ਸ਼੍ਰੀ ਦਸਮ ਗ੍ਰੰਥ

ਅੰਗ - 430


ਪੁਨਿ ਜਾ ਕੀ ਕਲਾ ਗਿਰਿ ਰੂਖਨ ਮੈ ਸਸਿ ਪੂਖਨ ਮੈ ਮਘਵਾ ਘਨ ਮੈ ॥

ਫਿਰ ਜਿਸ ਦੀ ਕਲਾ ਪਰਬਤਾਂ ਅਤੇ ਬ੍ਰਿਛਾਂ ਵਿਚ, ਚੰਦ੍ਰਮਾ, ਤਾਰਿਆਂ ('ਪੂਖਨ') ਅਤੇ ਇੰਦਰ ਦੇ ਬਦਲਾਂ ਵਿਚ (ਸਥਿਤ ਹੈ)।

ਤੁਮ ਹੂੰ ਨਹੀ ਜਾਨੀ ਭਵਾਨੀ ਕਲਾ ਜਗ ਮਾਨੀ ਕੋ ਧ੍ਯਾਨੁ ਕਰੋ ਮਨ ਮੈ ॥੧੩੨੭॥

ਤੁਸੀਂ (ਉਸ) ਭਵਾਨੀ ਦੀ ਸ਼ਕਤੀ ਨੂੰ ਨਹੀਂ ਜਾਣਿਆ ਹੈ, (ਉਸ) ਚੰਡੀ ('ਜਗ ਮਾਨੀ') ਦਾ ਮਨ ਵਿਚ ਧਿਆਨ ਕਰੋ ॥੧੩੨੭॥

ਦੋਹਰਾ ॥

ਦੋਹਰਾ:

ਸਕਤਿ ਸਿੰਘ ਬਰੁ ਸਕਤਿ ਸੋ ਮਾਗਿ ਲਯੋ ਬਲਵਾਨਿ ॥

ਬਲਵਾਨ ਸ਼ਕਤਿ ਸਿੰਘ ਨੇ ਸ਼ਕਤੀ (ਚੰਡੀ) ਕੋਲੋਂ ਵਰ ਮੰਗ ਲਿਆ ਹੈ।

ਤਾਹੀ ਕੇ ਪ੍ਰਸਾਦਿ ਤੇ ਰਨ ਜੀਤਤ ਨਹੀ ਹਾਨਿ ॥੧੩੨੮॥

ਉਸੇ ਦੀ ਕ੍ਰਿਪਾ ਕਰ ਕੇ ਯੁੱਧ ਜਿਤਦਾ ਹੈ ਅਤੇ ਨਸ਼ਟ ਨਹੀਂ ਹੁੰਦਾ ॥੧੩੨੮॥

ਸਿਵ ਸੂਰਜ ਸਸਿ ਸਚੀਪਤਿ ਬ੍ਰਹਮ ਬਿਸਨੁ ਸੁਰ ਕੋਇ ॥

ਸ਼ਿਵ, ਸੂਰਜ, ਚੰਦ੍ਰਮਾ, ਇੰਦਰ, ਬ੍ਰਹਮਾ, ਵਿਸ਼ਣੂ ਕੋਈ ਵੀ ਦੇਵਤਾ

ਜੋ ਇਹ ਸੋ ਰਿਸ ਕੈ ਲਰੈ ਜੀਤ ਨ ਜੈ ਹੈ ਸੋਇ ॥੧੩੨੯॥

ਇਸ (ਸ਼ਕਤਿ ਸਿੰਘ) ਨਾਲ ਕ੍ਰੋਧ ਕਰ ਕੇ ਲੜਾਈ ਕਰੇਗਾ, ਉਹ ਜੀਉਂਦਾ ਨਹੀਂ ਜਾਏਗਾ ॥੧੩੨੯॥

ਸਵੈਯਾ ॥

ਸਵੈਯਾ:

ਜਉ ਹਰ ਆਇ ਭਿਰੇ ਇਹ ਸੋ ਨਹੀ ਦੇਖਤ ਹੋਂ ਬਲੁ ਹੈ ਤਿਨ ਮੋ ॥

ਜੇ ਸ਼ਿਵ ਆ ਕੇ ਇਸ ਨਾਲ ਲੜਾਈ ਕਰੇ, (ਪਰ) ਉਨ੍ਹਾਂ ਵਿਚ (ਇਤਨਾ) ਬਲ ਦਿਸਦਾ ਨਹੀਂ ਹੈ।

ਚਤੁਰਾਨਨ ਅਉਰੁ ਖੜਾਨਨ ਬਿਸਨੁ ਘਨੋ ਬਲ ਹੈ ਸੁ ਕਹਿਓ ਜਿਨ ਮੋ ॥

ਬ੍ਰਹਮਾ, ਕਾਰਤਿਕੇ ਅਤੇ ਵਿਸ਼ਣੂ, ਜਿਨ੍ਹਾਂ ਵਿਚ ਬਹੁਤ ਬਲ ਕਿਹਾ ਜਾਂਦਾ ਹੈ (ਉਨ੍ਹਾਂ ਦੀ ਵੀ ਇਸ ਅਗੇ ਕੁਝ ਨਹੀਂ ਚਲ ਸਕਦੀ)।

ਪੁਨਿ ਭੂਤ ਪਿਸਾਚ ਸੁਰਾਦਿਕ ਜੇ ਅਸੁਰਾਦਿਕ ਹੈ ਗਨਤੀ ਕਿਨ ਮੋ ॥

ਫਿਰ ਭੂਤ, ਪਿਸ਼ਾਚ ਅਤੇ ਦੇਵਤੇ ਆਦਿਕ ਅਤੇ ਦੈਂਤ ਆਦਿਕ ਕਿਸ ਗਿਣਤੀ ਵਿਚ ਹਨ।

ਜਦੁਬੀਰ ਕਹਿਯੋ ਸਬ ਬੀਰਨ ਸੋਂ ਸੁ ਇਤੋ ਬਲ ਭੂਪ ਧਰੈ ਇਨ ਮੋ ॥੧੩੩੦॥

ਸ੍ਰੀ ਕ੍ਰਿਸ਼ਨ ਨੇ ਸਾਰਿਆਂ ਯੋਧਿਆਂ ਨੂੰ ਕਿਹਾ ਕਿ ਰਾਜੇ (ਸ਼ਕਤਿ ਸਿੰਘ) ਜਿਤਨਾ ਬਲ ਇਨ੍ਹਾਂ ਵਿਚੋਂ ਕਿਸੇ ਵਿਚ ਵੀ ਨਹੀਂ ਹੈ ॥੧੩੩੦॥

ਕਾਨ੍ਰਹ ਜੂ ਬਾਚ ॥

ਸ੍ਰੀ ਕ੍ਰਿਸ਼ਨ ਨੇ ਕਿਹਾ:

ਸਵੈਯਾ ॥

ਸਵੈਯਾ:

ਜੁਧੁ ਕਰੋ ਤੁਮ ਜਾਹੁ ਉਤੈ ਇਤ ਹਉ ਹੀ ਭਵਾਨੀ ਕੋ ਜਾਪੁ ਜਪੈਹਉ ॥

ਤੁਸੀਂ ਉਧਰ ਜਾ ਕੇ ਯੁੱਧ ਕਰੋ ਅਤੇ ਇਧਰ ਮੈਂ ਭਵਾਨੀ ਦੇ ਜਾਪ ਨੂੰ ਜਪਦਾ ਹਾਂ।

ਐਸੇ ਕਹਿਯੋ ਜਦੁਬੀਰ ਅਬੈ ਅਤਿ ਹੀ ਹਿਤ ਭਾਵ ਤੇ ਥਾਪ ਥਪੈਹਉ ॥

ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਕਿ ਮੈਂ ਹੁਣੇ ਬਹੁਤ ਹਿਤ ਨਾਲ ਉਸ ਦੀ ਆਰਾਧਨਾ (ਸਥਾਪਨਾ) ਕਰਦਾ ਹਾਂ।

ਹੈ ਕੇ ਪ੍ਰਤਛ ਕਹੈ ਬਰ ਮਾਗ ਹਨੋ ਸਕਤੇਸਿ ਇਹੈ ਬਰੁ ਲੈਹਉ ॥

(ਜਦੋਂ) ਉਹ ਪ੍ਰਤਖ ਹੋ ਕੇ ਵਰ ਮੰਗਣ ਲਈ ਕਹੇਗੀ, ਤਾਂ ਮੈਂ ਸ਼ਕਤਿ ਸਿੰਘ ਨੂੰ ਮਾਰ ਦੇਣ ਦਾ ਵਰ ਮੰਗਾਂਗਾ।

ਤਉ ਚੜ ਕੈ ਅਪੁਨੇ ਰਥ ਪੈ ਅਬ ਹੀ ਰਨ ਮੈ ਇਹ ਕੋ ਬਧ ਕੈਹਉ ॥੧੩੩੧॥

ਤਦ ਮੈਂ ਆਪਣੇ ਰਥ ਉਤੇ ਚੜ੍ਹ ਕੇ ਹੁਣੇ ਹੀ ਰਣ-ਭੂਮੀ ਵਿਚ ਇਸ ਨੂੰ ਮਾਰ ਦੇਵਾਂਗਾ ॥੧੩੩੧॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਬੀਰ ਪਠੇ ਜਦੁਬੀਰ ਉਤੈ ਇਤ ਭੂਮਿ ਮੈ ਬੈਠਿ ਸਿਵਾ ਜਪੁ ਕੀਨੋ ॥

ਉਧਰ ਯਾਦਵ ਸੂਰਮਿਆਂ ਨੂੰ (ਯੁੱਧ ਕਰਨ ਲਈ) ਭੇਜ ਦਿੱਤਾ ਅਤੇ ਇਧਰ ਭੂਮੀ ਉਤੇ ਬੈਠ ਕੇ ਦੇਵੀ ਦਾ ਜਾਪ ਆਰੰਭ ਕਰ ਦਿੱਤਾ।

ਅਉਰ ਦਈ ਸੁਧਿ ਛਾਡਿ ਸਬੈ ਤਬ ਤਾਹੀ ਕੇ ਧ੍ਯਾਨ ਬਿਖੈ ਮਨੁ ਦੀਨੋ ॥

ਹੋਰ ਸਾਰੀ ਸੁੱਧ-ਬੁੱਧ ਛਡ ਦਿੱਤੀ, ਤਦ ਉਸੇ ਦੇ ਧਿਆਨ ਵਿਚ ਮਨ ਨੂੰ ਲਗਾ ਦਿੱਤਾ।

ਚੰਡਿ ਤਬੈ ਪਰਤਛ ਭਈ ਬਰੁ ਮਾਗਹੁ ਜੋ ਮਨ ਮੈ ਜੋਈ ਚੀਨੋ ॥

ਚੰਡੀ ਤਦੋਂ ਪ੍ਰਤਖ ਹੋ ਗਈ ਅਤੇ ਵਰ ਮੰਗਣ ਲਈ ਕਿਹਾ ਜੋ ਮਨ ਵਿਚ ਸੋਚਿਆ ਹੋਇਆ ਹੈ।

ਯਾ ਅਰਿ ਆਜ ਹਨੋ ਰਨ ਮੈ ਘਨ ਸ੍ਯਾਮ ਜੂ ਮਾਗਿ ਇਹੈ ਬਰ ਲੀਨੋ ॥੧੩੩੨॥

ਇਸ ਵੈਰੀ ਨੂੰ ਅਜ ਹੀ ਰਣ-ਭੂਮੀ ਵਿਚ ਮਾਰ ਦਿਆਂ, ਸ੍ਰੀ ਕ੍ਰਿਸ਼ਨ ਨੇ ਇਹੀ ਵਰ ਮੰਗ ਕੇ ਪ੍ਰਾਪਤ ਕਰ ਲਿਆ ॥੧੩੩੨॥

ਯੌ ਬਰੁ ਪਾਇ ਚੜਿਯੋ ਰਥ ਪੈ ਹਰਿ ਜੂ ਮਨ ਬੀਚ ਪ੍ਰਸੰਨਿ ਭਯੋ ॥

ਇਸ ਤਰ੍ਹਾਂ ਵਰ ਪ੍ਰਾਪਤ ਕਰ ਕੇ ਅਤੇ ਮਨ ਵਿਚ ਪ੍ਰਸੰਨ ਹੋ ਕੇ ਰਥ ਉਤੇ ਚੜ੍ਹੇ।

ਜਪੁ ਕੈ ਜੁ ਭਵਾਨੀ ਤੇ ਸ੍ਯਾਮ ਕਹੈ ਅਰਿ ਮਾਰਨ ਕੋ ਬਰੁ ਮਾਗ ਲਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਭਵਾਨੀ ਨੂੰ ਜਪ ਕੇ ਵੈਰੀ ਨੂੰ ਮਾਰਨ ਦਾ ਵਰ ਮੰਗ ਲਿਆ।

ਸਬ ਆਯੁਧ ਲੈ ਬਰਬੀਰ ਬਲੀ ਹੂ ਕੇ ਸਾਮੁਹੇ ਤਉ ਜਦੁਬੀਰ ਗਯੋ ॥

ਤਦ ਸਾਰੇ ਸ਼ਸਤ੍ਰ ਧਾਰਨ ਕਰ ਕੇ ਸ੍ਰੀ ਕ੍ਰਿਸ਼ਨ ਬਲਵਾਨ ਸੂਰਮੇ ਦੇ ਸਾਹਮਣੇ ਗਏ।

ਮਨੋ ਜੀਤ ਕੇ ਅੰਕੁਰ ਜਾਤ ਰਹਿਯੋ ਹੁਤੋ ਯਾ ਬਰ ਤੇ ਉਪਜਿਯੋ ਸੁ ਨਯੋ ॥੧੩੩੩॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜਿਤ ਦਾ ਅੰਕੁਰ (ਅਰਥਾਤ ਅੰਗੂਰ) ਖ਼ਤਮ ਹੁੰਦਾ ਜਾ ਰਿਹਾ ਸੀ, ਉਹ ਇਸ ਵਰ ਦੇ ਨਾਲ ਨਵਾਂ ਉਪਜ ਪਿਆ ਹੈ ॥੧੩੩੩॥

ਦੋਹਰਾ ॥

ਦੋਹਰਾ:

ਸਕਤਿ ਸਿੰਘ ਉਤ ਸਮਰ ਮੈ ਬਹੁਤ ਹਨੇ ਬਰ ਸੂਰ ॥

ਉਧਰ ਸ਼ਕਤਿ ਸਿੰਘ ਨੇ ਰਣ-ਭੂਮੀ ਵਿਚ ਬਹੁਤ ਸਾਰੇ ਚੰਗੇ ਸੂਰਮੇ ਮਾਰ ਦਿੱਤੇ ਹਨ।

ਤਬ ਹੀ ਤਿਨ ਕੇ ਤਨਨ ਸਿਉ ਭੂਮਿ ਰਹੀ ਭਰਪੂਰਿ ॥੧੩੩੪॥

ਤਦੋਂ ਉਨ੍ਹਾਂ ਦੀਆਂ ਲੋਥਾਂ ਨਾਲ ਧਰਤੀ ਭਰਪੂਰ ਹੋ ਗਈ ਹੈ ॥੧੩੩੪॥

ਸਵੈਯਾ ॥

ਸਵੈਯਾ:

ਜੁਧੁ ਕਰੇ ਸਕਤੇਸ ਬਲੀ ਤਿਹ ਠਾ ਹਰਿ ਆਇ ਕੈ ਰੂਪੁ ਦਿਖਾਯੋ ॥

(ਜਿਸ ਸਥਾਨ ਤੇ) ਸ਼ਕਤਿ ਸਿੰਘ ਸੂਰਮਾ ਯੁੱਧ ਕਰ ਰਿਹਾ ਸੀ, ਉਸ ਥਾਂ ਤੇ ਆ ਕੇ ਕ੍ਰਿਸ਼ਨ ਨੇ ਆਪਣਾ ਰੂਪ ਵਿਖਾਇਆ।

ਜਾਤ ਕਹਾ ਰਹੁ ਰੇ ਥਿਰ ਹ੍ਵੈ ਅਬ ਹਉ ਤੁਮ ਪੈ ਬਲੁ ਕੈ ਇਤ ਆਇਓ ॥

(ਅਤੇ ਕਿਹਾ) ਓਇ! ਹੁਣ ਕਿਥੇ ਜਾਂਦਾ ਹੈਂ, ਖੜਾ ਹੋ ਜਾ, ਹੁਣ ਮੈਂ ਤੇਰੇ ਉਤੇ ਬਲ ਪੂਰਵਕ ਇਧਰ ਆਇਆ ਹਾਂ।

ਕੋਪ ਗਦਾ ਕਰ ਲੈ ਘਨ ਸ੍ਯਾਮ ਸੁ ਸਤ੍ਰ ਕੇ ਸੀਸ ਪੈ ਘਾਉ ਲਗਾਯੋ ॥

(ਫਿਰ) ਸ੍ਰੀ ਕ੍ਰਿਸ਼ਨ ਨੇ ਕ੍ਰੋਧ ਕਰ ਕੇ ਹੱਥ ਵਿਚ ਗਦਾ ਲੈ ਲਈ ਅਤੇ ਵੈਰੀ ਦੇ ਸਿਰ ਵਿਚ ਦੇ ਮਾਰੀ।

ਪ੍ਰਾਨ ਤਜਿਓ ਮਨਿ ਚੰਡਿ ਭਜਿਓ ਤਿਹ ਕੋ ਤਨੁ ਤਾਹਿ ਕੇ ਲੋਕਿ ਸਿਧਾਰਿਓ ॥੧੩੩੫॥

(ਉਸ ਨੇ) ਪ੍ਰਾਣ ਤਿਆਗ ਦਿੱਤੇ, ਮਨ ਵਿਚ ਚੰਡੀ ਦਾ ਭਜਨ ਕੀਤਾ, (ਫਲਸਰੂਪ) ਉਸ ਦਾ ਸ਼ਰੀਰ ਚੰਡੀ ਦੇ ਲੋਕ ਵਿਚ ਹੀ ਚਲਾ ਗਿਆ ॥੧੩੩੫॥

ਪ੍ਰਾਨ ਚਲਿਯੋ ਤਿਹ ਕੋ ਤਬ ਹੀ ਜਬ ਹੀ ਤਨ ਚੰਡਿ ਕੇ ਲੋਗ ਪਧਾਰਿਓ ॥

ਜਦੋਂ ਉਸ (ਸ਼ਕਤਿ ਸਿੰਘ) ਦਾ ਸ਼ਰੀਰ ਚੰਡੀ ਦੇ ਲੋਕ ਵਿਚ ਚਲਾ ਗਿਆ, ਤਦੋਂ ਉਸ ਦੇ ਪ੍ਰਾਣ ਵੀ ਚਲੇ ਗਏ।

