ਰਾਣੀ ਸੜਨ ਲਈ ਤਦ ਤੁਰ ਪਈ।
ਤਦ ਮੰਤ੍ਰੀਆਂ ਨੇ ਰਾਣੀ ਨੂੰ ਪਕੜ ਲਿਆ
ਅਤੇ ਰਾਜ ਦੀ ਸਾਮਗ੍ਰੀ ਉਸ ਦੇ ਪੁੱਤਰ ਨੂੰ ਦੇ ਦਿੱਤੀ ॥੯॥
ਦੋਹਰਾ:
ਉਸ ਇਸਤਰੀ ਨੇ ਅਜਿਹਾ ਚਰਿਤ੍ਰ ਕੀਤਾ ਅਤੇ ਇਸਤਰੀ ਸਹਿਤ ਰਾਜੇ ਨੂੰ ਮਾਰ ਦਿੱਤਾ।
ਮੰਤ੍ਰੀਆਂ ਦੇ ਰਖਣ ਤੇ (ਸੜਨੋ) ਰਹਿ ਗਈ ਅਤੇ ਰਾਜ-ਛਤ੍ਰ ਪੁੱਤਰ ਦੇ ਸਿਰ ਉਤੇ ਰਖ ਦਿੱਤਾ ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੨॥੩੫੧੦॥ ਚਲਦਾ॥
ਦੋਹਰਾ:
ਬਟਾਲਾ ਸ਼ਹਿਰ ਵਿਚ ਮੈਗਲ ਖ਼ਾਨ ਨਾਂ ਦਾ ਪਠਾਣ ਰਹਿੰਦਾ ਸੀ।
ਉਹ ਰਾਤ ਦਿਨ ਸ਼ਰਾਬ ਪੀਂਦੇ ਰਹਿਣ ਕਰ ਕੇ ਬੇਸੁਰਤ ਰਹਿੰਦਾ ਸੀ ॥੧॥
ਚੌਪਈ:
ਤਦੋਂ ਹੀ ਤੀਜ ਦੇ ਦਿਨ ਆ ਗਏ
ਅਤੇ ਸਭ ਇਸਤਰੀਆਂ ਪ੍ਰਸੰਨ ਹੋ ਗਈਆਂ।
ਉਹ ਪੀਂਘਾਂ ਝੂਟਦੀਆਂ ਅਤੇ ਮਧੁਰ ਧੁਨ ਨਾਲ ਗੀਤ ਗਾਉਂਦੀਆਂ।
(ਉਨ੍ਹਾਂ ਦੀ) ਆਵਾਜ਼ ਨੂੰ ਸੁਣ ਕੇ ਕੋਇਲ ਵੀ ਸ਼ਰਮਿੰਦੀ ਹੁੰਦੀ ਸੀ ॥੨॥
ਉਧਰ ਕਾਲੀ ਘਟਾ ਗਰਜਨਾ ਕਰਨ ਲਗੀ,
ਇਧਰ ਇਸਤਰੀਆਂ ਮਿਲ ਕੇ ਗੀਤ ਗਾਣ ਲਗੀਆਂ।
ਉਧਰ ਬਿਜਲੀ ਦੀ ਜੋਤਿ ਲਿਸ਼ਕਦੀ ਸੀ,
ਇਧਰ ਇਸਤਰੀਆਂ ਦੇ ਮੋਤੀਆਂ ਵਰਗੇ ਦੰਦ ਚਮਕਦੇ ਸਨ ॥੩॥
(ਉਥੇ) ਰਿਤੁ ਰਾਜ ਪ੍ਰਭਾ ਨਾਂ ਦੀ ਇਕ ਰਾਜ ਦੁਲਾਰੀ ਸੀ,
ਜਿਸ ਵਰਗੀ ਕਿਸੇ ਰਾਜ ਕੁਮਾਰੀ ਦੀ ਪ੍ਰਭਾ ਨਹੀਂ ਸੀ।
ਉਸ ਦੀ ਅਤਿ ਅਧਿਕ ਸੁੰਦਰਤਾ ਸ਼ੋਭਦੀ ਸੀ
(ਜਿਸ ਨੂੰ ਵੇਖ ਕੇ) ਪੰਛੀ, ਹਿਰਨ ਅਤੇ ਨਾਗ-ਰਾਜ ਮੋਹਿਤ ਹੁੰਦੇ ਸਨ ॥੪॥
ਉਸ ਨੂੰ ਪੀਂਘ ਝੂਟਦਿਆਂ ਖ਼ਾਨ ਨੇ ਵੇਖਿਆ
ਅਤੇ ਧਰਤੀ ਉਤੇ ਡਿਗ ਪਿਆ ਮਾਨੋ ਕਟਾਰ ਲਗ ਗਈ ਹੋਵੇ।
ਉਸ ਨੇ ਇਕ ਫਫੇਕੁਟਣੀ ਨੂੰ ਬੁਲਵਾਇਆ
ਅਤੇ ਉਸ ਨੂੰ ਸਾਰੀ ਗੱਲ ਦਸ ਦਿੱਤੀ ॥੫॥
ਕਬਿੱਤ:
ਬਨ ਵਿਚ ਰਾਗ-ਮਾਲਾ ਵਰਗੀ ਇਕ ਇਸਤਰੀ ਆਈ ਹੋਈ ਹੈ, ਮਾਨੋ ਮੇਰੇ (ਮਨ ਰੂਪ) ਘਰ ਵਿਚ ਦੀਵਿਆਂ ਦੀ ਪੰਗਤੀ ਜਗਾ ਗਈ ਹੋਵੇ।
