ਸ਼੍ਰੀ ਦਸਮ ਗ੍ਰੰਥ

ਅੰਗ - 560


ਅਸ ਦੁਰ ਕਰਮੰ ॥

ਅਜਿਹੇ ਮਾੜੇ ਕਰਮ ਹੋਣਗੇ

ਛੁਟ ਜਗਿ ਧਰਮੰ ॥

ਕਿ ਜਗਤ ਤੋਂ ਧਰਮ ਛੁਟ ਜਾਵੇਗਾ।

ਮਤਿ ਪਿਤ ਭਰਮੈ ॥

(ਪੁੱਤਰਾਂ ਦੇ ਮਾੜੇ ਵਿਵਹਾਰ ਕਰ ਕੇ) ਮਾਤਾ ਪਿਤਾ (ਘਰੋਂ ਬਾਹਰ) ਭਟਕਦੇ ਰਹਿਣਗੇ

ਧਸਤ ਨ ਘਰ ਮੈ ॥੮੯॥

ਅਤੇ ਘਰ ਨਹੀਂ ਵੜਨਗੇ ॥੮੯॥

ਸਿਖ ਮੁਖ ਮੋਰੈ ॥

ਸੇਵਕ (ਗੁਰੂ ਤੋਂ) ਮੁਖ ਮੋੜ ਲੈਣਗੇ।

ਭ੍ਰਿਤ ਨ੍ਰਿਪਿ ਛੋਰੈ ॥

ਨੌਕਰ ਰਾਜੇ ਨੂੰ ਛਡ ਦੇਣਗੇ।

ਤਜਿ ਤ੍ਰੀਆ ਭਰਤਾ ॥

ਇਸਤਰੀਆਂ ਪਤੀਆਂ ਨੂੰ ਛਡ ਦੇਣਗੀਆਂ।

ਬਿਸਰੋ ਕਰਤਾ ॥੯੦॥

(ਸਭ ਨੂੰ) ਕਰਤਾ (ਪੁਰਖ) ਭੁਲ ਜਾਏਗਾ ॥੯੦॥

ਨਵ ਨਵ ਕਰਮੰ ॥

ਨਵੇਂ ਨਵੇਂ ਕਰਮ ਹੋਣਗੇ।

ਬਢਿ ਗਇਓ ਭਰਮੰ ॥

ਭਰਮ ਵਧ ਗਿਆ ਹੋਵੇਗਾ।

ਸਭ ਜਗ ਪਾਪੀ ॥

ਸਾਰਾ ਜਗਤ ਪਾਪੀ (ਹੋ ਜਾਵੇਗਾ)।

ਕਹੂੰ ਨ ਜਾਪੀ ॥੯੧॥

ਕੋਈ ਵੀ ਜਪ ਕਰਨ ਵਾਲਾ ਨਹੀਂ ਹੋਵੇਗਾ ॥੯੧॥

ਪਦਮਾਵਤੀ ਛੰਦ ॥

ਪਦਮਾਵਤੀ ਛੰਦ:

ਦੇਖੀਅਤ ਸਬ ਪਾਪੀ ਨਹ ਹਰਿ ਜਾਪੀ ਤਦਿਪ ਮਹਾ ਰਿਸ ਠਾਨੈ ॥

ਸਾਰੇ ਪਾਪੀ ਦਿਖਣਗੇ, (ਕੋਈ ਵੀ) ਹਰਿ ਦਾ ਜਪ ਕਰਨ ਵਾਲਾ ਨਹੀਂ ਹੋਵੇਗਾ; ਤਾਂ ਵੀ ਬਹੁਤ ਕ੍ਰੋਧ ਧਾਰਨ ਕੀਤਾ ਹੋਵੇਗਾ।

ਅਤਿ ਬਿਭਚਾਰੀ ਪਰਤ੍ਰਿਅ ਭਾਰੀ ਦੇਵ ਪਿਤ੍ਰ ਨਹੀ ਮਾਨੈ ॥

(ਸਭ) ਅਤਿ ਵਿਭਚਾਰੀ ਹੋਣਗੇ, ਪਰ ਇਸਤਰੀਆਂ ਨੂੰ ਭੋਗਣ ਵਾਲੇ ਹੋਣਗੇ ਅਤੇ ਦੇਵਤੇ ਤੇ ਪਿਤਰਾਂ ਨੂੰ ਨਹੀਂ ਮੰਨਣਗੇ।

ਤਦਿਪ ਮਹਾ ਬਰ ਕਹਤੇ ਧਰਮ ਧਰ ਪਾਪ ਕਰਮ ਅਧਿਕਾਰੀ ॥

ਤਦ ਵੀ (ਆਪਣੇ ਆਪ ਨੂੰ) ਸ੍ਰੇਸ਼ਠ ਧਰਮ-ਧਾਰੀ ਕਹਿਣਗੇ ਪਰ ਪਾਪ ਕਰਮ ਕਰਨ ਦੇ ਅਧਿਕਾਰੀ ਹੋਣਗੇ।

ਧ੍ਰਿਗ ਧ੍ਰਿਗ ਸਭ ਆਖੈ ਮੁਖ ਪਰ ਨਹੀ ਭਾਖੈ ਦੇਹਿ ਪ੍ਰਿਸਟ ਚੜਿ ਗਾਰੀ ॥੯੨॥

ਸਭ ਨੂੰ ਧ੍ਰਿਗ ਧ੍ਰਿਗ ਕਹਿਣਗੇ, ਪਰ ਮੁਖ ਸਾਹਮਣੇ ਕੁਝ ਨਹੀਂ ਕਹਿਣਗੇ, ਪਰ ਪਿਠ ਪਿਛੇ ਗਾਲ੍ਹਾਂ ਦੇਣਗੇ ॥੯੨॥

ਦੇਖੀਅਤ ਬਿਨ ਕਰਮੰ ਤਜ ਕੁਲ ਧਰਮੰ ਤਦਿਪ ਕਹਾਤ ਸੁ ਮਾਨਸ ॥

ਕਰਮਾਂ ਤੋਂ ਬਿਨਾ ਵੇਖੇ ਜਾਣਗੇ, ਕੁਲ ਧਰਮ ਨੂੰ ਛਡ ਦੇਣਗੇ, ਪਰ ਫਿਰ ਵੀ (ਆਪਣੇ ਆਪ ਨੂੰ) ਮਨੁੱਖ ਅਖਵਾਉਣਗੇ।

ਅਤਿ ਰਤਿ ਲੋਭੰ ਰਹਤ ਸਛੋਭੰ ਲੋਕ ਸਗਲ ਭਲੁ ਜਾਨਸ ॥

ਲੋਭ ਵਿਚ ਬਹੁਤ ਲੀਨ ਹੋਣਗੇ, ਕ੍ਰੋਧ ਨਾਲ (ਭਰੇ) ਰਹਿਣਗੇ, ਪਰ ਸਾਰੇ ਲੋਕ (ਉਨ੍ਹਾਂ ਨੂੰ) ਭਲੇ ਪੁਰਸ਼ ਮੰਨਣਗੇ।

ਤਦਿਪ ਬਿਨਾ ਗਤਿ ਚਲਤ ਬੁਰੀ ਮਤਿ ਲੋਭ ਮੋਹ ਬਸਿ ਭਾਰੀ ॥

ਤਾਂ ਵੀ ਬਿਨਾ ਕਿਸੇ ਮਰਯਾਦਾ ਬੁਰੀ ਚਾਲ ਚਲਣਗੇ ਅਤੇ ਲੋਭ ਮੋਹ ਦੇ ਬਹੁਤ ਵਸ ਵਿਚ ਹੋਣਗੇ।

ਪਿਤ ਮਾਤ ਨ ਮਾਨੈ ਕਛੂ ਨ ਜਾਨੈ ਲੈਹ ਘਰਣ ਤੇ ਗਾਰੀ ॥੯੩॥

ਮਾਤਾ ਪਿਤਾ ਨੂੰ ਨਹੀਂ ਮੰਨਣਗੇ, (ਉਨ੍ਹਾਂ ਨੂੰ) ਕੁਝ ਵੀ ਨਹੀਂ ਸਮਝਣਗੇ ਅਤੇ ਘਰ ਵਾਲੀਆਂ ਤੋਂ ਗਾਲ੍ਹੀਆਂ ਲੈਣਗੇ ॥੯੩॥