ਸੂਰਜ ਇੰਦ੍ਰ ਸਨਾਦਿਕ ਜੇ ਸੁਰ ਹੂੰ ਮਿਲਿ ਕੈ ਜਸੁ ਤਾਹਿ ਉਚਾਰਿਓ ॥

ਸੂਰਜ, ਇੰਦਰ, ਸਨਕਾਦਿਕ ਜਿਤਨੇ ਦੇਵਤੇ ਹਨ, (ਉਨ੍ਹਾਂ ਸਾਰਿਆਂ ਨੇ) ਮਿਲ ਕੇ ਉਸ ਦਾ ਯਸ਼ ਗਾਇਆ ਹੈ।

ਐਸੋ ਨ ਆਗੇ ਲਰਿਯੋ ਰਨ ਮੈ ਕੋਊ ਅਪਨੀ ਬੈਸਿ ਮੈ ਨਾਹਿ ਨਿਹਾਰਿਓ ॥

ਇਸ ਤਰ੍ਹਾਂ ਦਾ ਯੁੱਧ ਅਗੇ ਕੋਈ ਨਹੀਂ ਲੜਿਆ, (ਅਸੀਂ) ਆਪਣੀ ਉਮਰ ਵਿਚ ਨਹੀਂ ਵੇਖਿਆ ਹੈ।

ਸ੍ਰੀ ਸਕਤੇਸ ਬਲੀ ਧਨਿ ਹੈ ਹਰਿ ਸੋ ਲਰਿ ਕੈ ਪਰਲੋਕਿ ਸਿਧਾਰਿਓ ॥੧੩੩੬॥

ਸ੍ਰੀ ਸ਼ਕਤਿ ਸਿੰਘ ਬਲਵਾਨ ਧੰਨ ਹੈ ਜੋ ਕ੍ਰਿਸ਼ਨ ਨਾਲ ਲੜ ਕੇ ਪਰਲੋਕ ਚਲਾ ਗਿਆ ਹੈ ॥੧੩੩੬॥

ਚੌਪਈ ॥

ਚੌਪਈ:

ਜਬੈ ਚੰਡਿ ਕੋ ਹਰਿ ਬਰੁ ਪਾਯੋ ॥

ਜਦੋਂ ਚੰਡੀ ਪਾਸੋਂ ਸ੍ਰੀ ਕ੍ਰਿਸ਼ਨ ਨੇ ਵਰ ਪ੍ਰਾਪਤ ਕੀਤਾ

ਸਕਤਿ ਸਿੰਘ ਕੋ ਮਾਰਿ ਗਿਰਾਯੋ ॥

(ਤਾਂ) ਸ਼ਕਤਿ ਸਿੰਘ ਨੂੰ ਮਾਰ ਕੇ ਗਿਰਾ ਦਿੱਤਾ।

ਅਉਰ ਸਤ੍ਰ ਬਹੁ ਗਏ ਪਰਾਈ ॥

ਹੋਰ ਬਹੁਤ ਸਾਰੇ ਵੈਰੀ ਭਜ ਗਏ,

ਰਵਿ ਨਿਹਾਰਿ ਜ੍ਯੋਂ ਤਮ ਨ ਰਹਾਈ ॥੧੩੩੭॥

ਜਿਵੇਂ ਸੂਰਜ ਨੂੰ ਵੇਖ ਕੇ ਹਨੇਰਾ ਨਹੀਂ ਰਹਿ ਸਕਦਾ ॥੧੩੩੭॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਦੁਆਦਸ ਭੂਪ ਸਕਤਿ ਸਿੰਘ ਸੁਧਾ ਬਧਹਿ ਧਯਾਇ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਯੁੱਧ ਪ੍ਰਬੰਧ ਦੇ ਸ਼ਕਤਿ ਸਿੰਘ ਸਮੇਤ ਬਾਰ੍ਹਾਂ ਰਾਜਿਆਂ ਦੇ ਬਧ ਦਾ ਅਧਿਆਇ ਸਮਾਪਤ।

ਅਥ ਪੰਚ ਭੂਪ ਜੁਧ ਕਥਨੰ ॥

ਹੁਣ ਪੰਜ ਰਾਜਿਆਂ ਦੇ ਯੁੱਧ ਦਾ ਕਥਨ:

ਦੋਹਰਾ ॥

ਦੋਹਰਾ:


Flag Counter