ਸ਼੍ਰੀ ਦਸਮ ਗ੍ਰੰਥ

ਅੰਗ - 1138


ਨ੍ਰਿਪ ਜਾਗਤ ਸਭ ਜਗੇ ਪਕਰਿ ਤਾ ਕੋ ਲਿਯੋ ॥

ਰਾਜੇ ਦੇ ਜਾਗਦਿਆਂ ਸਾਰੇ ਜਾਗ ਪਏ ਅਤੇ ਉਸ ਨੂੰ ਪਕੜ ਲਿਆ।

ਆਨਿ ਰਾਵ ਕੇ ਤੀਰ ਬਾਧਿ ਠਾਢੋ ਕਿਯੋ ॥

(ਉਸ ਨੂੰ) ਬੰਨ੍ਹ ਕੇ ਰਾਜੇ ਦੇ ਸਾਹਮਣੇ ਖੜਾ ਕਰ ਦਿੱਤਾ।

ਸੁਨਤ ਸੋਰ ਤ੍ਰਿਯ ਉਠੀ ਨੀਂਦ ਤੇ ਜਾਗਿ ਕੈ ॥

ਸ਼ੋਰ ਸੁਣ ਕੇ ਰਾਣੀ ਦੀ ਵੀ ਨੀਂਦਰ ਤੋਂ ਜਾਗ ਕੇ ਉਠ ਗਈ।

ਹੋ ਰਾਜਾ ਤੇ ਡਰ ਪਾਇ ਮਿਤ੍ਰ ਹਿਤ ਤ੍ਯਾਗਿ ਕੈ ॥੧੦॥

ਰਾਜੇ ਤੋਂ ਡਰਦੀ ਹੋਈ ਨੇ ਮਿਤਰ ਦਾ ਮੋਹ ਤਿਆਗ ਦਿੱਤਾ ॥੧੦॥

ਰਾਨੀ ਬਾਚ ॥

ਰਾਣੀ ਨੇ ਕਿਹਾ:

ਦੋਹਰਾ ॥

ਦੋਹਰਾ:

ਸੁਨੁ ਰਾਜਾ ਆਯੋ ਹੁਤੋ ਤੋਹਿ ਹਨਨ ਇਹ ਚੋਰ ॥

ਹੇ ਰਾਜਨ! ਸੁਣੋ, ਤੁਹਾਨੂੰ ਮਾਰਨ ਲਈ ਇਹ ਚੋਰ ਆਇਆ ਸੀ।

ਅਬ ਹੀ ਯਾ ਕੌ ਮਾਰਿਯੈ ਹੋਨ ਨ ਦੀਜੇ ਭੋਰ ॥੧੧॥

ਇਸ ਨੂੰ ਹੁਣੇ ਹੀ ਮਾਰ ਦਿਓ, ਸਵੇਰ ਨਾ ਹੋਣ ਦਿਓ ॥੧੧॥

ਚੌਪਈ ॥

ਚੌਪਈ:

ਤ੍ਰਿਯ ਕੋ ਬਚਨ ਚੋਰ ਸੁਨ ਪਾਇਯੋ ॥

ਇਸਤਰੀ ਦੀ ਗੱਲ ਚੋਰ ਨੇ ਸੁਣ ਲਈ

ਨ੍ਰਿਪਤਿ ਭਏ ਕਹਿ ਸਾਚ ਸੁਨਾਯੋ ॥

ਅਤੇ ਰਾਜੇ ਨੂੰ ਨਿੱਤ ਵਾਪਰਨ ਵਾਲੀ (ਸਭ ਗੱਲ) ਸਚ ਸਚ ਕਹਿ ਦਿੱਤੀ

ਯਹ ਰਾਨੀ ਮੋਰੇ ਸੰਗ ਰਹਈ ॥

ਕਿ ਇਹ ਰਾਣੀ ਮੇਰੇ ਨਾਲ ਰਹਿੰਦੀ ਸੀ (ਭਾਵ ਭੋਗ ਵਿਲਾਸ ਕਰਦੀ ਸੀ)

ਅਬ ਮੋ ਕੌ ਤਸਕਰ ਕਰਿ ਕਹਈ ॥੧੨॥

ਅਤੇ ਹੁਣ ਮੈਨੂੰ ਚੋਰ ਕਹਿੰਦੀ ਹੈ ॥੧੨॥

ਅੜਿਲ ॥

ਅੜਿਲ:

ਜਾਰ ਚੋਰ ਕੋ ਬਚਨ ਨ ਸਾਚੁ ਪਛਾਨਿਯੈ ॥

ਯਾਰ ਅਤੇ ਚੋਰ ਦੇ ਬਚਨ ਸਚ ਨਾ ਸਮਝੋ।

ਪ੍ਰਾਨ ਲੋਭ ਤੇ ਬਕਤ ਸਭਨ ਪਰ ਜਾਨਿਯੈ ॥

ਸਭ ਨੇ ਸਮਝ ਲਿਆ ਕਿ ਪ੍ਰਾਣ ਬਚਾਣ ਲਈ (ਇਹ) ਇਸ ਤਰ੍ਹਾਂ ਬਕ ਬਕ ਕਰ ਰਿਹਾ ਹੈ।

ਇਨ ਕੇ ਕਹੇ ਨ ਕੋਪ ਕਿਸੂ ਪਰ ਕੀਜਿਯੈ ॥

ਇਸ ਦੇ ਕਹੇ ਤੇ ਕਿਸੇ ਉਤੇ ਗੁੱਸਾ ਨਾ ਕਰੋ

ਹੋ ਰਾਵ ਬਚਨ ਯਹ ਸਾਚੁ ਜਾਨਿ ਜਿਯ ਲੀਜਿਯੈ ॥੧੩॥

ਅਤੇ ਹੇ ਰਾਜਨ! ਇਹ ਬਚਨ ਆਪਣੇ ਚਿਤ ਵਿਚ ਸਚ ਸਮਝ ਲਵੋ ॥੧੩॥

ਸਾਚੁ ਸਾਚੁ ਸੁਨਿ ਰਾਵ ਬਚਨ ਭਾਖਤ ਭਯੋ ॥

ਰਾਜੇ ਨੇ ਬਚਨ ਸੁਣ ਕੇ 'ਸਚ ਸਚ' ਕਿਹਾ

ਪ੍ਰਾਨ ਲੋਭ ਤੇ ਨਾਮ ਤ੍ਰਿਯਾ ਕੋ ਇਨ ਲਯੋ ॥

ਕਿ ਇਸ ਨੇ ਪ੍ਰਾਣਾਂ ਦੇ ਲੋਭ ਕਰ ਕੇ ਇਸਤਰੀ ਦਾ ਨਾਂ ਲਿਆ ਹੈ।

ਤਾ ਤੇ ਯਾ ਤਸਕਰ ਕਹ ਅਬ ਹੀ ਮਾਰਿਯੈ ॥

ਇਸ ਲਈ ਇਸ ਚੋਰ ਨੂੰ ਹੁਣੇ ਹੀ ਮਾਰ ਦਿਓ

ਹੋ ਇਹੀ ਭੋਹਰਾ ਭੀਤਰ ਗਹਿ ਕੈ ਡਾਰਿਯੈ ॥੧੪॥

ਅਤੇ ਇਸੇ ਭੋਰੇ ਵਿਚ ਪਕੜ ਕੇ ਸੁਟ ਦਿਓ ॥੧੪॥

ਪ੍ਰਥਮਹਿ ਤ੍ਰਿਯਾ ਸੁ ਤਾ ਸੌ ਭੋਗ ਕਮਾਇਯੋ ॥

ਪਹਿਲਾਂ ਇਸਤਰੀ ਨੇ ਉਸ ਨਾਲ ਭੋਗ ਕਮਾਇਆ।

ਭੂਲ ਜਬੈ ਵਹੁ ਧਾਮ ਨ੍ਰਿਪਤਿ ਕੇ ਆਇਯੋ ॥

ਜਦ ਉਹ ਭੁਲ ਕੇ ਰਾਜੇ ਦੇ ਘਰ ਆ ਗਿਆ

ਜਿਯ ਲਜਾ ਕੇ ਤ੍ਰਾਸ ਚੋਰ ਤਿਹ ਭਾਖਿਯੋ ॥

(ਤਦ) ਆਪਣੀ ਲਜਾ ਦੇ ਡਰ ਤੋਂ ਉਸ ਨੂੰ ਚੋਰ ਕਹਿ ਦਿੱਤਾ।

ਹੋ ਪ੍ਰੀਤਿ ਪਛਾਨੀ ਚਿਤ ਨ ਮਾਰਿ ਤਿਹ ਰਾਖਿਯੋ ॥੧੫॥

(ਮਿਤਰ ਦੀ) ਪ੍ਰੀਤ ਨੂੰ ਚਿਤ ਵਿਚ ਨਾ ਪਛਾਣਿਆ ਅਤੇ ਉਸ ਨੂੰ ਮਾਰ ਦਿੱਤਾ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੪॥੪੩੯੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੪॥੪੩੯੯॥ ਚਲਦਾ॥

ਦੋਹਰਾ ॥

ਦੋਹਰਾ:

ਕਰਮ ਸਿੰਘ ਰਾਜਾ ਹੁਤੋ ਕਸਟਵਾਰ ਕੈ ਦੇਸ ॥

ਕਸਟਵਾਰ ਦੇਸ ਵਿਚ ਕਰਮ ਸਿੰਘ ਨਾਂ ਦਾ ਰਾਜਾ ਹੁੰਦਾ ਸੀ।

ਅਛਲ ਮਤੀ ਤਾ ਕੀ ਤਰੁਨਿ ਸੁੰਦਰਿ ਜਾ ਕੇ ਕੇਸ ॥੧॥

ਅਛਲ ਮਤੀ ਉਸ ਦੀ ਇਸਤਰੀ ਸੀ ਜਿਸ ਦੇ ਕੇਸ ਬਹੁਤ ਸੁੰਦਰ ਸਨ ॥੧॥

ਬਜ੍ਰ ਕੇਤੁ ਇਕ ਸਾਹੁ ਕੋ ਪੂਤ ਹੁਤੋ ਸੁਕੁਮਾਰ ॥

ਇਕ ਸ਼ਾਹ ਦਾ ਬਜ੍ਰ ਕੇਤੁ ਨਾਂ ਦਾ ਕੋਮਲ ਪੁੱਤਰ ਸੀ

ਨਵੌ ਬ੍ਯਾਕਰਨ ਸਾਸਤ੍ਰ ਖਟ ਜਿਨ ਦ੍ਰਿੜ ਪੜੇ ਸੁਧਾਰ ॥੨॥

ਜਿਸ ਨੇ ਨੌ ਵਿਆਕਰਣ ਅਤੇ ਖਟ ਸ਼ਾਸਤ੍ਰ ਚੰਗੀ ਤਰ੍ਹਾਂ ਪੜ੍ਹੇ ਹੋਏ ਸਨ ॥੨॥

ਏਕ ਦਿਵਸ ਸੁ ਤਵਨ ਕੋ ਨਿਰਖਿਯੋ ਅਛਲ ਕੁਮਾਰਿ ॥

ਇਕ ਦਿਨ ਉਸ ਨੂੰ ਅਛਲ ਕੁਮਾਰੀ ਨੇ ਵੇਖਿਆ ਅਤੇ (ਸੋਚਿਆ ਕਿ)

ਅਬ ਹੀ ਰਤਿ ਯਾ ਸੌ ਕਰੌ ਯੌ ਕਹਿ ਭਈ ਸੁ ਮਾਰਿ ॥੩॥

ਹੁਣੇ ਹੀ ਇਸ ਨਾਲ ਰਤੀਕ੍ਰੀੜਾ ਕੀਤੀ ਜਾਵੇ। ਇਸ ਤਰ੍ਹਾਂ ਕਹਿ ਕੇ (ਉਹ) ਕਾਮ (ਭਾਵ ਨਾਲ ਘਾਇਲ ਹੋ ਗਈ) ॥੩॥

ਅੜਿਲ ॥

ਅੜਿਲ:

ਏਕ ਸਖੀ ਤਹ ਚਤੁਰਿ ਪਹੂਚੀ ਆਇ ਕੈ ॥

ਇਕ ਚਤੁਰ ਸਖੀ ਉਥੇ ਆ ਪਹੁੰਚੀ

ਅਛਲ ਮਤੀ ਕੋ ਲਯੋ ਗਰੇ ਸੋ ਲਾਇ ਕੈ ॥

ਅਤੇ ਅਛਲ ਮਤੀ ਨੂੰ ਗਲੇ ਨਾਲ ਲਗਾ ਲਿਆ।

ਸੀਚਿ ਸੀਚਿ ਕੈ ਬਾਰਿ ਜਗਾਵਤ ਜਬ ਭਈ ॥

(ਉਸ ਦੇ ਮੂੰਹ ਉਤੇ) ਪਾਣੀ ਦੇ ਛਿਟੇ ਮਾਰ ਮਾਰ ਕੇ ਜਦੋਂ ਉਸ ਨੂੰ ਜਗਾਇਆ (ਭਾਵ ਹੋਸ਼ ਵਿਚ ਲਿਆਂਦਾ)।

ਹੋ ਸਕਲ ਚਿਤ ਕੀ ਬਾਤ ਕੁਅਰਿ ਕੀ ਲਹਿ ਗਈ ॥੪॥

(ਤਾਂ ਉਸ ਸਖੀ ਨੇ) ਕੁਮਾਰੀ ਦੇ ਮਨ ਦੀ ਸਾਰੀ ਗੱਲ ਨੂੰ ਸਮਝ ਲਿਆ ॥੪॥

ਕੁਅਰਿ ਚਿਤ ਕੀ ਬਾਤ ਸਕਲ ਮੁਹਿ ਭਾਖਿਯੈ ॥

(ਫਿਰ ਵੀ ਸਖੀ ਨੇ ਪੁਛਿਆ) ਹੇ ਕੁਮਾਰੀ! (ਆਪਣੇ) ਚਿਤ ਦੀ ਸਾਰੀ ਗੱਲ ਮੈਨੂੰ ਦਸ ਦੇ।

ਪੀਰ ਪਿਯਾ ਕੀ ਗੂੜ ਨ ਮਨ ਮੈ ਰਾਖਿਯੈ ॥

ਪ੍ਰੀਤਮ ਦੀ ਡੂੰਘੀ ਪੀੜ ਨੂੰ ਆਪਣੇ ਮਨ ਵਿਚ ਨਾ ਰਖ।

ਜੋ ਤੁਮਰੇ ਜਿਯ ਰੁਚੈ ਸੁ ਮੋਹਿ ਕਹੀਜਿਯੈ ॥

ਜੋ ਤੇਰੇ ਮਨ ਵਿਚ (ਗੱਲ) ਚੰਗੀ ਲਗਦੀ ਹੈ ਉਹ ਮੈਨੂੰ ਕਹਿ ਦੇ

ਹੋ ਬਿਰਹ ਬਿਕਲ ਹ੍ਵੈ ਪ੍ਰਾਨ ਹਿਤੂ ਜਿਨਿ ਦੀਜਿਯੈ ॥੫॥

ਅਤੇ ਹੇ ਪਿਆਰੀ! ਬਿਰਹੋਂ ਨਾਲ ਵਿਆਕੁਲ ਹੋ ਕੇ ਪ੍ਰਾਣਾਂ ਨੂੰ ਨਾ ਛਡ ॥੫॥

ਕਹਾ ਕਹੋ ਸਖਿ ਤੋਹਿ ਕਹਨ ਨਹਿ ਆਵਈ ॥

ਹੇ ਸਖੀ! ਤੈਨੂੰ ਕੀ ਕਹਾਂ, ਕਿਹਾ ਨਹੀਂ ਜਾਂਦਾ।

ਹੇਰਿ ਮੀਤ ਕੋ ਰੂਪ ਹੀਯਾ ਲਲਚਾਵਈ ॥

ਮਿਤਰ ਦਾ ਰੂਪ ਵੇਖ ਕੇ ਮਨ ਲਲਚਾ ਗਿਆ ਹੈ।

ਕੈ ਵਾ ਕੋ ਅਬ ਹੀ ਮੁਹਿ ਆਨਿ ਮਿਲਾਇਯੈ ॥

ਜਾਂ ਤਾਂ ਉਸ ਨੂੰ ਮੈਨੂੰ ਹੁਣੇ ਮਿਲਾ ਦੇ,

ਹੋ ਨਾਤਰ ਮੋਰ ਜਿਯਨ ਕੀ ਆਸ ਚੁਕਾਇਯੈ ॥੬॥

ਨਹੀਂ ਤਾਂ ਮੇਰੇ ਜੀਣ ਦੀ ਆਸ ਛਡ ਦੇ ॥੬॥

ਜੋ ਕਛੁ ਕਹੋ ਸਖਿ ਮੋਹਿ ਵਹੈ ਕਾਰਜ ਕਰੋ ॥

(ਸਖੀ ਨੇ ਉੱਤਰ ਵਿਚ ਕਿਹਾ) ਹੇ ਸਖੀ! ਜੋ ਮੈਨੂੰ ਕਹੇਂਗੀ, ਮੈਂ ਉਹੀ ਕਾਰਜ ਕਰਾਂਗੀ।

ਪ੍ਰਾਨ ਲੇਤ ਤਵ ਹੇਤ ਨ ਹਿਯ ਮੇ ਮੈ ਡਰੋ ॥

ਜੇ (ਕੋਈ ਮੇਰੇ) ਪ੍ਰਾਣ ਵੀ ਲੈ ਲਵੇ, ਤਾਂ ਤੇਰੇ ਹਿਤ ਲਈ ਮੈਂ ਹਿਰਦੇ ਵਿਚ ਨਹੀਂ ਡਰਾਂਗੀ (ਅਰਥਾਤ ਸੰਕੋਚ ਨਹੀਂ ਕਰਾਂਗੀ)।

