ਸ਼੍ਰੀ ਦਸਮ ਗ੍ਰੰਥ

ਅੰਗ - 23


ਸੁ ਭੂਤੇ ਭਵਿਖੇ ਭਵਾਨੇ ਅਚਿਤ੍ਰੇ ॥੮॥੯੮॥

(ਉਹ) ਭੂਤ, ਵਰਤਮਾਨ ਅਤੇ ਭਵਿਖ ਵਿਚ ਮੌਜੂਦ ਹੈ ਅਤੇ ਨਿਰਾਕਾਰ (ਅਚਿਤ੍ਰ) ਰੂਪ ਵਾਲਾ ਹੈ ॥੮॥੯੮॥

ਨ ਰਾਯੰ ਨ ਰੰਕੰ ਨ ਰੂਪੰ ਨ ਰੇਖੰ ॥

(ਉਹ) ਨਾ ਰਾਜਾ ਹੈ, ਨਾ ਭਿਖਾਰੀ ਹੈ, (ਉਸ ਦਾ) ਨਾ ਕੋਈ ਰੂਪ ਹੈ ਨਾ ਰੇਖਾ।

ਨ ਲੋਭੰ ਨ ਚੋਭੰ ਅਭੂਤੰ ਅਭੇਖੰ ॥

(ਉਸ ਨੂੰ) ਨਾ ਕੋਈ ਲੋਭ ਹੈ, ਨਾ ਦੁਖ ਹੈ, (ਉਹ) ਸ਼ਰੀਰ (ਭੂਤ) ਰਹਿਤ ਅਤੇ ਭੇਖ-ਰਹਿਤ ਹੈ।

ਨ ਸਤ੍ਰੰ ਨ ਮਿਤ੍ਰੰ ਨ ਨੇਹੰ ਨ ਗੇਹੰ ॥

(ਉਸਦਾ) ਨਾ ਕੋਈ ਵੈਰੀ ਹੈ, ਨਾ ਮਿੱਤਰ, ਨਾ ਸਨੇਹ ਹੈ ਅਤੇ ਨਾ ਹੀ ਕੋਈ ਘਰ ਹੈ।

ਸਦੈਵੰ ਸਦਾ ਸਰਬ ਸਰਬਤ੍ਰ ਸਨੇਹੰ ॥੯॥੯੯॥

(ਉਹ) ਸਦੀਵੀ, ਹਮੇਸ਼ਾ ਸਭ ਵਿਚ ਵਿਆਪਤ ਅਤੇ ਸਭ ਨਾਲ ਸਨੇਹ ਕਰਨ ਵਾਲਾ ਹੈ ॥੯॥੯੯॥

ਨ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰ ॥

(ਉਸ ਨੂੰ) ਨਾ ਕੋਈ ਕਾਮਨਾ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ ਅਤੇ ਨਾ ਹੀ ਮੋਹ।

ਅਜੋਨੀ ਅਛੈ ਆਦਿ ਅਦ੍ਵੈ ਅਜੋਹੰ ॥

(ਉਹ) ਅਜੂਨੀ, ਨਸ਼ਟ ਨਾ ਕੀਤੇ ਜਾ ਸਕਣ ਵਾਲਾ, ਮੁੱਢ ਕਦੀਮੀ, ਅਦ੍ਵੈਤ ਅਤੇ ਅਦਿਖ ਸਰੂਪ ਵਾਲਾ ਹੈ।

ਨ ਜਨਮੰ ਨ ਮਰਨੰ ਨ ਬਰਨੰ ਨ ਬਿਆਧੰ ॥

(ਉਹ) ਨਾ ਜੰਮਦਾ ਹੈ ਨਾ ਮਰਦਾ ਹੈ, (ਉਸ ਦਾ) ਨਾ ਕੋਈ ਰੰਗ ਹੈ, ਨਾ ਹੀ ਕਲੰਕ ਹੈ,