ਸ਼੍ਰੀ ਦਸਮ ਗ੍ਰੰਥ

ਅੰਗ - 1390


ਕਿ ਹੁਸਨੁਲ ਜਮਾਲਸਤੁ ਰਾਜ਼ਕ ਰਹੀਮ ॥੭॥

ਸੁੰਦਰਤਾ ਦੇ ਗੁਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਦਿਆਲੂ ਹੈ ॥੭॥

ਕਿ ਸਾਹਿਬਿ ਸ਼ਊਰਸਤੁ ਆਜਿਜ਼ ਨਿਵਾਜ਼ ॥

(ਉਹ) ਸ੍ਰੇਸ਼ਠ ਅਕਲ ਵਾਲਾ, ਗ਼ਰੀਬਾਂ ਦੀ ਦੇਖ-ਭਾਲ ਕਰਨ ਵਾਲਾ,

ਗ਼੍ਰੀਬੁਲ ਪ੍ਰਸਤੋ ਗ਼ਨੀਮੁਲ ਗੁਦਾਜ਼ ॥੮॥

ਨਿਰਧਨਾਂ ਦੀ ਪਾਲਨਾ ਕਰਨ ਵਾਲਾ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ ॥੮॥

ਸ਼ਰੀਅਤ ਪ੍ਰਸਤੋ ਫ਼ਜ਼ੀਲਤ ਮੁਆਬ ॥

(ਉਹ) ਧਰਮ ਦੀ ਪਾਲਨਾ ਕਰਨ ਵਾਲਾ, ਵਡਿਆਈਆਂ ਦਾ ਠਿਕਾਣਾ,

ਹਕੀਕਤ ਸ਼ਨਾਸੋ ਨਬੀਉਲ ਕਿਤਾਬ ॥੯॥

ਵਾਸਤਵਿਕਤਾ ਨੂੰ ਸਮਝਣ ਵਾਲਾ, ਨੱਬੀਆਂ ਨੂੰ ਕਿਤਾਬ (ਧਰਮ ਪੁਸਤਕ) ਪ੍ਰਦਾਨ ਕਰਨ ਵਾਲਾ ਹੈ ॥੯॥

ਕਿ ਦਾਨਸ਼ ਪਜ਼ੂਹਸਤ ਸਾਹਿਬਿ ਸ਼ਊਰ ॥

(ਉਹ) ਦਾਨਾਈ ਦੀ ਪਛਾਣ ਕਰਨ ਵਾਲਾ, ਅਕਲ ਦਾ ਸੁਆਮੀ,

ਹਕੀਕਤ ਸ਼ਨਾਸਸਤੋ ਜ਼ਾਹਿਰ ਜ਼ਹੂਰ ॥੧੦॥

ਸਤਿਅਤਾ ਨੂੰ ਪਛਾਣਨ ਵਾਲਾ ਅਤੇ ਸਰਬਤ੍ਰ ਪ੍ਰਕਾਸ਼ਿਤ ਹੋਣ ਵਾਲਾ ਹੈ ॥੧੦॥

ਸ਼ਨਾਸਿੰਦਏ ਇਲਮਿ ਆਲਮ ਖ਼ੁਦਾਇ ॥

(ਉਹ) ਪਰਮਾਤਮਾ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਨੂੰ ਜਾਣਨ ਵਾਲਾ,

ਕੁਸ਼ਾਇੰਦਏ ਕਾਰਿ ਆਲਮ ਕੁਸ਼ਾਇ ॥੧੧॥

ਹਰ ਕੰਮ ਦੀ ਗੁੰਝਲ ਨੂੰ ਖੋਲ੍ਹਣ ਵਾਲਾ ਅਤੇ ਸੰਸਾਰ ਨੂੰ ਵਿਸ਼ੇਸ਼ ਤਰਤੀਬ ਦੇਣ ਵਾਲਾ ਹੈ ॥੧੧॥

ਗੁਜ਼ਾਰਿੰਦਏ ਕਾਰਿ ਆਲਮ ਕਬੀਰ ॥

(ਉਹ) ਸਾਰੇ ਸੰਸਾਰ ਦੇ ਕੰਮਾਂ ਨੂੰ ਚਲਾਉਣ ਵਾਲਾ ਬਹੁਤ ਮਹਾਨ,

ਸ਼ਨਾਸਿੰਦਏ ਇਲਮਿ ਆਲਮ ਅਮੀਰ ॥੧੨॥

ਵਿਦਿਆਵਾਂ ਨੂੰ ਸਮਝਣ ਵਾਲਾ ਅਤੇ ਸੰਸਾਰ ਦਾ 'ਨਾਇਕ' ਹੈ ॥੧੨॥

ਮਰਾ ਏਅਤਬਾਰੇ ਬਰੀਂ ਕਸਮ ਨੇਸਤ ॥

