ਸ਼੍ਰੀ ਦਸਮ ਗ੍ਰੰਥ

ਅੰਗ - 708


ਰਸਨਾ ਸਹਸ ਸਦਾ ਲੌ ਪਾਵੈ ॥

ਅਤੇ ਹਜ਼ਾਰ ਹੀ ਜੀਭਾਂ ਸਦਾ ਲਈ ਪ੍ਰਾਪਤ ਹੋ ਜਾਣ।

ਸਹੰਸ ਜੁਗਨ ਲੌ ਕਰੇ ਬਿਚਾਰਾ ॥

ਹਜ਼ਾਰ ਯੁੱਗਾਂ ਤਕ ਵਿਚਾਰ ਕਰਦਾ ਰਹੇ,

ਤਦਪਿ ਨ ਪਾਵਤ ਪਾਰ ਤੁਮਾਰਾ ॥੩੩੭॥

ਤਾਂ ਵੀ (ਹੇ ਪ੍ਰਭੂ!) ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ॥੩੩੭॥

ਤੇਰੇ ਜੋਰਿ ਗੁੰਗਾ ਕਹਤਾ ॥

ਤੇਰੇ ਜ਼ੋਰ ਨਾਲ ਗੁੰਗਾ ਕਹਿੰਦਾ ਹਾਂ:

ਬਿਆਸ ਪਰਾਸਰ ਅਉ ਰਿਖਿ ਘਨੇ ॥

ਬਿਆਸ ਅਤੇ ਪਰਾਸ਼ਰ ਵਰਗੇ ਬਹੁਤ ਰਿਸ਼ੀ (ਹੋਏ ਹਨ)।

ਸਿੰਗੀ ਰਿਖਿ ਬਕਦਾਲਭ ਭਨੇ ॥

ਸ੍ਰਿੰਗੀ ਰਿਸ਼ੀ ਅਤੇ ਬਕਦਾਲਭ ਆਦਿਕ (ਤੇਰਾ ਯਸ਼) ਕਹਿੰਦੇ ਹਨ।

ਸਹੰਸ ਮੁਖਨ ਕਾ ਬ੍ਰਹਮਾ ਦੇਖਾ ॥

ਹਜ਼ਾਰ ਮੂੰਹਾਂ ਵਾਲਾ ਬ੍ਰਹਮਾ ਵੇਖਿਆ ਹੈ,

ਤਊ ਨ ਤੁਮਰਾ ਅੰਤੁ ਬਿਸੇਖਾ ॥੩੩੮॥

ਫਿਰ ਵੀ (ਕਿਸੇ) ਖਾਸ ਨੇ ਤੇਰਾ ਅੰਤ ਨਹੀਂ ਪਾਇਆ ਹੈ ॥੩੩੮॥

ਤੇਰਾ ਜੋਰੁ ॥

ਤੇਰਾ ਜੋਰ:

ਦੋਹਰਾ ॥

ਦੋਹਰਾ:

ਸਿੰਧੁ ਸੁਭਟ ਸਾਵੰਤ ਸਭ ਮੁਨਿ ਗੰਧਰਬ ਮਹੰਤ ॥

ਸਮੁੰਦਰ, ਯੋਧੇ, ਸੈਨਾਪਤੀ, ਸਾਰੇ ਮੁਨੀ, ਗੰਧਰਬ ਅਤੇ ਮਹੰਤ (ਹੋਏ ਹਨ

ਕੋਟਿ ਕਲਪ ਕਲਪਾਤ ਭੇ ਲਹ੍ਯੋ ਨ ਤੇਰੋ ਅੰਤ ॥੩੩੯॥

ਅਤੇ) ਕਰੋੜਾਂ ਕਲਪ ਅਤੇ ਕਲਪਾਂ ਦੇ ਅੰਤ ਹੋ ਗਏ ਹਨ, (ਪਰ ਕਿਸੇ ਨੇ) ਤੇਰਾ ਅੰਤ ਨਹੀਂ ਪਾਇਆ ਹੈ ॥੩੩੯॥

ਤੇਰੇ ਜੋਰ ਸੋ ਕਹੋ ॥

ਤੇਰੇ ਬਲ ਕਰ ਕੇ ਕਹਿੰਦਾ ਹਾਂ:

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਸੁਨੋ ਰਾਜ ਸਾਰਦੂਲ ਉਚਰੋ ਪ੍ਰਬੋਧੰ ॥

ਹੇ ਬਬਰ ਸ਼ੇਰ ਵਰਗੇ! ਸੁਣੋ, ਰਾਜਾ (ਪਾਰਸ ਨਾਥ) (ਮੈਂ) ਪੂਰਨ ਗਿਆਨ (ਦੀ ਗੱਲ) ਕਹਿਣ ਲਗਿਆ ਹਾਂ।

ਸੁਨੋ ਚਿਤ ਦੈ ਕੈ ਨ ਕੀਜੈ ਬਿਰੋਧੰ ॥

ਚਿਤ ਦੇ ਕੇ ਸੁਣਨਾ ਅਤੇ ਵਿਰੋਧ ਨਾ ਕਰਨਾ।

ਸੁ ਸ੍ਰੀ ਆਦ ਪੁਰਖੰ ਅਨਾਦੰ ਸਰੂਪੰ ॥

ਉਹ ਸ੍ਰੀ ਆਦਿ ਪੁਰਸ਼ ਅਨਾਦਿ,

ਅਜੇਅੰ ਅਭੇਅੰ ਅਦਗੰ ਅਰੂਪੰ ॥੩੪੦॥

ਅਜੈ, ਅਭੈ, ਅਦਗ (ਨ ਜਲਣ ਵਾਲਾ) ਅਤੇ ਨਿਰਾਕਾਰ ਸਰੂਪ ਵਾਲਾ ਹੈ ॥੩੪੦॥

ਅਨਾਮੰ ਅਧਾਮੰ ਅਨੀਲੰ ਅਨਾਦੰ ॥

(ਉਹ) ਨਾਮ ਤੋਂ ਰਹਿਤ, ਧਾਮ ਤੋਂ ਰਹਿਤ, ਗਿਣਤੀ ਤੋਂ ਪਰੇ ਅਤੇ ਆਦਿ ਤੋਂ ਬਿਨਾ ਹੈ।

ਅਜੈਅੰ ਅਭੈਅੰ ਅਵੈ ਨਿਰ ਬਿਖਾਦੰ ॥

(ਉਹ) ਅਜੈ, ਅਭੈ, ਨਿਰਵਿਕਾਰ (ਅਵੈ) ਅਤੇ ਨਿਰ-ਵਿਸ਼ਾਦ (ਝਗੜਿਆਂ ਤੋਂ ਰਹਿਤ) ਹੈ।

ਅਨੰਤੰ ਮਹੰਤੰ ਪ੍ਰਿਥੀਸੰ ਪੁਰਾਣੰ ॥

(ਉਹ) ਅਨੰਤ, ਮਹਾਨਤਾ ਵਾਲਾ, ਪ੍ਰਿਥਵੀ ਦਾ ਸੁਆਮੀ ਅਤੇ ਪੁਰਾਤਨ ਹੈ।

ਸੁ ਭਬ੍ਰਯੰ ਭਵਿਖ੍ਯੰ ਅਵੈਯੰ ਭਵਾਣੰ ॥੩੪੧॥

(ਉਹ) ਹੋ ਚੁਕਿਆ, ਭਵਿਸ਼ ਵਿਚ ਹੋਣ ਵਾਲਾ ਅਤੇ ਹੁਣ ਵਰਤਮਾਨ ਹੈ ॥੩੪੧॥

ਜਿਤੇ ਸਰਬ ਜੋਗੀ ਜਟੀ ਜੰਤ੍ਰ ਧਾਰੀ ॥

ਜਿਤਨੇ ਵੀ ਸਾਰੇ ਯੋਗੀ, ਜਟਾਧਾਰੀ, ਜੰਤ੍ਰ ਧਾਰਨ ਕਰਨ ਵਾਲੇ ਹਨ ਅਤੇ ਜਲ ਦੇ

ਜਲਾਸ੍ਰੀ ਜਵੀ ਜਾਮਨੀ ਜਗਕਾਰੀ ॥

ਆਸਰੇ ਜੀਣ ਵਾਲੇ, ਜਵਾਂ ਦਾ ਭੋਜਨ ਕਰਨ ਵਾਲੇ, (ਸਾਰੀ) ਰਾਤ ਜਾਗ ਕੇ ਕਟਣ ਵਾਲੇ ਅਤੇ ਯੱਗ ਕਰਨ ਵਾਲੇ ਹਨ;

