ਸ਼੍ਰੀ ਦਸਮ ਗ੍ਰੰਥ

ਅੰਗ - 1335


ਜਾ ਤੇ ਨੀਦ ਭੂਖਿ ਸਭ ਭਾਗੀ ॥

ਜਿਸ ਕਰ ਕੇ (ਉਸ ਦੀ) ਨੀਂਦਰ ਅਤੇ ਭੁਖ ਚਲੀ ਗਈ।

ਜਿਯ ਤੇ ਨ੍ਰਿਪ ਰੋਗੀ ਠਹਰਾਯੋ ॥

(ਉਸ ਨੇ) ਮਨ ਵਿਚ ਰਾਜੇ ਨੂੰ ਰੋਗੀ ਠਹਿਰਾਇਆ

ਊਚ ਨੀਚ ਸਭਹੀਨ ਸੁਨਾਯੋ ॥੩॥

ਅਤੇ ਵੱਡੇ ਛੋਟੇ ਸਭ ਨੂੰ ਦਸ ਦਿੱਤਾ ॥੩॥

ਖੀਂਧ ਏਕ ਰਾਜਾ ਪਰ ਧਰੀ ॥

ਇਕ ਰਜ਼ਾਈ ('ਖੀਂਧ') ਰਾਜੇ ਉਤੇ ਪਾ ਦਿੱਤੀ

ਉਰ ਪਰ ਰਾਖਿ ਲੋਨ ਕੀ ਡਰੀ ॥

ਅਤੇ ਛਾਤੀ ਉਤੇ ਲੂਣ ਦੀ ਡਲੀ ਰਖ ਦਿੱਤੀ।

ਅਗਨਿ ਸਾਥ ਤਿਹ ਅਧਿਕ ਤਪਾਈ ॥

(ਫਿਰ) ਅਗਨੀ ਨਾਲ ਉਸ ਨੂੰ ਬਹੁਤ ਤਪਾਇਆ,

ਜੋ ਕਰ ਸਾਥ ਛੁਈ ਨਹਿ ਜਾਈ ॥੪॥

ਜੋ ਹੱਥ ਨਾਲ ਛੋਹੀ ਤਕ ਨਹੀਂ ਜਾ ਸਕਦੀ ਸੀ ॥੪॥

ਚਾਰੋ ਓਰ ਦਾਬਿ ਅਸ ਲਿਯਾ ॥

(ਉਸ ਨੂੰ) ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਦਬ ਲਿਆ

ਮੁਖ ਤੇ ਤਾਹਿ ਨ ਬੋਲਨ ਦਿਯਾ ॥

ਅਤੇ ਉਸ ਨੂੰ ਮੂੰਹ ਤੋਂ ਬੋਲਣ ਤਕ ਨਾ ਦਿੱਤਾ।

ਤਬ ਹੀ ਤਜਾ ਗਏ ਜਬ ਪ੍ਰਾਨਾ ॥

ਤਦ ਹੀ (ਉਸ ਨੇ ਰਾਜੇ ਨੂੰ) ਛਡਿਆ, ਜਦ (ਉਸ ਦੇ) ਪ੍ਰਾਣ ਨਿਕਲ ਗਏ।

ਭੇਦ ਪੁਰਖ ਦੂਸਰੇ ਨ ਜਾਨਾ ॥੫॥

ਪਰ ਕਿਸੇ ਦੂਜੇ ਪੁਰਸ਼ ਨੇ ਭੇਦ ਤਕ ਨਾ ਜਾਣਿਆ ॥੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੨॥੬੮੬੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੨॥੬੮੬੩॥ ਚਲਦਾ॥

ਚੌਪਈ ॥

ਚੌਪਈ:

ਸੁਨਹੁ ਚਰਿਤ ਇਕ ਅਵਰ ਨਰੇਸਾ ॥

ਹੇ ਰਾਜਨ! ਇਕ ਹੋਰ ਚਰਿਤ੍ਰ ਸੁਣੋ।

ਨ੍ਰਿਪ ਇਕ ਝਾਰਖੰਡ ਕੇ ਦੇਸਾ ॥

ਝਾਰਖੰਡ ਦੇਸ ਦਾ ਇਕ ਰਾਜਾ ਸੀ।

ਕੋਕਿਲ ਸੈਨ ਤਵਨ ਕੋ ਨਾਮਾ ॥

ਕੋਕਿਲ ਸੈਨ ਉਸ ਦਾ ਨਾਂ ਸੀ।

ਮਤੀ ਕੋਕਿਲਾ ਵਾ ਕੀ ਬਾਮਾ ॥੧॥

ਕੋਕਿਲਾ ਮਤੀ ਉਸ ਦੀ ਇਸਤਰੀ ਸੀ ॥੧॥

ਬਦਲੀ ਰਾਮ ਸਾਹ ਸੁਤ ਇਕ ਤਹ ॥

ਉਥੇ ਬਦਲੀ ਰਾਮ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ।

ਜਿਹ ਸਮ ਸੁੰਦਰ ਕਹੂੰ ਨ ਜਗ ਮਹ ॥

ਉਸ ਵਰਗਾ ਜਗਤ ਵਿਚ ਕੋਈ ਵੀ ਸੁੰਦਰ ਨਹੀਂ ਸੀ।

ਦ੍ਰਿਗ ਭਰਿ ਤਾਹਿ ਬਿਲੋਕਾ ਜਬ ਹੀ ॥

ਰਾਣੀ ਨੇ ਜਦ ਉਸ ਨੂੰ ਅੱਖਾਂ ਨਾਲ ਚੰਗੀ ਤਰ੍ਹਾਂ ਵੇਖਿਆ,

ਰਾਨੀ ਭਈ ਕਾਮ ਬਸਿ ਤਬ ਹੀ ॥੨॥

ਤਦ ਹੀ ਕਾਮ ਵਸ ਹੋ ਗਈ ॥੨॥

ਕਾਮ ਭੋਗ ਤਿਹ ਸਾਥ ਕਮਾਵੈ ॥

(ਉਹ) ਉਸ ਨਾਲ ਕਾਮ-ਭੋਗ ਕਰਦੀ ਸੀ।

ਮੂੜ ਨਾਰਿ ਨਹਿ ਹ੍ਰਿਦੈ ਲਜਾਵੈ ॥

ਮੂਰਖ ਇਸਤਰੀ (ਜ਼ਰਾ ਜਿੰਨੀ ਵੀ) ਹਿਰਦੇ ਵਿਚ ਲਜਾਂਦੀ ਨਹੀਂ ਸੀ।

ਜਬ ਰਾਜੈ ਇਹ ਬਾਤ ਪਛਾਨੀ ॥

ਜਦ ਰਾਜੇ ਨੂੰ ਇਸ ਗੱਲ ਦਾ ਪਤਾ ਲਗਿਆ,

ਚਿਤ ਮਹਿ ਧਰੀ ਨ ਪ੍ਰਗਟ ਬਖਾਨੀ ॥੩॥

ਤਾਂ ਮਨ ਵਿਚ ਰਖ ਲਈ, ਕਿਸੇ ਨੂੰ ਵੀ ਨਾ ਦਸੀ ॥੩॥

ਆਧੀ ਰੈਨਿ ਹੋਤ ਭੀ ਜਬ ਹੀ ॥

ਜਦ ਅੱਧੀ ਰਾਤ ਹੋ ਗਈ,

ਰਾਜਾ ਦੁਰਾ ਖਾਟ ਤਰ ਤਬ ਹੀ ॥

ਤਦ ਰਾਜਾ ਮੰਜੀ ਹੇਠ ਲੁਕ ਗਿਆ।

ਰਾਨੀ ਭੇਦ ਨ ਵਾ ਕੋ ਪਾਯੋ ॥

ਰਾਣੀ ਨੇ ਉਸ ਦੇ ਭੇਦ ਨੂੰ ਨਾ ਸਮਝਿਆ

ਬੋਲਿ ਜਾਰ ਕੌ ਨਿਕਟ ਬੁਲਾਯੋ ॥੪॥

ਅਤੇ ਯਾਰ ਨੂੰ ਆਪਣੇ ਕੋਲ ਬੁਲਾ ਲਿਆ ॥੪॥

ਰੁਚਿ ਭਰਿ ਭੋਗ ਤਵਨ ਸੌ ਕਰਾ ॥

ਉਸ (ਯਾਰ) ਨਾਲ ਮਨ-ਇਛਿਤ ਭੋਗ ਕੀਤਾ।

ਖਾਟ ਤਰੇ ਰਾਜਾ ਲਹਿ ਪਰਾ ॥

(ਇਸ ਸਮੇਂ) ਮੰਜੀ ਹੇਠਾਂ ਲੁਕਿਆ ਰਾਜਾ ਦਿਸ ਪਿਆ।

ਅਧਿਕ ਨਾਰਿ ਮਨ ਮਹਿ ਡਰ ਪਾਈ ॥

ਰਾਣੀ ਮਨ ਵਿਚ ਬਹੁਤ ਡਰ ਗਈ

ਕਰੌ ਦੈਵ ਅਬ ਕਵਨ ਉਪਾਈ ॥੫॥

(ਅਤੇ ਸੋਚਣ ਲਗੀ) ਹੇ ਦੈਵ! ਹੁਣ ਕੀ ਉਪਾ ਕਰਾਂ ॥੫॥

ਸੁਨੁ ਮੂਰਖ ਤੈ ਬਾਤ ਨ ਪਾਵੈ ॥

(ਫਿਰ ਕਹਿਣ ਲਗੀ) ਹੇ ਮੂਰਖ! ਸੁਣ, ਤੂੰ ਗੱਲ ਨਹੀਂ ਸਮਝਦਾ।

ਨ੍ਰਿਪ ਨਾਰੀ ਕਹ ਹਾਥ ਲਗਾਵੈ ॥

ਤੂੰ ਰਾਜੇ ਦੀ ਨਾਰੀ ਨੂੰ ਹੱਥ ਲਗਾਉਂਦਾ ਹੈਂ।

ਸੁੰਦਰਿ ਸੁਘਰਿ ਜੈਸੇ ਮੁਰ ਰਾਜਾ ॥

ਜਿਹੋ ਜਿਹਾ ਮੇਰਾ ਰਾਜਾ ਸੁਘੜ ਅਤੇ ਸੁੰਦਰ ਹੈ,

ਤੈਸੋ ਦੁਤਿਯ ਨ ਬਿਧਨਾ ਸਾਜਾ ॥੬॥

ਉਹੋ ਜਿਹਾ ਵਿਧਾਤਾ ਨੇ ਦੂਜਾ ਨਹੀਂ ਬਣਾਇਆ ਹੈ ॥੬॥

ਅੜਿਲ ॥

ਅੜਿਲ:

ਜੋ ਪਰ ਨਰ ਕਹ ਪਿਯ ਬਿਨੁ ਨਾਰਿ ਨਿਹਾਰਈ ॥

ਜੋ ਇਸਤਰੀ ਪਤੀ ਤੋਂ ਬਿਨਾ ਪਰਾਏ ਮਰਦ ਨੂੰ ਵੇਖਦੀ ਹੈ,

ਮਹਾ ਨਰਕ ਮਹਿ ਤਾਹਿ ਬਿਧਾਤਾ ਡਾਰਈ ॥

ਉਸ ਨੂੰ ਵਿਧਾਤਾ ਮਹਾਨ ਨਰਕ ਵਿਚ ਸੁਟਦਾ ਹੈ।

ਨਿਜੁ ਪਤਿ ਸੁੰਦਰ ਛਾਡਿ ਨ ਤੁਮਹਿ ਨਿਹਾਰਿਹੌ ॥

(ਮੈਂ) ਆਪਣਾ ਸੁੰਦਰ ਪਤੀ ਛਡ ਕੇ ਤੈਨੂੰ ਨਹੀਂ ਵੇਖਦੀ

ਹੋ ਨਿਜੁ ਕੁਲ ਕੀ ਤਜਿ ਕਾਨਿ ਨ ਧਰਮਹਿ ਟਾਰਿਹੌ ॥੭॥

ਅਤੇ ਆਪਣੀ ਕੁਲ ਦੀ ਅਣਖ ਅਤੇ ਧਰਮ ਨੂੰ ਨਹੀਂ ਛਡਦੀ ॥੭॥

ਚੌਪਈ ॥

ਚੌਪਈ:

ਜੈਸੋ ਅਤਿ ਸੁੰਦਰ ਮੇਰੋ ਬਰ ॥

ਜਿਹੋ ਜਿਹਾ ਮੇਰਾ ਪਤੀ ਸੁੰਦਰ ਹੈ,

ਤੁਹਿ ਵਾਰੌ ਵਾ ਕੇ ਇਕ ਪਗ ਪਰ ॥

ਤੇਰੇ ਵਰਗੇ (ਮੈਂ) ਉਸ ਦੇ ਇਕ ਪੈਰ ਤੋਂ ਵਾਰ ਦਿਆਂ।

ਤਿਹ ਤਜਿ ਤੁਹਿ ਕੈਸੇ ਹੂੰ ਨ ਭਜਿ ਹੋਂ ॥

ਉਸ ਨੂੰ ਛਡ ਕੇ ਮੈਂ ਤੇਰੇ ਨਾਲ ਕਿਸੇ ਤਰ੍ਹਾਂ ਵੀ ਰਮਣ ਨਹੀਂ ਕਰ ਸਕਦੀ

ਲੋਕ ਲਾਜ ਕੁਲ ਕਾਨਿ ਨ ਤਜਿ ਹੋਂ ॥੮॥

ਅਤੇ ਲੋਕ ਲਾਜ ਅਤੇ ਕੁਲ ਦੀ ਅਣਖ ਨੂੰ ਨਹੀਂ ਛਡ ਸਕਦੀ ॥੮॥

ਸੁਨਤ ਬਚਨ ਮੂਰਖ ਹਰਖਾਨ੍ਰਯੋ ॥

ਇਹ ਗੱਲ ਸੁਣ ਕੇ ਮੂਰਖ (ਰਾਜਾ) ਪ੍ਰਸੰਨ ਹੋ ਗਿਆ


Flag Counter