(ਹੇ ਔਰੰਗਜ਼ੇਬ!) ਮੈਨੂੰ (ਤੇਰੀ) ਇਸ ਕਸਮ ਉਤੇ ਯਕੀਨ ਨਹੀਂ ਹੈ।

ਕਿ ਏਜ਼ਦ ਗਵਾਹਸਤੁ ਯਜ਼ਦਾਂ ਯਕੇਸਤ ॥੧੩॥

ਖ਼ੁਦਾ ਇਕ ਹੈ ਅਤੇ (ਅਸਾਂ ਦੋਹਾਂ ਵਿਚ) ਗਵਾਹ ਹੈ ॥੧੩॥

ਨ ਕਤਰਹ ਮਰਾ ਏਤਬਾਰੇ ਬਰੋਸਤ ॥

ਉਸ (ਕਸਮ) ਉਤੇ ਮੇਰਾ ਜ਼ਰਾ ਜਿੰਨਾ ਵੀ ਇਤਬਾਰ ਨਹੀਂ ਹੈ।

ਕਿ ਬਖ਼ਸ਼ੀ ਵ ਦੀਵਾਂ ਹਮਾ ਕਿਜ਼ਬ ਗੋਸ਼ਤ ॥੧੪॥

ਤੇਰੇ ਬਖ਼ਸ਼ੀ (ਜਰਨੈਲ ਅਥਵਾ ਕਾਰਿੰਦੇ) ਅਤੇ ਦੀਵਾਨ (ਮੁਸਾਹਿਬ) ਸਭ ਝੂਠ ਬੋਲਣ ਵਾਲੇ ਹਨ ॥੧੪॥

ਕਸੇ ਕਉਲਿ ਕੁਰਆਂ ਕੁਨਦ ਏਤਬਾਰ ॥

ਜੋ ਵਿਅਕਤੀ (ਤੇਰੀ) ਕੁਰਾਨ ਦੀ ਕਸਮ ਉਤੇ ਵਿਸ਼ਵਾਸ ਕਰਦਾ ਹੈ,

ਹਮਾ ਰੋਜ਼ਿ ਆਖ਼ਰ ਸ਼ਵਦ ਮਰਦ ਖ਼੍ਵਾਰ ॥੧੫॥

ਉਹ ਆਖਰੀ ਸਮੇਂ ਵਿਚ ਖੁਆਰ ਹੁੰਦਾ ਹੈ ॥੧੫॥

ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ ॥

ਜੇ ਕੋਈ ਵਿਅਕਤੀ 'ਹੁਮਾ' ਪੰਛੀ ਦੀ ਛਾਇਆ ਹੇਠਾਂ ਆ ਜਾਏ,

ਬਰੋ ਦਸਤ ਦਾਰਦ ਨ ਜ਼ਾਗ਼ੋ ਦਲੇਰ ॥੧੬॥

(ਫਿਰ) ਉਸ ਉਤੇ ਕਾਂ ਹੱਥ ਨਹੀਂ ਰਖ ਸਕਦਾ, (ਭਾਵੇਂ ਕਿੰਨਾ ਵੀ) ਦਲੇਰ ਕਿਉਂ ਨਾ ਹੋਵੇ ॥੧੬॥

ਕਸੇ ਪੁਸ਼ਤ ਉਫ਼ਤਦ ਪਸੇ ਸ਼ੇਰਿ ਨਰ ॥

ਜੋ ਕੋਈ ਬੰਦਾ ਸ਼ੇਰ ਦੀ ਪਿਠ ਪਿਛੇ ਖੜੋਤਾ ਹੋਵੇ,

ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ ॥੧੭॥

ਤਾਂ ਬਕਰੀ, ਭੇਡ ਅਤੇ ਹਿਰਨ ਪਕੜ ਨਹੀਂ ਸਕਦੇ (ਸਗੋਂ ਉਸ ਪਾਸੋਂ) ਗੁਜ਼ਰ ਵੀ ਨਹੀਂ ਸਕਦੇ ॥੧੭॥

ਕਸਮ ਮੁਸਹਫ਼ੇ ਖ਼ੁਦ ਅਗਰ ਈਂ ਖ਼ੁਰਮ ॥

ਜੇ ਕਰ (ਮੈਂ) ਕੁਰਾਨ ਦੀ ਕਸਮ ਦੇ ਗੁਪਤ ਫ਼ਰੇਬ (ਦਾ ਧੋਖਾ) ਨਾ ਖਾਂਦਾ,

ਨ ਫ਼ੌਜੇ ਅਜ਼ੀਂ ਜ਼ੇਰਿ ਸੁਮ ਅਫ਼ਗਨਮ ॥੧੮॥

(ਤਾਂ ਮੈਂ) ਆਪਣੀ ਪਿਆਰੀ ਫ਼ੌਜ ਨੂੰ ਲੰਗੜਾ ਨਾ ਕਰਵਾ ਲੈਂਦਾ ॥੧੮॥

ਗਰਸਨਹ ਚਿ ਕਾਰਿ ਕੁਨਦ ਚਿਹਲ ਨਰ ॥

