ਪਹਿਲਾ 'ਜਉਨ (ਚਾਂਦਨੀ) ਕਰਣ ਭਗਣਿ' (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੧॥
ਪਹਿਲਾਂ 'ਕਿਰਣ ਧਰਣ ਭਗਣਿ' ਕਹੋ।
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੨॥
ਪਹਿਲਾਂ 'ਮਯੰਕ (ਚੰਦ੍ਰਮਾ) ਭਗਣਿ' ਸ਼ਬਦ ਕਹੋ।
(ਫਿਰ) 'ਸੁਤ ਚਰ ਨਾਥ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਧਰ ਦਿਓ ॥੯੮੩॥
ਪਹਿਲਾ 'ਮ੍ਰਿਗ ਬਾਹਨਿ (ਚੰਦ੍ਰਮਾ) ਭਗਣਿ' ਦਾ ਬਖਾਨ ਕਰੋ।
(ਫਿਰ) 'ਸੁਤ ਚਰ ਪਤਿ' ਸ਼ਬਦ ਕਹੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਚਿਤ ਵਿਚ ਧਾਰਨ ਕਰੋ ॥੯੮੪॥
ਪਹਿਲਾਂ 'ਹਿਰਣ ਰਾਟ ਭਗਣਿ' (ਸ਼ਬਦ) ਉਚਾਰਨ ਕਰੋ।
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੫॥
ਪਹਿਲਾਂ 'ਸ੍ਰਿੰਗ ਬਾਹਣੀ (ਚੰਦ੍ਰ) ਭਗਾ' ਕਥਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਧਾਰਨ ਕਰੋ।
ਮਗਰੋਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੬॥
ਪਹਿਲਾਂ 'ਮ੍ਰਿਗ ਪਤਿਣੀ ਭਗਣਿ' ਸ਼ਬਦ ਕਥਨ ਕਰੋ।
ਫਿਰ 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੭॥
ਪਹਿਲਾਂ 'ਪ੍ਰਜਾ ਪਤਿ (ਚੰਦ੍ਰਮਾ) ਭਗਣਿ' ਸ਼ਬਦ ਕਹੋ।
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੯੮੮॥
ਛੰਦ:
(ਪਹਿਲਾਂ) 'ਮ੍ਰਿਗ ਨਾਥ ਭਗਣਣਿ' ਕਹੋ।
(ਫਿਰ) 'ਰਿਪੁ ਨਾਥ ਚਰ ਪਤਿ' ਜੋੜੋ।
ਮਗਰੋਂ 'ਰਿਪੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੮੯॥
ਚੌਪਈ:
ਪਹਿਲਾਂ 'ਨਦੀ ਰਾਟ ਸੁਤ ਭਗਣਿ' ਕਥਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਉਸ ਦੇ ਅੰਤ ਉਪਰ 'ਸਤ੍ਰੁ' ਸ਼ਬਦ ਬਖਾਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਅਨੁਮਾਨੋ ॥੯੯੦॥
ਪਹਿਲਾਂ 'ਸਾਮੁੰਦ੍ਰਜ (ਚੰਦ੍ਰਮਾ) ਭਗਣਿ' ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਉਸ ਦੇ ਅੰਤ ਉਪਰ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੯੯੧॥
(ਪਹਿਲਾਂ) 'ਨਦੀ ਰਾਟ ਸੁਤ ਭਗਣਿ' (ਸ਼ਬਦ) ਉਚਾਰੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।