ਸ਼੍ਰੀ ਦਸਮ ਗ੍ਰੰਥ

ਅੰਗ - 1291


ਸੋ ਤਰੁਨੀ ਤਿਹ ਰਸ ਰਸਿ ਗਈ ॥

ਉਹ ਕੁਮਾਰੀ ਉਸ ਦੇ ਪ੍ਰੇਮ ਵਿਚ ਮਗਨ ਹੋ ਗਈ

ਕਾਢਿ ਸਮਿਗ੍ਰੀ ਸਿਗਰੀ ਦਈ ॥

ਅਤੇ (ਘਰੋਂ ਲਿਆਂਦੀ) ਸਾਰੀ ਸਾਮਗ੍ਰੀ ਕਢ ਕੇ ਦੇ ਦਿੱਤੀ।

ਇਹ ਛਲ ਸਾਥ ਲਹਾ ਮਨ ਭਾਵਨ ॥

ਇਸ ਛਲ ਨਾਲ (ਉਸ ਨੇ) ਮਨ ਭਾਉਂਦਾ (ਪਤੀ) ਪ੍ਰਾਪਤ ਕਰ ਲਿਆ।

ਸਕਾ ਚੀਨ ਕੋਊ ਪੁਰਖ ਉਪਾਵਨ ॥੯॥

ਕੋਈ ਪੁਰਸ਼ ਵੀ (ਉਸ ਦੇ) ਚਰਿਤ੍ਰ ('ਉਪਾਵ') ਨੂੰ ਨਾ ਸਮਝ ਸਕਿਆ ॥੯॥

ਕਾਢਿ ਦਏ ਸਭ ਹੀ ਰਖਵਾਰੇ ॥

ਸਾਰਿਆਂ ਰਖਵਾਲਿਆਂ ਨੂੰ ਕਢ ਦਿੱਤਾ।

ਲੋਹ ਕਰਾ ਜਿਨ ਤੇ ਹਨਿ ਡਾਰੇ ॥

ਜਿਨ੍ਹਾਂ ਨੇ ਹਥਿਆਰ ਚੁਕੇ, ਉਨ੍ਹਾਂ ਨੂੰ ਮਾਰ ਦਿੱਤਾ।

ਜਮਲੇਸ੍ਵਰ ਨ੍ਰਿਪ ਸੌ ਯੌ ਭਾਖੀ ॥

ਜਮਲਾ ਗੜ ਦੇ ਰਾਜੇ ਨੂੰ ਇਹ ਅਖਵਾ ਭੇਜਿਆ

ਤੁਮਰੀ ਛੀਨਿ ਸੁਤਾ ਨ੍ਰਿਪ ਰਾਖੀ ॥੧੦॥

ਕਿ ਤੁਹਾਡੀ ਪੁੱਤਰੀ ਨੂੰ (ਬੇਸਹਿਰ) ਦੇ ਰਾਜੇ ਨੇ ਖੋਹ ਕੇ ਰਖ ਲਿਆ ਹੈ ॥੧੦॥

ਬੇਸਹਰਾ ਪਰ ਕਛੁ ਨ ਬਸਾਯੋ ॥

ਬੇਸਹਰਾ (ਦੇ ਰਾਜੇ) ਉਤੇ (ਜਮਲਾ ਗੜ੍ਹ ਦੇ ਰਾਜੇ ਦਾ) ਕੁਝ ਵਸ ਨਹੀਂ ਚਲਦਾ ਸੀ।

ਸੁਨਤ ਬਾਤ ਨ੍ਰਿਪ ਮੂੰਡ ਢੁਰਾਯੋ ॥

(ਇਸ ਲਈ ਇਹ) ਗੱਲ ਸੁਣ ਕੇ ਰਾਜੇ ਨੇ ਸਿਰ ਹਿਲਾ ਦਿੱਤਾ।

ਇਹ ਛਲ ਬਰਾ ਕੁਅਰਿ ਵਹੁ ਰਾਜਾ ॥

ਇਸ ਛਲ ਨਾਲ ਰਾਜ ਕੁਮਾਰੀ ਨੇ ਉਸ ਰਾਜੇ ਨਾਲ ਵਿਆਹ ਕਰ ਲਿਆ।

ਬਾਇ ਰਹਾ ਮੁਖ ਸਕਲ ਸਮਾਜਾ ॥੧੧॥

ਸਾਰਾ ਸਮਾਜ ਮੂੰਹ ਅੱਡੀ ਰਹਿ ਗਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੭॥੬੩੧੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੭॥੬੩੧੮॥ ਚਲਦਾ॥

ਦੋਹਰਾ ॥

ਦੋਹਰਾ:

ਨਗਰ ਬਿਭਾਸਾਵਤੀ ਮੈ ਕਰਨ ਬਿਭਾਸ ਨਰੇਸ ॥

ਵਿਭਾਸਾਵਤੀ ਨਗਰ ਵਿਚ ਬਿਭਾਸ ਕਰਨ ਨਾਂ ਦਾ ਰਾਜਾ ਸੀ

ਜਾ ਕੇ ਤੇਜ ਰੁ ਤ੍ਰਾਸ ਕੌ ਜਾਨਤ ਸਗਰੋ ਦੇਸ ॥੧॥

ਜਿਸ ਦੇ ਤੇਜ ਅਤੇ ਭੈ ਨੂੰ ਸਾਰਾ ਦੇਸ਼ ਜਾਣਦਾ ਸੀ ॥੧॥

ਚੌਪਈ ॥

ਚੌਪਈ:

ਮਤੀ ਬਿਵਾਸ ਤਵਨ ਕੀ ਰਾਨੀ ॥

ਬਿਵਾਸ ਮਤੀ ਉਸ ਦੀ ਰਾਣੀ ਸੀ

ਸੁੰਦਰਿ ਭਵਨ ਚਤ੍ਰਦਸ ਜਾਨੀ ॥

ਜੋ ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ।

ਸਾਤ ਸਵਤਿ ਤਾ ਕੀ ਛਬਿਮਾਨ ॥

ਉਸ ਦੀਆਂ ਸੱਤ ਸੁੰਦਰ ਸੌਂਕਣਾਂ ਸਨ,

ਜਾਨੁਕ ਸਾਤ ਰੂਪ ਕੀ ਖਾਨ ॥੨॥

ਮਾਨੋ ਸਤੇ ਹੀ ਰੂਪ ਦੀ ਖਾਣ ਹੋਣ ॥੨॥

ਆਯੋ ਤਹਾ ਏਕ ਬੈਰਾਗੀ ॥

ਉਥੇ ਇਕ ਬੈਰਾਗੀ ਆਇਆ

ਰੂਪਵਾਨ ਗੁਨਵਾਨ ਤਿਆਗੀ ॥

ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਤਿਆਗੀ ਸੀ।

ਸ੍ਯਾਮ ਦਾਸ ਤਾ ਕੋ ਭਨਿ ਨਾਮਾ ॥

ਉਸ ਦਾ ਨਾਂ ਸ਼ਿਆਮ ਦਾਸ ਕਿਹਾ ਜਾਂਦਾ ਸੀ।

ਨਿਸ ਦਿਨ ਨਿਰਖਿ ਰਹਤ ਤਿਹ ਬਾਮਾ ॥੩॥

ਉਸ ਨੂੰ ਰਾਤ ਦਿਨ ਇਸਤਰੀਆਂ ਵੇਖਦੀਆਂ ਰਹਿੰਦੀਆਂ ਸਨ ॥੩॥

ਮਤੀ ਬਿਭਾਸ ਤਵਨ ਰਸ ਰਾਚੀ ॥

ਬਿਭਾਸ ਮਤੀ ਉਸ ਦੇ ਪ੍ਰੇਮ ਵਿਚ ਮਗਨ ਸੀ।

ਕਾਮ ਭੋਗ ਮਿਤਵਾ ਕੇ ਮਾਚੀ ॥

ਮਿਤਰ ਨਾਲ ਖ਼ੂਬ ਕਾਮ ਭੋਗ ਕਰਦੀ ਸੀ।

ਗਵਨ ਕਰੌ ਤਾ ਸੌ ਮਨ ਭਾਵੈ ॥

(ਉਹ) ਉਸ ਨਾਲ ਮਨ ਭਾਉਂਦਾ ਸੰਯੋਗ ਕਰਦੀ ਸੀ।

ਸਵਤਿਨ ਸੋਕ ਹ੍ਰਿਦੈ ਮਹਿ ਆਵੈ ॥੪॥

ਸੌਂਕਣਾਂ (ਇਸ ਕਰ ਕੇ) ਮਨ ਵਿਚ ਬਹੁਤ ਦੁਖੀ ਹੁੰਦੀਆਂ ਸਨ ॥੪॥

ਅਹਿਧੁਜ ਦੇ ਝਖਕੇਤੁ ਮਤੀ ਭਨਿ ॥

(ਉਸ ਦੀ ਇਕ ਸੌਂਕਣ) ਅਹਿਧੁਜ ਦੇਈ ਨੇ (ਦੂਜੀ ਸੌਂਕਣ) ਝਖਕੇਤੁ ਮਤੀ ਨੂੰ ਕਿਹਾ

ਪੁਹਪ ਮੰਜਰੀ ਫੂਲ ਮਤੀ ਗਨਿ ॥

ਅਤੇ ਪੁਹਪ ਮੰਜਰੀ ਨੇ ਫੂਲਮਤੀ ਨੂੰ ਕਿਹਾ।

