ਪਰੇ ਤੋਂ ਪਰੇ ਅਤੇ ਪਰਮ-ਪ੍ਰਧਾਨ ਹੈਂ;
ਪੁਰਾਤਨ-ਕਾਲ ਤੋਂ ਪ੍ਰੇਤਾਂ ਦਾ ਨਾਸ਼ ਕਰਨ ਵਾਲਾ ਹੈਂ;
ਸਦਾ ਸਭ ਦੇ ਕੋਲ ਹੈਂ ॥੮॥੧੬॥
(ਤੂੰ) ਪ੍ਰਚੰਡ ਅਤੇ ਅਖੰਡ ਮੰਡਲਾਂ (ਵਿਚ ਨਿਵਾਸ ਕਰਨ ਵਾਲਾ ਹੈਂ);
(ਤੇਰੀ) ਰਾਜਧਾਨੀ (ਬਹੁਤ) ਸ਼ਕਤੀਸ਼ਾਲੀ ਹੈ;
(ਤੇਰੀ) ਜੋਤਿ ਦੀ ਲਾਟ ('ਜੁਆਲਕਾ')
(ਇਸ ਤਰ੍ਹਾਂ) ਜਗਦੀ ਹੈ ਮਾਨੋ ਦੀਪਮਾਲਾ ਬਲ ਰਹੀ ਹੋਵੇ ॥੯॥੧੭॥
(ਹੇ) ਕ੍ਰਿਪਾਲੂ ਅਤੇ ਦਿਆਲੂ (ਪਰਮਸੱਤਾ ਤੇਰੇ) ਨੇਤਰ-
ਕਾਮ ('ਮੰਚਕ') ਦੇ ਬਾਣਾਂ ਨੂੰ ਨਸ਼ਟ ਕਰਨ ਵਾਲੇ ਹਨ।
(ਤੂੰ) ਸਿਰ ਉਤੇ ਮੁਕਟ ਧਾਰਨ ਕੀਤਾ ਹੋਇਆ ਹੈ
(ਜਿਸ ਦੇ ਸਾਹਮਣੇ) ਸੂਰਜ ਦੀ ਕਾਂਤੀ (ਚਮਕ) ਵੀ ਹਾਰ ਜਾਂਦੀ ਹੈ (ਫਿੱਕੀ ਪੈ ਜਾਂਦੀ ਹੈ) ॥੧੦॥੧੮॥
(ਤੇਰੇ) ਬਹੁਤ ਵਿਸ਼ਾਲ ਅਤੇ ਲਾਲ ਨੇਤਰ
ਕਾਮਦੇਵ ('ਮਨੋਜ') ਦੇ ਮਾਣ ਨੂੰ ਵੀ ਨਸ਼ਟ ਕਰ ਦਿੰਦੇ ਹਨ।
(ਤੇਰੇ) ਸਿਰ ਦੀ ਚਮਕ ਦੀ ਸ਼ੋਭਾ ਨੂੰ (ਵੇਖ ਕੇ)
ਸੁੰਦਰ ਚਾਂਦਨੀ ਵੀ ਚਕਰਾ ਜਾਂਦੀ ਹੈ ॥੧੧॥੧੯॥
(ਤੇਰੀ) ਜੋਤਿ (ਪ੍ਰਤਾਪ) ਦੀ ਜੁਆਲਾ ਦੀ ਸ਼ੋਭਾ ਨੂੰ ਵੇਖ ਕੇ
ਰਾਜੇਸ਼੍ਵਰੀ ਪ੍ਰਭਾ ਹੈਰਾਨ ਹੁੰਦੀ ਹੈ।
(ਤੇਰੀ) ਪ੍ਰਕਾਸ਼ਮਾਨ ('ਜੈਤਸੀ') ਜੋਤਿ ਨੂੰ ਜਗਦਿਆਂ (ਵੇਖ ਕੇ ਉਸ ਦੀ)
