ਸ਼੍ਰੀ ਦਸਮ ਗ੍ਰੰਥ

ਅੰਗ - 807


ਹੋ ਛੰਦ ਝੂਲਨਾ ਮਾਝ ਨਿਸੰਕ ਬਖਾਨੀਐ ॥੧੨੯੭॥

(ਇਸ ਦਾ) ਝੂਲਨਾ ਛੰਦ ਵਿਚ ਨਿਸੰਗ ਬਖਾਨ ਕਰੋ ॥੧੨੯੭॥

ਸਕ੍ਰਰਦਨ ਅਰਿ ਰਿਪੁ ਪਦ ਆਦਿ ਬਖਾਨਿ ਕੈ ॥

ਪਹਿਲਾਂ 'ਸਕ੍ਰਰਦਨ ਅਰਿ ਰਿਪੁ' ਪਦ ਨੂੰ ਕਥਨ ਕਰੋ।

ਤੀਨ ਬਾਰ ਨ੍ਰਿਪ ਪਦ ਕਹੁ ਬਹੁਰਿ ਪ੍ਰਮਾਨਿ ਕੈ ॥

ਮਗਰੋਂ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕਹਿ ਨਾਮ ਤੁਪਕ ਕੇ ਜਾਨੀਐ ॥

(ਫਿਰ) 'ਸਤ੍ਰੁ' ਸ਼ਬਦ ਕਹਿ ਕੇ ਤੁਪਕ ਦੇ ਨਾਮ ਵਜੋਂ ਸਮਝੋ।

ਹੋ ਝੂਲਾ ਛੰਦਨ ਮਾਝ ਨਿਸੰਕ ਬਖਾਨੀਐ ॥੧੨੯੮॥

(ਇਸ ਨੂੰ) ਝੂਲਾ ਛੰਦਾਂ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੯੮॥

ਆਦਿ ਸਬਦ ਪੁਰਹੂਤਰਿ ਉਚਾਰਨ ਕੀਜੀਐ ॥

ਪਹਿਲਾਂ 'ਪੁਰਹੂਤਰਿ' (ਇੰਦਰ ਦੇ ਵੈਰੀ ਦੈਂਤ) ਸ਼ਬਦ ਦਾ ਉਚਾਰਨ ਕਰੋ।

ਅਰਿ ਕਹਿ ਪਿਤਣੀਸ ਅਰਿ ਪਦ ਬਹੁਰਿ ਭਣੀਜੀਐ ॥

ਫਿਰ 'ਅਰਿ' ਕਹਿ ਕੇ 'ਪਿਤਣੀਸ ਅਰਿ' ਪਦ ਨੂੰ ਮਗਰੋਂ ਬੋਲੋ।

ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ ॥

(ਇਸ ਨੂੰ) ਸਭ ਚਤੁਰ ਤੁਪਕ ਦੇ ਨਾਮ ਵਜੋਂ ਸਮਝੋ।

ਹੋ ਸੁਘਰ ਸੋਰਠਾ ਮਾਝਿ ਨਿਡਰ ਹੁਇ ਦੀਜੀਐ ॥੧੨੯੯॥

(ਇਸ ਦਾ) ਸੋਰਠਾ ਛੰਦ ਵਿਚ ਸੁਘੜਤਾ ਨਾਲ ਪ੍ਰਯੋਗ ਕਰੋ ॥੧੨੯੯॥

ਬਾਸਵਾਰਿ ਅਰਿ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਬਾਸਵਾਰਿ (ਇੰਦਰ ਦੇ ਵੈਰੀ ਦੈਂਤ) ਅਰਿ' ਪਦ ਦਾ ਉਚਾਰਨ ਕਰੋ।

ਪਿਤਣੀ ਇਸਣੀ ਅਰਿਣੀ ਅੰਤਿ ਭਣੀਜੀਐ ॥

(ਫਿਰ) ਅੰਤ ਉਤੇ 'ਪਿਤਣੀ ਇਸਣੀ ਅਰਿਣੀ' ਸ਼ਬਦ ਕਥਨ ਕਰੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਭ ਚਤੁਰ ਪੁਰਸ਼ੋ! ਤੁਪਕ ਦੇ ਨਾਮ ਵਜੋਂ ਸਮਝੋ।

