ਅਤੇ ਉਸ ਨਾਲ ਉਥੋਂ ਹੀ ਚਲੀ ਗਈ ॥੫॥
ਇਕ ਸਖੀ ਨੇ (ਉਸ ਦਾ ਇਹ) ਚਰਿਤ੍ਰ ਸਮਝ ਲਿਆ
ਅਤੇ ਇਸ ਢੰਗ ਨਾਲ ਚਰਿਤ੍ਰ ਖੇਡਿਆ।
(ਉਹ) ਰੋ ਰੋ ਕੇ ਉੱਚੀ ਆਵਾਜ਼ ਵਿਚ ਪੁਕਾਰਨ ਲਗੀ
ਅਤੇ ਸਿਰ ਨੂੰ ਚੁਕ ਚੁਕ ਕੇ ਧਰਤੀ ਉਤੇ ਮਾਰਨ ਲਗੀ ॥੬॥
(ਕਹਿਣ ਲਗੀ ਕਿ) ਰਾਜ ਕੁਮਾਰੀ ਚੰਪਕਲਾ ਨੂੰ
ਇਕ ਦੁਖਦਾਇਕ ਰਾਖਸ਼ ਚੁਕ ਕੇ ਲੈ ਗਿਆ ਹੈ।
ਉਸ ਨੂੰ ਛੁੜਾ ਲਵੋ ਅਤੇ ਜਾਣ ਨਾ ਦਿਓ
ਅਤੇ ਜਲਦੀ ਹੀ ਦਾਨਵ ਦਾ ਕਤਲ ਕਰ ਦਿਓ ॥੭॥
ਇਹ ਗੱਲ ਸੁਣ ਕੇ ਸਾਰੇ ਲੋਗ ਤਲਵਾਰਾਂ ਕਢ ਕੇ
ਬਾਗ਼ ਵਿਚ ਆ ਪਹੁੰਚੇ।
(ਉਨ੍ਹਾਂ ਨੇ) ਉਥੇ ਕੋਈ ਦੈਂਤ ਵੈਂਤ ਨਾ ਵੇਖਿਆ
ਅਤੇ ਹੈਰਾਨ ਹੋ ਕੇ ਮਨ ਵਿਚ ਵਿਚਾਰਨ ਲਗੇ ॥੮॥
(ਕਿ) ਰਾਖਸ਼ ਉਸ ਨੂੰ ਚੁਕ ਕੇ ਆਕਾਸ਼ ਵਲ ਚਲਾ ਗਿਆ ਹੈ।
ਉਹ ਰਾਜ ਕੁਮਾਰੀ ਵਲੋਂ ਨਿਰਾਸ਼ ਹੋ ਗਏ।
ਰਾਜਾ ਰਾਜ ਕੁਮਾਰੀ ਨੂੰ ਖੁਹਾ ਕੇ ਬਹੁਤ ਦੁਖੀ ਹੋਇਆ
ਅਤੇ ਰੋ ਪਿਟ ਕੇ ਬੈਠ ਗਿਆ ॥੯॥
ਕੁਝ ਦਿਨਾਂ ਤਕ (ਉਨ੍ਹਾਂ ਨੇ) ਸਾਰਾ ਧਨ ਖ਼ਰਚ ਕਰ ਲਿਆ
ਅਤੇ ਦੇਸ ਵਿਦੇਸ਼ ਵਿਚ ਫਿਰ ਕੇ ਬਹੁਤ ਦੁਖ-ਪ੍ਰਾਪਤ ਕੀਤਾ।
ਰਾਜ ਕੁਮਾਰੀ ਮਿਤਰ ਨੂੰ ਤਿਆਗ ਕੇ
ਅੱਧੀ ਰਾਤ ਨੂੰ ਆਪਣੇ ਦੇਸ ਵਲ ਭਜ ਗਈ ॥੧੦॥
ਉਸ ਨੇ ਚਿੱਠੀ ਲਿਖ ਕੇ ਪਿਤਾ ਪਾਸ ਭੇਜੀ
ਕਿ ਮੈਨੂੰ ਪ੍ਰਭੂ ਨੇ ਰਾਖਸ਼ ਤੋਂ ਛੁੜਵਾ ਲਿਆ ਹੈ।
ਹੁਣ ਬੰਦਾ ਭੇਜ ਕੇ (ਮੈਨੂੰ) ਬੁਲਵਾ ਲਵੋ
ਅਤੇ ਮੈਨੂੰ ਮਿਲ ਕੇ ਅਧਿਕ ਸੁਖ ਪ੍ਰਾਪਤ ਕਰੋ ॥੧੧॥
ਪਿਤਾ ਨੇ ਚਿੱਠੀ ਪੜ੍ਹ ਕੇ (ਆਪਣੇ) ਗਲੇ ਨਾਲ ਲਗਾਈ
ਅਤੇ ਬਹੁਤ ਸਾਰੀਆਂ ਪਾਲਕੀਆਂ ਉਥੇ ਭੇਜ ਦਿੱਤੀਆਂ।
(ਉਹ) ਚੰਪਕਲਾ ਨੂੰ ਘਰ ਲੈ ਆਇਆ।
ਮੂਰਖ ਭੇਦ ਅਭੇਦ ਨੂੰ ਕੁਝ ਨਾ ਸਮਝ ਸਕਿਆ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੮॥੫੨੨੯॥ ਚਲਦਾ॥
ਚੌਪਈ:
ਗੋਆ ਬੰਦਰਗਾਹ ਵਿਚ ਇਕ ਰਾਜਾ ਰਹਿੰਦਾ ਸੀ
ਜਿਸ ਦਾ ਸਾਰੇ ਰਾਜੇ ਦੰਡ ਭਰਦੇ ਸਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਸਨ)।
ਉਸ ਦੇ ਘਰ ਬੇਹਿਸਾਬ ਧਨ ਸੀ,
ਮਾਨੋ ਦੂਜਾ ਸੂਰਜ ਜਾਂ ਚੰਦ੍ਰਮਾ ਜਾਂ ਇੰਦਰ ਹੋਵੇ ॥੧॥
ਮਿਤ੍ਰ ਮਤੀ (ਨਾਂ ਦੀ) ਉਸ ਦੀ ਇਸਤਰੀ ਸੀ
ਜੋ ਮਾਨੋ ਦੂਜੀ ਪਵਿਤ੍ਰ ਗੰਗਾ ਹੋਵੇ।
ਉਥੇ ਇਕ ਮੀਨ ਕੇਤੁ ਨਾਂ ਦਾ ਰਾਜਾ ਸੀ
ਜਿਸ ਨੂੰ ਵੇਖ ਕੇ ਕਾਮ ਦੇਵ ਵੀ ਸ਼ਰਮਸਾਰ ਹੁੰਦਾ ਸੀ ॥੨॥
ਅੜਿਲ:
ਉਸ ਦੀ ਝਖਕੇਤੁ ਮਤੀ ਨਾਂ ਦੀ ਪੁੱਤਰੀ ਸੀ।
ਉਸ ਅਬਲਾ ਦੀ ਅਸੀਮ ਸੁੰਦਰਤਾ ਸੀ।
ਉਸ ਵਰਗਾ ਕੋਈ ਵੀ ਜਗਤ ਵਿਚ ਸੁੰਦਰ ਨਹੀਂ ਸੀ।
ਉਸ ਵਰਗੀ ਰੂਪਮਾਨ ਉਹੀ ਦਸੀ ਜਾਂਦੀ ਸੀ ॥੩॥
ਚੌਪਈ:
(ਇਕ ਦਿਨ) ਸਵੇਰ ਵੇਲੇ ਰਾਜੇ ਨੇ ਸਭਾ ਲਗਾਈ।
(ਜਿਸ ਵਿਚ ਉਸ ਨੇ) ਉੱਚੇ ਨੀਵੇਂ ਸਭ ਬੁਲਾ ਲਏ।
ਉਥੇ ਇਕ ਸ਼ਾਹ ਦਾ ਪੁੱਤਰ ਵੀ ਆਇਆ,