ਸ਼੍ਰੀ ਦਸਮ ਗ੍ਰੰਥ

ਅੰਗ - 670


ਗ੍ਰਿਹਿਤੰ ਬਾਮੰ ॥

ਘਰ ਵਿਚ ਇਸਤਰੀ ਨਾਲ (ਲੀਨ ਹੈ)

ਭ੍ਰਮਤੰ ਮੋਹੰ ॥

ਮਮਤਾ ਦੇ ਮੋਹ ਵਿਚ

ਮਮਤੰ ਮੋਹੰ ॥੪੩੧॥

ਭਰਮਦਾ ਰਹਿੰਦਾ ਹੈ ॥੪੩੧॥

ਮਮਤਾ ਬੁਧੰ ॥

ਮਮਤਾ ਦੀ ਬੁੱਧੀ ਵਾਲੇ

ਸ੍ਰਿਹਤੰ ਲੋਗੰ ॥

(ਸਾਰੇ) ਲੋਕ ਹਨ,

ਅਹਿਤਾ ਧਰਮੰ ॥

ਹਿਤ ਰਹਿਤ ਧਰਮ ਵਾਲੇ ਹਨ,

ਲਹਿਤਹ ਭੋਗੰ ॥੪੩੨॥

ਭੋਗਾਂ ਵਿਚ ਮਗਨ ਹਨ ॥੪੩੨॥

ਗ੍ਰਿਸਤੰ ਬੁਧੰ ॥

ਬੁੱਧੀ ਜਕੜੀ ਹੋਈ ਹੈ

ਮਮਤਾ ਮਾਤੰ ॥

ਮਾਤਾ ਦੀ ਮਮਤਾ,

ਇਸਤ੍ਰੀ ਨੇਹੰ ॥

ਇਸਤਰੀ,

ਪੁਤ੍ਰੰ ਭ੍ਰਾਤੰ ॥੪੩੩॥

ਪੁੱਤਰ ਅਤੇ ਭਰਾ ਦੇ ਮੋਹ ਕਰ ਕੇ ॥੪੩੩॥

ਗ੍ਰਸਤੰ ਮੋਹੰ ॥

ਮੋਹ ਵਿਚ ਗ੍ਰਸਿਆ ਹੋਇਆ ਹੈ,

ਧਰਿਤੰ ਕਾਮੰ ॥

ਕਾਮਨਾਵਾਂ ਨੂੰ ਧਾਰਨ ਕਰਦਾ ਹੈ,

ਜਲਤੰ ਕ੍ਰੋਧੰ ॥

ਕ੍ਰੋਧ ਵਿਚ ਸੜਦਾ ਹੈ,

ਪਲਿਤੰ ਦਾਮੰ ॥੪੩੪॥

'ਦਾਮ' (ਮਾਇਆ) ਵਿਚ ਫਸਿਆ ਹੋਇਆ ਹੈ ॥੪੩੪॥

ਦਲਤੰ ਬਿਯੋਧੰ ॥

ਬਿਆਧੀ ਨੇ ਦਲਿਆ ਹੋਇਆ ਹੈ,

ਤਕਿਤੰ ਦਾਵੰ ॥

ਮੌਕੇ ਨੂੰ ਤਕਦਾ ਹੈ,

ਅੰਤਹ ਨਰਕੰ ॥

ਅੰਤ ਵਿਚ ਜਾ ਕੇ

ਗੰਤਹ ਪਾਵੰ ॥੪੩੫॥

ਨਰਕ ਵਿਚ ਪੈ ਜਾਵੇਗਾ ॥੪੩੫॥

ਤਜਿਤੰ ਸਰਬੰ ॥

ਸਾਰਿਆਂ ਨੂੰ ਤਿਆਗ ਕੇ,

ਗ੍ਰਹਿਤੰ ਏਕੰ ॥

ਇਕੋ (ਪ੍ਰਭੂ) ਨੂੰ ਫੜ ਲਿਆ ਹੈ।

ਪ੍ਰਭਤੰ ਭਾਵੰ ॥

ਤਦ ਪ੍ਰਭੂ ਨੂੰ ਚੰਗਾ ਲਗਦਾ ਹੈ

ਤਜਿਤੰ ਦ੍ਵੈਖੰ ॥੪੩੬॥

ਜਦ ਦ੍ਵੈਖ ਨੂੰ ਛਡਦਾ ਹੈ ॥੪੩੬॥

ਨਲਿਨੀ ਸੁਕਿ ਜਯੰ ॥

ਨਲਨੀ ਸੁਕ ਵਾਂਗ

ਤਜਿਤੰ ਦਿਰਬੰ ॥

ਧਨ ਦੌਲਤ ਨੂੰ ਛਡ ਦਿੰਦਾ ਹੈ,

ਸਫਲੀ ਕਰਮੰ ॥

(ਤਦ ਉਹ) ਕਰਮਾਂ ਵਿਚ ਸਫਲ ਹੋ ਜਾਂਦਾ ਹੈ

ਲਹਿਤੰ ਸਰਬੰ ॥੪੩੭॥

ਅਤੇ ਸਾਰੇ (ਸੁਖ) ਪ੍ਰਾਪਤ ਕਰ ਲੈਂਦਾ ਹੈ ॥੪੩੭॥

ਇਤਿ ਨਲਿਨੀ ਸੁਕ ਉਨੀਸਵੋ ਗੁਰੂ ਬਰਨਨੰ ॥੧੯॥

ਇਥੇ 'ਨਲਨੀ ਸੁਕ' ਉਨ੍ਹੀਵੇਂ ਗੁਰੂ ਦਾ ਵਰਣਨ ਸਮਾਪਤ ॥੧੯॥

ਅਥ ਸਾਹ ਬੀਸਵੋ ਗੁਰੁ ਕਥਨੰ ॥

ਹੁਣ 'ਸ਼ਾਹ' ਵੀਹਵੇਂ ਗੁਰੂ ਦਾ ਕਥਨ

ਚੌਪਈ ॥

ਚੌਪਈ:

ਆਗੇ ਚਲਾ ਦਤ ਜਟ ਧਾਰੀ ॥

ਜਟਾਧਾਰੀ ਦੱਤ ਅਗੇ ਨੂੰ ਤੁਰ ਚਲਿਆ।

ਬੇਜਤ ਬੇਣ ਬਿਖਾਨ ਅਪਾਰੀ ॥

(ਜਿਸ ਨਾਲ) ਅਪਾਰ ਰਣਸਿੰਗੇ ਅਤੇ ਵਾਜੇ ਵਜਦੇ ਸਨ।

ਅਸਥਾਵਰ ਲਖਿ ਚੇਤਨ ਭਏ ॥

(ਇਸ ਸਥਿਤੀ ਅਥਵਾ ਦ੍ਰਿਸ਼ ਨੂੰ) ਵੇਖ ਕੇ ਜੜ ਚੇਤਨ ਹੋ ਗਏ

ਚੇਤਨ ਦੇਖ ਚਕ੍ਰਿਤ ਹ੍ਵੈ ਗਏ ॥੪੩੮॥

ਅਤੇ ਚੇਤਨ ਵੇਖ ਕੇ ਹੈਰਾਨ ਹੋ ਗਏ ॥੪੩੮॥

ਮਹਾ ਰੂਪ ਕਛੁ ਕਹਾ ਨ ਜਾਈ ॥

ਮਹਾਨ ਰੂਪ ਹੈ, ਕੁਝ ਕਿਹਾ ਨਹੀਂ ਜਾਂਦਾ,

ਨਿਰਖਿ ਚਕ੍ਰਿਤ ਰਹੀ ਸਕਲ ਲੁਕਾਈ ॥

(ਜਿਸ ਨੂੰ) ਵੇਖ ਕੇ ਸਾਰੀ ਲੁਕਾਈ ਹੈਰਾਨ ਹੋ ਰਹੀ ਹੈ।

ਜਿਤ ਜਿਤ ਜਾਤ ਪਥਹਿ ਰਿਖਿ ਗ੍ਯੋ ॥

ਜਿਸ ਜਿਸ ਮਾਰਗ ਉਤੇ ਰਿਸ਼ੀ ਗਿਆ,

ਜਾਨੁਕ ਪ੍ਰੇਮ ਮੇਘ ਬਰਖ੍ਰਯੋ ॥੪੩੯॥

(ਉਥੇ) ਮਾਨੋ ਪ੍ਰੇਮ ਦਾ ਬਦਲ ਵਰ੍ਹ ਪਿਆ ॥੪੩੯॥

ਤਹ ਇਕ ਲਖਾ ਸਾਹ ਧਨਵਾਨਾ ॥

ਉਥੇ (ਉਸ ਨੇ) ਇਕ ਧਨਵਾਨ ਸ਼ਾਹ ਵੇਖਿਆ

ਮਹਾ ਰੂਪ ਧਰਿ ਦਿਰਬ ਨਿਧਾਨਾ ॥

(ਜੋ) ਮਹਾਨ ਰੂਪ ਵਾਲਾ ਅਤੇ ਦੌਲਤ ਦੇ ਖ਼ਜ਼ਾਨੇ ਵਾਲਾ ਸੀ।

ਮਹਾ ਜੋਤਿ ਅਰੁ ਤੇਜ ਅਪਾਰੂ ॥

