ਸ਼੍ਰੀ ਦਸਮ ਗ੍ਰੰਥ

ਅੰਗ - 151


ਕਹੂੰ ਰਿਗੰ ਬਾਚੈ ਮਹਾ ਅਰਥ ਬੇਦੰ ॥

ਕਿਤੇ ਰਿਗ ਵੇਦ ਅਤੇ ਕਿਤੇ ਮਹਾਨ ਅਥਰਬਨ ਵੇਦ ਨੂੰ ਵਾਚਿਆ ਜਾ ਰਿਹਾ ਸੀ।

ਕਹੂੰ ਬ੍ਰਹਮ ਸਿਛਾ ਕਹੂੰ ਬਿਸਨ ਭੇਦੰ ॥੨॥੨੭੩॥

ਕਿਤੇ ਬ੍ਰਹਮ ਸੰਬੰਧੀ ਸਿਖਿਆ ਦਿੱਤੀ ਜਾ ਰਹੀ ਸੀ ਅਤੇ ਕਿਤੇ ਵਿਸ਼ਣੂ ਦੇ ਭੇਦ (ਦਸੇ ਜਾ ਰਹੇ ਸਨ) ॥੨॥੨੭੩॥

ਕਹੂੰ ਅਸਟ ਦ੍ਵੈ ਅਵਤਾਰ ਕਥੈ ਕਥਾਣੰ ॥

ਕਿਤੇ ਦਸ ਅਵਤਾਰਾਂ ਦੀ ਕਥਾ ਹੋ ਰਹੀ ਸੀ।

ਦਸੰ ਚਾਰ ਚਉਦਾਹ ਬਿਦਿਆ ਨਿਧਾਨੰ ॥

(ਉਹ ਸਨੌਢੀ ਬ੍ਰਾਹਮਣ) ਦਸ ਅਤੇ ਚਾਰ ਭਾਵ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ।

ਤਹਾ ਪੰਡਤੰ ਬਿਪ੍ਰ ਪਰਮੰ ਪ੍ਰਬੀਨੰ ॥

ਉੱਥੇ ਉਹ (ਧਾਰਮਿਕ ਵਿੱਦਿਆ) ਵਿੱਚ ਪ੍ਰਬੀਨਬ੍ਰਾਹਮਣ

ਰਹੇ ਏਕ ਆਸੰ ਨਿਰਾਸੰ ਬਿਹੀਨੰ ॥੩॥੨੭੪॥

(ਉਹ ਸਾਰੇ) ਇਕ ਪਰਮਾਤਮਾ ਦੀ ਆਸ ਕਰਦੇ ਸਨ (ਅਤੇ ਸੰਸਾਰਿਕ ਆਸ਼ਾਵਾਂ ਪ੍ਰਤਿ) ਨਿਰਾਸ ਅਤੇ ਵਾਸਨਾ-ਹੀਨ ਅਵਸਥਾ ਵਿਚ ਰਹਿੰਦੇ ਸਨ ॥੩॥੨੭੪॥