ਦੇਖਅਤ ਜੇ ਧਰਮੀ ਤੇ ਭਏ ਅਕਰਮੀ ਤਦਿਪ ਕਹਾਤ ਮਹਾ ਮਤਿ ॥

ਜਿਹੜੇ ਧਰਮੀ ਦਿਸਦੇ ਹੋਣਗੇ, ਉਹ ਕਰਮ-ਹੀਨ ਹੋਣਗੇ, ਪਰ ਫਿਰ ਵੀ (ਆਪਣੇ ਆਪ ਨੂੰ) ਮਹਾਂ ਪੁਰਸ਼ ਅਖਵਾਉਣਗੇ।

ਅਤਿ ਬਸ ਨਾਰੀ ਅਬਗਤਿ ਭਾਰੀ ਜਾਨਤ ਸਕਲ ਬਿਨਾ ਜਤ ॥

ਇਸਤਰੀਆਂ ਦੇ ਬਹੁਤ ਵਸ ਵਿਚ ਹੋਣਗੇ, ਬਹੁਤ ਖੁਆਰੀ ਹੋਵੇਗੀ ਅਤੇ ਸਾਰੇ ਬਿਨਾ ਜੱਤ (ਸੱਤ) ਦੇ ਹੋ ਜਾਣਗੇ।

ਤਦਿਪ ਨ ਮਾਨਤ ਕੁਮਤਿ ਪ੍ਰਠਾਨਤ ਮਤਿ ਅਰੁ ਗਤਿ ਕੇ ਕਾਚੇ ॥

ਤਦ ਵੀ ਮੰਨਣਗੇ ਨਹੀਂ, ਖੋਟੀ ਮਤ ਦਾ ਪ੍ਰਚਾਰ ਕਰਨਗੇ ਅਤੇ ਬੁੱਧੀ ਤੇ ਮਰਯਾਦਾ ਦੇ ਕੱਚੇ ਹੋਣਗੇ।

ਜਿਹ ਤਿਹ ਘਰਿ ਡੋਲਤ ਭਲੇ ਨ ਬੋਲਤ ਲੋਗ ਲਾਜ ਤਜਿ ਨਾਚੇ ॥੯੪॥

ਜਿਥੇ ਕਿਥੇ ਘਰਾਂ ਵਿਚ ਡੋਲਣਗੇ, ਚੰਗਾ ਨਹੀਂ ਬੋਲਣਗੇ ਅਤੇ ਲੋਕ-ਲਾਜ ਨੂੰ ਛਡ ਕੇ ਨੱਚਣਗੇ ॥੯੪॥

ਕਿਲਕਾ ਛੰਦ ॥

ਕਿਲਕਾ ਛੰਦ:

ਪਾਪ ਕਰੈ ਨਿਤ ਪ੍ਰਾਤਿ ਘਨੇ ॥

ਨਿਤ ਸਵੇਰੇ ਬਹੁਤ ਪਾਪ ਕਰਨਗੇ,

ਜਨੁ ਦੋਖਨ ਕੇ ਤਰੁ ਸੁਧ ਬਨੇ ॥

ਮਾਨੋ ਦੋਖਾਂ (ਔਗੁਣਾਂ) ਦੇ ਸ਼ੁੱਧ ਬ੍ਰਿਛ ਬਣੇ ਹੋਣਗੇ।

ਜਗ ਛੋਰਿ ਭਜਾ ਗਤਿ ਧਰਮਣ ਕੀ ॥

ਜਗਤ ਧਰਮਾਂ ਦੀ ਮਰਯਾਦਾ ਨੂੰ ਛਡ ਕੇ ਭਜੇਗਾ।

ਸੁ ਜਹਾ ਤਹਾ ਪਾਪ ਕ੍ਰਿਆ ਪ੍ਰਚੁਰੀ ॥੯੫॥

ਜਿਥੇ ਕਿਥੇ ਪਾਪ ਦੀ ਬਹੁਤ ਅਧਿਕ ਕਾਰਵਾਈ ਪਸਰ ਜਾਏਗੀ ॥੯੫॥

ਸੰਗ ਲਏ ਫਿਰੈ ਪਾਪਨ ਹੀ ॥

ਪਾਪਾਂ ਨੂੰ ਨਾਲ ਹੀ ਲਈ ਫਿਰਨਗੇ।

ਤਜਿ ਭਾਜ ਕ੍ਰਿਆ ਜਗ ਜਾਪਨ ਕੀ ॥

ਜਗਤ ਤੋਂ ਜੱਪਾਂ ਦੀ ਕ੍ਰਿਆ ਭਜ ਜਾਏਗੀ।

ਦੇਵ ਪਿਤ੍ਰ ਨ ਪਾਵਕ ਮਾਨਹਿਗੇ ॥

ਦੇਵਤਿਆਂ, ਪਿਤਰਾਂ ਅਤੇ ਅਗਨੀ (ਦੇਵਤਾ) ਨੂੰ ਨਹੀਂ ਮੰਨਣਗੇ।

ਸਭ ਆਪਨ ਤੇ ਘਟਿ ਜਾਨਹਿਗੇ ॥੯੬॥

ਸਭ ਨੂੰ ਆਪਣੇ ਤੋਂ ਘਟ ਜਾਣਨਗੇ ॥੯੬॥

ਮਧੁਭਾਰ ਛੰਦ ॥

ਮਧੁਭਾਰ ਛੰਦ:

ਭਜਿਓ ਸੁ ਧਰਮ ॥

ਧਰਮ ਭਜ ਜਾਏਗਾ।

ਪ੍ਰਚੁਰਿਓ ਕੁਕਰਮ ॥

ਕੁਕਰਮ ਬਹੁਤ ਪਸਰ ਜਾਏਗਾ।

ਜਹ ਤਹ ਜਹਾਨ ॥

ਜਿਥੇ ਕਿਥੇ ਜਗਤ ਵਿਚ ਅਣਖ ('ਆਨਿ')

ਤਜਿ ਭਾਜ ਆਨਿ ॥੯੭॥

ਛਡ ਕੇ ਭਜ ਜਾਏਗੀ ॥੯੭॥

ਨਿਤਪ੍ਰਤਿ ਅਨਰਥ ॥

ਸਮਰਥ ਲੋਗ ਨਿੱਤ-ਪ੍ਰਤਿ

ਕਰ ਹੈ ਸਮਰਥ ॥

ਅਨਰਥ ਕਰਨਗੇ।

ਉਠਿ ਭਾਜ ਧਰਮ ॥

ਧਰਮ ਚੰਗੇ ਕਰਮਾਂ ਨੂੰ

ਲੈ ਸੰਗਿ ਸੁਕਰਮ ॥੯੮॥

ਨਾਲ ਲੈ ਕੇ ਭਜ ਜਾਏਗਾ ॥੯੮॥

ਕਰ ਹੈ ਕੁਚਾਰ ॥

ਸ਼ੁਭ ਆਚਾਰ ਛਡ ਕੇ

ਤਜਿ ਸੁਭ ਅਚਾਰ ॥

ਮਾੜਾ ਕੰਮ ਕਰਨਗੇ।

ਭਈ ਕ੍ਰਿਆ ਅਉਰ ॥

ਸਾਰੀਆਂ ਥਾਂਵਾਂ ਤੇ ਹੋਰ ਹੀ

ਸਬ ਠੌਰ ਠੌਰ ॥੯੯॥

ਕ੍ਰਿਆ ਹੋ ਜਾਏਗੀ ॥੯੯॥

ਨਹੀ ਕਰਤ ਸੰਗ ॥

ਕਾਮ ਦੀ ਪ੍ਰੇਰੀ