ਜਤੀ ਜੋਗ ਜੁਧੀ ਜਕੀ ਜ੍ਵਾਲ ਮਾਲੀ ॥

ਜਤੀ, ਜੋਗੀ, ਯੋਧਾ, ਜਕੀ (ਹਠੀ, ਅਥਵਾ ਅਗਨੀਪੂ ਜ) ਅਗਨੀ ਦੇ ਧੂਣੇ ਤਪਾਉਣ ਵਾਲੇ ਹਨ।

ਪ੍ਰਮਾਥੀ ਪਰੀ ਪਰਬਤੀ ਛਤ੍ਰਪਾਲੀ ॥੩੪੨॥

ਪਰਮਾਰਥ ਦੀ ਖੋਜ ਕਰਨ ਵਾਲੇ, (ਸਭ ਤੋਂ) ਪਰੇ ਰਹਿਣ ਵਾਲੇ, ਪਰਬਤਾਂ ਦੇ ਨਿਵਾਸੀ ਅਤੇ ਛਤ੍ਰਪਾਲ (ਰਾਜੇ) ਹਨ ॥੩੪੨॥

ਤੇਰਾ ਜੋਰੁ ॥

ਤੇਰਾ ਜ਼ੋਰ:

ਸਬੈ ਝੂਠੁ ਮਾਨੋ ਜਿਤੇ ਜੰਤ੍ਰ ਮੰਤ੍ਰੰ ॥

ਜਿਤਨੇ ਵੀ ਜੰਤ੍ਰ ਮੰਤ੍ਰ ਹਨ, ਸਭ ਨੂੰ ਝੂਠ ਮੰਨੋ।

ਸਬੈ ਫੋਕਟੰ ਧਰਮ ਹੈ ਭਰਮ ਤੰਤ੍ਰੰ ॥

ਸਾਰੇ ਧਰਮ ਫੋਕੇ (ਵਿਅਰਥ) ਹਨ ਅਤੇ ਤੰਤ੍ਰ ਭਰਮ ਹਨ।

ਬਿਨਾ ਏਕ ਆਸੰ ਨਿਰਾਸੰ ਸਬੈ ਹੈ ॥

ਇਕ ਦੀ ਆਸ ਤੋਂ ਬਿਨਾ (ਬਾਕੀ) ਸਭ ਨਿਰਾਸ (ਆਸ-ਹੀਨ) ਹਨ।

ਬਿਨਾ ਏਕ ਨਾਮ ਨ ਕਾਮੰ ਕਬੈ ਹੈ ॥੩੪੩॥

ਬਿਨਾ ਇਕ ਨਾਮ ਦੇ (ਹੋਰ ਕੋਈ) ਕਦੇ ਕੰਮ ਨਹੀਂ ਆਉਂਦਾ ॥੩੪੩॥

ਕਰੇ ਮੰਤ੍ਰ ਜੰਤ੍ਰੰ ਜੁ ਪੈ ਸਿਧ ਹੋਈ ॥

ਜੇ ਮੰਤ੍ਰ ਜੰਤ੍ਰ ਕੀਤਿਆਂ (ਮਨੋਰਥ ਵਿਚ) ਸਿੱਧੀ ਪ੍ਰਾਪਤ ਹੋ ਸਕਦੀ ਹੁੰਦੀ,

ਦਰੰ ਦ੍ਵਾਰ ਭਿਛ੍ਰਯਾ ਭ੍ਰਮੈ ਨਾਹਿ ਕੋਈ ॥

(ਤਾਂ) ਕੋਈ ਵੀ ਦੁਆਰ ਦੁਆਰ ਉਤੇ ਭਿਖਿਆ ਮੰਗਣ ਲਈ ਨਾ ਫਿਰਦਾ ਰਹਿੰਦਾ।

ਧਰੇ ਏਕ ਆਸਾ ਨਿਰਾਸੋਰ ਮਾਨੈ ॥

(ਮਨ ਵਿਚ) ਇਕ ਦੀ ਆਸ ਧਾਰਨ ਕਰੋ ਅਤੇ (ਹੋਰ ਸਭ ਨੂੰ) ਨਿਰਾਧਾਰ ('ਨਿਰਾਸੋਰ') ਮੰਨੋ (ਅਰਥਾਂਤਰ-ਹੋਰਨਾਂ ਨੂੰ ਵਿਚ ਆਸ, ਰਹਿਤ ਮੰਨੋ)।

