ਸਵੈਯਾ:
(ਅਮਿਟ ਸਿੰਘ ਬੋਲਿਆ) ਹੇ ਕ੍ਰਿਸ਼ਨ ਜੀ! ਮੈਂ ਜਦੋਂ ਯੁੱਧ ਲਈ ਚਲਿਆ ਸਾਂ, ਤਾਂ 'ਅਕਾਲ' ਨੇ ਮੈਨੂੰ ਕਿਹਾ ਸੀ।
ਉਸ ਵੇਲੇ ਉਸ ਦੇ ਕਹੇ ਨੂੰ ਮੈਂ ਕੰਨ ਵਿਚ ਪਾਇਆ। ਮੈਂ ਆਪਣੀ ਗਰਜ਼ ਨਾਲ ਤੈਨੂੰ ਵੇਖਣ ਆਇਆ ਹਾਂ।
ਉਸ ਕਰ ਕੇ ਬਲਵਾਨ ਰਾਜੇ ਨੇ ਕਿਹਾ, (ਮੇਰੀ ਗੱਲ) ਸੁਣ ਕੇ ਅਤੇ ਸੰਗ ਨੂੰ ਛਡ ਕੇ (ਅਸੀਂ) ਦੋਵੇਂ ਰਣ-ਭੂਮੀ ਵਿਚ ਯੁੱਧ ਕਰੀਏ।
ਧ੍ਰੂਹ ਲੋਕ ਟਲ ਜਾਵੇ, ਸੁਮੇਰ ਪਰਬਤ ਹਿਲ ਜਾਵੇ, ਤਾਂ ਵੀ (ਮੈਂ) ਤੇਰੇ ਕੋਲੋਂ (ਯੁੱਧ ਵਿਚ) ਨਹੀਂ ਟਲਾਂਗਾ ॥੧੨੪੭॥
ਕਾਨ੍ਹ ਜੀ ਨੇ ਕਿਹਾ:
ਦੋਹਰਾ:
ਕ੍ਰਿਸ਼ਨ ਨੇ ਕਿਹਾ, (ਮੈਂ) ਤੈਨੂੰ ਮਾਰਾਂਗਾ, ਤੂੰ ਭਾਵੇਂ ਕਰੋੜਾਂ ਉਪਾ ਕਰ ਲੈ।
ਉਸ ਵੇਲੇ ਅਮਿਟ ਸਿੰਘ ਬਹੁਤ ਕ੍ਰੋਧ ਵਧਾ ਕੇ ਬੋਲਿਆ ॥੧੨੪੮॥
ਅਮਿਟ ਸਿੰਘ ਨੇ ਕਿਹਾ:
ਸਵੈਯਾ:
ਮੈ ਨਾ ਬਕੀ (ਪੂਤਨਾ) ਹਾਂ ਅਤੇ ਨਾ ਹੀ ਨੀਚ ਬਗਲਾ (ਬਕਾਸੁਰ) ਹਾਂ, ਨਾ ਹੀ ਬ੍ਰਿਖਭਾਸੁਰ ਹਾਂ, ਜਿਸ ਨੂੰ ਛਲ ਨਾਲ ਮਾਰਿਆ ਸੀ।
ਨਾ ਮੈ ਕੇਸੀ ਹਾਂ, ਨਾ ਹਾਥੀ ਹਾਂ, ਨਾ ਧੇਨਕ (ਦੈਂਤ) ਹਾਂ ਅਤੇ ਨਾ ਹੀ ਤ੍ਰਿਣਾਵਰਤ ਹਾਂ, (ਜਿਸ ਨੂੰ ਤੁਸੀਂ) ਸ਼ਿਲਾ ਉਤੇ ਪਟਕਾਇਆ ਸੀ।
ਨਾ ਮੈਂ ਅਘਾਸੁਰ ਹਾਂ, ਨਾ ਚੰਡੂਰ ਤੇ ਮੁਸਟ ਹਾਂ ਅਤੇ ਨਾ ਹੀ ਕੰਸ ਹਾਂ, (ਜਿਸ ਨੂੰ ਤੁਸੀਂ) ਕੇਸਾਂ ਤੋਂ ਪਕੜ ਕੇ ਪਛਾੜਿਆ ਸੀ।
'ਬਲਰਾਮ ਦਾ ਭਰਾ' ('ਭ੍ਰਾਤ ਬਲੀ') ਤੇਰਾ ਨਾਂ ਪੈ ਗਿਆ ਹੈ, ਦਸ ਕਿਹੜਾ ਬਲਵਾਨ ਤੂੰ ਬਲ ਨਾਲ ਮਾਰਿਆ ਹੈ ॥੧੨੪੯॥
ਬ੍ਰਹਮਾ ਵਿਚ ਕੀ ਬਲ ਹੈ, ਜੋ ਯੁੱਧ-ਭੂਮੀ ਵਿਚ ਕ੍ਰੋਧ ਕਰ ਕੇ ਮੇਰੇ ਨਾਲ (ਲੜੇਗਾ)।
ਗਰੁੜ, ਗਣੇਸ਼, ਸੂਰਜ ਅਤੇ ਚੰਦ੍ਰਮਾ ਵੇਖ ਕੇ ਚੁਪ ਧਾਰਨ ਕਰ ਲੈਣਗੇ।
ਸ਼ੇਸ਼ਨਾਗ, ਵਰੁਣ, ਇੰਦਰ, ਕੁਬੇਰ (ਆਦਿਕ ਦੇਵਤੇ) ਜੇ (ਮੇਰੇ ਨਾਲ) ਅੜਨਗੇ ਤਾਂ ਮੈਨੂੰ ਨਸ਼ਟ ਨਹੀਂ ਕਰ ਸਕਣਗੇ।
ਮੈਨੂੰ (ਯੁੱਧ-ਭੂਮੀ ਵਿਚ) ਵੇਖ ਕੇ ਭਜ ਜਾਂਦੇ ਹਨ, (ਫਿਰ) ਤੂੰ ਲੜਕਾ (ਮੇਰੇ ਨਾਲ) ਲੜ ਕੇ ਕੀ ਫਲ ਪ੍ਰਾਪਤ ਕਰੇਂਗਾ ॥੧੨੫੦॥
ਦੋਹਰਾ:
ਹੇ ਕ੍ਰਿਸ਼ਨ! ਕਿਸ ਲਈ ਆਪਣੀ ਜਾਨ ਗੁਆਉਂਦਾ ਹੈਂ, ਰਣ-ਭੂਮੀ ਛਡ ਕੇ ਭਜ ਜਾ।
ਮੈਂ ਤੈਨੂੰ ਅਜ ਰਣ-ਭੂਮੀ ਵਿਚ ਮਾਰ ਦਿਆਂਗਾ, (ਹੁਣ) ਆਪਣੇ ਬਲ ਨੂੰ ਸੰਭਾਲ ਲੈ ॥੧੨੫੧॥
ਕਾਨ੍ਹ ਜੀ ਨੇ ਕਿਹਾ:
ਦੋਹਰਾ: