(ਫਿਰ) 'ਜਾ ਚਰ ਨਾਥ' ਸ਼ਬਦ ਨੂੰ ਕਹਿ ਕੇ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ ਲਵੋ ॥੯੪੦॥
ਚੌਪਈ:
ਪਹਿਲਾਂ 'ਅਜ (ਚੰਦ੍ਰਮਾ) ਅਨੁਜਨਨਿਨਿ' (ਸ਼ਬਦ) ਕਥਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਕਥਨ ਕਰੋ।
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੯੪੧॥
ਪਹਿਲਾਂ 'ਨਿਸਿਸ (ਚੰਦ੍ਰਮਾ) ਅਨੁਜਨਨਿਨਿ' (ਸ਼ਬਦ) ਦਾ ਬਖਾਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਉਚਾਰੋ।
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝਣ ॥੯੪੨॥
ਪਹਿਲਾਂ 'ਨਿਸਿ ਇਸਰਨਨਿਨਿ' (ਰਾਤ ਦੇ ਈਸ਼ਵਰ ਚੰਦ੍ਰਮਾ ਦੀ ਛੋਟੀ ਭੈਣ ਚੰਨ੍ਹਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਬੋਲੋ।
ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਪਛਾਣੋ ॥੯੪੩॥
ਪਹਿਲਾਂ 'ਰੈਨਾਧਿਪਨੀ' (ਰਾਤੇ ਦੇ ਸੁਆਮੀ ਚੰਦ੍ਰਮਾ ਨਾਲ ਸੰਬੰਧ ਰਖਣ ਵਾਲੀ ਨਦੀ ਚੰਨ੍ਹਾ) (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੪੪॥
ਪਹਿਲਾਂ 'ਰੈਨ ਰਾਟਨਿਨਿ' (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੯੪੫॥