ਕਹੂੰ ਕੋਕਸਾਰੰ ਪੜੈ ਨੀਤ ਧਰਮੰ ॥

(ਉਹ) ਕਿਤੇ ਕੋਕਸਾਰ ਨੂੰ, (ਕਿਤੇ) ਧਰਮ-ਨੀਤੀ ਨੂੰ ਪੜ੍ਹਦੇ ਸਨ।

ਕਹੂੰ ਨ੍ਯਾਇ ਸਾਸਤ੍ਰ ਪੜੈ ਛਤ੍ਰ ਕਰਮੰ ॥

ਕਿਤੇ ਨਿਆਇਸ਼ਾਸ ਤ੍ਰ ਨੂੰ, (ਕਿਤੇ) ਛਤਰੀ-ਕਰਮ (ਯੁੱਧ-ਕਲਾ) ਨੂੰ ਪੜ੍ਹਦੇ ਸਨ।

ਕਹੂੰ ਬ੍ਰਹਮ ਬਿਦਿਆ ਪੜੈ ਬ੍ਯੋਮ ਬਾਨੀ ॥

ਕਿਤੇ ਬ੍ਰਹਮ-ਵਿਦਿਆ (ਵੇਦਾਂਤ-ਸ਼ਾਸਤ੍ਰ) ਨੂੰ, ਕਿਤੇ ਵਿਓਮ-ਵਿਦਿਆ (ਖਗੋਲ ਸ਼ਾਸਤ੍ਰ) ਨੂੰ ਪੜ੍ਹਦੇ ਸਨ।

ਕਹੂੰ ਪ੍ਰੇਮ ਸਿਉ ਪਾਠਿ ਪਠਿਐ ਪਿੜਾਨੀ ॥੪॥੨੭੫॥

ਕਿਤੇ ਪ੍ਰੇਮ ਨਾਲ ਚੰਡੀ (ਯੁੱਧ ਦੀ ਦੇਵੀ) ਦੇ ਸਤੋਤ੍ਰ ਦਾ ਪਾਠ ਹੋ ਰਿਹਾ ਸੀ ॥੪॥੨੭੫॥

ਕਹੂੰ ਪ੍ਰਾਕ੍ਰਿਤੰ ਨਾਗ ਭਾਖਾ ਉਚਾਰਹਿ ॥

ਕਿਤੇ ਪ੍ਰਾਕ੍ਰਿਤ-ਭਾਸ਼ਾ (ਅਤੇ ਕਿਤੇ) ਨਾਗ-ਭਾਸ਼ਾ ਦਾ ਉਚਾਰ ਹੋ ਰਿਹਾ ਸੀ।

ਕਹੂੰ ਸਹਸਕ੍ਰਿਤ ਬ੍ਯੋਮ ਬਾਨੀ ਬਿਚਾਰਹਿ ॥

ਕਿਤੇ ਸੰਸਕ੍ਰਿਤ ਅਤੇ ਵਿਓਮ-ਵਿਦਿਆ (ਖਗੋਲ ਅਥਵਾ ਜੋਤਿਸ਼ ਸ਼ਾਸਤ੍ਰ) ਦਾ ਵਿਚਾਰ ਹੋ ਰਿਹਾ ਸੀ।

ਕਹੂੰ ਸਾਸਤ੍ਰ ਸੰਗੀਤ ਮੈ ਗੀਤ ਗਾਵੈ ॥

ਕਿਤੇ ਸੰਗੀਤ ਸ਼ਾਸਤ੍ਰ ਅਨੁਸਾਰ ਗੀਤ ਗਾਏ ਜਾ ਰਹੇ ਸਨ।

ਕਹੂੰ ਜਛ ਗੰਧ੍ਰਬ ਬਿਦਿਆ ਬਤਾਵੈ ॥੫॥੨੭੬॥

ਕਿਤੇ ਯਕਸ਼ ਅਤੇ ਗੰਧਰਬ ਵਿਦਿਆ ਦਾ ਭੇਦ ਦਸ ਰਹੇ ਸਨ ॥੫॥੨੭੬॥

ਕਹੂੰ ਨਿਆਇ ਮੀਮਾਸਕਾ ਤਰਕ ਸਾਸਤ੍ਰੰ ॥

ਕਿਤੇ ਨਿਆਇ, ਮੀਸਾਂਸਾ ਅਤੇ ਤਰਕ ਸ਼ਾਸਤ੍ਰ

ਕਹੂੰ ਅਗਨਿ ਬਾਣੀ ਪੜੈ ਬ੍ਰਹਮ ਅਸਤ੍ਰੰ ॥

ਅਤੇ ਕਿਤੇ ਅਗਨੀ-ਬਾਣ (ਅਤੇ ਕਿਤੇ) ਬ੍ਰਹਮ-ਅਸਤ੍ਰ ਆਦਿ ਪੜ੍ਹੇ ਜਾ ਰਹੇ ਸਨ।

ਕਹੂੰ ਬੇਦ ਪਾਤੰਜਲੈ ਸੇਖ ਕਾਨੰ ॥

ਕਿਤੇ ਪਾਤੰਜਲ ਵੇਦ (ਯੋਗ-ਸ਼ਾਸਤ੍ਰ) (ਅਤੇ ਕਿਤੇ ਕਣਾਦ ਮੁਨੀ ਦਾ ਰਚਿਆ) ਵੈਸ਼ੇਸ਼ਿਕ-ਸ਼ਾਸਤ੍ਰ ਅਤੇ

ਪੜੈ ਚਕ੍ਰ ਚਵਦਾਹ ਬਿਦਿਆ ਨਿਧਾਨੰ ॥੬॥੨੭੭॥

(ਕਿਤੇ) ਚੌਦਾਂ ਵਿਦਿਆਵਾਂ ਦੇ ਖ਼ਜ਼ਾਨੇ ਰੂਪ ਚੱਕਰ ਵਿਦਿਆ (ਹਸਤ-ਰੇਖਾ) ਨੂੰ ਪੜਿਆ ਜਾ ਰਿਹਾ ਸੀ ॥੬॥੨੭੭॥