ਕੀਰਤ ਦਾ ਬਖਾਨ (ਆਪ) ਈਸ਼ਵਰੀ (ਪਾਰਬਤੀ) ਖੁਦ ਕਰਦੀ ਹੈ ॥੧੨॥੨੦॥
ਤ੍ਰਿਭੰਗੀ ਛੰਦ: ਤੇਰੀ ਕ੍ਰਿਪਾ ਨਾਲ:
(ਹੇ) ਅਨੇਕਾਂ ਦੇ ਆਦਿ ('ਅਨਕਾਦ') ਸਰੂਪ, ਅਮਿਤ ਵਿਭੂਤੀਆਂ ਵਾਲੇ, ਅਚਲ ਸਰੂਪ ਵਾਲੇ, ਵਿਸ਼ਵ ਦੇ ਕਾਰਨ ਰੂਪ,
ਜਗਤ ਵਿਚ ਜੋਤਿ ਦਾ ਪ੍ਰਕਾਸ਼ ਕਰਨ ਵਾਲੇ, ਆਦਿ ਕਾਲ ਤੋਂ ਨਾਸ਼-ਰਹਿਤ, ਅਮਿਤ, ਸਾਰੇ ਆਕਾਸ਼ ਨੂੰ ਪੂਰਨ ਕਰਨ ਵਾਲੇ,
ਭੰਜਨ ਤੋਂ ਰਹਿਤ, ਕਾਲ ਤੋਂ ਪਰੇ, ਵਿਸ਼ਵ ਦੀ ਪਾਲਨਾ ਕਰਨ ਵਾਲੇ, ਦੀਨਾਂ ਉਤੇ ਮੇਹਰ ਕਰਨ ਵਾਲੇ, ਸ਼ੁਭ ਕਰਮਾਂ ਦੇ ਕਰਤਾ,
ਆਨੰਦ ਰੂਪ ਵਾਲੇ, ਅਨਹਦ ਸਰੂਪ ਵਾਲੇ, ਅਮਿਤ ਵਿਭੂਤੀਆਂ ਵਾਲੇ (ਪਰਮਾਤਮਾ! ਮੈਂ) ਤੇਰੀ ਸ਼ਰਨ ਵਿਚ ਹਾਂ ॥੧॥੨੧॥
(ਹੇ) ਸਾਰੇ ਸੰਸਾਰ ਦਾ ਪਾਲਣ-ਪੋਸ਼ਣ ਕਰਨ ਵਾਲੇ, ਜਗਤ ਨੂੰ ਕਰਨ ਵਾਲੇ, ਨਿਆਸਰਿਆਂ ਨੂੰ ਆਸਰਾ ਦੇਣ ਵਾਲੇ, ਸ੍ਰਿਸ਼ਟੀ ਨੂੰ ਸਿਰਜਨ ਵਾਲੇ,
ਆਨੰਦ-ਸਰੂਪ ਵਾਲੇ, ਅਨਹਦ ਰੂਪ ਵਾਲੇ, ਅਮਿਤ ਵਿਭੂਤੀ ਵਾਲੇ, ਚੰਗੇ ਤੇਜ ਵਾਲੇ,
ਨਾ ਖੰਡੇ ਜਾ ਸਕਣ ਵਾਲੇ ਪ੍ਰਤਾਪ ਵਾਲੇ, ਸਾਰੇ ਜਗ ਦੀ ਸਥਾਪਨਾ ਕਰਨ ਵਾਲੇ, ਨਾ ਲਖੇ ਜਾ ਸਕਣ ਵਾਲੇ, ਤਾਪ ਤੋਂ ਰਹਿਤ, ਵਿਸ਼ਵ ਦੀ ਸਿਰਜਨਾ ਕਰਨ ਵਾਲੇ,
ਦ੍ਵੈਤ ਤੋਂ ਰਹਿਤ, ਨਸ਼ਟ ਨਾ ਹੋਣ ਵਾਲੇ, ਪ੍ਰਕਾਸ਼ਮਾਨ ਤੇਜ ਵਾਲੇ, ਸਭ ਤੋਂ ਨਿਰਲੇਪ! (ਤੁਸੀਂ) ਕੇਵਲ ਇਕ ਪਰਮ-ਸੱਤਾ ਹੋ ॥੨॥੨੨॥
(ਹੇ) ਨਾ ਖੰਡਿਤ ਹੋਣ ਵਾਲੇ, ਨਾ ਮੰਡੇ ਜਾ ਸਕਣ ਵਾਲੇ, ਪ੍ਰਚੰਡ ਤੇਜ ਵਾਲੇ, ਬਹੁਤ ਅਧਿਕ ਪ੍ਰਕਾਸ਼ ਵਾਲੇ, ਅਮਿਤ ਮਤ ਵਾਲੇ,
ਡਰ ਤੋਂ ਰਹਿਤ, ਥਾਹ ਨਾ ਪਾਏ ਜਾ ਸਕਣ ਵਾਲੇ, ਲਖੇ ਨਾ ਜਾ ਸਕਣ ਵਾਲੇ, ਬੰਨ੍ਹੇ ਨਾ ਜਾ ਸਕਣ ਵਾਲੇ, ਸੰਸਾਰ ਨੂੰ ਚੰਗੀ ਤਰ੍ਹਾਂ ਸਾਧਣ ਵਾਲੇ, ਅਮਿਤ ਗਤਿ ਵਾਲੇ,
ਆਨੰਦ-ਸਰੂਪ ਵਾਲੇ, ਅਨਹਦ ਰੂਪ ਵਾਲੇ, ਅਚਲ ਵਿਭੂਤੀ ਵਾਲੇ, ਸੰਸਾਰ ਤੋਂ (ਜਿਗਿਆਸੂਆਂ ਨੂੰ) ਤਾਰਨ ਵਾਲੇ,
ਥਾਹ ਨਾ ਪਾਏ ਜਾ ਸਕਣ ਵਾਲੇ, ਨਾ ਬੰਨ੍ਹੇ ਜਾ ਸਕਣ ਵਾਲੇ, ਜਗਤ ਨੂੰ ਚੰਗੀ ਤਰ੍ਹਾਂ ਸਾਧਣ ਵਾਲੇ, ਸਾਰਿਆਂ ਦੁਆਰਾ ਆਰਾਧੇ ਜਾਣ ਵਾਲੇ! (ਮੈਂ) ਤੇਰੀ ਸ਼ਰਨ ਵਿਚ ਹਾਂ ॥੩॥੨੩॥
(ਹੇ) ਕਲੰਕ-ਰਹਿਤ ਰੂਪ ਵਾਲੇ, ਨਾ ਬੰਨ੍ਹੇ ਜਾ ਸਕਣ ਵਾਲੇ, ਸੰਸਾਰ ਨੂੰ ਸਾਧਣ ਵਾਲੇ, ਜਗਤ ਦੁਆਰਾ ਆਰਾਧੇ ਜਾਣ ਵਾਲੇ, ਸੰਸਾਰ ਦਾ ਡਰ ਦੂਰ ਕਰਨ ਵਾਲੇ,
ਸੰਪੂਰਨ ਵਿਸ਼ਵ ਨੂੰ ਭਰਨ ਵਾਲੇ, ਪਾਪਾਂ ਦਾ ਨਾਸ਼ ਕਰਨ ਵਾਲੇ, ਪਤਿਤਾਂ ਨੂੰ ਤਾਰਨ ਵਾਲੇ, ਸਭ ਦਾ ਸਾਥ ਦੇਣ ਵਾਲੇ,
ਅਨਾਥਾਂ ਦੇ ਨਾਥ, ਅਕ੍ਰਿਤ, ਅਗਾਥ, ਅਮਿਤ ਅਤੇ ਕਿਸੇ ਦੇ ਅਧੀਨ ਨਾ ਰਹਿਣ ਵਾਲੇ, ਦੁਖਾਂ ਨੂੰ ਨਸ਼ਟ ਕਰਨ ਵਾਲੇ,
ਨਾ ਟੁਟਣ ਵਾਲੇ, ਨਾਸ਼ ਨੂੰ ਨਾ ਪ੍ਰਾਪਤ ਹੋਣ ਵਾਲੇ, ਪ੍ਰਕਾਸ਼ਮਾਨ ਜੋਤਿ ਵਾਲੇ, ਜਗਤ ਦਾ ਸੰਘਾਰ ਕਰਨ ਵਾਲੇ! (ਮੈਂ) ਤੇਰੀ ਸ਼ਰਨ ਵਿਚ ਹਾਂ ॥੪॥੨੪॥
ਕਲਸ।
(ਹੇ ਪ੍ਰਭੂ! ਤੁਸੀਂ) ਅਸੀਮ ਤੇਜ ਵਾਲੇ, (ਆਪਣੀ) ਜੋਤਿ ਨਾਲ ਜਗਤ ਨੂੰ ਪ੍ਰਕਾਸ਼ਿਤ ਕਰਨ ਵਾਲੇ,
ਆਦਿ ਤੋਂ ਹੀ ਨਾ ਛੇਦੇ ਜਾ ਸਕਣ ਵਾਲੇ, ਭੈ ਰਹਿਤ ਅਤੇ ਅਵਨਾਸ਼ੀ ਹੋ,
ਪਰਮ-ਤੱਤ੍ਵ ਅਤੇ ਪਰਮਾਰਥ ਦਾ ਪ੍ਰਕਾਸ਼ ਕਰਨ ਵਾਲੇ ਹੋ,
ਆਦਿ ਸਰੂਪ ਵਾਲੇ ਅਖੰਡ ਅਤੇ ਨਿਰਲੇਪ ਹੋ ॥੫॥੨੫॥
ਤ੍ਰਿਭੰਗੀ ਛੰਦ:
(ਹੇ ਪ੍ਰਭੂ! ਤੁਸੀਂ) ਅਖੰਡ, ਨਿਰਲਿਪਤ, ਪਰਮ ਪ੍ਰਕਾਸ਼ ਵਾਲੇ, ਆਦਿ ਤੋਂ ਹੀ ਨਾਸ਼ ਤੋਂ ਰਹਿਤ ਅਤੇ ਜਗਤ ਦੇ ਕਰਨ ਵਾਲੇ,
ਜਗਤ ਦੀ ਪਰੰਪਰਾ ਨੂੰ ਚਲਾਉਣ ਵਾਲੇ, ਜਗਤ ਦਾ ਸੰਘਾਰ ਕਰਨ ਵਾਲੇ,
ਸਾਰੇ ਜਗਤ ਨੂੰ ਭਰਨ ਵਾਲੇ, ਸਿੱਧੀਆਂ ਪ੍ਰਦਾਨ ਕਰਨ ਵਾਲੇ, ਨਸ਼ਟ ਨਾ ਹੋਣ ਵਾਲੇ, ਅਵਿਨਾਸ਼ੀ, ਪ੍ਰਕਾਸ਼ਿਤ ਤੇਜ ਵਾਲੇ, ਸਾਰੀ ਧਰਤੀ ਦੀ ਸੁੰਦਰ ਰਾਸ਼ੀ ਵਾਲੇ,
ਆਨੰਦ-ਸਰੂਪ ਵਾਲੇ, ਅਨਹਦ-ਰੂਪ ਵਾਲੇ, ਨਾ ਲਖੇ ਜਾ ਸਕਣ ਵਾਲੀ ਵਿਭੂਤੀ ਵਾਲੇ ਅਤੇ ਅਸੀਮ ਗਤਿ ਵਾਲੇ ਹੋ ॥੬॥੨੬॥
ਕਲਸ।
(ਹੇ ਪ੍ਰਭੂ! ਤੁਸੀਂ) ਆਦਿ-ਸਰੂਪ ਵਾਲੇ, ਭੈ-ਰਹਿਤ, ਅਥਾਹ-ਸਰੂਪ ਵਾਲੇ ਹੋ