਨ ਅਕਪਟ ਕਿਨੋ ਉਦੋਤ ॥੪੪॥

(ਉਸ ਨੇ) ਉਸੇ ਵੇਲੇ 'ਅਕਪਟ' ਨੂੰ ਪ੍ਰਗਟ ਕਰ ਦਿੱਤਾ ॥੪੪॥

ਮਹਿਮਾ ਅਛਿਜ ਅਨਭੂਤ ਗਾਤ ॥

ਉਸ ਦੀ ਮਹਿਮਾ ਨਾ ਛਿਜਣ ਵਾਲੀ ਸੀ ਅਤੇ ਸ਼ਰੀਰ ਅਦਭੁਤ ਸੀ।

ਆਵਿਲੋਕਿ ਪੁਤ੍ਰ ਚਕਿ ਰਹੀ ਮਾਤ ॥

(ਅਜਿਹੇ) ਪੁੱਤਰ ਨੂੰ ਵੇਖ ਕੇ ਮਾਤਾ ਹੈਰਾਨ ਰਹਿ ਗਈ।

ਦੇਸਨ ਬਿਦੇਸ ਚਕਿ ਰਹੀ ਸਰਬ ॥

ਦੇਸਾਂ ਵਿਦੇਸਾਂ ਵਿਚ ਸਭ ਲੋਕ ਹੈਰਾਨ ਹੋ ਗਏ ਸਨ।

ਸੁਨਿ ਸਰਬ ਰਿਖਿਨ ਤਜਿ ਦੀਨ ਗਰਬ ॥੪੫॥

(ਦੱਤ ਦੀ ਆਮਦ) ਸੁਣ ਕੇ ਸਾਰਿਆਂ ਰਿਸ਼ੀਆਂ ਨੇ ਹੰਕਾਰ ਛਡ ਦਿੱਤਾ ਸੀ ॥੪੫॥

ਸਰਬਤ੍ਰ ਪ੍ਰਯਾਲ ਸਰਬਤ੍ਰ ਅਕਾਸ ॥

ਸਾਰਿਆਂ ਪਾਤਾਲਾਂ ਅਤੇ ਸਾਰਿਆਂ ਆਕਾਸ਼ਾਂ ਵਿਚ

ਚਲ ਚਾਲ ਚਿਤੁ ਸੁੰਦਰ ਸੁ ਬਾਸ ॥

ਅਤੇ ਸੁੰਦਰ ਨਿਵਾਸਾਂ (ਵਿਚ ਵਸਣ ਵਾਲਿਆਂ ਦੇ) ਚਿਤ ਵਿਚ ਹਲਚਲ ਮਚ ਗਈ।

ਕੰਪਾਇਮਾਨ ਹਰਖੰਤ ਰੋਮ ॥

(ਸ਼ਰੀਰ) ਕੰਬਣ ਲਗੇ ਸਨ ਅਤੇ ਖੁਸ਼ੀ ਨਾਲ ਰੋਮ ਖੜੇ ਹੋ ਗਏ ਸਨ।

ਆਨੰਦਮਾਨ ਸਭ ਭਈ ਭੋਮ ॥੪੬॥

ਸਾਰੀ ਭੂਮੀ ਆਨੰਦਮਈ ਹੋ ਗਈ ਸੀ ॥੪੬॥

ਥਰਹਰਤ ਭੂਮਿ ਆਕਾਸ ਸਰਬ ॥

ਸਾਰਾ ਆਕਾਸ਼ ਅਤੇ ਧਰਤੀ ਕੰਬ ਰਹੀ ਸੀ।

ਜਹ ਤਹ ਰਿਖੀਨ ਤਜਿ ਦੀਨ ਗਰਬ ॥

ਜਿਥੇ ਕਿਥੇ ਰਿਸ਼ੀਆਂ ਨੇ ਹੰਕਾਰ ਛਡ ਦਿੱਤਾ ਸੀ।

ਬਾਜੇ ਬਜੰਤ੍ਰ ਅਨੇਕ ਗੈਨ ॥

ਆਕਾਸ਼ ਵਿਚ ਅਨੇਕ ਤਰ੍ਹਾਂ ਦੇ ਵਾਜੇ ਵਜ ਰਹੇ ਸਨ।

ਦਸ ਦਿਉਸ ਪਾਇ ਦਿਖੀ ਨ ਰੈਣ ॥੪੭॥

ਦਸ ਦਿਨ ਰਾਤ ਪਈ ਦਿਖੀ ਹੀ ਨਹੀਂ ॥੪੭॥