ਸ਼੍ਰੀ ਦਸਮ ਗ੍ਰੰਥ

ਅੰਗ - 148


ਚੌਪਈ ॥

ਚੌਪਈ:

ਅਸੁਮੇਧ ਅਰੁ ਅਸਮੇਦਹਾਰਾ ॥

(ਜਨਮੇਜਾ ਰਾਜੇ ਦੇ ਦੋ ਪੁੱਤਰ ਸਨ-) ਅਸੁਮੇਧ ਅਤੇ ਅਸਮੇਦਹਾਰ।

ਮਹਾ ਸੂਰ ਸਤਵਾਨ ਅਪਾਰਾ ॥

(ਦੋਵੇਂ) ਬਹੁਤ ਵੱਡੇ ਸੂਰਵੀਰ ਅਤੇ ਅਪਾਰ ਸੱਤਾ ਵਾਲੇ ਸਨ।

ਮਹਾ ਬੀਰ ਬਰਿਆਰ ਧਨੁਖ ਧਰ ॥

ਮਹਾਨਬਹਾਦਰ, ਬਲਵਾਨ ਅਤੇ ਧਨੁਸ਼ਧਾਰੀ ਸਨ)

ਗਾਵਤ ਕੀਰਤ ਦੇਸ ਸਭ ਘਰ ਘਰ ॥੧॥੨੩੮॥

(ਜਿਨ੍ਹਾਂ ਦੀ) ਕੀਰਤੀ ਸਾਰੇ ਦੇਸ਼ ਦੇ ਘਰ ਘਰ ਗਾਈ ਜਾਂਦੀ ਸੀ ॥੧॥੨੩੮॥

ਮਹਾ ਬੀਰ ਅਰੁ ਮਹਾ ਧਨੁਖ ਧਰ ॥

(ਦੋਵੇਂ) ਬਹੁਤ ਸੂਰਵੀਰ ਅਤੇ ਵੱਡੇ ਧਨੁਸ਼ਧਾਰੀ ਸਨ

ਕਾਪਤ ਤੀਨ ਲੋਕ ਜਾ ਕੇ ਡਰ ॥

ਜਿਨ੍ਹਾਂ ਦੇ ਡਰ ਨਾਲ ਤਿੰਨੋ ਲੋਕ ਕੰਬਦੇ ਸਨ।

ਬਡ ਮਹੀਪ ਅਰੁ ਅਖੰਡ ਪ੍ਰਤਾਪਾ ॥

(ਉਹ) ਮਹਾਨ ਰਾਜੇ ਅਤੇ ਅਖੰਡ ਪ੍ਰਤਾਪ ਵਾਲੇ ਸਨ।

ਅਮਿਤ ਤੇਜ ਜਾਪਤ ਜਗ ਜਾਪਾ ॥੨॥੨੩੯॥

(ਉਹ) ਅਮਿਤ ਤੇਜ ਵਾਲੇ ਸਨ, ਸਾਰਾ ਜਗਤ (ਉਨ੍ਹਾਂ ਦਾ) ਜਾਪ ਜਪਦਾ ਸੀ ॥੨॥੨੩੯॥

ਅਜੈ ਸਿੰਘ ਉਤ ਸੂਰ ਮਹਾਨਾ ॥

ਦੂਜੇ ਪਾਸੇ ਅਜੈ ਸਿੰਘ ਮਹਾਨ ਸੂਰਵੀਰ ਸੀ।

ਬਡ ਮਹੀਪ ਦਸ ਚਾਰ ਨਿਧਾਨਾ ॥

(ਉਹ) ਵੱਡਾ ਮਹੀਪ ਅਤੇ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ।

ਅਨਬਿਕਾਰ ਅਨਤੋਲ ਅਤੁਲ ਬਲ ॥

