ਇਸ ਨੂੰ ਸਾਰੇ ਕਵੀ ਮਿਲ ਕੇ ਵਿਚਾਰ ਲਵੋ ॥੧੦੮੫॥
ਪਹਿਲਾਂ 'ਗਇੰਦਨਿ' (ਹਾਥੀ-ਸੈਨਾ) ਸ਼ਬਦ ਬਖਾਨ ਕਰੋ।
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਥੇ ਚਾਹੋ, ਉਥੇ ਕਥਨ ਕਰੋ ॥੧੦੮੬॥
ਪਹਿਲਾਂ 'ਦ੍ਰੁਮ ਅਰਿ' (ਬ੍ਰਿਛਾਂ ਦੇ ਵੈਰੀ ਹਾਥੀ ਵਾਲੀ ਸੈਨਾ) (ਸ਼ਬਦ) ਉਚਾਰਨ ਕਰੋ।
ਉਸ ਦੇ ਅੰਤ ਉੱਤੇ 'ਅਰਿ' ਪਦ ਜੋੜੋ।
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
ਇਸ ਬਾਰੇ ਮਨ ਵਿਚ ਕੋਈ ਭੇਦ ਨਾ ਸਮਝੋ ॥੧੦੮੭॥
ਪਹਿਲਾਂ 'ਬ੍ਰਿਛਾਂਤਕਣੀ' (ਬ੍ਰਿਛ ਦਾ ਅੰਤ ਕਰਨ ਵਾਲੀ ਹੱਥਣੀਆਂ ਦੀ ਸੈਨਾ) (ਸ਼ਬਦ) ਉਚਾਰੋ।
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਥੇ ਚਾਹੋ, ਇਸ ਦੀ ਵਰਤੋਂ ਕਰ ਲਵੋ ॥੧੦੮੮॥
ਪਹਿਲਾਂ 'ਫਲਧਰ ਅਰਿਣੀ' (ਬ੍ਰਿਛ ਦੀ ਵੈਰਣ ਹੱਥਣੀਆਂ ਵਾਲੀ ਸੈਨਾ) (ਸ਼ਬਦ) ਉਚਾਰੋ।
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਥੇ ਲੋੜ ਸਮਝੋ, ਉਥੇ ਵਰਤੋ ॥੧੦੮੯॥
(ਪਹਿਲਾਂ) 'ਫਲਦਾਇਕ ਅਰਿਣੀ' ਇਹ (ਸ਼ਬਦ) ਉਚਾਰੋ।
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਇਸ ਵਿਚ ਮਾੜਾ ਜਿੰਨਾ ਭੇਦ ਨਾ ਸਮਝੋ ॥੧੦੯੦॥
ਅੜਿਲ:
ਪਹਿਲਾਂ 'ਧਰਾਧਰਨ ਅਰਿਣੀ' (ਹਾਥੀ-ਸੈਨਾ) ਸ਼ਬਦ ਬਖਾਨੋ।
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
(ਇਸ ਨੂੰ) ਸਾਰੇ ਸੁਘੜੋ! ਤੁਪਕ ਦਾ ਨਾਮ ਸਮਝ ਲਵੋ।
ਜਿਸ ਥਾਂ ਚਾਹੋ, ਉਥੇ ਵਰਤ ਲਵੋ ॥੧੦੯੧॥
ਚੌਪਈ:
ਪਹਿਲਾਂ 'ਧੂਰਿਰਾਟ ਅਰਿਣੀ' (ਸੈਨਾ) ਸ਼ਬਦ ਕਥਨ ਕਰੋ।
ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਥੇ ਚਾਹੋ, ਉਥੇ ਵਰਤੋ ॥੧੦੯੨॥
ਪਹਿਲਾਂ 'ਫਲਧ' (ਬ੍ਰਿਛ) ਸ਼ਬਦ ਉਚਾਰਨ ਕਰੋ।
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਥੇ ਚਾਹੋ, ਉਥੇ ਬਖਾਨ ਕਰੋ ॥੧੦੯੩॥
ਪਹਿਲਾਂ 'ਫਲਿ' ਸ਼ਬਦ ਕਥਨ ਕਰੋ।
ਮਗਰੋਂ ਪਹਿਲਾਂ 'ਅਰਿ' ਅਤੇ ਫਿਰ 'ਰਿਪੁ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਥੇ ਲੋੜ ਹੋਵੇ, ਉਥੇ ਕਹਿ ਦਿਓ ॥੧੦੯੪॥
ਪਹਿਲਾਂ 'ਤਰੁ ਅਰਿਣੀ' (ਹਾਥੀ-ਸੈਨਾ) ਸ਼ਬਦ ਬਖਾਨੋ।
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਇਸ ਵਿਚ ਕੋਈ ਭੇਦ ਨਾ ਮੰਨੋ ॥੧੦੯੫॥
ਪਹਿਲਾਂ 'ਧਰਿਸ ਅਰਿਣੀ' (ਹਾਥੀ ਵਾਲੀ ਸੈਨਾ) ਸ਼ਬਦ ਕਥਨ ਕਰੋ।
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਇਸ ਵਿਚ ਕੋਈ ਭੇਦ ਨਾ ਸਮਝੋ ॥੧੦੯੬॥
ਪਹਿਲਾਂ 'ਬਿਰਛਰਿਣੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।