ਸ਼੍ਰੀ ਦਸਮ ਗ੍ਰੰਥ

ਅੰਗ - 754


ਤਾ ਪਾਛੇ ਪਤਿ ਸਬਦ ਸਵਾਰੋ ॥

ਪਿਛੋਂ 'ਪਤਿ' ਸ਼ਬਦ ਜੋੜੋ।

ਰਿਪੁ ਪਦ ਬਹੁਰਿ ਉਚਾਰਨ ਕੀਜੈ ॥

ਫਿਰ 'ਰਿਪੁ' ਪਦ ਦਾ ਉਚਾਰਨ ਕਰੋ।

ਨਾਮ ਤੁਪਕ ਕੋ ਸਭ ਲਖਿ ਲੀਜੈ ॥੭੪੧॥

ਇਸ ਨੂੰ ਸਭ ਲੋਗ ਤੁਪਕ ਦਾ ਨਾਮ ਸਮਝ ਲਵੋ ॥੭੪੧॥

ਅੜਿਲ ॥

ਅੜਿਲ:

ਮ੍ਰਿਗੀ ਸਬਦ ਕੋ ਆਦਿ ਉਚਾਰਨ ਕੀਜੀਐ ॥

'ਮ੍ਰਿਗੀ' (ਹਿਰਨੀ) ਸ਼ਬਦ ਨੂੰ ਪਹਿਲਾਂ ਉਚਾਰੋ।

ਤਾ ਪਾਛੇ ਨਾਇਕ ਸੁ ਸਬਦ ਕਹੁ ਦੀਜੀਐ ॥

ਫਿਰ 'ਨਾਇਕ' ਸ਼ਬਦ ਕਹੋ।

ਸਤ੍ਰੁ ਸਬਦ ਕਹਿ ਨਾਮ ਤੁਪਕ ਕੇ ਜਾਨੀਐ ॥

ਫਿਰ 'ਸਤ੍ਰੁ' ਸ਼ਬਦ ਕਹਿ ਕੇ (ਇਸ ਨੂੰ) ਤੁਪਕ ਦਾ ਨਾਮ ਸਮਝੋ।

ਹੋ ਜਉਨ ਠਉਰ ਪਦ ਰੁਚੈ ਸੁ ਤਹੀ ਬਖਾਨੀਐ ॥੭੪੨॥

ਜਿਥੇ ਚਿਤ ਕਰੇ, ਇਸ ਪਦ ਨੂੰ ਵਰਤ ਲਵੋ ॥੭੪੨॥

ਸੇਤ ਅਸਿਤ ਅਜਿਨਾ ਕੇ ਆਦਿ ਉਚਾਰੀਐ ॥

'ਸੇਤ ਅਸਿਤ ਅਜਿਨਾ' (ਚਿੱਟੀ ਕਾਲੀ ਤੁਚਾ ਵਾਲਾ, ਹਿਰਨ) ਸ਼ਬਦ ਪਹਿਲਾਂ ਕਹੋ।

ਤਾ ਪਾਛੇ ਪਤਿ ਸਬਦ ਸੁ ਬਹੁਰਿ ਸੁਧਾਰੀਐ ॥

ਇਸ ਪਿਛੋਂ ਫਿਰ 'ਪਤਿ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਫਿਰ 'ਸਤ੍ਰੁ' ਸ਼ਬਦ ਨੂੰ ਅੰਤ ਵਿਚ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁ ਹੀਯ ਮੈ ਜਾਨੀਐ ॥੭੪੩॥

ਇਹ ਤੁਪਕ ਦਾ ਨਾਮ ਹੈ, ਸਭ ਹਿਰਦੇ ਵਿਚ ਸਮਝ ਲਵੋ ॥੭੪੩॥

ਉਦਰ ਸੇਤ ਚਰਮਾਦਿ ਉਚਾਰਨ ਕੀਜੀਐ ॥

ਪਹਿਲਾਂ 'ਉਦਰ ਸੇਤ ਚਰਮਾਦਿ' (ਚਿਟੇ ਚਮੜੇ ਵਾਲੇ ਪੇਟ ਵਾਲਾ, ਹਿਰਨ) (ਸ਼ਬਦਾਂ) ਨੂੰ ਉਚਾਰੋ।

ਤਾ ਕੇ ਪਾਛੇ ਬਹੁਰਿ ਨਾਥ ਪਦ ਦੀਜੀਐ ॥

ਇਸ ਪਿਛੋਂ ਫਿਰ 'ਨਾਥ' ਪਦ ਜੋੜੋ

ਤਾ ਕੇ ਪਾਛੇ ਰਿਪੁ ਪਦ ਬਹੁਰਿ ਉਚਾਰੀਐ ॥

ਅਤੇ ਫਿਰ 'ਰਿਪੁ' ਪਦ ਦਾ ਉਚਾਰਨ ਕਰੋ।

ਹੋ ਨਾਮ ਤੁਪਕ ਕੇ ਸਭ ਹੀ ਚਤੁਰ ਬਿਚਾਰੀਐ ॥੭੪੪॥

(ਇਹ) ਸਭ ਲੋਗ ਨਾਮ ਤੁਪਕ ਦੇ ਸਮਝ ਲਵੋ ॥੭੪੪॥

ਚੌਪਈ ॥

ਚੌਪਈ:

ਕਿਸਨ ਪਿਸਠ ਚਰਮਾਦਿ ਉਚਾਰੋ ॥

ਪਹਿਲਾਂ 'ਕਿਸਨ ਪਿਸਠ ਚਰਮ' (ਕਾਲੀ ਚਮੜੀ ਵਾਲੀ ਪਿਠ) ਪਦਾਂ ਨੂੰ ਉਚਾਰਨ ਕਰੋ।

ਤਾ ਪਾਛੇ ਨਾਇਕ ਪਦ ਡਾਰੋ ॥

ਫਿਰ 'ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਕੇ ਸਕਲ ਪਛਾਨੋ ॥੭੪੫॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੫॥

ਚਾਰੁ ਨੇਤ੍ਰ ਸਬਦਾਦਿ ਉਚਾਰੋ ॥

'ਚਾਰੁ ਨੇਤ੍ਰ' (ਸੁੰਦਰ ਨੇਤਰ) ਸ਼ਬਦ ਸ਼ੁਰੂ ਵਿਚ ਉਚਾਰੋ।

ਤਾ ਪਾਛੇ ਪਤਿ ਸਬਦ ਬਿਚਾਰੋ ॥

ਫਿਰ 'ਪਤਿ' ਸ਼ਬਦ ਸੋਚੋ।

ਸਤ੍ਰੁ ਸਬਦ ਕਹੁ ਬਹੁਰੋ ਦੀਜੈ ॥

ਫਿਰ 'ਸਤ੍ਰੁ' ਸ਼ਬਦ ਨੂੰ ਜੋੜੋ।