(ਉਹ) ਵਿਕਾਰਾਂ ਤੋਂ ਰਹਿਤ, ਤੁਲਨਾ ਤੋਂ ਬਿਨਾ ਅਤੇ ਅਤੁਲ ਬਲ ਵਾਲਾ ਸੀ

ਅਰ ਅਨੇਕ ਜੀਤੇ ਜਿਨ ਦਲਮਲ ॥੩॥੨੪੦॥

ਜਿਸ ਨੇ ਅਨੇਕ ਵੈਰੀ ਜਿਤ ਕੇ ਕੁਚਲ ਦਿੱਤੇ ਸਨ ॥੩॥੨੪੦॥

ਜਿਨ ਜੀਤੇ ਸੰਗ੍ਰਾਮ ਅਨੇਕਾ ॥

ਜਿਸ ਨੇ ਅਨੇਕਾਂ ਜੰਗਾਂ ਜਿਤੀਆਂ ਸਨ।

ਸਸਤ੍ਰ ਅਸਤ੍ਰ ਧਰਿ ਛਾਡਨ ਏਕਾ ॥

ਸ਼ਸਤ੍ਰ-ਅਸਤ੍ਰ ਧਾਰਨ ਕਰਨ ਵਾਲਿਆਂ ਵਿਚੋਂ ਇਕ ਵੀ (ਜੀਉਂਦਾ) ਰਹਿਣ ਨਹੀਂ ਦਿੱਤਾ ਸੀ।

ਮਹਾ ਸੂਰ ਗੁਨਵਾਨ ਮਹਾਨਾ ॥

(ਉਹ) ਮਹਾਨ ਸ਼ੂਰਵੀਰ ਅਤੇ ਉਤੱਮ ਗੁਣਾਂ ਵਾਲਾ ਸੀ।

ਮਾਨਤ ਲੋਕ ਸਗਲ ਜਿਹ ਆਨਾ ॥੪॥੨੪੧॥

ਸਾਰਾ ਜਗਤ ਉਸ ਦੀ ਈਨ ਮੰਨਦਾ ਸੀ ॥੪॥੨੪੧॥

ਮਰਨ ਕਾਲ ਜਨਮੇਜੇ ਰਾਜਾ ॥

ਮਰਨ ਵੇਲੇ ਰਾਜਾ ਜਨਮੇਜਾ ਨੇ

ਮੰਤ੍ਰ ਕੀਓ ਮੰਤ੍ਰੀਨ ਸਮਾਜਾ ॥

ਮੰਤਰੀ ਮੰਡਲ ਨਾਲ ਸਲਾਹ ਕੀਤੀ

ਰਾਜ ਤਿਲਕ ਭੂਪਤ ਅਭਖੇਖਾ ॥

ਕਿ ਰਾਜ ਸਿੰਘਾਸਨ ਦਾ ਤਿਲਕ ਕਿਸ ਨੂੰ ਦਿੱਤਾ ਜਾਏ,

ਨਿਰਖਤ ਭਏ ਨ੍ਰਿਪਤ ਕੀ ਰੇਖਾ ॥੫॥੨੪੨॥

(ਇਸ ਉਦੇਸ਼ ਤੋਂ 'ਰਾਜਕੁਮਾਰ' ਦੀਆਂ) ਰਾਜਾ ਬਣਨ ਦੀਆਂ ਭਾਗ-ਰੇਖਾਵਾਂ ਨੂੰ ਵਿਚਾਰਨ ਲਗੇ ॥੫॥੨੪੨॥

ਇਨ ਮਹਿ ਰਾਜ ਕਵਨ ਕਉ ਦੀਜੈ ॥

ਇਨ੍ਹਾਂ (ਤਿੰਨਾਂ) ਵਿਚੋਂ ਰਾਜ ਕਿਸ ਨੂੰ ਦੇਈਏ,

ਕਉਨ ਨ੍ਰਿਪਤ ਸੁਤ ਕਉ ਨ੍ਰਿਪੁ ਕੀਜੈ ॥

ਰਾਜੇ ਦੇ ਕਿਸ ਪੁੱਤਰ ਨੂੰ ਰਾਜਾ ਬਣਾਈਏ।

ਰਜੀਆ ਪੂਤ ਨ ਰਾਜ ਕੀ ਜੋਗਾ ॥

(ਇਕ ਵਿਚਾਰ ਸਾਹਮਣੇ ਆਇਆ ਕਿ) ਰਜੀਆ (ਦਾਸੀ) ਦਾ ਪੁੱਤਰ ਰਾਜ ਦੇ ਲਾਇਕ ਨਹੀਂ ਹੈ,

ਯਾਹਿ ਕੇ ਜੋਗ ਨ ਰਾਜ ਕੇ ਭੋਗਾ ॥੬॥੨੪੩॥

ਨਾ ਹੀ ਉਹ ਰਾਜ ਦੇ ਭੋਗਾਂ ਲਈ ਯੋਗ ਹੈ ॥੬॥੨੪੩॥

ਅਸ੍ਵਮੇਦ ਕਹੁ ਦੀਨੋ ਰਾਜਾ ॥

(ਵਿਚਾਰ ਵਟਾਂਦਰੇ ਉਪਰੰਤ ਸਭ ਤੋਂ ਵੱਡੇ ਪੁੱਤਰ) ਅਸੁਮੇਦ ਨੂੰ ਰਾਜ ਦਿੱਤਾ ਗਿਆ।

ਜੈ ਪਤਿ ਭਾਖ੍ਯੋ ਸਕਲ ਸਮਾਜਾ ॥

ਸਾਰੇ ਮੰਤਰੀ ਮੰਡਲ ਨੇ ਜੈ-ਜੈ-ਕਾਰ ਕੀਤਾ।

ਜਨਮੇਜਾ ਕੀ ਸੁਗਤਿ ਕਰਾਈ ॥

(ਉਸ ਨੇ ਰਾਜਾ ਬਣ ਕੇ) ਜਨਮੇਜਾ ਦੀ ਸੁਗਤਿ (ਕ੍ਰਿਆ) ਕਰਵਾਈ

ਅਸ੍ਵਮੇਦ ਕੈ ਵਜੀ ਵਧਾਈ ॥੭॥੨੪੪॥

ਅਤੇ ਅਸੁਮੇਦ ਦੇ ਘਰ ਖੁਸ਼ੀਆਂ ਦੇ ਵਾਜੇ ਵਜੇ ॥੭॥੨੪੪॥

ਦੂਸਰ ਭਾਇ ਹੁਤੋ ਜੋ ਏਕਾ ॥

(ਅਸੁਮੇਦ ਦਾ) ਜੋ ਇਕ ਹੋਰ ਭਰਾ ਸੀ,

ਰਤਨ ਦੀਏ ਤਿਹ ਦਰਬ ਅਨੇਕਾ ॥

ਉਸ ਨੂੰ ਅਨੇਕਾਂ ਰਤਨ ਅਤੇ ਧੰਨ-ਦੌਲਤ ਦਿੱਤੀ ਗਈ।

ਮੰਤ੍ਰੀ ਕੈ ਅਪਨਾ ਠਹਰਾਇਓ ॥

(ਉਸ ਨੂੰ) ਆਪਣਾ ਮੰਤਰੀ ਬਣਾ ਕੇ

ਦੂਸਰ ਠਉਰ ਤਿਸਹਿ ਬੈਠਾਇਓ ॥੮॥੨੪੫॥

ਦੂਜਾ ਸਥਾਨ ਦੇ ਦਿੱਤਾ ॥੮॥੨੪੫॥

ਤੀਸਰ ਜੋ ਰਜੀਆ ਸੁਤ ਰਹਾ ॥

(ਉਸ ਦਾ) ਤੀਜਾ (ਭਰਾ) ਜੋ ਰਜੀਆ (ਦਾਸੀ) ਦਾ ਪੁੱਤਰ ਸੀ,

ਸੈਨਪਾਲ ਤਾ ਕੋ ਪੁਨ ਕਹਾ ॥

ਉਸ ਨੂੰ ਸੈਨਾਪਤੀ ਨਿਯੁਕਤ ਕੀਤਾ।

ਬਖਸੀ ਕਰਿ ਤਾਕੌ ਠਹਰਾਇਓ ॥

