ਉਸ ਨਾਲ ਇਕ ਰੱਸਾ ਬੰਨ੍ਹ ਲਿਆ।
ਉਸ ਨੂੰ ਕੰਧ ਉਤੇ ਚੜ੍ਹਾ ਦਿੱਤਾ ॥੪॥
ਦੋਹਰਾ:
ਉਸ (ਗੋਹ) ਨਾਲ ਰੱਸਾ ਬੰਨ੍ਹ ਕੇ, ਯਾਰ ਨੂੰ ਉਥੋਂ ਕਢ ਦਿੱਤਾ।
ਮੂਰਖ ਰਾਜਾ ਹੈਰਾਨ ਰਹਿ ਗਿਆ ਅਤੇ (ਇਸਤਰੀ ਦਾ) ਚਰਿਤ੍ਰ ਨਾ ਸਮਝ ਸਕਿਆ ॥੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੦॥੨੭੮੮॥ ਚਲਦਾ॥
ਦੋਹਰਾ:
ਭੀਮਪਰੀ ਵਿਚ ਭਸਮਾਂਗਦ ਨਾਂ ਦਾ ਵੱਡਾ ਦੈਂਤ (ਰਹਿੰਦਾ ਸੀ)।
ਯੁੱਧ ਵਿਚ ਉਸ ਦੇ ਬਰਾਬਰ ਸੂਰਜ ਵੀ ਨਹੀਂ ਸੀ ॥੧॥
ਚੌਪਈ:
ਉਸ (ਦੈਂਤ) ਨੇ ਬੈਠ ਕੇ ਬਹੁਤ ਤਪਸਿਆ ਕੀਤੀ
ਅਤੇ ਰੁਦ੍ਰ ਤੋਂ ਇਹ ਵਰ ਪ੍ਰਾਪਤ ਕੀਤਾ।
(ਉਹ) ਜਿਸ ਦੇ ਸਿਰ ਉਤੇ ਹੱਥ ਲਗਾਵੇਗਾ,
ਉਹ ਬੰਦਾ ਸੜ ਬਲ ਕੇ ਭਸਮ ਹੋ ਜਾਵੇਗਾ ॥੨॥
ਉਸ ਨੇ ਗੌਰੀ (ਸ਼ਿਵ ਪਤਨੀ) ਦਾ ਰੂਪ ਵੇਖਿਆ
ਅਤੇ ਆਪਣੇ ਹਿਰਦੇ ਵਿਚ ਇਹ ਸੋਚਿਆ।
ਮੈਂ ਸ਼ਿਵ ਦੇ ਸਿਰ ਉਤੇ ਹੱਥ ਰਖਾਂਗਾ
ਅਤੇ ਛਿਣ ਵਿਚ ਉਸ ਨੂੰ ਭਸਮ ਕਰ ਦਿਆਂਗਾ ॥੩॥
ਚਿਤ ਵਿਚ ਇਹੀ ਵਿਚਾਰ ਕੇ ਤੁਰਿਆ
ਅਤੇ ਮਹਾ ਰੁਦ੍ਰ ਦਾ ਬਧ ਕਰਨ ਲਈ ਆਇਆ।
ਜਦ ਮਹਾ ਰੁਦ੍ਰ ਨੇ ਨੈਣਾਂ ਨਾਲ ਵੇਖਿਆ
ਤਾਂ ਆਪਣੀ ਇਸਤਰੀ ਨੂੰ ਨਾਲ ਲੈ ਕੇ ਭਜ ਪਿਆ ॥੪॥
ਰੁਦ੍ਰ ਨੂੰ ਭਜਦਿਆਂ ਵੇਖ ਕੇ ਦੈਂਤ ਵੀ (ਪਿਛੇ) ਭਜ ਪਿਆ
ਅਤੇ ਦੱਖਣ ਤੇ ਪੂਰਬ ਵਲ ਸ਼ਿਵ ਨੂੰ ਭਜਾਇਆ।
