ਸ਼੍ਰੀ ਦਸਮ ਗ੍ਰੰਥ

ਅੰਗ - 1250


ਰਾਨੀ ਮਰੀ ਨ ਫੇਰਿ ਚਿਤਾਰੌ ॥੧੦॥

ਅਤੇ ਮਰ ਗਈ ਰਾਣੀ ਨੂੰ ਫਿਰ ਯਾਦ ਨਹੀਂ ਕਰਾਂਗਾ ॥੧੦॥

ਔਰ ਤ੍ਰਿਯਨ ਕੇ ਸਾਥ ਬਿਹਾਰਾ ॥

ਰਾਜਾ ਹੋਰਨਾਂ ਰਾਣੀਆਂ ਨਾਲ ਰਮਣ ਕਰਨ ਲਗਾ

ਵਾ ਰਾਨੀ ਕਹ ਨ੍ਰਿਪਤਿ ਬਿਸਾਰਾ ॥

ਅਤੇ ਉਸ ਰਾਣੀ ਨੂੰ ਰਾਜੇ ਨੇ ਭੁਲਾ ਦਿੱਤਾ।

ਇਹ ਛਲ ਤ੍ਰਿਯਨ ਨਰਿੰਦ੍ਰਹਿ ਛਰਾ ॥

ਇਸ ਛਲ ਨਾਲ ਇਸਤਰੀਆਂ ਨੇ ਰਾਜੇ ਨੂੰ ਛਲ ਲਿਆ।

ਤ੍ਰਿਯ ਚਰਿਤ੍ਰ ਅਤਿਭੁਤ ਇਹ ਕਰਾ ॥੧੧॥

ਇਸਤਰੀ ਨੇ ਇਹ ਅਨੋਖਾ ਚਰਿਤ੍ਰ ਕੀਤਾ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੦॥੫੮੦੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੦॥੫੮੦੦॥ ਚਲਦਾ॥

ਚੌਪਈ ॥

ਚੌਪਈ:

ਇਛਾਵਤੀ ਨਗਰ ਇਕ ਸੁਨਾ ॥

ਇਛਾਵਤੀ ਨਾਂ ਦਾ ਇਕ ਨਗਰ ਸੁਣਿਆ ਸੀ।

ਇਛ ਸੈਨ ਰਾਜਾ ਬਹੁ ਗੁਨਾ ॥

(ਉਸ ਦਾ) ਰਾਜਾ ਇਛ ਸੈਨ ਬਹੁਤ ਗੁਣਵਾਨ ਸੀ।

ਇਸਟ ਮਤੀ ਤਾ ਕੇ ਘਰ ਨਾਰੀ ॥

ਇਸ਼ਟ ਮਤੀ ਉਸ ਦੇ ਘਰ ਰਾਣੀ ਸੀ।

ਇਸਟ ਦੇਵਕਾ ਰਹਤ ਦੁਲਾਰੀ ॥੧॥

ਇਸ਼ਟ ਦੇਵਕਾ (ਉਨ੍ਹਾਂ ਦੀ) ਪੁੱਤਰੀ ਹੁੰਦੀ ਸੀ ॥੧॥

ਅਜੈ ਸੈਨ ਖਤਰੇਟਾ ਤਹਾ ॥

ਉਥੇ ਅਜੈ ਸੈਨ ਨਾਂ ਦਾ ਇਕ ਖਤਰੇਟਾ ਸੀ।

ਆਵਤ ਭਯੋ ਧਾਮ ਤ੍ਰਿਯ ਜਹਾ ॥

(ਉਹ) ਉਥੇ ਆਇਆ ਜਿਥੇ ਇਸਤਰੀ (ਰਾਣੀ) ਦਾ ਘਰ ਸੀ।

ਰਾਣੀ ਤਾ ਕੋ ਰੂਪ ਨਿਹਾਰਾ ॥

ਰਾਣੀ ਨੇ ਉਸ ਦੇ ਰੂਪ ਨੂੰ ਵੇਖਿਆ

ਗਿਰੀ ਧਰਨਿ ਜਨੁ ਲਗਿਯੋ ਕਟਾਰਾ ॥੨॥

ਤਾਂ ਧਰਤੀ ਉਤੇ ਡਿਗ ਪਈ, ਮਾਨੋ ਕਟਾਰ ਲਗੀ ਹੋਵੇ ॥੨॥

ਉੜਦਾ ਬੇਗ ਨਿਪੁੰਸਕ ਬਨੇ ॥

ਰਾਣੀ ਨੇ ਉੜਦਾ ਬੇਗ

ਪਠੈ ਦਏ ਰਾਨੀ ਤਹ ਘਨੇ ॥

ਅਤੇ ਹੋਰ ਬਹੁਤ ਸਾਰੇ ਖੁਸਰਿਆਂ ਨੂੰ ਉਸ ਕੋਲ ਭੇਜ ਦਿੱਤਾ।

ਗਹਿ ਕਰਿ ਤਾਹਿ ਲੈ ਗਏ ਤਹਾ ॥

(ਉਹ ਖੁਸਰੇ) ਉਸ ਨੂੰ ਪਕੜ ਕੇ ਉਥੇ ਲੈ ਗਏ

ਤਰਨੀ ਪੰਥ ਬਿਲੋਕਤ ਜਹਾ ॥੩॥

ਜਿਥੇ ਰਾਣੀ (ਉਸ ਦਾ) ਰਸਤਾ ਵੇਖ ਰਹੀ ਸੀ ॥੩॥

ਕਾਮ ਭੋਗ ਤਾ ਸੌ ਰਾਨੀ ਕਰਿ ॥

ਉਸ ਨਾਲ ਰਾਣੀ ਨੇ ਕਾਮ-ਭੋਗ ਕੀਤਾ

ਪੌਢੇ ਦੋਊ ਜਾਇ ਪਲਘਾ ਪਰ ॥

ਅਤੇ ਦੋਵੇਂ ਪਲੰਘ ਉਤੇ ਸੌਂ ਗਏ।

ਤਬ ਲਗਿ ਆਇ ਨ੍ਰਿਪਤਿ ਤਹ ਗਏ ॥

ਤਦ ਤਕ ਰਾਜਾ ਉਥੇ ਆ ਗਿਆ।

ਸੋਵਤ ਦੁਹੂੰ ਬਿਲੋਕਤ ਭਏ ॥੪॥

ਦੋਹਾਂ ਨੂੰ (ਇਕੱਠਾ) ਸੁਤਿਆਂ ਵੇਖ ਲਿਆ ॥੪॥

ਭਰਭਰਾਇ ਤ੍ਰਿਯ ਜਗੀ ਦੁਖਾਤੁਰ ॥

ਇਸਤਰੀ ਦੁਖੀ ਹੋਈ ਘਬਰਾ ਕੇ ਜਾਗ ਪਈ

ਡਾਰਿ ਦਯੋ ਦੁਪਟਾ ਪਤਿ ਮੁਖ ਪਰ ॥

ਅਤੇ ਪਤੀ ਦੇ ਮੂੰਹ ਉਤੇ ਦੁਪੱਟਾ ਸੁਟ ਦਿੱਤਾ।

ਜਬ ਲੌ ਕਰਤ ਦੂਰਿ ਨ੍ਰਿਪ ਭਯੋ ॥

ਜਦੋਂ ਤਕ ਰਾਜੇ ਨੇ (ਦੁਪੱਟੇ ਨੂੰ ਮੂੰਹ ਤੋਂ) ਹਟਾਇਆ,

ਤਬ ਲੌ ਜਾਰਿ ਭਾਜਿ ਕਰਿ ਗਯੋ ॥੫॥

ਤਦ ਤਕ ਯਾਰ ਭਜ ਗਿਆ ॥੫॥

ਦੁਪਟਾ ਦੂਰਿ ਕਰਾ ਨ੍ਰਿਪ ਜਬੈ ॥

ਰਾਜੇ ਨੇ ਜਦ ਦੁਪੱਟਾ ਦੂਰ ਕੀਤਾ,

ਪਕਰ ਲਿਯੋ ਰਾਨੀ ਕਹ ਤਬੈ ॥

ਤਾਂ ਉਸ ਨੇ ਰਾਣੀ ਨੂੰ ਪਕੜ ਲਿਆ।

ਕਹਾ ਗਯੋ ਵਹੁ ਜੁ ਮੈ ਨਿਹਾਰਾ ॥

(ਅਤੇ ਪੁੱਛਣ ਲਗਾ) ਉਹ ਕਿਥੇ ਗਿਆ ਹੈ, ਜਿਸ ਨੂੰ ਮੈਂ ਵੇਖਿਆ ਸੀ।

ਬਿਨੁ ਨ ਕਹੈ ਭ੍ਰਮ ਮਿਟੈ ਹਮਾਰਾ ॥੬॥

ਬਿਨਾ (ਸਚ) ਦਸੇ, ਮੇਰਾ ਭਰਮ ਨਹੀਂ ਮਿਟਣਾ ॥੬॥

ਪ੍ਰਥਮੈ ਜਾਨ ਮਾਫ ਮੁਰ ਕੀਜੈ ॥

ਪਹਿਲਾਂ ਮੇਰੀ ਜਾਨ ਮਾਫ਼ ਕਰ ਦਿਓ,

ਬਹੁਰੌ ਬਾਤ ਸਾਚ ਸੁਨਿ ਲੀਜੈ ॥

ਫਿਰ (ਮੇਰੇ ਪਾਸੋਂ) ਸੱਚੀ ਗੱਲ ਸੁਣ ਲਵੋ।

ਬਚਨੁ ਦੇਹੁ ਮੇਰੇ ਜੌ ਹਾਥਾ ॥

(ਪਹਿਲਾਂ) ਮੈਨੂੰ ਹੱਥ ਨਾਲ ਬਚਨ ਦਿਓ,

ਬਹੁਰਿ ਲੇਹੁ ਬਿਨਤੀ ਸੁਨਿ ਨਾਥਾ ॥੭॥

ਫਿਰ ਹੇ ਨਾਥ! ਮੇਰੀ ਬੇਨਤੀ ਸੁਣ ਲਵੋ ॥੭॥

ਭੈਂਗੇ ਨੇਤ੍ਰ ਤੋਰਿ ਬਿਧਿ ਕਰੇ ॥

ਵਿਧਾਤਾ ਨੇ ਤੁਹਾਡੀਆਂ ਅੱਖਾਂ ਭੈਂਗੀਆਂ ਕਰ ਦਿੱਤੀਆਂ ਹਨ

ਇਕ ਤੈ ਜਾਤ ਦੋਇ ਲਖ ਪਰੇ ॥

(ਜਿਸ ਕਰ ਕੇ ਤੁਹਾਨੂੰ) ਇਕ ਦੀ ਥਾਂ ਦੋ ਦਿਸ ਪੈਂਦੇ ਹਨ।

ਤੁਮ ਕਹ ਕਛੂ ਝਾਵਰੋ ਆਯੋ ॥

ਤੁਹਾਨੂੰ ਕੁਝ ਝੌਲਾ ਜਿਹਾ ਪਿਆ ਹੈ।

ਮੁਹਿ ਕੋ ਦਿਖਿ ਲਖਿ ਕਰਿ ਦ੍ਵੈ ਪਾਯੋ ॥੮॥

ਮੈਨੂੰ ਵੇਖ ਕੇ (ਤੁਹਾਨੂੰ) ਦੋ ਵੇਖਣ ਦਾ (ਭੁਲੇਖਾ) ਪਿਆ ਹੈ ॥੮॥

ਨ੍ਰਿਪ ਸੁਨਿ ਬਚਨ ਚਕ੍ਰਿਤ ਹ੍ਵੈ ਰਹਾ ॥

ਰਾਜਾ (ਰਾਣੀ ਦੇ) ਬਚਨ ਸੁਣ ਕੇ ਹੈਰਾਨ ਹੋ ਗਿਆ।

ਤ੍ਰਿਯ ਸੌ ਬਹੁਰਿ ਬਚਨ ਨਹਿ ਕਹਾ ॥

ਫਿਰ ਇਸਤਰੀ ਨੂੰ ਕੁਝ ਨਾ ਕਿਹਾ।

ਮੁਖ ਮੂੰਦੇ ਘਰ ਕੌ ਫਿਰਿ ਆਯੋ ॥

ਮੂੰਹ ਬੰਦ ਕਰ ਕੇ ਘਰ ਨੂੰ ਪਰਤ ਆਇਆ

ਕਰਮ ਰੇਖ ਕਹ ਦੋਸ ਲਗਾਯੋ ॥੯॥

ਅਤੇ ਕਰਮ-ਰੇਖਾ ਨੂੰ ਦੋਸ਼ ਲਗਾਉਣ ਲਗਾ (ਜਿਸ ਕਰ ਕੇ ਉਸ ਦੇ ਨੇਤਰਾਂ ਵਿਚ ਨੁਕਸ ਪੈ ਗਿਆ ਸੀ) ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੧॥੫੮੦੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੧॥੫੮੦੯॥ ਚਲਦਾ॥

ਚੌਪਈ ॥

ਚੌਪਈ:

ਸੋਰਠ ਸੈਨ ਏਕ ਭੂਪਾਲਾ ॥

ਸੋਰਠ ਸੈਨ ਨਾਂ ਦਾ ਇਕ ਰਾਜਾ ਸੀ।

ਤੇਜਵਾਨ ਬਲਵਾਨ ਛਿਤਾਲਾ ॥

(ਉਹ ਬਹੁਤ) ਤੇਜਵਾਨ, ਬਲਵਾਨ ਅਤੇ ਚਾਲਾਕ ('ਛਿਤਾਲਾ') ਸੀ।

ਸੋਰਠ ਦੇ ਤਾ ਕੈ ਘਰ ਰਾਨੀ ॥

ਉਸ ਦੇ ਘਰ ਸੋਰਠ ਦੇ (ਦੇਈ) ਨਾਂ ਦੀ ਰਾਣੀ ਸੀ।

ਸੁੰਦਰ ਸਕਲ ਭਵਨ ਮਹਿ ਜਾਨੀ ॥੧॥

(ਉਹ) ਚੌਦਾਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ ਸੀ ॥੧॥

ਛਤ੍ਰਿ ਸੈਨ ਤਹ ਸਾਹ ਭਨਿਜੈ ॥

ਛਤ੍ਰਿ ਸੈਨ ਨਾਂ ਦਾ ਉਥੇ ਇਕ ਸ਼ਾਹ ਦਸਿਆ ਜਾਂਦਾ ਸੀ।

ਛਤ੍ਰ ਦੇਇ ਇਕ ਸੁਤਾ ਕਹਿਜੈ ॥

(ਉਸ ਦੀ) ਛਤ੍ਰ ਦੇਈ ਨਾਂ ਦੀ ਇਕ ਪੁੱਤਰੀ ਕਹੀ ਜਾਂਦੀ ਸੀ।

ਭੂਤ ਭਵਾਨ ਭਵਿਖ੍ਯ ਮਝਾਰੀ ॥

ਉਸ ਵਰਗੀ (ਸੁੰਦਰ) ਕੁਮਾਰੀ ਭੂਤ, ਭਵਿਖ ਅਤੇ ਵਰਤਮਾਨ ਵਿਚ ਨਾ ਸੀ,

ਭਈ ਨ ਹੈ ਹ੍ਵੈ ਹੈ ਨ ਕੁਮਾਰੀ ॥੨॥

ਨਾ ਹੈ ਅਤੇ ਨਾ ਹੀ ਹੋਵੇਗੀ ॥੨॥

ਜਬ ਵਹੁ ਤਰੁਨਿ ਚੰਚਲਾ ਭਈ ॥

ਜਦ ਉਹ ਕੁੜੀ ਮੁਟਿਆਰ ('ਚੰਚਲ') ਹੋ ਗਈ

ਲਰਿਕਾਪਨ ਕੀ ਸੁਧਿ ਬੁਧਿ ਗਈ ॥

ਅਤੇ ਬਚਪਨ ਦੀ ਸੁੱਧ ਬੁੱਧ ਖ਼ਤਮ ਹੋ ਗਈ।

ਛਤਿਯਾ ਕੁਚਨ ਤਬੈ ਉਠਿ ਆਏ ॥

ਤਦ ਉਸ ਦੀ ਛਾਤੀ ਉਤੇ ਕੁਚ ਉਭਰ ਆਏ।

ਮਦਨ ਭਰਤਿਯਾ ਭਰਤ ਭਰਾਏ ॥੩॥

(ਇੰਜ ਪ੍ਰਤੀਤ ਹੋਣ ਲਗਾ ਮਾਨੋ) ਸੰਚੇ ਭਰਨ ਵਾਲੇ ਕਾਰੀਗਰ ('ਭਰਤਿਯਾ') ਕਾਮ ਦੇਵ ਨੇ ਸੰਚੇ ਭਰ ਦਿੱਤੇ ਹੋਣ ॥੩॥