ਬਿਨਾ ਏਕ ਕਰਮੰ ਸਬੈ ਭਰਮ ਜਾਨੈ ॥੩੪੪॥

ਬਿਨਾ (ਉਸ ਦੇ ਨਾਮ ਦੇ) ਇਕ ਕੰਮ ਤੋਂ, ਹੋਰ ਸਭ (ਕੰਮਾਂ ਨੂੰ) ਭਰਮ ਸਮਝੋ ॥੩੪੪॥

ਸੁਨ੍ਯੋ ਜੋਗਿ ਬੈਨੰ ਨਰੇਸੰ ਨਿਧਾਨੰ ॥

ਖ਼ਜ਼ਾਨਿਆਂ ਦੇ ਸੁਆਮੀ ਰਾਜੇ (ਪਾਰਸ ਨਾਥ) ਨੇ ਜੋਗੀ (ਮਛਿੰਦ੍ਰ) ਦੇ ਬਚਨ ਸੁਣ ਲਏ।

ਭ੍ਰਮਿਯੋ ਭੀਤ ਚਿਤੰ ਕੁਪ੍ਰਯੋ ਜੇਮ ਪਾਨੰ ॥

(ਉਸ ਦਾ) ਚਿਤ ਡਰ ਨਾਲ ਡੋਲ ਗਿਆ ਜਿਵੇਂ (ਸਮੁੰਦਰ ਵਿਚ) ਜਲ ਉਛਲਦਾ ਹੈ।

ਤਜੀ ਸਰਬ ਆਸੰ ਨਿਰਾਸੰ ਚਿਤਾਨੰ ॥

(ਉਸ ਨੇ) ਸਾਰੀ ਆਸ ਛਡ ਦਿੱਤੀ ਅਤੇ ਚਿਤ ਵਿਚ ਆਸ-ਰਹਿਤ ਹੋ ਗਿਆ।

ਪੁਨਿਰ ਉਚਰੇ ਬਾਚ ਬੰਧੀ ਬਿਧਾਨੰ ॥੩੪੫॥

ਫਿਰ ਮਰਯਾਦਾ ਵਿਚ ਬੰਨ੍ਹੇ ਹੋਏ (ਬੋਲ) ਉਚਾਰਨ ਕੀਤੇ ॥੩੪੫॥

ਤੇਰਾ ਜੋਰੁ ॥

ਤੇਰਾ ਜੋਰ

ਰਸਾਵਲ ਛੰਦ ॥

ਰਸਾਵਲ ਛੰਦ:

ਸੁਨੋ ਮੋਨ ਰਾਜੰ ॥

ਹੇ ਮੁਨੀ ਰਾਜ! ਸੁਣੋ,

ਸਦਾ ਸਿਧ ਸਾਜੰ ॥

(ਤੁਸੀਂ) ਸਦਾ (ਕਾਰਜ) ਸਿੱਧ ਕਰਨ ਵਾਲੇ ਹੋ।

ਕਛ ਦੇਹ ਮਤੰ ॥

(ਮੈਨੂੰ) ਕੁਝ ਸਿਖਿਆ ਦਿਓ।

ਕਹੋ ਤੋਹਿ ਬਤੰ ॥੩੪੬॥

(ਮੈਂ) ਤੁਹਾਨੂੰ ਇਹ ਗੱਲ ਕਹਿੰਦਾ ਹਾਂ ॥੩੪੬॥

ਦੋਊ ਜੋਰ ਜੁਧੰ ॥

ਦੋਹਾਂ ਨੇ ਜ਼ਬਰਦਸਤ ਯੁੱਧ ਕੀਤਾ ਹੈ।

ਹਠੀ ਪਰਮ ਕ੍ਰੁਧੰ ॥

(ਦੋਵੇਂ) ਬਹੁਤ ਹਠ ਵਾਲੇ ਅਤੇ ਕ੍ਰੋਧ ਵਾਲੇ ਹਨ।

ਸਦਾ ਜਾਪ ਕਰਤਾ ॥

ਸਦਾ ਜਪ ਕਰਦੇ ਹਨ


Flag Counter