ਫਿਰ ਪੱਛਮ ਵਲ ਸ਼ਿਵ ਜੀ ਗਿਆ।
(ਦੈਂਤ ਵੀ) ਉਸ ਦੇ ਪਿਛੇ ਪਿਛੇ ਗਿਆ ॥੫॥
ਦੋਹਰਾ:
(ਸ਼ਿਵ) ਤਿੰਨਾਂ ਦਿਸ਼ਾਵਾਂ ਵਿਚ ਭਰਮਦਾ ਰਿਹਾ, ਪਰ ਕਿਤੇ ਵੀ ਠਿਕਾਣਾ ਨਾ ਮਿਲਿਆ।
ਫਿਰ ਉੱਤਰ ਦਿਸ਼ਾ ਵਲ ਭਜਿਆ। ਜੋ ਪ੍ਰਭੂ ਕਰੇਗਾ, ਉਹੀ ਹੋਏਗਾ ॥੬॥
ਚੌਪਈ:
ਜਦ ਰੁਦ੍ਰ ਉੱਤਰ ਦਿਸ਼ਾ ਵਲ ਗਿਆ।
ਭਸਮਾਂਗਦ ਉਸ ਦੇ ਪਿਛੇ ਭਜਿਆ।
(ਉਹ ਕਹਿਣ ਲਗਾ) ਮੈਂ ਇਸ ਨੂੰ ਹੁਣੇ ਭਸਮ ਕਰ ਦੇਵਾਂਗਾ
(ਅਤੇ ਫਿਰ) ਪਾਰਬਤੀ ਨੂੰ ਖੋਹ ਕੇ (ਆਪਣੀ) ਇਸਤਰੀ ਬਣਾਵਾਂਗਾ ॥੭॥
ਪਾਰਬਤੀ ਨੇ ਕਿਹਾ:
ਦੋਹਰਾ:
ਹੇ ਮੂਰਖ (ਭਸਮਾਂਗਦ)! ਤੂੰ ਇਸ ਕਮਲੇ ਤੋਂ ਕੀ ਵਰ ਲੈ ਬੈਠਾ ਹੈਂ।
(ਇਹ) ਸਭ ਝੂਠ ਹੈ, ਇਸ ਨੂੰ ਹੁਣੇ ਪਰਖ ਕੇ ਵੇਖ ਲੈ ॥੮॥
ਚੌਪਈ:
ਪਹਿਲਾਂ ਆਪਣੇ ਸਿਰ ਉਤੇ ਹੱਥ ਰਖੋ।
ਜਦੋਂ ਇਕ ਅੱਧ ਵਾਲ ਸੜਨ ਲਗੇ (ਤਾਂ ਹੱਥ) ਚੁਕ ਲੈਣਾ।
ਤਦ ਆਪਣਾ ਹੱਥ ਸ਼ਿਵ ਦੇ ਸਿਰ ਉਤੇ ਰਖਣਾ
ਅਤੇ ਮੈਨੂੰ ਆਪਣੀ ਇਸਤਰੀ ਬਣਾ ਲੈਣਾ ॥੯॥
ਜਦੋਂ ਦੈਂਤ ਨੇ ਇਹ ਗੱਲ ਸੁਣੀ (ਤਾਂ)
ਆਪਣੇ ਸਿਰ ਉਤੇ ਹੱਥ ਧਰਿਆ।
ਛਿਣ ਵਿਚ ਹੀ ਮੂਰਖ ਸੜ ਗਿਆ
(ਅਤੇ ਇਸ ਤਰ੍ਹਾਂ ਪਾਰਬਤੀ ਨੇ) ਸ਼ਿਵ ਦਾ ਦੁਖ ਦੂਰ ਕਰ ਦਿੱਤਾ ॥੧੦॥
ਦੋਹਰਾ:
ਇਸ ਤਰ੍ਹਾਂ ਚਰਿਤ੍ਰ ਕਰ ਕੇ ਪਾਰਬਤੀ ਨੇ ਦੈਂਤ ਨੂੰ ਸਾੜ ਦਿੱਤਾ