ਉਸ ਨੂੰ ਕਰ ਵਸੂਲਣ ਲਈ 'ਬਖ਼ਸ਼ੀ' ਪਦ ਪ੍ਰਦਾਨ ਕੀਤਾ

ਸਬ ਦਲ ਕੋ ਤਿਹ ਕਾਮੁ ਚਲਾਇਓ ॥੯॥੨੪੬॥

ਅਤੇ ਉਸ ਨੇ ਸਾਰੀ ਸੈਨਾ ਦੀ ਵਿਵਸਥਾ ਚਲਾਈ ॥੯॥੨੪੬॥

ਰਾਜੁ ਪਾਇ ਸਭਹੂ ਸੁਖ ਪਾਇਓ ॥

ਰਾਜ ਨੂੰ ਪ੍ਰਾਪਤ ਕਰ ਕੇ ਸਭ ਸੁਖੀ ਹੋ ਗਏ।

ਭੂਪਤ ਕਉ ਨਾਚਬ ਸੁਖ ਆਇਓ ॥

ਰਾਜੇ ਨੂੰ ਨਾਚ (ਮਹਿਫ਼ਲ ਦੇਖਣ ਨਾਲ) ਹੀ ਸੁਖ ਪ੍ਰਾਪਤ ਹੋਣ ਲਗਾ।

ਤੇਰਹ ਸੈ ਚੌਸਠ ਮਰਦੰਗਾ ॥

(ਉਸ ਦੇ ਦਰਬਾਰ ਵਿਚ) ੧੩੬੪ ਮ੍ਰਿਦੰਗ

ਬਾਜਤ ਹੈ ਕਈ ਕੋਟ ਉਪੰਗਾ ॥੧੦॥੨੪੭॥

ਅਤੇ ਕਈ ਕਰੋੜ ਵਾਜੇ ('ਉਪੰਗ') ਵਜਦੇ ਸਨ ॥੧੦॥੨੪੭॥

ਦੂਸਰ ਭਾਇ ਭਏ ਮਦ ਅੰਧਾ ॥

ਦੂਜਾ ਭਰਾ ਸ਼ਰਾਬ ਵਿਚ ਧੁਤ ਰਹਿ ਕੇ

ਦੇਖਤ ਨਾਚਤ ਲਾਇ ਸੁਗੰਧਾ ॥

ਅਤੇ ਸੁਗੰਧੀਆਂ ਲਗਾ ਕੇ ਨਾਚ ਹੀ ਵੇਖਦਾ ਰਹਿੰਦਾ।

ਰਾਜ ਸਾਜ ਦੁਹਹੂੰ ਤੇ ਭੂਲਾ ॥

ਦੋਹਾਂ ਨੂੰ ਰਾਜ ਦਾ ਕੰਮ-ਕਾਜ ਭੁਲ ਗਿਆ

ਵਾਹੀ ਕੈ ਜਾਇ ਛਤ੍ਰ ਸਿਰ ਝੂਲਾ ॥੧੧॥੨੪੮॥

ਅਤੇ ਉਸੇ (ਅਜੈ ਸਿੰਘ) ਦੇ ਸਿਰ ਉਤੇ ਛਤਰ ਝੁਲਣ ਲਗਾ ॥੧੧॥੨੪੮॥

ਕਰਤ ਕਰਤ ਬਹੁ ਦਿਨ ਅਸ ਰਾਜਾ ॥

ਇਸ ਤਰ੍ਹਾਂ ਬਹੁਤ ਦਿਨਾਂ ਤਕ ਰਾਜ ਕਰਦਿਆਂ ਕਰਦਿਆਂ

ਉਨ ਦੁਹੂੰ ਭੂਲਿਓ ਰਾਜ ਸਮਾਜਾ ॥

ਉਨ੍ਹਾਂ ਨੂੰ ਰਾਜ ਦੇ ਫ਼ਰਜ਼ ਨਿਭਾਣੇ ਭੁਲ ਗਏ।

ਮਦ ਕਰਿ ਅੰਧ ਭਏ ਦੋਊ ਭ੍ਰਾਤਾ ॥

ਸ਼ਰਾਬ ਵਿਚ ਦੋਵੇਂ ਭਰਾ ਗ਼ਰਕ ਹੋ ਗਏ