ਉਸ ਦੇ ਪਾਏ ਹੋਏ ਬਿਛੂਆ ਦੀ ਬਿੜਕ ਮਾਨੋ ਬਿਛੂਆਂ ਵਾਂਗ ਡੰਗ ਗਈ ਹੋਵੇ। (ਉਹ) ਜਾਦੂ ਚਲਾ ਕੇ ਮੈਨੂੰ ਆਪਣਾ ਮਰੀਦ ਬਣਾ ਗਈ ਹੈ।
(ਉਸ ਦੇ) ਦੰਦਾਂ ਦੀ ਲਿਸ਼ਕ ਨੇ ਦੇਵਤਿਆਂ ਅਤੇ ਦੈਂਤਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਅਤੇ (ਉਸ ਦੀਆਂ) ਅੱਖਾਂ ਦੀਆਂ ਕੋਰਾਂ ਮੇਰਾ ਮਨ ਮਰੋੜ ਕੇ ਲੈ ਗਈਆਂ ਹਨ।
ਉਸ ਦੇ ਸੋਨੇ ਵਰਗੇ ਸ਼ਰੀਰ ਸਾਹਮਣੇ ਸੂਰਜ ਥੋੜਾ ਜਿੰਨਾ ਹੀ ਚਮਦਾ ਸੀ। (ਸਚਮੁਚ) ਬਿਜਲੀ ਵਰਗੀ ਇਸਤਰੀ ਮੈਨੂੰ ਵਿਖਾਲੀ ਦੇ ਗਈ ਹੈ ॥੬॥
ਚੌਪਈ:
ਜੇ ਉਸ ਨੂੰ ਤੂੰ ਮੈਨੂੰ ਆਣ ਕੇ ਮਿਲਾ ਦੇਵੇਂ
ਤਾਂ ਆਪਣੇ ਮੂੰਹ ਤੋਂ ਮੰਗਿਆ ਇਨਾਮ ਹਾਸਲ ਕਰੇਂਗੀ।
ਰੁਤਿਸ ਪ੍ਰਭਾ ਨਾਲ (ਮੈਂ) ਕਾਮ-ਕ੍ਰੀੜਾ ਕਰਾਂਗਾ,
ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗਾ ॥੭॥
ਦੋਹਰਾ:
ਜਦ ਦਾ ਰੁਤਿਸ ਪ੍ਰਭਾ ਦੀ ਅਤਿ ਸੁੰਦਰਤਾ ਨੂੰ ਵੇਖਿਆ ਹੈ,
ਉਹ ਮੇਰੇ ਚਿਤ ਵਿਚ ਚੁਭ ਗਈ ਹੈ, ਮੁਖ ਤੋਂ ਕੁਝ ਕਿਹਾ ਨਹੀਂ ਜਾ ਸਕਦਾ ॥੮॥
ਮੇਰੇ ਪਾਸੋਂ ਰਿਤੁ ਰਾਜ ਕੁਮਾਰੀ ਦੀ ਸੁੰਦਰਤਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਉਸ ਦੀ ਅਪਾਰ ਸੁੰਦਰਤਾ ਦਾ ਵਰਣਨ ਕਰਦਿਆਂ ਜੀਭ ਵੀ ਮਿਠੀ ਹੋ ਜਾਂਦੀ ਹੈ ॥੯॥
ਕਬਿੱਤ:
(ਉਸ ਦੀਆਂ) ਅੱਖਾਂ ਦਾ ਰਸ ਡਿਗਿਆ ਤਾਂ ਅੰਬ ਪ੍ਰਗਟ ਹੋਇਆ, ਜੀਭ ਦੇ ਰਸ ਤੋਂ ਖ਼ੁਰਮਾਨੀਆਂ ('ਜਰਦਾਲੂ') ਬਣੀਆਂ ਹਨ।
ਮੁਖ ਦੇ ਰਸ ਤੋਂ ਅੰਮ੍ਰਿਤ ਬਣਿਆ ਹੈ ਜਿਸ ਨੂੰ ਚਖਣ ਨਾਲ ਸਦਾ ਜੀਉਂਦੇ ਰਹੀਦਾ ਹੈ।
ਨਕ ਨੂੰ ਵੇਖ ਕੇ ਚੰਦ੍ਰਮਾ ਰਾਤ ਦਾ ਰਾਜਾ ਬਣਿਆ ਹੈ, ਜਿਸ ਦੀ ਚਾਂਦਨੀ ('ਜੌਨ') ਸਾਰੇ ਸੰਸਾਰ ਨੂੰ ਚਾਹੀਦੀ ਹੈ।
ਦੰਦਾਂ ਤੋਂ ਅੰਗੂਰ ਅਤੇ ਅਨਾਰ ਬਣੇ ਕਹੇ ਜਾਂਦੇ ਹਨ ਅਤੇ ਬੁਲ੍ਹਾਂ ਤੋਂ ਗੰਨਾ ਬਣਿਆ ਕਿਹਾ ਜਾਂਦਾ ਹੈ ॥੧੦॥
ਚੌਪਈ: