ਸ਼੍ਰੀ ਦਸਮ ਗ੍ਰੰਥ

ਅੰਗ - 194


ਕਾਲ ਪੁਰਖ ਆਗ੍ਯਾ ਤਬ ਦੀਨੀ ॥

'ਕਾਲ-ਪੁਰਖ' ਨੇ ਤਦ ਆਗਿਆ ਦਿੱਤੀ

ਬਿਸਨੁ ਚੰਦ ਸੋਈ ਬਿਧਿ ਕੀਨੀ ॥੨॥

ਅਤੇ ਵਿਸ਼ਣੂ ਨੇ ਉਸੇ ਤਰ੍ਹਾਂ ਪਾਲਣਾ ਕੀਤੀ ॥੨॥

ਮਨੁ ਹ੍ਵੈ ਰਾਜ ਵਤਾਰ ਅਵਤਰਾ ॥

ਮਨੁ ਰਾਜਾ ਅਵਤਾਰ ਹੋ ਕੇ (ਵਿਸ਼ਣੂ) ਅਵਤਰਿਤ ਹੋਇਆ

ਮਨੁ ਸਿਮਿਰਿਤਹਿ ਪ੍ਰਚੁਰ ਜਗਿ ਕਰਾ ॥

ਅਤੇ 'ਮਨੁ ਸਮ੍ਰਿਤੀ' ਦਾ ਜਗਤ ਵਿਚ ਪ੍ਰਚਾਰ ਕੀਤਾ।

ਸਕਲ ਕੁਪੰਥੀ ਪੰਥਿ ਚਲਾਏ ॥

ਸਾਰੇ ਪੰਥੀਆਂ (ਜੈਨ ਮਾਰਗੀਆਂ) ਨੂੰ ਸਹੀ ਮਾਰਗ ਉਤੇ ਤੋਰਿਆ

ਪਾਪ ਕਰਮ ਤੇ ਲੋਗ ਹਟਾਏ ॥੩॥

ਅਤੇ ਪਾਪ-ਕਰਮ ਤੋਂ ਲੋਕਾਂ ਨੂੰ ਹਟਾ ਦਿੱਤਾ ॥੩॥

ਰਾਜ ਅਵਤਾਰ ਭਯੋ ਮਨੁ ਰਾਜਾ ॥

ਰਾਜ ਅਵਤਾਰ ਰੂਪ ਵਿਚ (ਵਿਸ਼ਣੂ) ਮਨੁ ਰਾਜਾ ਵਜੋਂ ਪ੍ਰਗਟ ਹੋਇਆ,

ਸਰਬ ਹੀ ਸਿਰਜੇ ਧਰਮ ਕੇ ਸਾਜਾ ॥

ਜਿਸ ਨੇ ਧਰਮ ਦੇ ਸਾਰੇ ਸਾਜ ਸਿਰਜ ਦਿੱਤੇ।

ਪਾਪ ਕਰਾ ਤਾ ਕੋ ਗਹਿ ਮਾਰਾ ॥

(ਜਿਸ ਨੇ ਕੋਈ) ਪਾਪ ਕਰਮ ਕੀਤਾ, ਉਸੇ ਨੂੰ ਫੜ ਕੇ ਮਾਰ ਦਿੱਤਾ।

ਸਕਲ ਪ੍ਰਜਾ ਕਹੁ ਮਾਰਗਿ ਡਾਰਾ ॥੪॥

(ਇਸ ਤਰ੍ਹਾਂ) ਸਾਰੀ ਪਰਜਾ ਨੂੰ (ਧਰਮ ਦੇ) ਮਾਰਗ ਉਤੇ ਚਲਾ ਦਿੱਤਾ ॥੪॥

ਪਾਪ ਕਰਾ ਜਾ ਹੀ ਤਹ ਮਾਰਸ ॥

ਜਿਥੇ ਵੀ ਕਿਸੇ ਨੇ ਪਾਪ ਕੀਤਾ, ਉਥੇ (ਉਸ ਨੂੰ) ਮਾਰ ਦਿੱਤਾ।