(ਜਿਸ ਦੇ ਮੁਖ ਤੇ) ਮਹਾਨ ਜੋਤਿ ਅਤੇ ਅਪਾਰ ਤੇਜ ਸੀ।

ਆਪ ਘੜਾ ਜਾਨੁਕ ਮੁਖਿ ਚਾਰੂ ॥੪੪੦॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬ੍ਰਹਮਾ ਨੇ ਆਪ ਘੜਿਆ ਹੋਵੇ ॥੪੪੦॥

ਬਿਕ੍ਰਿਅ ਬੀਚ ਅਧਿਕ ਸਵਧਾਨਾ ॥

(ਸੌਦਾ) ਵੇਚਣ ਵਿਚ ਬਹੁਤ ਸਾਵਧਾਨ ਸੀ,

ਬਿਨੁ ਬਿਪਾਰ ਜਿਨ ਅਉਰ ਨ ਜਾਨਾ ॥

ਉਹ ਬਪਾਰ ਤੋਂ ਭਿੰਨ ਹੋਰ ਕੋਈ ਗੱਲ ਨਹੀਂ ਜਾਣਦਾ ਸੀ।

ਆਸ ਅਨੁਰਕਤ ਤਾਸੁ ਬ੍ਰਿਤ ਲਾਗਾ ॥

ਉਸ ਦੀ ਬਿਰਤੀ ਆਸ਼ਾ ਵਿਚ ਪੂਰੀ ਤਰ੍ਹਾਂ ਲਗੀ ਹੋਈ ਸੀ।

ਮਾਨਹੁ ਮਹਾ ਜੋਗ ਅਨੁਰਾਗਾ ॥੪੪੧॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਉਹ ਯੋਗ ਦੀ ਅਤਿ ਲਗਨ ਵਾਲਾ ਹੋਵੇ ॥੪੪੧॥

ਤਹਾ ਰਿਖਿ ਗਏ ਸੰਗਿ ਸੰਨ੍ਯਾਸਨ ॥

ਸੰਨਿਆਸੀਆਂ ਨੂੰ ਨਾਲ ਲਈ ਰਿਸ਼ੀ ਉਥੇ ਜਾ ਪਹੁੰਚਿਆ,

ਕਈ ਛੋਹਨੀ ਜਾਤ ਨਹੀ ਗਨਿ ॥

(ਉਸ ਨਾਲ ਸੰਨਿਆਸੀਆਂ) ਦੀਆਂ ਕਈ ਛੋਹਣੀਆਂ ਸਨ, (ਉਨ੍ਹਾਂ ਦੀ) ਗਿਣਤੀ ਨਹੀਂ ਕੀਤੀ ਜਾ ਸਕਦੀ ਸੀ।


Flag Counter