ਜੋ ਤੁਮਰੇ ਚਿਤ ਚੁਭੈ ਸੁ ਹਮੈ ਬਤਾਇਯੈ ॥

ਜੋ ਤੇਰੇ ਚਿਤ ਵਿਚ ਚੁਭ ਰਿਹਾ ਹੈ, ਉਹ ਮੈਨੂੰ ਦਸ ਦੇ

ਹੋ ਰੋਇ ਰੋਇ ਕਰਿ ਨੀਰ ਨ ਬ੍ਰਿਥਾ ਗਵਾਇਯੈ ॥੭॥

ਅਤੇ ਰੋ ਰੋ ਕੇ ਵਿਅਰਥ ਵਿਚ ਹੰਝੂ ਨਾ ਵਹਾ ॥੭॥

ਸੁਨਹੁ ਮਿਤ੍ਰਨੀ ਆਜ ੁ ਜੁਗਨਿ ਮੈ ਹੋਇ ਹੌ ॥

(ਕੁਮਾਰੀ ਨੇ ਕਿਹਾ) ਹੇ ਮਿਤ੍ਰਨੀ! ਸੁਣ, ਅਜ ਮੈਂ ਜੋਗਣ ਹੋ ਜਾਵਾਂਗੀ।

ਹੇਤ ਸਜਨ ਕੇ ਪ੍ਰਾਨ ਆਪਨੇ ਖੋਇ ਹੌ ॥

ਸੱਜਣ ਲਈ ਆਪਣੇ ਪ੍ਰਾਣ ਤਿਆਗ ਦਿਆਂਗੀ।

ਪਿਯ ਦਰਸਨ ਕੀ ਭੀਖਿ ਮਾਗਿ ਕਰਿ ਲ੍ਯਾਇ ਹੌ ॥

ਪ੍ਰੀਤਮ ਦੇ ਦਰਸ਼ਨ ਦੀ ਭਿਖ ਮੰਗ ਕੇ ਲੈ ਆਵਾਂਗੀ।

ਹੋ ਨਿਰਖਿ ਲਾਲ ਕੋ ਰੂਪ ਸਖੀ ਬਲਿ ਜਾਇ ਹੌ ॥੮॥

ਹੇ ਸਖੀ! (ਮੈਂ) ਪ੍ਰੀਤਮ ਦੇ ਰੂਪ ਨੂੰ ਵੇਖ ਕੇ ਕੁਰਬਾਨ ਜਾਵਾਂਗੀ ॥੮॥

ਬਸਤ੍ਰ ਭਗੌਹੇ ਆਜੁ ਸੁਭੰਗਨ ਮੈ ਕਰੌ ॥

ਅਜ ਮੈਂ ਸਾਰੇ ਸ਼ੁਭ ਅੰਗਾਂ ਉਤੇ ਭਗਵੇਂ ਬਸਤ੍ਰ ਧਾਰਨ ਕਰ ਲਵਾਂਗੀ

ਆਖਿਨ ਕੀ ਚਿਪੀਯਾ ਅਪਨੇ ਕਰ ਮੈ ਧਰੌ ॥

ਅਤੇ ਅੱਖਾਂ ਦੀ ਚਿਪੀ ਹੱਥ ਵਿਚ ਲੈ ਲਵਾਂਗੀ।

ਬਿਰਹ ਮੁਦ੍ਰਿਕਾ ਕਾਨਨ ਦੁਹੂੰ ਸੁਹਾਇ ਹੋ ॥

ਬਿਰਹੋਂ ਦੀਆਂ ਮੁੰਦਰਾਂ ਦੋਹਾਂ ਕੰਨਾਂ ਵਿਚ ਸਜਾ ਲਵਾਂਗੀ।

ਹੋ ਪਿਯ ਦਰਸਨ ਕੀ ਭਿਛ੍ਰਯਾ ਮਾਗ ਅਘਾਇ ਹੋ ॥੯॥

ਪ੍ਰਿਯ ਦੇ ਦਰਸ਼ਨ ਦੀ ਭਿਖਿਆ ਮੰਗ ਕੇ ਰਜ ਜਾਵਾਂਗੀ ॥੯॥

ਸੁਨਤ ਸਹਚਰੀ ਬਚਨ ਚਕ੍ਰਿਤ ਮਨ ਮੈ ਭਈ ॥

ਸਖੀ ਇਹ ਬਚਨ ਸੁਣ ਕੇ ਮਨ ਵਿਚ ਹੈਰਾਨ ਹੋ ਗਈ

ਅਧਿਕ ਕੁਅਰਿ ਕੀ ਨੇਹ ਜਾਨਿ ਕਰਿ ਕੈ ਗਈ ॥

ਅਤੇ ਕੁਮਾਰੀ ਦੇ ਅਧਿਕ ਪ੍ਰੇਮ ਨੂੰ ਜਾਣ ਕੇ (ਉਥੋਂ) ਚਲੀ ਗਈ।

ਚਲਤ ਤਹਾ ਤੇ ਭਈ ਤਵਨ ਪਹਿ ਆਇ ਕੈ ॥

ਉਥੋਂ ਚਲ ਕੇ ਉਸ (ਕੁੰਵਰ) ਪਾਸ ਆ ਗਈ

ਹੋ ਕਹਿਯੋ ਕੁਅਰਿ ਸੋ ਤਾਹਿ ਕਹਿਯੋ ਸਮਝਾਇ ਕੈ ॥੧੦॥

ਅਤੇ (ਉਸ) ਕੁਮਾਰੀ ਦਾ ਕਿਹਾ ਕੁਮਾਰ ਨੂੰ ਸਮਝਾ ਦਿੱਤਾ ॥੧੦॥

ਦੋਹਰਾ ॥

ਦੋਹਰਾ:

ਤਾਹਿ ਭੇਦ ਸਮਝਾਇ ਕੈ ਲੈ ਗਈ ਤਹਾ ਲਿਵਾਇ ॥

ਉਸ (ਕੁਮਾਰ) ਨੂੰ ਸਾਰੀ ਗੱਲ ਸਮਝਾ ਕੇ ਉਥੇ ਲੈ ਆਈ

ਜਹਾ ਕੁਅਰਿ ਠਾਢੀ ਹੁਤੀ ਭੂਖਨ ਬਸਤ੍ਰ ਬਨਾਇ ॥੧੧॥

ਜਿਥੇ ਕੁਮਾਰੀ ਬਸਤ੍ਰ ਅਤੇ ਗਹਿਣੇ ਸਜਾ ਕੇ ਖੜੋਤੀ ਸੀ ॥੧੧॥

ਅੜਿਲ ॥

ਅੜਿਲ:

ਛੈਲ ਕੁਅਰ ਕੌ ਜਬੈ ਕੁਅਰਿ ਪਾਵਤ ਭਈ ॥

ਉਸ ਜਵਾਨ ਕੁਮਾਰ ਨੂੰ ਜਦੋਂ ਕੁਮਾਰੀ ਨੇ ਪ੍ਰਾਪਤ ਕਰ ਲਿਆ (ਤਾਂ ਇੰਜ ਲਗਿਆ)

ਜਨੁਕ ਨਵੌ ਨਿਧਿ ਮਹਾ ਨਿਧਨ ਕੇ ਘਰ ਗਈ ॥

ਮਾਨੋ ਨੌ ਨਿਧੀਆਂ ਕਿਸੇ ਬਹੁਤ ਨਿਰਧਨ ਦੇ ਘਰ ਆ ਗਈਆਂ ਹੋਣ।

ਨਿਰਖ ਤਰੁਨਿ ਕੋ ਰਹੀ ਤਰੁਨਿ ਉਰਝਾਇ ਕੈ ॥

(ਉਸ) ਯੁਵਕ (ਕੁਮਾਰ) ਨੂੰ ਵੇਖ ਕੇ ਕੁਮਾਰੀ ਮੋਹਿਤ ਹੋ ਗਈ

ਹੋ ਭਾਤਿ ਭਾਤਿ ਤਿਹ ਸਾਥ ਰਮੀ ਲਪਟਾਇ ਕੈ ॥੧੨॥

ਅਤੇ ਉਸ ਨਾਲ ਕਈ ਤਰ੍ਹਾਂ ਨਾਲ ਲਿਪਟ ਲਿਪਟ ਕੇ ਰਮਣ ਕੀਤਾ ॥੧੨॥

ਏਕ ਕੁਅਰਿ ਤਬ ਜਾਇ ਨ੍ਰਿਪਤਿ ਸੌ ਯੌ ਕਹੀ ॥

ਤਦ ਇਕ ਇਸਤਰੀ ਨੇ ਜਾ ਕੇ ਰਾਜੇ ਨੂੰ ਇਸ ਤਰ੍ਹਾਂ ਕਿਹਾ