ਸ਼੍ਰੀ ਦਸਮ ਗ੍ਰੰਥ

ਅੰਗ - 761


ਜਾ ਚਰ ਕਹਿ ਨਾਇਕ ਪਦ ਪਾਛੇ ਦੀਜੀਐ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਪਿਛੋਂ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੧੦॥

(ਇਹ) ਨਾਮ ਤੁਪਕ ਦਾ ਹੈ, ਸਾਰੇ ਮਿਤਰ ਵਿਚਾਰ ਕਰ ਲੈਣ ॥੮੧੦॥

ਆਦਿ ਤਰੰਗਨਿ ਸਬਦ ਉਚਾਰੋ ਜਾਨਿ ਕੈ ॥

ਪਹਿਲਾਂ 'ਤਰੰਗਨਿ' (ਲਹਿਰਾਂ ਵਾਲੀਆਂ ਨਦੀਆਂ ਦੀ ਧਰਤੀ) ਸ਼ਬਦ ਨੂੰ ਉਚਾਰ ਕੇ

ਜਾ ਚਰ ਕਹਿ ਨਾਇਕ ਪਦ ਬਹੁਰੋ ਠਾਨਿ ਕੈ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੧੧॥

(ਇਹ) ਨਾਮ ਤੁਪਕ ਦਾ ਹੈ। ਸਭ ਮਿਤਰੋ! ਜਾਣ ਲਵੋ ॥੮੧੧॥

ਆਦਿ ਕਰਾਰਨਿ ਸਬਦ ਉਚਾਰੋ ਬਕਤ੍ਰ ਤੇ ॥

ਪਹਿਲਾਂ 'ਕਰਾਰਨਿ' (ਕੰਢਿਆਂ ਵਾਲੀਆਂ ਨਦੀਆਂ ਵਾਲੀ ਧਰਤੀ) ਸ਼ਬਦ ਮੂੰਹ ਤੋਂ ਉਚਾਰੋ।

ਜਾ ਚਰ ਕਹਿ ਨਾਇਕ ਪਦ ਉਚਰੋ ਚਿਤ ਤੇ ॥

ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਚਿਤ ਵਿਚੋਂ ਉਚਾਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਰਖੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਖਾਨੀਐ ॥੮੧੨॥

(ਇਹ) ਨਾਮ ਤੁਪਕ ਦਾ ਹੈ। ਸਭ ਸੂਝਵਾਨ ਵਿਚਾਰ ਲੈਣ ॥੮੧੨॥

ਫੇਨਨਨੀ ਸਬਦਾਦਿ ਉਚਾਰਨ ਕੀਜੀਐ ॥

ਪਹਿਲਾਂ 'ਫੇਨਨਨੀ' (ਝੱਗਾਂ ਵਾਲੀਆਂ ਨਦੀਆਂ ਵਾਲੀ ਧਰਤੀ) ਸ਼ਬਦ ਨੂੰ ਉਚਾਰੋ।

ਜਾ ਚਰ ਕਹਿ ਨਾਇਕ ਪਦ ਬਹੁਰੋ ਦੀਜੀਐ ॥

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੧੩॥

(ਇਹ) ਤੁਪਕ ਦਾ ਨਾਮ ਹੈ। ਸਭ ਸਮਝਦਾਰੋ! ਪਛਾਣ ਲਵੋ ॥੮੧੩॥

ਬ੍ਰਿਛ ਕੰਦਨਿਨਿ ਆਦਿ ਬਖਾਨੋ ਜਾਨਿ ਕੈ ॥

ਪਹਿਲਾਂ 'ਬ੍ਰਿਛ ਕੰਦਨਿਨਿ' (ਆਪਣੇ ਪ੍ਰਵਾਹ ਨਾਲ ਬ੍ਰਿਛਾਂ ਨੂੰ ਤੋੜਨ ਵਾਲੀਆਂ ਨਦੀਆਂ ਵਾਲੀ ਧਰਤੀ) (ਸ਼ਬਦ ਦਾ) ਬਖਾਨ ਕਰੋ।

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨਿ ਕੈ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ ॥੮੧੪॥

(ਇਹ) ਤੁਪਕ ਦਾ ਨਾਮ ਹੈ। ਸਭ ਚਤੁਰ ਲੋਗ ਪਛਾਣ ਲੈਣ ॥੮੧੪॥

ਦੋਹਰਾ ॥

ਦੋਹਰਾ:

ਜਲ ਰਸ ਸਨਨੀ ਆਦਿ ਕਹਿ ਜਾ ਚਰ ਪਤਿ ਕਹਿ ਅੰਤਿ ॥

ਪਹਿਲਾਂ 'ਜਲ ਰਸ ਸਨਨੀ' (ਜਲ ਨਾਲ ਭਿਜੀ ਹੋਈ ਧਰਤੀ) (ਸ਼ਬਦ) ਕਹਿ ਕੇ ਅੰਤ ਵਿਚ 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕਹਿ ਤੁਪਕ ਕੇ ਨਿਕਸਹਿ ਨਾਮ ਅਨੰਤ ॥੮੧੫॥

(ਫਿਰ) 'ਸਤ੍ਰ' ਪਦ ਕਥਨ ਕਰੋ। (ਇਸ ਤਰ੍ਹਾਂ) ਤੁਪਕ ਦੇ ਅਨੰਤ ਨਾਮ ਬਣਦੇ ਜਾਂਦੇ ਹਨ ॥੮੧੫॥

ਕ੍ਰਿਤਅਰਿਨੀ ਪਦ ਆਦਿ ਕਹਿ ਜਾ ਚਰ ਨਾਥ ਉਚਾਰਿ ॥

ਪਹਿਲਾਂ 'ਕ੍ਰਿਤਅਰਿਨੀ' (ਕੰਢੇ ਨਾਲ ਵੈਰ ਕਰਨ ਵਾਲੀਆਂ ਨਦੀਆਂ ਵਾਲੀ ਧਰਤੀ) ਪਦ ਜੋੜ ਕੇ ਫਿਰ 'ਜਾ ਚਰ ਨਾਥ' ਸ਼ਬਦ ਉਚਾਰੋ।

ਸਤ੍ਰੁ ਉਚਰਿ ਕਰਿ ਤੁਪਕ ਕੇ ਲੀਜੋ ਨਾਮ ਸੁ ਧਾਰ ॥੮੧੬॥

(ਫਿਰ) 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਸਮਝ ਲਿਆ ਜਾਵੇ ॥੮੧੬॥

ਚੌਪਈ ॥

ਚੌਪਈ:

ਕ੍ਰਾਰ ਕੰਦਨੀਨਿ ਆਦਿ ਬਖਾਨੋ ॥

ਪਹਿਲਾਂ 'ਕ੍ਰਾਰ ਕੰਦਨੀਨਿ' (ਕੰਢੇ ਢਾਣ ਵਾਲੀਆਂ ਨਦੀਆਂ) ਸ਼ਬਦ ਰਖੋ।

ਜਾ ਚਰ ਕਹਿ ਨਾਇਕ ਪਦ ਠਾਨੋ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਫੰਗ ਚੀਨ ਚਿਤਿ ਲਿਜੈ ॥੮੧੭॥

ਮਨ ਵਿਚ (ਇਹ) ਤੁਫੰਗ ਦਾ ਨਾਮ ਧਾਰਨ ਕਰ ਲਵੋ ॥੮੧੭॥

ਕ੍ਰਾਰ ਆਰਿਨੀ ਆਦਿ ਬਖਾਨੋ ॥

ਪਹਿਲਾਂ 'ਕ੍ਰਾਰ ਆਰਿਨੀ' ਸ਼ਬਦ ਕਹੋ।

ਜਾ ਚਰ ਕਹਿ ਨਾਇਕ ਪਦ ਠਾਨੋ ॥

(ਉਸ ਵਿਚ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥

ਫਿਰ (ਉਸ ਵਿਚ) 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰੋ ॥੮੧੮॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੧੮॥

ਕਲੁਨਾਸਨਨਿ ਆਦਿ ਭਣਿਜੈ ॥

ਪਹਿਲਾਂ 'ਕਲੁਨਾਸਨਨਿ' (ਪਾਪ ਨਾਸ਼ ਕਰਨ ਵਾਲੀ ਗੰਗਾ) ਸ਼ਬਦ ਕਹੋ।

ਜਾ ਚਰ ਕਹਿ ਨਾਇਕ ਪਦ ਦਿਜੈ ॥

(ਫਿਰ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਉਚਰੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹਿ ਦਿਓ।

ਨਾਮ ਤੁਪਕ ਕੇ ਸਕਲ ਬਿਚਰੀਐ ॥੮੧੯॥

ਇਸ ਨੂੰ ਸਭ ਤੁਪਕ ਦਾ ਨਾਮ ਵਿਚਾਰ ਲਵੋ ॥੮੧੯॥

ਅੜਿਲ ॥

ਅੜਿਲ:

ਗੰਗਨਿ ਪਦ ਕੋ ਪ੍ਰਥਮ ਉਚਾਰਨ ਕੀਜੀਐ ॥

ਪਹਿਲਾਂ 'ਗੰਗਨਿ' (ਗੰਗਾ ਨਦੀਆਂ ਵਾਲੀ ਧਰਤੀ) ਸ਼ਬਦ ਕਹੋ।

ਜਾ ਚਰ ਕਹਿ ਨਾਇਕ ਪਦ ਬਹੁਰੋ ਦੀਜੀਐ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਫਿਰ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਰਖੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੨੦॥

(ਇਸ) ਨੂੰ ਤੁਪਕ ਦਾ ਨਾਮ ਸਭ ਪ੍ਰਬੀਨ ਲੋਗ ਵਿਚਾਰ ਲੈਣ ॥੮੨੦॥

ਚੌਪਈ ॥

ਚੌਪਈ:

ਜਨੁਵਨਿ ਪਦ ਕੋ ਆਦਿ ਉਚਾਰੋ ॥

ਪਹਿਲਾਂ 'ਜਨੁਵਨਿ' (ਗੰਗਾ ਨਦੀ ਵਾਲੀ ਧਰਤੀ) ਪਦ ਉਚਾਰਨ ਕਰੋ।

ਜਾ ਚਰ ਕਹਿ ਨਾਇਕ ਪਦ ਡਾਰੋ ॥

ਫਿਰ 'ਜਾ ਚਰ ਨਾਇਕ' ਪਦ ਕਥਨ ਕਰੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।

ਨਾਮ ਤੁਫੰਗ ਚੀਨ ਚਿਤਿ ਲਿਜੈ ॥੮੨੧॥

(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੮੨੧॥

ਅੜਿਲ ॥

ਅੜਿਲ:


Flag Counter