(ਮੇਰੇ) ਚਾਲੀ ਭੁਖੇ ਭਾਣੇ ਵਿਅਕਤੀ ਕੀ ਕਰ ਸਕਦੇ ਸਨ,

ਕਿ ਦਹ ਲਖ ਬਰਾਯਦ ਬਰੋ ਬੇਖ਼ਬਰ ॥੧੯॥

ਜੇ (ਉਨ੍ਹਾਂ ਉਤੇ) ਅਚਾਨਕ ਦਸ ਲੱਖ ਸੈਨਿਕ ਟੁਟ ਕੇ ਆ ਪਏ ਹੋਣ ॥੧੯॥

ਕਿ ਪੈਮਾਂਸ਼ਿਕਨ ਬੇਦਰੰਗ ਆਮਦੰਦ ॥

(ਤੇਰੇ) ਬਚਨ ਨੂੰ ਤੋੜਨ ਵਾਲੇ (ਸਿਪਾਹੀ) ਝਟ ਪਟ ਤੇਗ਼ਾਂ,

ਮਯਾਂ ਤੇਗ਼ੁ ਤੀਰੋ ਤੁਫ਼ੰਗ ਆਮਦੰਦ ॥੨੦॥

ਤੀਰਾਂ ਅਤੇ ਬੰਦੂਕਾਂ ਸਮੇਤ ਆ ਪਏ ॥੨੦॥

ਬ ਲਾਚਾਰਗੀ ਦਰਮਯਾਂ ਆਮਦੰਦ ॥

ਤਦ ਬੇਬਸ ਹੋ ਕੇ (ਮੈਂ ਯੁੱਧ-ਭੂਮੀ) ਵਿਚ ਆ ਗਿਆ

ਬ ਤਦਬੀਰਿ ਤੀਰੋ ਤੁਫ਼ੰਗ ਆਮਦੰਦ ॥੨੧॥

ਅਤੇ ਤੀਰਾਂ ਅਤੇ ਬੰਦੂਕਾਂ ਨੂੰ ਵਿਧੀ ਪੂਰਵਕ ਧਾਰਨ ਕਰ ਕੇ ਆ ਗਿਆ ॥੨੧॥

ਚੁਂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ ॥

ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ ਹੋ ਜਾਣ,

ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥

ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ ॥੨੨॥

ਚਿ ਕਸਮਿ ਕੁਰਆ ਮਨ ਕੁਨਮ ਏਤਬਾਰ ॥

ਮੈਂ (ਤੇਰੀ) ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ।

ਵਗਰਨਹ ਤੁ ਗੋਈ ਮਨ ਈਂ ਰਹ ਚਿ ਕਾਰ ॥੨੩॥

ਨਹੀਂ ਤਾਂ (ਵਰਨਾ) ਤੂੰ ਹੀ ਦਸ ਕਿ ਮੇਰਾ ਇਸ ਰਾਹ ਤੇ ਚਲਣ ਦਾ ਕੀ ਕੰਮ ਸੀ ॥੨੩॥

ਨ ਦਾਨਮ ਕਿ ਈਂ ਮਰਦਿ ਰੋਬਾਹਿ ਪੇਚ ॥

ਮੈਂ ਨਹੀਂ ਜਾਣਦਾ ਸਾਂ ਕਿ ਇਹ ਮਰਦ ਲੂੰਬੜੀ ਵਾਂਗ ਮਕਾਰ ਹਨ।

ਵਗਰ ਹਰਗਿਜ਼ੀਂ ਰਾਹ ਨਿਯਾਰਦ ਬਹੇਚ ॥੨੪॥

ਨਹੀਂ ਤਾਂ (ਮੈਂ) ਹਰਗਿਜ਼ ਕਿਸੇ ਬਹਾਨੇ ਨਾਲ ਵੀ ਇਸ ਰਸਤੇ ਨਾ ਆਉਂਦਾ ॥੨੪॥

ਹਰਾਂ ਕਸ ਕਿ ਕਉਲੇ ਕੁਰਾਂ ਆਯਦਸ਼ ॥

ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਦੇ ਅਧੀਨ ਆਇਆ ਹੋਵੇ,

ਨਜ਼ੋ ਬਸਤਨੋ ਕੁਸ਼ਤਨੋ ਆਯਦਸ਼ ॥੨੫॥

ਉਸ ਨੂੰ ਨਾ ਕੈਦ ਕਰਨਾ ਚਾਹੀਦਾ ਹੈ ਅਤੇ ਨਾ ਹੀ ਮਾਰਨਾ ਚਾਹੀਦਾ ਹੈ ॥੨੫॥

ਬਰੰਗੇ ਮਗਸ ਸਯਾਹਪੋਸ਼ ਆਮਦੰਦ ॥

(ਇਸ ਦੇ ਵਿਪਰੀਤ) ਕਾਲੇ ਬਸਤ੍ਰਾਂ ਵਾਲੇ (ਤੇਰੇ ਸੈਨਿਕ) ਮੱਖੀਆਂ ਵਾਂਗ ਆ ਪਏ।

ਬ ਯਕ ਬਾਰਗੀ ਦਰ ਖ਼ਰੋਸ਼ ਆਮਦੰਦ ॥੨੬॥

ਉਹ ਰੌਲਾ ਪਾਂਦੇ ਹੋਏ ਇਕੋ ਵਾਰ ਹੀ ਆ ਪਏ ॥੨੬॥

ਹਰਾਂ ਕਸ ਜ਼ਿ ਦੀਵਾਰ ਆਮਦ ਬਿਰੂੰ ॥

(ਤੇਰਾ) ਹਰ ਉਹ ਆਦਮੀ ਜੋ ਕੰਧ ਦੀ ਓਟ ਤੋਂ ਬਾਹਰ ਨਿਕਲਿਆ,

ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕਿ ਖ਼ੂੰ ॥੨੭॥

ਉਹ (ਮੇਰਾ) ਇਕੋ ਤੀਰ ਖਾ ਕੇ ਲਹੂ ਵਿਚ ਗ਼ਰਕ ਹੋ ਗਿਆ (ਅਰਥਾਤ ਮਰ ਗਿਆ) ॥੨੭॥

ਕਿ ਬੇਰੂੰ ਨਿਆਮਦ ਕਸੇ ਜ਼ਾ ਦੀਵਾਰ ॥

ਜੋ ਆਦਮੀ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ,

ਨ ਖ਼ੁਰਦੰਦ ਤੀਰੋ ਨ ਗ਼ਸ਼ਤੰਦ ਖ਼੍ਵਾਰ ॥੨੮॥

ਉਸ ਨੇ ਨਾ ਤੀਰ ਖਾਇਆ ਅਤੇ ਨਾ ਖੁਆਰ ਹੋਇਆ ॥੨੮॥

ਚੁ ਦੀਦਮ ਕਿ ਨਾਹਰ ਬਿਆਮਦ ਬ ਜੰਗ ॥

ਜਦੋਂ ਮੈਂ ਵੇਖਿਆ ਕਿ (ਤੇਰਾ ਸੈਨਾ ਨਾਇਕ) ਨਾਹਰ ਖ਼ਾਨ ਯੁੱਧ ਕਰਨ ਲਈ ਆਇਆ ਹੈ,

ਚਸ਼ੀਦਹ ਯਕੇ ਤੀਰ ਮਨ ਬੇਦਰੰਗ ॥੨੯॥

ਤਾਂ ਮੈਂ ਇਕ ਤੀਰ ਦਾ ਜਲਦੀ ਨਾਲ (ਸੁਆਦ) ਚਖਾ ਦਿੱਤਾ (ਅਰਥਾਤ ਮਾਰ ਦਿੱਤਾ) ॥੨੯॥

ਹਮਾਖ਼ਰ ਗੁਰੇਜ਼ੰਦ ਬਜਾਏ ਮਸਾਫ਼ ॥

ਅੰਤ ਵਿਚ ਰਣ-ਭੂਮੀ ਵਿਚੋਂ ਉਹ ਪਠਾਣ ਵੀ ਭਜ ਗਏ

ਬਸੇ ਖ਼ਾਨ ਗਰਦੰਦ ਬੇਰੂੰ ਗੁਜ਼ਾਫ਼ ॥੩੦॥

ਜੋ ਬਾਹਰ ਬੈਠੇ ਬਹੁਤ ਸ਼ੇਖ਼ੀਆਂ ਮਾਰ ਰਹੇ ਸਨ ॥੩੦॥

ਕਿ ਅਫ਼ਗ਼ਾਨਿ ਦੀਗਰ ਬਿਆਮਦ ਬ ਜੰਗ ॥

(ਫਿਰ) ਇਕ ਹੋਰ ਪਠਾਣ ਯੁੱਧ ਕਰਨ ਲਈ (ਰਣ-ਖੇਤਰ ਵਿਚ) ਆਇਆ,