ਕਹੂੰ ਭਾਖ ਬਾਚੈ ਕਹੂੰ ਕੋਮਦੀਅੰ ॥

ਕਿਤੇ (ਪਾਤੰਜਲੀ ਮਹਾ) ਭਾਸ਼ ਨੂੰ ਅਤੇ ਕਿਤੇ (ਪਾਣਿਨੀ ਦੀ ਸਿੱਧਾਂਤ) ਕੌਮਦੀ ਨੂੰ ਵਾਚਦੇ ਸਨ।

ਕਹੂੰ ਸਿਧਕਾ ਚੰਦ੍ਰਕਾ ਸਾਰਸੁਤੀਯੰ ॥

ਕਿਤੇ ਸਿੱਧਾਂਤ, ਚੰਦ੍ਰਕਾ ਅਤੇ ਸਾਰਸੁ (ਨੂੰ ਪੜ੍ਹਦੇ ਸਨ)।

ਕਹੂੰ ਬ੍ਯਾਕਰਣ ਬੈਸਿਕਾਲਾਪ ਕਥੇ ॥

ਕਿਤੇ ਵਿਆਕਰਣ ਅਤੇ ਵੈਸ਼ੇਸ਼ਿਕ ('ਬੈਸਿਕਾਲਾਪ') ਦਾ ਕਥਨ (ਹੋ ਰਿਹਾ ਸੀ)।

ਕਹੂੰ ਪ੍ਰਾਕ੍ਰਿਆ ਕਾਸਕਾ ਸਰਬ ਮਥੇ ॥੭॥੨੭੮॥

ਕਿਤੇ ਪ੍ਰਕਰਣ (ਪ੍ਰਾਕ੍ਰਿਆ) ਕਾਸ਼ਿਕਾ (ਵਿਆਕਰਣ ਗ੍ਰੰਥ) ਆਦਿ ਸਭ ਦਾ ਮੰਥਨ ਹੋ ਰਿਹਾ ਸੀ ॥੭॥੨੭੮॥

ਕਹੂੰ ਬੈਠ ਮਾਨੋਰਮਾ ਗ੍ਰੰਥ ਬਾਚੈ ॥

ਕਿਤੇ (ਕੋਈ) ਬੈਠ ਕੇ 'ਮਨੋਰਮਾ' ਗ੍ਰੰਥ ਦਾ ਪਾਠ ਕਰ ਰਿਹਾ ਸੀ।

ਕਹੂੰ ਗਾਇ ਸੰਗੀਤ ਮੈ ਗੀਤ ਨਾਚੇ ॥

ਕਿਤੇ ਕੋਈ ਰਾਗ ਵਿਚ ਗੀਤ ਗਾ ਕੇ ਨਚ ਰਿਹਾ ਸੀ।

ਕਹੂੰ ਸਸਤ੍ਰ ਕੀ ਸਰਬ ਬਿਦਿਆ ਬਿਚਾਰੈ ॥

ਕਿਤੇ (ਕੋਈ) ਸਾਰੇ ਸ਼ਾਸਤ੍ਰ ਦੀ ਵਿਦਿਆ ਨੂੰ ਵਿਚਾਰਾਦਾ ਸੀ।

ਕਹੂੰ ਅਸਤ੍ਰ ਬਿਦਿਆ ਬਾਚੈ ਸੋਕ ਟਾਰੈ ॥੮॥੨੭੯॥

ਕਿਤੇ (ਕੋਈ) ਅਸਤ੍ਰ-ਵਿਦਿਆ ਨੂੰ ਪੜ੍ਹ ਕੇ ਭੈ ਨੂੰ ਦੂਰ ਕਰ ਰਿਹਾ ਸੀ ॥੮॥੨੭੯॥

ਕਹੂ ਗਦਾ ਕੋ ਜੁਧ ਕੈ ਕੈ ਦਿਖਾਵੈ ॥

ਕਿਤੇ (ਕੋਈ) ਗਦਾ ਯੁੱਧ ਕਰ ਕਰ ਕੇ ਵਿਖਾਉਂਦੇ ਸਨ।

ਕਹੂੰ ਖੜਗ ਬਿਦਿਆ ਜੁਝੈ ਮਾਨ ਪਾਵੈ ॥

ਕਿਤੇ (ਕੋਈ) ਖੜਗ ਦੀ ਵਿਦਿਆ ਵਿਚ ਜੂਝਣ ਦਾ ਮਾਣ ਪ੍ਰਾਪਤ ਕਰ ਰਹੇ ਸਨ।

ਕਹੂੰ ਬਾਕ ਬਿਦਿਆਹਿ ਛੋਰੰ ਪ੍ਰਬਾਨੰ ॥

ਕਿਤੇ (ਕੋਈ) ਵਾਕ-ਵਿਦਿਆ (ਅਲੰਕਾਰ-ਸ਼ਾਸਤ੍ਰ) ਬਾਰੇ ਪ੍ਰਮਾਣ ਦੇ ਰਹੇ ਸਨ

ਕਹੂੰ ਜਲਤੁਰੰ ਬਾਕ ਬਿਦਿਆ ਬਖਾਨੰ ॥੯॥੨੮੦॥

ਅਤੇ ਕਿਤੇ ਜਲ ਵਿਚ ਤਰਨ ਦੀ ਕਲਾ ਅਤੇ ਵਾਕ-ਵਿਦਿਆ ਦਾ ਵਿਖਿਆਨ ਹੋ ਰਿਹਾ ਸੀ ॥੯॥੨੮੦॥

ਕਹੂੰ ਬੈਠ ਕੇ ਗਾਰੜੀ ਗ੍ਰੰਥ ਬਾਚੈ ॥

ਕਿਤੇ (ਕੋਈ) ਬੈਠ ਕੇ ਗਾਰੁੜੀ ਵਿਦਿਆ ਦਾ ਗ੍ਰੰਥ ਪੜ੍ਹ ਰਿਹਾ ਸੀ।

ਕਹੂੰ ਸਾਭਵੀ ਰਾਸ ਭਾਖਾ ਸੁ ਰਾਚੈ ॥

ਕਿਤੇ (ਕੋਈ) (ਸ਼ਿਵ ਦੀ ਰਚੀ) ਸ਼ਾਵਰ ਮੰਤਰ ਵਿਦਿਆ, (ਅਤੇ ਕਿਤੇ ਕੋਈ) ਨਟਾਂ ਦੀ ਭਾਸ਼ਾ ਵਿਚ ਰੁਝਿਆ ਹੋਇਆ ਸੀ।

ਕਹੂੰ ਜਾਮਨੀ ਤੋਰਕੀ ਬੀਰ ਬਿਦਿਆ ॥

ਕਿਤੇ (ਕੋਈ) ਯੂਨਾਨੀ, ਤੋਰਕੀ ਅਤੇ ਵੀਰ-ਵਿਦਿਆ (ਕਾਲੀਵਿਦਿਆ) (ਪੜ੍ਹ ਰਿਹਾ ਸੀ)।

ਕਹੂੰ ਪਾਰਸੀ ਕੌਚ ਬਿਦਿਆ ਅਭਿਦਿਆ ॥੧੦॥੨੮੧॥

ਕਿਤੇ (ਕੋਈ) ਫ਼ਾਰਸੀ (ਪੜ੍ਹਦਾ ਸੀ ਅਤੇ ਕਿਤੇ ਕੋਈ) ਕਵਚ (ਵਿਦਿਆ ਰਾਹੀਂ) ਨਾ ਵਿੰਨ੍ਹੇ ਜਾ ਸਕਣ (ਦਾ ਢੰਗ ਸਿਖ ਰਿਹਾ ਸੀ) ॥੧੦॥੨੮੧॥

ਕਹੂੰ ਸਸਤ੍ਰ ਕੀ ਘਾਉ ਬਿਦਿਆ ਬਤੈਗੋ ॥

ਕਿਤੇ (ਕੋਈ) ਸ਼ਸਤ੍ਰਾਂ ਦੇ ਘਾਉ (ਭਰਨ) ਦੀ ਵਿਦਿਆ ਦਸ ਰਿਹਾ ਸੀ।

ਕਹੂੰ ਅਸਤ੍ਰ ਕੋ ਪਾਤਕਾ ਪੈ ਚਲੈਗੋ ॥

ਕਿਤੇ (ਕੋਈ) ਅਸਤ੍ਰ ਨੂੰ ਡਿਗਾਉਣ (ਪਾਤਕਾ) (ਦੀ ਵਾਰਤਾ) ਚਲਾ ਰਿਹਾ ਸੀ।

ਕਹੂੰ ਚਰਮ ਕੀ ਚਾਰ ਬਿਦਿਆ ਬਤਾਵੈ ॥

ਕਿਤੇ (ਕੋਈ) ਢਾਲ ਦੀ ਸੁੰਦਰ ਵਿਦਿਆ ਦਸ ਰਿਹਾ ਸੀ।

ਕਹੂੰ ਬ੍ਰਹਮ ਬਿਦਿਆ ਕਰੈ ਦਰਬ ਪਾਵੈ ॥੧੧॥੨੮੨॥

ਕਿਤੇ (ਕੋਈ) ਬ੍ਰਹਮ-ਵਿਦਿਆ ਦਾ (ਵਿਖਿਆਨ) ਕਰ ਕੇ ਧਨ ਪ੍ਰਾਪਤ ਕਰ ਰਿਹਾ ਸੀ ॥੧੧॥੨੮੨॥

ਕਹੂੰ ਨ੍ਰਿਤ ਬਿਦਿਆ ਕਹੂੰ ਨਾਦ ਭੇਦੰ ॥

ਕਿਤੇ ਨਾਚ-ਵਿਦਿਆ ਅਤੇ ਕਿਤੇ ਨਾਦ ਦੇ ਭੇਦ (ਦਸੇ ਜਾ ਰਹੇ ਸਨ)।

ਕਹੂੰ ਪਰਮ ਪੌਰਾਨ ਕਥੈ ਕਤੇਬੰ ॥

ਕਿਤੇ ਪਵਿਤਰ ਪੁਰਾਣਾਂ ਦੀ (ਅਤੇ ਕਿਤੇ) ਕਤੇਬਾਂ ਦੀ ਕਥਾ ਹੋ ਰਹੀ ਸੀ।

ਸਭੈ ਅਛਰ ਬਿਦਿਆ ਸਭੈ ਦੇਸ ਬਾਨੀ ॥

(ਕਿਤੇ) ਸਾਰੀ ਅੱਖਰਵਿਦਿਆ ਅਤੇ ਕਿਤੇ (ਵਖ-ਵਖ) ਦੇਸ਼ਾਂ ਦੀ ਭਾਸ਼ਾ (ਸਿਖਾਈ ਜਾ ਰਹੀ ਸੀ)।

ਸਭੈ ਦੇਸ ਪੂਜਾ ਸਮਸਤੋ ਪ੍ਰਧਾਨੀ ॥੧੨॥੨੮੩॥

ਸਾਰਿਆਂ ਦੇਸ਼ਾਂ ਦੀਆਂ ਪੂਜਾ (ਵਿਧੀਆਂ ਨੂੰ) ਸਭ (ਪ੍ਰਕਾਰ ਦੀਆਂ ਵਿਦਿਆਵਾਂ ਤੋਂ) ਪ੍ਰਧਾਨਤਾ ਦਿੱਤੀ ਜਾ ਰਹੀ ਸੀ ॥੧੨॥੨੮੩॥

ਕਹੰ ਸਿੰਘਨੀ ਦੂਧ ਬਛੇ ਚੁੰਘਾਵੈ ॥

ਕਿਤੇ ਸ਼ੇਰਨੀ (ਗਾਂ ਦੇ) ਵੱਛੇ ਨੂੰ ਦੁੱਧ ਚੁੰਘਾ ਰਹੀ ਸੀ।

ਕਹੂੰ ਸਿੰਘ ਲੈ ਸੰਗ ਗਊਆ ਚਰਾਵੈ ॥

ਕਿਤੇ ਸ਼ੇਰ ਗਊਆਂ ਨੂੰ ਨਾਲ ਲੈ ਕੇ ਚਰਾ ਰਿਹਾ ਸੀ।

ਫਿਰੈ ਸਰਪ ਨ੍ਰਿਕ੍ਰੁਧ ਤੌਨਿ ਸਥਲਾਨੰ ॥

ਉਸ ਸਥਾਨ ਤੇ ਸੱਪ ਵੀ ਕ੍ਰੋਧ ਤੋਂ ਬਿਨਾ ਫਿਰ ਰਹੇ ਸਨ।

ਕਹੂੰ ਸਾਸਤ੍ਰੀ ਸਤ੍ਰ ਕਥੈ ਕਥਾਨੰ ॥੧੩॥੨੮੪॥

ਕਿਤੇ ਸ਼ਸਤ੍ਰਧਾਰੀ (ਵੈਰੀ ਦੇ ਯਸ਼ ਦੀ) ਕਥਾ ਦਸ ਰਿਹਾ ਸੀ ॥੧੩॥੨੮੪॥

ਤਥਾ ਸਤ੍ਰ ਮਿਤ੍ਰੰ ਤਥਾ ਮਿਤ੍ਰ ਸਤ੍ਰੰ ॥

ਜਿਹਾ ਵੈਰੀ ਹੈ, ਤਿਹਾ ਮਿਤਰ ਹੈ; ਜਿਹਾ ਮਿਤਰ ਹੈ, ਤੇਹਾ ਵੈਰੀ ਹੈ।

ਜਥਾ ਏਕ ਛਤ੍ਰੀ ਤਥਾ ਪਰਮ ਛਤ੍ਰੰ ॥

ਜਿਹਾ ਇਕ ਸਾਧਾਰਣ ਛਤਰੀ ਹੈ, ਤਿਹਾ ਪਰਮ ਪ੍ਰਤਾਪ ਵਾਲਾ ਛਤਰੀ ਹੈ।


Flag Counter