ਨਾਗਰਿ ਦੇ ਨਾਗਨਿ ਦੇ ਰਾਨੀ ॥

(ਉਥੇ) ਨਾਗਰ ਦੇ (ਦੇਈ) ਅਤੇ ਨਾਗਨ ਦੇ (ਦੇਈ) ਨਾਂ ਦੀਆਂ ਵੀ (ਦੋ) ਰਾਣੀਆਂ ਸਨ

ਨ੍ਰਿਤ ਮਤੀ ਸਭ ਹੀ ਜਗ ਜਾਨੀ ॥੫॥

ਅਤੇ (ਸੱਤਵੀਂ) ਨ੍ਰਿਤ ਮਤੀ ਸਾਰੇ ਜਗਤ ਵਿਚ ਜਾਣੀ ਜਾਂਦੀ ਸੀ ॥੫॥

ਤਿਨ ਦਿਨ ਏਕ ਕਰੀ ਮਿਜਮਾਨੀ ॥

ਉਸ (ਬਿਭਾਸ ਮਤੀ ਰਾਣੀ ਨੇ) ਇਕ ਦਿਨ ਪ੍ਰੀਤੀ ਭੋਜਨ ਕੀਤਾ।

ਨਿਵਤਿ ਪਠੀ ਸਭ ਹੀ ਘਰ ਰਾਨੀ ॥

ਸਾਰੀਆਂ ਰਾਣੀਆਂ ਨੂੰ ਨਿਉਤਾ ਭੇਜ ਦਿੱਤਾ।

ਬਿਖੁ ਕੌ ਭੋਜਨ ਸਭਨ ਖਵਾਇ ॥

ਸਭ ਨੂੰ ਵਿਸ਼ ਮਿਲਿਆ ਭੋਜਨ ਖਵਾ ਦਿੱਤਾ

ਸਕਲ ਦਈ ਮ੍ਰਿਤ ਲੋਕ ਪਠਾਇ ॥੬॥

ਅਤੇ ਸਾਰੀਆਂ ਨੂੰ ਜਮਲੋਕ ਭੇਜ ਦਿੱਤਾ ॥੬॥

ਬਿਖੁ ਕਹ ਖਾਇ ਮਰੀ ਸਵਤੈ ਸਬ ॥

(ਜਦ) ਵਿਸ਼ ਨੂੰ ਖਾ ਕੇ ਸਾਰੀਆਂ ਸੌਂਕਣਾਂ ਮਰ ਗਈਆਂ,

ਰੋਵਤ ਭਈ ਬਿਭਾਸ ਮਤੀ ਤਬ ॥

ਤਦ ਬਿਭਾਸ ਮਤੀ ਰੋਣ ਲਗ ਗਈ

ਪਾਪ ਕਰਮ ਕੀਨਾ ਮੈ ਭਾਰੋ ॥

ਕਿ ਮੈਂ ਵੱਡਾ ਪਾਪ-ਕਰਮ ਕੀਤਾ ਹੈ।

ਧੋਖੇ ਲਵਨ ਇਨੈ ਬਿਖੁ ਖ੍ਵਾਰੋ ॥੭॥

ਲੂਣ ਦੇ ਭੁਲੇਖੇ ਇਨ੍ਹਾਂ ਨੂੰ ਵਿਸ਼ ਖਵਾ ਦਿੱਤੀ ਹੈ ॥੭॥

ਅਬ ਮੈ ਗਰੌ ਹਿਮਾਚਲ ਜਾਇ ॥

ਹੁਣ ਮੈਂ ਹਿਮਾਲਾ ਪਰਬਤ ਵਿਚ ਜਾ ਕੇ ਗਲ ਜਾਵਾਂਗੀ,

ਕੈ ਪਾਵਕ ਮਹਿ ਬਰੌ ਬਨਾਇ ॥

ਜਾਂ ਮੈਂ ਅੱਗ ਵਿਚ ਸੜ ਮਰਾਂਗੀ।

ਸਹਚਰਿ ਸਹਸ ਹਟਕਿ ਤਿਹ ਰਹੀ ॥

ਉਸ ਨੂੰ ਹਜ਼ਾਰਾਂ ਸਹੇਲੀਆਂ ਰੋਕ ਹਟੀਆਂ,

ਮਾਨਤ ਭਈ ਨ ਤਿਨ ਕੀ ਕਹੀ ॥੮॥

ਪਰ (ਉਸ ਨੇ) ਉਨ੍ਹਾਂ ਦੀ ਗੱਲ ਨੂੰ ਨਾ ਮੰਨਿਆ ॥੮॥

ਵਹੈ ਸੰਗ ਬੈਰਾਗੀ ਲੀਨਾ ॥

(ਉਸ ਨੇ) ਉਹੀ ਬੈਰਾਗੀ ਨਾਲ ਲੈ ਲਿਆ

ਜਾ ਸੌ ਕਾਮ ਭੋਗ ਕਹ ਕੀਨਾ ॥

ਜਿਸ ਨਾਲ ਉਸ ਨੇ ਕਾਮ ਭੋਗ ਕੀਤਾ ਸੀ।

ਲੋਗ ਲਖੈ ਤ੍ਰਿਯ ਗਰਬੇ ਗਈ ॥

ਲੋਕੀਂ ਸੋਚਦੇ ਕਿ ਇਸਤਰੀ (ਹਿਮਾਲਾ ਪਰਬਤ ਉਤੇ) ਗਲਣ ਗਈ ਹੈ।


Flag Counter