ਸ਼੍ਰੀ ਦਸਮ ਗ੍ਰੰਥ

ਅੰਗ - 661


ਕਿ ਸੁਵ੍ਰਣੰ ਪ੍ਰਭਾ ਹੈ ॥੩੨੧॥

ਜਾਂ ਸੋਨੇ ਦੀ ਸੁੰਦਰਤਾ ਹੈ ॥੩੨੧॥

ਕਿ ਪਦਮੰ ਦ੍ਰਿਗੀ ਹੈ ॥

ਜਾਂ ਕਮਲ ਨੈਨੀ ਹੈ,

ਕਿ ਪਰਮੰ ਪ੍ਰਭੀ ਹੈ ॥

ਜਾਂ ਬੜੀ ਪ੍ਰਭੁਤਾ ਵਾਲੀ ਹੈ,

ਕਿ ਬੀਰਾਬਰਾ ਹੈ ॥

ਜਾਂ ਸ੍ਰੇਸ਼ਠ ਵੀਰਾਂਗਨਾ ਹੈ,

ਕਿ ਸਸਿ ਕੀ ਸੁਭਾ ਹੈ ॥੩੨੨॥

ਜਾਂ ਚੰਦ੍ਰਮਾ ਦੀ ਸ਼ੋਭਾ ਹੈ ॥੩੨੨॥

ਕਿ ਨਾਗੇਸਜਾ ਹੈ ॥

ਜਾਂ ਸ਼ੇਸ਼ਨਾਗ ਦੀ ਪੁੱਤਰੀ ਹੈ,

ਨਾਗਨ ਪ੍ਰਭਾ ਹੈ ॥

ਜਾਂ ਨਾਗਾਂ ਦੀ ਪ੍ਰਭਾ ਹੈ,

ਕਿ ਨਲਨੰ ਦ੍ਰਿਗੀ ਹੈ ॥

ਜਾਂ ਕਮਲ ਵਰਗੀਆਂ ਅੱਖਾਂ ਵਾਲੀ ਹੈ,

ਕਿ ਮਲਿਨੀ ਮ੍ਰਿਗੀ ਹੈ ॥੩੨੩॥

ਜਾਂ ਹਿਰਨੀ ਦੀਆਂ (ਅੱਖਾਂ ਦੇ ਮਾਣ ਨੂੰ) ਮਸਲਣ ਵਾਲੀ ਹੈ ॥੩੨੩॥

ਕਿ ਅਮਿਤੰ ਪ੍ਰਭਾ ਹੈ ॥

ਜਾਂ ਅਮਿਤ ਪ੍ਰਭਾ ਵਾਲੀ ਹੈ,

ਕਿ ਅਮਿਤੋਤਮਾ ਹੈ ॥

ਜਾਂ ਅਮਿਤ ਉਤਮ ਹੈ,

ਕਿ ਅਕਲੰਕ ਰੂਪੰ ॥

ਜਾਂ ਕਲੰਕ ਤੋਂ ਰਹਿਤ ਰੂਪ ਵਾਲੀ ਹੈ,

ਕਿ ਸਭ ਜਗਤ ਭੂਪੰ ॥੩੨੪॥

ਜਾਂ ਜਗਤ ਦੀ ਰਾਜਾ ਹੈ ॥੩੨੪॥

ਮੋਹਣੀ ਛੰਦ ॥

ਮੋਹਣੀ ਛੰਦ:

ਜੁਬਣਮਯ ਮੰਤੀ ਸੁ ਬਾਲੀ ॥

ਉਹ ਇਸਤਰੀ ਜੋਬਨ ਵਿਚ ਮਸਤੀ ਹੋਈ ਹੈ।

ਮੁਖ ਨੂਰੰ ਪੂਰੰ ਉਜਾਲੀ ॥

ਮੁਖ ਉਤੇ ਨੂਰ ਦਾ ਪੂਰਾ ਉਜਾਲਾ ਹੈ।

ਮ੍ਰਿਗ ਨੈਣੀ ਬੈਣੀ ਕੋਕਿਲਾ ॥

ਹਿਰਨ ਵਰਗੀਆਂ ਅੱਖਾਂ ਵਾਲੀ ਹੈ, ਕੋਇਲ ਦੇ ਸਮਾਨ ਬੋਲਾਂ ਵਾਲੀ ਹੈ,

ਸਸਿ ਆਭਾ ਸੋਭਾ ਚੰਚਲਾ ॥੩੨੫॥

ਚੰਦ੍ਰਮਾ ਵਰਗੀ ਆਭਾ ਅਤੇ ਬਿਜਲੀ ਜਿਹੀ ਸ਼ੋਭਾ ਵਾਲੀ ਹੈ ॥੩੨੫॥

ਘਣਿ ਮੰਝੈ ਜੈ ਹੈ ਚੰਚਾਲੀ ॥

ਬਦਲ ਵਿਚ ਬਿਜਲੀ ਜਿਹੋ ਜਿਹਾ ਲਿਸ਼ਕਾਰਾ ਮਾਰਦੀ ਹੈ

ਮ੍ਰਿਦੁਹਾਸਾ ਨਾਸਾ ਖੰਕਾਲੀ ॥

(ਉਸੇ ਤਰ੍ਹਾਂ ਉਸ ਦਾ) ਕੋਮਲ ਹਾਸਾ ਹੈ, ਉਸ ਦਾ ਨਕ ਭੈਰਵੀ ਸ਼ਕਤੀ ਰਖਣ ਵਾਲਾ ਹੈ।

ਚਖੁ ਚਾਰੰ ਹਾਰੰ ਕੰਠਾਯੰ ॥

ਸੁੰਦਰ ਅੱਖਾਂ ('ਚਖ') ਹਨ, ਗਲੇ ਵਿਚ ਹਾਰ ਹੈ।

ਮ੍ਰਿਗ ਨੈਣੀ ਬੇਣੀ ਮੰਡਾਯੰ ॥੩੨੬॥

ਹਿਰਨ ਵਰਗੀਆਂ ਅੱਖਾਂ ਵਾਲੀ ਹੈ ਅਤੇ ਬੇਣੀ ਸੁੰਦਰ ਢੰਗ ਨਾਲ ਗੁੰਦੀ ਹੋਈ ਹੈ ॥੩੨੬॥

ਗਜ ਗਾਮੰ ਬਾਮੰ ਸੁ ਗੈਣੀ ॥

ਹਾਥੀ ਦੀ ਤੋਰ ਵਾਲੀ ਅਤੇ ਆਕਾਸ਼ ਵਰਗੀ ਸੁੰਦਰ ਇਸਤਰੀ (ਪਰੀ) ਹੈ।

ਮ੍ਰਿਦਹਾਸੰ ਬਾਸੰ ਬਿਧ ਬੈਣੀ ॥

ਉਸ ਦੀ ਕੋਮਲ ਹਾਸੀ ਹੈ ਅਤੇ ਕੋਇਲ ਵਰਗੇ ਬੋਲਾਂ ਵਾਲੀ ਹੈ।

ਚਖੁ ਚਾਰੰ ਹਾਰੰ ਨਿਰਮਲਾ ॥

ਸੁੰਦਰ ਅੱਖਾਂ ਹਨ, ਨਿਰਮਲ ਹਾਰ (ਪਾਇਆ ਹੋਇਆ ਹੈ)।

ਲਖਿ ਆਭਾ ਲਜੀ ਚੰਚਲਾ ॥੩੨੭॥

(ਉਸ ਦੀ) ਆਭਾ ਨੂੰ ਵੇਖ ਕੇ ਬਿਜਲੀ ਸ਼ਰਮਸਾਰ ਹੁੰਦੀ ਹੈ ॥੩੨੭॥

ਦ੍ਰਿੜ ਧਰਮਾ ਕਰਮਾ ਸੁਕਰਮੰ ॥

ਧਰਮ-ਕਰਮਾਂ ਅਤੇ ਸ਼ੁਭ ਕਰਮਾਂ ਵਿਚ ਦ੍ਰਿੜ੍ਹ ਹੈ।

ਦੁਖ ਹਰਤਾ ਸਰਤਾ ਜਾਣੁ ਧਰਮੰ ॥

ਦੁਖਾਂ ਨੂੰ ਨਸ਼ਟ ਕਰਨ ਵਾਲੀ ਹੈ ਅਤੇ ਧਰਮ ਦੀ ਮਾਨੋ ਨਦੀ ਹੈ।

ਮੁਖ ਨੂਰੰ ਭੂਰੰ ਸੁ ਬਾਸਾ ॥

ਮੁਖ ਉਤੇ ਪੂਰੀ ਤਰ੍ਹਾਂ ਨੂਰ ਵਸ ਰਿਹਾ ਹੈ।

ਚਖੁ ਚਾਰੀ ਬਾਰੀ ਅੰਨਾਸਾ ॥੩੨੮॥

(ਉਸ) ਬਾਲਿਕਾ ਦੀਆਂ ਅੱਖਾਂ ਸੁੰਦਰ ਹਨ ਅਤੇ ਆਸ ਤੋਂ ਰਹਿਤ ਹੈ ॥੩੨੮॥

ਚਖੁ ਚਾਰੰ ਬਾਰੰ ਚੰਚਾਲੀ ॥

ਬਿਜਲੀ ਵਰਗੀਆਂ ਸੁੰਦਰ ਅੱਖਾਂ ਵਾਲੀ ਹੈ।

ਸਤ ਧਰਮਾ ਕਰਮਾ ਸੰਚਾਲੀ ॥

ਸਤਿ ਧਰਮ ਅਤੇ ਕਰਮ ਨੂੰ ਸੰਚਾਲਿਤ ਕੀਤਾ ਹੋਇਆ ਹੈ।

ਦੁਖ ਹਰਣੀ ਦਰਣੀ ਦੁਖ ਦ੍ਵੰਦੰ ॥

ਦੁਖ ਨਸ਼ਟ ਕਰਨ ਵਾਲੀ ਹੈ, ਦੁਅੰਦ ਦੇ ਦੁਖ ਨੂੰ ਦਲ ਸੁਟਣ ਵਾਲੀ ਹੈ।

ਪ੍ਰਿਯਾ ਭਕਤਾ ਬਕਤਾ ਹਰਿ ਛੰਦੰ ॥੩੨੯॥

ਪਿਆਰੀ ਭਗਤਣੀ ਹੈ ਅਤੇ ਹਰਿ (ਦੇ ਯਸ਼) ਦੇ ਛੰਦਾਂ ਨੂੰ ਬੋਲਣ ਅਥਵਾ ਗਾਣ ਵਾਲੀ ਹੈ ॥੩੨੯॥

ਰੰਭਾ ਉਰਬਸੀਆ ਘ੍ਰਿਤਾਚੀ ॥

ਰੰਭਾ, ਉਰਬਸੀ, ਘ੍ਰਿਤਾਚੀ ਆਦਿ (ਵਰਗੀ ਸੁੰਦਰ) ਹੈ,

ਅਛੈ ਮੋਹਣੀ ਆਜੇ ਰਾਚੀ ॥

ਮਨ ਨੂੰ ਮੋਹਣ ਵਾਲੀ ਹੈ, ਹੁਣੇ ਹੀ ਰਚੀ ਹੋਈ ਹੈ।

ਲਖਿ ਸਰਬੰ ਗਰਬੰ ਪਰਹਾਰੀ ॥

(ਉਸ ਨੂੰ) ਵੇਖ ਕੇ ਸਾਰੀਆਂ ਨੇ ਹੰਕਾਰ ਨੂੰ ਖ਼ਤਮ ਕਰਨ ਵਾਲੀ ਸਮਝ ਲਿਆ

ਮੁਖਿ ਨੀਚੇ ਧਾਮੰ ਸਿਧਾਰੀ ॥੩੩੦॥

ਅਤੇ ਮੁਖ ਨੀਵੇਂ ਕਰ ਕੇ ਘਰਾਂ ਨੂੰ ਚਲੀਆਂ ਗਈਆਂ ਹਨ ॥੩੩੦॥

ਗੰਧਰਬੰ ਸਰਬੰ ਦੇਵਾਣੀ ॥

ਸਾਰੀਆਂ ਗੰਧਰਬ ਇਸਤਰੀਆਂ, ਦੇਵਤਿਆਂ ਦੀਆਂ ਇਸਤਰੀਆਂ,

ਗਿਰਜਾ ਗਾਇਤ੍ਰੀ ਲੰਕਾਣੀ ॥

ਗਿਰਜਾ, ਗਾਇਤ੍ਰੀ, ਮੰਦੋਦਰੀ ('ਲੰਕਾਣੀ')

ਸਾਵਿਤ੍ਰੀ ਚੰਦ੍ਰੀ ਇੰਦ੍ਰਾਣੀ ॥

ਸਾਵਿਤ੍ਰੀ, ਚੰਦ੍ਰ-ਸ਼ਕਤੀ, ਸਚੀ, ਸੂਰਜ-ਸ਼ਕਤੀ ਆਦਿ

ਲਖਿ ਲਜੀ ਸੋਭਾ ਸੂਰਜਾਣੀ ॥੩੩੧॥

(ਉਸ ਦੀ) ਸ਼ੋਭਾ ਨੂੰ ਵੇਖ ਕੇ ਸ਼ਰਮਿੰਦੀਆਂ ਹੋ ਰਹੀਆਂ ਹਨ ॥੩੩੧॥

ਨਾਗਣੀਆ ਨ੍ਰਿਤਿਆ ਜਛਾਣੀ ॥

ਨਾਗ-ਕੰਨਿਆਵਾਂ, ਕਿੰਨਰਾਂ ਅਤੇ ਯਕਸ਼ਾਂ ਦੀਆਂ ਕੰਨਿਆਵਾਂ,

ਪਾਪਾ ਪਾਵਿਤ੍ਰੀ ਪਬਾਣੀ ॥

ਪਾਪਾਂ ਤੋਂ ਪਵਿਤ੍ਰ ਪਾਰਬਤੀ,

ਪਈਸਾਚ ਪ੍ਰੇਤੀ ਭੂਤੇਸੀ ॥

ਪਿਸਾਚ, ਪ੍ਰੇਤ, ਭੂਤ ਸ਼ਕਤੀਆਂ,

ਭਿੰਭਰੀਆ ਭਾਮਾ ਭੂਪੇਸੀ ॥੩੩੨॥

ਭਿੰਬਰੀ, ਭਾਮਾ ਅਤੇ ਰਾਜ ਸ਼ਕਤੀਆਂ (ਉਸ ਦੇ ਸਾਹਮਣੇ ਫਿਕੀਆਂ ਹਨ) ॥੩੩੨॥

ਬਰ ਬਰਣੀ ਹਰਣੀ ਸਬ ਦੁਖੰ ॥

ਸ੍ਰੇਸ਼ਠ ਵਰ ਦੇਣ ਵਾਲੀ, ਸਾਰਿਆਂ ਦੁਖਾਂ ਨੂੰ ਹਰਨ ਵਾਲੀ,

ਸੁਖ ਕਰਨੀ ਤਰੁਣੀ ਸਸਿ ਮੁਖੰ ॥

ਸੁਖਾਂ ਨੂੰ ਕਰਨ ਵਾਲੀ, ਚੰਦ੍ਰਮੁਖੀ ਮੁਟਿਆਰ,