ਅਭਰਨ ਸੈਨ ਕੁਅਰ ਤਿਨ ਲਹਾ ॥

ਉਸ ਨੇ ਅਭਰਨ ਸੈਨ ਨਾਂ ਦਾ ਕੁਮਾਰ ਵੇਖਿਆ।

ਤੇਜਵਾਨ ਕਛੁ ਜਾਤ ਨ ਕਹਾ ॥

(ਉਹ ਬਹੁਤ) ਤੇਜਵਾਨ ਸੀ ਕਿ ਬਖਾਨ ਨਹੀਂ ਕੀਤਾ ਜਾ ਸਕਦਾ।

ਲਾਗੀ ਲਗਨ ਛੂਟਿ ਨਹਿ ਗਈ ॥

(ਉਸ ਨਾਲ ਉਸ ਦੀ) ਲਗਨ ਲਗ ਗਈ (ਜੋ ਛੁੜਾਇਆਂ) ਛੁਟਦੀ ਨਹੀਂ ਸੀ।

ਸੁਕ ਨਲਨੀ ਕੀ ਸੀ ਗਤਿ ਭਈ ॥੪॥

ਉਸ ਦੀ ਹਾਲਤ ਤੋਤੇ ਅਤੇ ਨਲਨੀ (ਇਕ ਪ੍ਰਕਾਰ ਦੀ ਨਲਕੀ ਦੀ ਬਣੀ ਕੁੜਿਕੀ) ਵਰਗੀ ਹੋ ਗਈ ॥੪॥

ਤਾ ਸੌ ਲਗੀ ਲਗਨ ਬਹੁ ਭਾਤਾ ॥

ਉਸ ਨਾਲ (ਉਸ ਦੀ) ਕਈ ਤਰ੍ਹਾਂ ਦੀ ਲਗਨ ਲਗ ਗਈ।

ਕਿਹ ਬਿਧਿ ਬਰਨ ਸੁਨਾਊ ਬਾਤਾ ॥

(ਉਨ੍ਹਾਂ) ਗੱਲਾਂ ਦਾ ਭਲਾ (ਮੈਂ) ਕਿਸ ਤਰ੍ਹਾਂ ਵਰਣਨ ਕਰ ਕੇ ਸੁਣਾਵਾਂ।

ਨਿਤਿਪ੍ਰਤਿ ਤਾ ਕਹ ਬੋਲਿ ਪਠਾਵੈ ॥

(ਉਹ ਇਸਤਰੀ) ਉਸ ਨੂੰ ਹਰ ਰੋਜ਼ ਬੁਲਾ ਲੈਂਦੀ ਸੀ

ਕਾਮ ਭੋਗ ਰੁਚਿ ਮਾਨ ਕਮਾਵੈ ॥੫॥

ਅਤੇ ਰੁਚੀ ਪੂਰਵਕ (ਉਸ ਨਾਲ) ਸੰਯੋਗ ਕਰਦੀ ਸੀ ॥੫॥

ਤਾ ਕੇ ਲਏ ਨਾਥ ਕਹ ਮਾਰਾ ॥

ਉਸ ਲਈ (ਉਸ ਨੇ) ਆਪਣੇ ਪਤੀ ਨੂੰ ਮਾਰ ਦਿੱਤਾ

ਤਨ ਮੈ ਰਾਡ ਭੇਸ ਕੋ ਧਾਰਾ ॥

ਅਤੇ ਆਪਣੇ ਸ਼ਰੀਰ ਉਤੇ ਵਿਧਵਾ ਦਾ ਭੇਸ ਧਾਰ ਲਿਆ।

ਜਬ ਗ੍ਰਿਹ ਅਪਨੇ ਜਾਰ ਬੁਲਾਯੋ ॥

ਜਦ (ਉਸ ਨੇ) ਆਪਣੇ ਘਰ ਯਾਰ ਨੂੰ ਬੁਲਾਇਆ

ਸਭ ਪ੍ਰਸੰਗ ਕਹਿ ਤਾਹਿ ਸੁਨਾਯੋ ॥੬॥

ਤਾਂ ਸਾਰੀ ਗੱਲ ਉਸ ਨੂੰ ਦਸ ਦਿੱਤੀ ॥੬॥

ਸੁਨਿ ਕੈ ਜਾਰ ਬਚਨ ਅਸ ਡਰਾ ॥

ਯਾਰ (ਉਸ ਦਾ) ਬੋਲ ਸੁਣ ਕੇ ਅਜਿਹਾ ਡਰਿਆ

ਧ੍ਰਿਗ ਧ੍ਰਿਗ ਬਚ ਤਿਹ ਤ੍ਰਿਯਹਿ ਉਚਰਾ ॥

ਕਿ ਉਸ ਇਸਤਰੀ ਨੂੰ 'ਧ੍ਰਿਗ ਧ੍ਰਿਗ' ਕਹਿਣ ਲਗਾ।

ਜਿਨ ਅਪਨੋ ਪਤਿ ਆਪੁ ਸੰਘਰਿਯੋ ॥

(ਉਹ ਮਨ ਵਿਚ ਸੋਚਣ ਲਗਾ ਕਿ) ਜਿਸ ਨੇ ਆਪਣੇ ਪਤੀ ਨੂੰ ਆਪ ਮਾਰ ਦਿੱਤਾ ਹੈ,


Flag Counter