ਸਕਲ ਪ੍ਰਜਾ ਕਹੁ ਧਰਮ ਸਿਖਾਰਸ ॥

ਸਾਰੀ ਪਰਜਾ ਨੂੰ ਧਰਮ (ਦੀ ਵਿਧੀ) ਸਿਖਾ ਦਿੱਤੀ।

ਨਾਮ ਦਾਨ ਸਬਹੂਨ ਸਿਖਾਰਾ ॥

ਸਭ ਨੂੰ ਨਾਮ-ਸਿਮਰਨ ਅਤੇ ਦਾਨ ਦੇਣ ਦੀ ਜੁਗਤ ਦਸ ਦਿੱਤੀ

ਸ੍ਰਾਵਗ ਪੰਥ ਦੂਰ ਕਰਿ ਡਾਰਾ ॥੫॥

ਅਤੇ ਜੈਨ ਮਤ (ਸੰਸਾਰ ਵਿਚੋਂ) ਦੂਰ ਕਰ ਦਿੱਤਾ ॥੫॥

ਜੇ ਜੇ ਭਾਜਿ ਦੂਰ ਕਹੁ ਗਏ ॥

ਜਿਹੜੇ ਜਿਹੜੇ ਭਜ ਕੇ ਦੁਰਾਡੇ ਦੇਸ਼ਾਂ ਨੂੰ ਚਲੇ ਗਏ,

ਸ੍ਰਾਵਗ ਧਰਮਿ ਸੋਊ ਰਹਿ ਗਏ ॥

ਜੈਨ ਮਤ ਵਿਚ ਉਹੀ ਰਹਿ ਗਏ,

ਅਉਰ ਪ੍ਰਜਾ ਸਬ ਮਾਰਗਿ ਲਾਈ ॥

ਹੋਰ ਸਾਰੀ ਪਰਜਾ ਨੂੰ ਧਰਮ ਦੇ ਰਸਤੇ ਉਤੇ ਲਾ ਦਿੱਤਾ

ਕੁਪੰਥ ਪੰਥ ਤੇ ਸੁਪੰਥ ਚਲਾਈ ॥੬॥

ਅਤੇ ਸਾਰਿਆਂ ਨੂੰ ਮਾੜੇ ਰਸਤੇ ਤੋਂ ਹਟਾ ਕੇ ਸ਼ੁਭ ਮਾਰਗ ਉਤੇ ਤੋਰ ਦਿੱਤਾ ॥੬॥

ਰਾਜ ਅਵਤਾਰ ਭਯੋ ਮਨੁ ਰਾਜਾ ॥

(ਇਸ ਤਰ੍ਹਾਂ) ਰਾਜ-ਅਵਤਾਰ (ਦੇ ਰੂਪ ਵਿਚ) ਮਨੁ ਰਾਜਾ ਹੋਇਆ,

ਕਰਮ ਧਰਮ ਜਗ ਮੋ ਭਲੁ ਸਾਜਾ ॥

ਜਿਸ ਨੇ ਜਗਤ ਵਿਚ ਧਰਮ ਕਰਮ ਦੀ ਚੰਗੀ ਵਿਵਸਥਾ ਕੀਤੀ।

ਸਕਲ ਕੁਪੰਥੀ ਪੰਥ ਚਲਾਏ ॥

ਸਾਰੇ ਕੁਪੰਥੀਆਂ ਨੂੰ ਸਹੀ ਮਾਰਗ ਉਤੇ ਤੋਰ ਦਿੱਤਾ

ਪਾਪ ਕਰਮ ਤੇ ਧਰਮ ਲਗਾਏ ॥੭॥

ਅਤੇ ਪਾਪ ਕਰਮਾਂ ਤੋਂ (ਹਟਾ ਕੇ) ਧਰਮ ਦੇ ਕਰਮਾਂ ਵਿਚ ਲਗਾ ਦਿੱਤਾ ॥੭॥

ਦੋਹਰਾ ॥

ਦੋਹਰਾ:

ਪੰਥ ਕੁਪੰਥੀ ਸਬ ਲਗੇ ਸ੍ਰਾਵਗ ਮਤ ਭਯੋ ਦੂਰ ॥

ਸਾਰੇ ਜੈਨ ਧਰਮੀ (ਸਹੀ ਧਰਮ) ਮਾਰਗ ਉਤੇ ਤੁਰ ਪਏ ਅਤੇ ਜੈਨ ਮਤ (ਜਗ ਵਿਚੋਂ) ਦੂਰ ਹੋ ਗਿਆ।

ਮਨੁ ਰਾਜਾ ਕੋ ਜਗਤ ਮੋ ਰਹਿਯੋ ਸੁਜਸੁ ਭਰਪੂਰ ॥੮॥

(ਇਸ ਤਰ੍ਹਾਂ) ਮਨੁ ਰਾਜੇ ਦਾ ਉਜਲਾ ਯਸ਼ ਜਗਤ ਵਿਚ ਭਰਪੂਰ ਹੋ ਗਿਆ ॥੮॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਨੁ ਰਾਜਾ ਅਵਤਾਰ ਸੋਲ੍ਰਹਵਾ ਸਮਾਪਤਮ ਸਤੁ ਸੁਭਮ ਸਤੁ ॥੧੬॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਮਨੁ ਰਾਜਾ ਅਵਤਾਰ ਸੋਲਹਵਾਂ ਸਮਾਪਤ, ਸਭ ਸ਼ੁਭ ਹੈ ॥੧੬॥

ਅਥ ਧਨੰਤਰ ਬੈਦ ਅਵਤਾਰ ਕਥਨੰ ॥

ਹੁਣ ਧਨੰਤਰ ਵੈਦ ਅਵਤਾਰ ਦਾ ਕਥਨ

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ

ਚੌਪਈ ॥

ਚੌਪਈ

ਸਭ ਧਨਵੰਤ ਭਏ ਜਗ ਲੋਗਾ ॥

ਸਾਰੇ ਜਗਤ ਦੇ ਲੋਕ ਧਨਵਾਨ ਹੋ ਗਏ

ਏਕ ਨ ਰਹਾ ਤਿਨੋ ਤਨ ਸੋਗਾ ॥

ਅਤੇ ਉਨ੍ਹਾਂ ਦੇ ਤਨ (ਤੇ ਮਨ) ਵਿੱਚ ਇਕ ਵੀ ਸੋਗ ਨਾ ਰਿਹਾ।

ਭਾਤਿ ਭਾਤਿ ਭਛਤ ਪਕਵਾਨਾ ॥

ਭਾਂਤ-ਭਾਂਤ ਦੇ ਪਕਵਾਨ ਖਾਂਦੇ ਸਨ,

ਉਪਜਤ ਰੋਗ ਦੇਹ ਤਿਨ ਨਾਨਾ ॥੧॥

ਜਿਸ ਕਰਕੇ ਉਨ੍ਹਾਂ ਦੀ ਦੇਹ ਵਿੱਚ ਅਨੇਕਾਂ ਰੋਗ ਪੈਦਾ ਹੋ ਗਏ ॥੧॥

ਰੋਗਾਕੁਲ ਸਭ ਹੀ ਭਏ ਲੋਗਾ ॥

ਸਾਰੇ ਲੋਕ ਰੋਗ ਨਾਲ ਦੁਖੀ ਹੋ ਗਏ

ਉਪਜਾ ਅਧਿਕ ਪ੍ਰਜਾ ਕੋ ਸੋਗਾ ॥

ਅਤੇ ਪਰਜਾ ਲਈ ਬਹੁਤ ਦੁਖ ਪੈਦਾ ਹੈ ਗਏ।

ਪਰਮ ਪੁਰਖ ਕੀ ਕਰੀ ਬਡਾਈ ॥

(ਫਿਰ ਸਭ ਨੇ ਮਿਲ ਕੇ) ਪਰਮ ਪੁਰਖ ਦੀ ਸਿਫਤ ਕੀਤੀ

ਕ੍ਰਿਪਾ ਕਰੀ ਤਿਨ ਪਰ ਹਰਿ ਰਾਈ ॥੨॥

(ਜਿਸ ਕਰਕੇ) ਹਰੀ ਰਾਜੇ (ਕਾਲ ਪੁਰਖ) ਨੇ ਉਨ੍ਹਾਂ ਉਤੇ ਕ੍ਰਿਪਾ ਕੀਤੀ ॥੨॥

ਬਿਸਨ ਚੰਦ ਕੋ ਕਹਾ ਬੁਲਾਈ ॥

ਵਿਸ਼ਣੂ ਨੂੰ ਸਦ ਕੇ (ਕਾਲ ਪੁਰਖ) ਨੇ ਕਿਹਾ-

ਧਰ ਅਵਤਾਰ ਧਨੰਤਰ ਜਾਈ ॥

ਧਨੰਤਰੀ ਅਵਤਾਰ ਧਾਰ ਕੇ (ਜਗਤ ਵਿੱਚ) ਜਾਓ,

ਆਯੁਰਬੇਦ ਕੋ ਕਰੋ ਪ੍ਰਕਾਸਾ ॥

'ਆਯੁਰਵੇਦ' ਪ੍ਰਗਟ ਕਰੋ

ਰੋਗ ਪ੍ਰਜਾ ਕੋ ਕਰਿਯਹੁ ਨਾਸਾ ॥੩॥

ਅਤੇ ਪਰਜਾ ਦੇ ਸਾਰੇ ਰੋਗਾਂ ਨੂੰ ਨਾਸ ਕਰੋ ॥੩॥

ਦੋਹਰਾ ॥

ਦੋਹਰਾ

ਤਾ ਤੇ ਦੇਵ ਇਕਤ੍ਰ ਹੁਐ ਮਥਯੋ ਸਮੁੰਦ੍ਰਹਿ ਜਾਇ ॥

ਇਸ ਵਾਸਤੇ ਦੇਵਤੇ (ਅਤੇ ਦੈਤਾਂ ਨੇ) ਮਿਲ ਕੇ ਸਮੁੰਦਰ ਨੂੰ ਜਾ ਰਿੜਕਿਆ

ਰੋਗ ਬਿਨਾਸਨ ਪ੍ਰਜਾ ਹਿਤ ਕਢਯੋ ਧਨੰਤਰ ਰਾਇ ॥੪॥

ਅਤੇ ਲੋਕਾਂ ਦੇ ਰੋਗਾਂ ਨੂੰ ਨਾਸ਼ ਕਰਨ ਲਈ (ਸਮੁੰਦਰ ਵਿਚੋਂ) ਧਨੰਤਰੀ ਰਾਜੇ ਨੂੰ ਕੱਢਿਆ ॥੪॥

ਚੌਪਈ ॥

ਚੌਪਈ

ਆਯੁਰਬੇਦ ਤਿਨ ਕੀਯੋ ਪ੍ਰਕਾਸਾ ॥

ਉਸ ਧਨੰਤਰੀ ਨੇ ਜਗਤ ਵਿੱਚ 'ਆਯੁਰਵੇਦ' ਪ੍ਰਗਟ ਕੀਤਾ

ਜਗ ਕੇ ਰੋਗ ਕਰੇ ਸਬ ਨਾਸਾ ॥

ਅਤੇ ਜਗਤ ਦੇ ਸਾਰੇ ਰੋਗਾਂ ਨੂੰ ਨਸ਼ਟ ਕਰ ਦਿੱਤਾ।

ਬਈਦ ਸਾਸਤ੍ਰ ਕਹੁ ਪ੍ਰਗਟ ਦਿਖਾਵਾ ॥

ਵੈਦਿਕ ਸ਼ਾਸਤ੍ਰ ਨੂੰ ਪ੍ਰਗਟ ਕਰ ਕੇ ਵਿਖਾ ਦਿੱਤਾ।


Flag Counter