ਹੋ ਛੰਦ ਦੋਹਰਾ ਮਾਹਿ ਨਿਸੰਕ ਬਖਾਨੀਐ ॥੧੩੦੦॥

(ਇਸ ਦਾ) ਦੋਹਰਾ ਛੰਦ ਵਿਚ ਨਿਝਕ ਹੋ ਕੇ ਬਖਾਨ ਕਰੋ ॥੧੩੦੦॥

ਆਦਿ ਬ੍ਰਿਤਹਾ ਅਰਿ ਅਰਿ ਪਦਹਿ ਪ੍ਰਮਾਨਿ ਕੈ ॥

ਪਹਿਲਾਂ 'ਬ੍ਰਿਤਹਾ (ਇੰਦਰ) ਅਰਿ ਅਰਿ' ਪਦ ਨੂੰ ਪ੍ਰਮਾਣਿਤ ਕਰੋ।

ਤੀਨ ਬਾਰ ਇਸ ਸਬਦ ਤਵਨ ਕੇ ਠਾਨਿ ਕੈ ॥

ਉਸ ਵਿਚ ਤਿੰਨ ਵਾਰ 'ਇਸ' ਸ਼ਬਦ ਨੂੰ ਜੋੜੋ।

ਰਿਪੁ ਪੁਨਿ ਠਾਨ ਤੁਪਕ ਕੇ ਨਾਮ ਪਛਾਨ ਲੈ ॥

ਫਿਰ 'ਰਿਪੁ' ਪਦ ਜੋੜ ਕੇ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ।

ਹੋ ਪੜਿਯੋ ਚਾਹਤ ਜੋ ਨਰ ਤਿਹ ਭੇਦ ਬਤਾਇ ਦੈ ॥੧੩੦੧॥

ਜੋ ਪੁਰਸ਼ ਪੜ੍ਹਨਾ ਚਾਹੇ, ਉਸ ਨੂੰ ਭੇਦ ਦਸ ਦਿਓ ॥੧੩੦੧॥

ਮਘਵਾਤਕ ਅਰਿ ਆਦਿ ਸਬਦ ਕੋ ਭਾਖੀਐ ॥

ਪਹਿਲਾਂ 'ਮਘਵਾਂਤਕ (ਦੈਂਤ) ਅਰਿ' ਸ਼ਬਦ ਦਾ ਕਥਨ ਕਰੋ।

ਤੀਨ ਬਾਰ ਨ੍ਰਿਪ ਪਦਹਿ ਤਵਨ ਕੇ ਰਾਖੀਐ ॥

ਉਸ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਸੁਘਰ ਲਹੀਜੀਐ ॥

(ਫਿਰ) 'ਰਿਪੁ' ਸ਼ਬਦ ਕਹਿ ਕੇ ਤੁਪਕ ਦਾ ਨਾਮ ਵਿਦਵਾਨੋ! ਸਮਝ ਲਵੋ।

ਹੋ ਕਥਾ ਕੀਰਤਨ ਮਾਝਿ ਨਿਸੰਕ ਭਣੀਜੀਐ ॥੧੩੦੨॥

(ਇਸ ਦਾ) ਕਥਾ ਕੀਰਤਨ ਵਿਚ ਖੁਲ ਕੇ ਵਰਣਨ ਕਰੋ ॥੧੩੦੨॥

ਮਾਤਲੇਸ੍ਰ ਅਰਿ ਸਬਦਹਿ ਆਦਿ ਬਖਾਨਿ ਕੈ ॥

ਪਹਿਲਾਂ 'ਮਾਤਲੇਸ੍ਰ (ਇੰਦਰ) ਅਰਿ' ਸ਼ਬਦ ਦਾ ਬਖਾਨ ਕਰੋ।

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਠਾਨਿ ਕੈ ॥

(ਫਿਰ) ਉਸ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਸਤ੍ਰੁ ਸਬਦ ਫੁਨਿ ਤਾ ਕੇ ਅੰਤਿ ਉਚਾਰੀਐ ॥

ਮਗਰੋਂ 'ਸਤ੍ਰੁ' ਸ਼ਬਦ ਉਸ ਦੇ ਅੰਤ ਉਤੇ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਮਤ ਸੰਭਾਰੀਐ ॥੧੩੦੩॥

(ਇਸ ਨੂੰ) ਸੂਝਵਾਨ ਤੁਪਕ ਦਾ ਨਾਮ ਸਮਝੋ ॥੧੩੦੩॥

ਜਿਸਨਾਤਕ ਅੰਤਕ ਸਬਦਾਦਿ ਉਚਾਰੀਐ ॥

ਪਹਿਲਾਂ 'ਜਿਸਨਾਂਤਕ (ਦੈਂਤ) ਅੰਤਕ' ਸ਼ਬਦ ਉਚਾਰੋ।

ਤੀਨ ਬਾਰ ਪਦ ਰਾਜ ਤਵਨ ਕੇ ਡਾਰੀਐ ॥

(ਫਿਰ) ਤਿੰਨ ਵਾਰ 'ਰਾਜ' ਸ਼ਬਦ ਉਸ ਵਿਚ ਜੋੜੋ।

ਅਰਿ ਪੁਨਿ ਤਵਨੈ ਅੰਤਿ ਸਬਦ ਕੇ ਦੀਜੀਐ ॥

ਮਗਰੋਂ ਉਸ ਦੇ ਅੰਤ ਵਿਚ 'ਅਰਿ' ਸ਼ਬਦ ਸ਼ਾਮਲ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥੧੩੦੪॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੩੦੪॥

ਪੁਰੰਦ੍ਰਾਰਿ ਅਰਿ ਆਦਿ ਸਬਦ ਕਹੁ ਭਾਖਿ ਕੈ ॥

ਪਹਿਲਾਂ 'ਪੁਰੰਦ੍ਰਾਰਿ (ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।

ਤੀਨ ਬਾਰ ਨ੍ਰਿਪ ਪਦਹਿ ਅੰਤਿ ਤਿਹ ਰਾਖਿ ਕੈ ॥

ਉਸ ਦੇ ਅੰਤ ਵਿਚ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਬਹੁਰਿ ਸਤ੍ਰੁ ਪਦ ਅੰਤਿ ਤਵਨ ਕੇ ਦੀਜੀਐ ॥

ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸਬਦ ਰਖੋ।

ਹੋ ਸੁਘਰ ਤੁਪਕ ਕੇ ਨਾਮ ਸਦਾ ਲਖਿ ਲੀਜੀਐ ॥੧੩੦੫॥

(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ ॥੧੩੦੫॥

ਚੌਪਈ ॥

ਚੌਪਈ:

ਬਜ੍ਰਧਰਰਿ ਅਰਿ ਪਦ ਆਦਿ ਬਖਾਨਹੁ ॥

ਪਹਿਲਾਂ 'ਬਜ੍ਰਧਰਰਿ (ਦੈਂਤ) ਅਰਿ' ਸ਼ਬਦ ਨੂੰ ਬਖਾਨ ਕਰੋ।

ਤੀਨ ਬਾਰ ਈਸਰ ਪਦ ਠਾਨਹੁ ॥

(ਫਿਰ) ਤਿੰਨ ਵਾਰ 'ਈਸ' ਸ਼ਬਦ ਜੋੜੋ।

ਅਰਿ ਪੁਨਿ ਅੰਤਿ ਬਹੁਰਿ ਤਿਹ ਦੀਜੈ ॥

ਮਗਰੋਂ 'ਅਰਿ' ਪਦ ਅੰਤ ਉਤੇ ਕਹੋ।

ਸਭ ਸ੍ਰੀ ਨਾਮ ਤੁਪਕ ਲਹਿ ਲੀਜੈ ॥੧੩੦੬॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੩੦੬॥

ਅੜਿਲ ॥

ਅੜਿਲ:

ਤੁਰਾਖਾੜ ਅਰਿ ਅਰਿ ਪਦ ਆਦਿ ਉਚਾਰੀਐ ॥

ਪਹਿਲਾਂ 'ਤੁਰਾਖਾੜ (ਇੰਦਰ) ਅਰਿ ਅਰਿ' ਪਦ ਉਚਾਰੋ।

ਤੀਨ ਬਾਰ ਨ੍ਰਿਪ ਪਦਹਿ ਅੰਤਿ ਤਹਿ ਧਾਰੀਐ ॥

ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਸਤ੍ਰੁ ਬਹੁਰਿ ਪੁਨਿ ਅੰਤਿ ਤਵਨ ਕੇ ਠਾਨਿ ਕੈ ॥

ਫਿਰ 'ਸਤ੍ਰੁ' ਪਦ ਉਸ ਦੇ ਅੰਤ ਉਤੇ ਰਖੋ।

ਹੋ ਸਕਲ ਤੁਪਕ ਕੇ ਨਾਮ ਲੀਜੀਅਹੁ ਜਾਨਿ ਕੈ ॥੧੩੦੭॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੩੦੭॥

ਰਿਪੁ ਪਾਕਰਿ ਰਿਪੁ ਸਬਦ ਅੰਤਿ ਤਿਹ ਭਾਖੀਐ ॥

ਪਹਿਲਾਂ 'ਰਿਪੁ ਪਾਕਰਿ' ਸ਼ਬਦ ਦੇ ਅੰਤ ਉਤੇ 'ਰਿਪੁ' ਸ਼ਬਦ ਕਥਨ ਕਰੋ।

ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ ॥

ਉਸ ਵਿਚ ਤਿੰਨ ਵਾਰ 'ਨਾਇਕ' ਪਦ ਜੋੜੋ।

ਰਿਪੁ ਪੁਨਿ ਤਾ ਕੇ ਅੰਤਿ ਸੁਘਰ ਕਹਿ ਦੀਜੀਐ ॥

ਫਿਰ ਉਸ ਦੇ ਅੰਤ ਉਤੇ ਸੁਘੜੋ! 'ਰਿਪੁ' ਸ਼ਬਦ ਕਹੋ।